Religion: ਸਾਡੀ ਧਰਮ-ਸੰਸਕ੍ਰਿਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਮਨੁੱਖ ਨਾਲ ਮਨੁੱਖ ਦਾ ਮਨੁੱਖਤਾ ਦਾ ਰਿਸ਼ਤਾ ਹੋਣਾ ਚਾਹੀਦਾ ਹੈ ਸਾਡੇ ਰਿਸ਼ੀ-ਮੁਨੀਆਂ ਨੇ ਆਦਿ-ਕਾਲ ਤੋਂ ਸਮਾਜ ਅਤੇ ਰਾਸ਼ਟਰ ਦੇ ਸਰਵਪੱਖੀ ਵਿਕਾਸ ਦੀ ਕਲਪਨਾ ਨੂੰ ਸਾਰਥਿਕ ਕਰਨ ਲਈ ਵੱਖ-ਵੱਖ ਧਰਮ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ ਵਰਤਮਾਨ ਦੌਰ ’ਚ ਵੀ ਉਨ੍ਹਾਂ ਦੀ ਸਿੱਖਿਆ- ਦੀਖਿਆ ਦਾ ਵਿਹਾਰਕ ਮਹੱਤਵ ਸਪੱਸ਼ਟ ਤੌਰ ’ਤੇ ਦੇਖਿਆ ਜਾ ਸਕਦਾ ਹੈ ਕੋਈ ਵੀ ਸਮਾਜ ਜਾਂ ਦੇਸ਼ ਕਿੰਨਾ ਹੀ ਆਧੁਨਿਕ ਕਿਉਂ ਨਾ ਹੋ ਜਾਵੇ।
ਆਪਣੀ ਮੂਲ ਸੰਸਕ੍ਰਿਤੀ ਤੋਂ ਕਦੇ ਵੀ ਦੂਰ ਨਹੀਂ ਹੋ ਸਕਦਾ
ਆਪਣੀ ਮੂਲ ਸੰਸਕ੍ਰਿਤੀ ਤੋਂ ਕਦੇ ਵੀ ਦੂਰ ਨਹੀਂ ਹੋ ਸਕਦਾ ਸਾਡੀ ਮਾਣਮੱਤੀ ਸੱਭਿਆਚਾਰਕ ਵਿਰਾਸਤ ਵਰਤਮਾਨ ਸੰਦਰਭਾਂ ’ਚ ਸਮੁੱਚੇ ਵਿਸ਼ਵ ਦਾ ਮਾਰਗਦਰਸ਼ਨ ਕਰਦਿਆਂ ਦੁਨੀਆ ਦੀ ਖੂਬਸੂਰਤੀ ’ਚ ਨਿਖਾਰ ਲਿਆ ਸਕਦੀ ਹੈ। ਗਿਆਨ-ਵਿਗਿਆਨ ਅਤੇ ਤਕਨੀਕ ਦੇ ਲਗਾਤਾਰ ਵਿਥਤਾਰਿਤ ਦੌਰ ’ਚ ਵੀ ਉਸ ਦੌਰ ਦੇ ਨੀਤੀ-ਨਿਯਮਾਂ ਦੀ ਪ੍ਰਾਸੰਗਿਕਤਾ ਆਪਣੇ-ਆਪ ’ਚ ਅਹਿਮ ਹੈ ਇਹੀ ਕਾਰਨ ਹੈ ਕਿ ਸਾਡੇ ਵੇਦ ਸ਼ਾਸਤਰ ਪੁਰਾਣ ਜਿਸ ਧਰਮ ਦੀ ਵਿਆਖਿਆ ਕਰਦੇ ਹਨ, ਉਸ ਦੇ ਪਾਲਣ ਦੀ ਅੱਜ ਵੀ ਬਹੁਤ ਜ਼ਿਆਦਾ ਲੋੜ ਹੈ ਲਗਾਤਾਰ ਬਦਲਦੇ ਦੌਰ ’ਚ ਵੱਖ-ਵੱਖ ਖੇਤਰਾਂ ’ਚ ਥੋੜ੍ਹੇ-ਬਹੁਤ ਬਦਲਾਅ ਹੋਏ ਅਤੇ ਇਹ ਕ੍ਰਮ ਅੱਜ ਵੀ ਜਾਰੀ ਹੈ ਦੇਸ਼ ਕਾਲ ਅਤੇ ਹਾਲਾਤ ਵੀ ਲਗਾਤਾਰ ਬਦਲਦੇ ਗਏ। Religion
ਬਦਲਾਅ ਦੇ ਇਸ ਦੌਰ ’ਚ ਵੀ ਜੋ ਸਾਡੀਆਂ ਪਰੰਪਰਾਵਾਂ ਸਨ, ਉਹ ਸਦਾ ਬਰਕਰਾਰ ਰਹੀਆਂ
ਪਰ ਬਦਲਾਅ ਦੇ ਇਸ ਦੌਰ ’ਚ ਵੀ ਜੋ ਸਾਡੀਆਂ ਪਰੰਪਰਾਵਾਂ ਸਨ, ਉਹ ਸਦਾ ਬਰਕਰਾਰ ਰਹੀਆਂ ਤਰਕ ਅਤੇ ਵਿਹਾਰ ਦੀ ਕਸੌਟੀ ’ਤੇ ਸਾਡੀਆਂ ਪੁਰਾਤਨ ਪਰੰਪਰਾਵਾਂ ਵਿਗਿਆਨਕ ਮਾਨਤਾ ਵੀ ਪ੍ਰਾਪਤ ਕਰਦੀਆਂ ਜਾ ਰਹੀਆਂ ਹਨ ਆਧੁਨਿਕ ਦੌਰ ’ਚ ਵੀ ਧਰਮ ਦੇ ਆਦਰਸ਼ਾਂ ਦੇ ਪਾਲਣ ਦੀ ਲੋੜ ਤੇ ਜ਼ੋਰ ਦਿੱਤਾ ਜਾਂਦਾ ਹੈ, ਤਾਂ ਕਿ ਘੋਰ ਕਲਿਯੁਗ ’ਚ ਵੀ ਸਤਿਯੁਗ ਦੀ ਧਾਰਨਾ ਨੂੰ ਮੂਰਤ ਰੂਪ ਦਿੱਤਾ ਜਾ ਸਕੇ ਪਰਿਵਾਰਕ ਜੀਵਨ ’ਚ ਵੀ ਵੱਖ-ਵੱਖ ਰਿਸ਼ਤਿਆਂ ਦੀਆਂ ਮਰਿਆਦਾਵਾਂ ਨੂੰ ਧਰਮ ਗ੍ਰੰਥ ਦੇ ਨਾਇਕ ਅਤੇ ਨਾਇਕਾਵਾਂ ਦੇ ਜੀਵਨ ਚਰਿੱਤਰ ਨਾਲ ਜੋੜਿਆ ਗਿਆ ਹੈ ਸੱਭਿਆ ਸਮਾਜ ਦੀ ਬਣਤਰ ’ਚ ਧਰਮ ਅਨੁਸਾਰ ਆਚਰਨ ਅਤੇ ਵਿਹਾਰ ਦਾ ਸਾਸ਼ਵਤ ਮਹੱਤਵ ਮੰਨਿਆ ਜਾਂਦਾ ਹੈ ਵੱਖ-ਵੱਖ ਮਹਾਂਪੁਰਸ਼ਾਂ ਦੇ ਜੀਵਨ ਚਰਿੱਤਰ ਤੋਂ ਸਿੱਖਿਆ ਲੈਂਦੇ ਹੋਏ। Religion
ਇਸ ਭਖ਼ਦੇ ਸਵਾਲ ਦਾ ਹੱਲ ਹੋਰ ਕਿਤੇ ਨਹੀਂ ਸਾਡੇ ਧਰਮ ਸ਼ਾਸਤਰਾਂ ’ਚ ਹੀ ਮਿਲਦਾ ਹੈ
ਉਨ੍ਹਾਂ ਵੱਲੋਂ ਸਥਾਪਿਤ ਉੱਚ ਪੱਧਰੀ ਆਦਰਸ਼ਾਂ ਦਾ ਪਾਲਣ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ ਲੋਕ ਵਿਹਾਰ ਵਿਚ ਸਦਾਚਾਰ ਦੀ ਮਹੱਤਤਾ ਦੱਸੀ ਗਈ ਹੈ ਹੋਰ ਤਾਂ ਹੋਰ, ਮਨੁੱਖ ਮਾਤਰ ’ਚ ਮਨੁੱਖੀ ਗੁਣਾਂ ਦੇ ਸਮਾਵੇਸ਼ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਗਿਆ ਹੈ ਉਂਜ ਤਾਂ ਸਾਰੇ ਜਿਉਂ ਲੈਂਦੇ ਹਨ, ਪਰ ਕਿਵੇਂ ਜਿਊਣਾ ਚਾਹੀਦੈ? ਇਸ ਭਖ਼ਦੇ ਸਵਾਲ ਦਾ ਹੱਲ ਹੋਰ ਕਿਤੇ ਨਹੀਂ ਸਾਡੇ ਧਰਮ ਸ਼ਾਸਤਰਾਂ ’ਚ ਹੀ ਮਿਲਦਾ ਹੈ ਸਾਡੀਆਂ ਪੁਰਾਤਨਕਾਲੀ ਪਰੰਪਰਾਵਾਂ ਵਿਗਿਆਨ ਦੀ ਕਸੌਟੀ ’ਤੇ ਪਰਖ ਕੇ ਤਰਕਸੰਮਤ ਸਿੱਧ ਹੋਈਆਂ ਹਨ ਅਜਿਹਾ ਵੀ ਕਿਹਾ ਜਾ ਸਕਦਾ ਹੈ ਕਿ ਵਿਗਿਆਨ ਦੇ ਗਿਆਨ ਦੀ ਸੀਮਾ ਹੋ ਸਕਦੀ ਹੈ। Religion
ਸੰਸਾਰ ਚਾਹੇ ਕਿੰਨਾ ਆਧੁਨਿਕ ਹੋ ਜਾਵੇ ਪਰ ਉਸ ਅਦਿੱਖ ਅਲੌਕਿਕ ਸੱਤਾ ਦੀ ਥਾਹ ਪਾ ਸਕਣਾ ਮੁਸ਼ਕਿਲ ਹੈ
ਪਰ ਅਧਿਆਤਮ ਵੀ ਡੂੰਘਾਈ ’ਚ ਚੁੱਭੀ ਲਾ ਕੇ ਇੱਕ ਤਰ੍ਹਾਂ ਤ੍ਰਿਕਾਲ ਸੱਚ ਦਾ ਪਤਾ ਲੱਗ ਜਾਂਦਾ ਹੈ ਸੰਸਾਰ ਚਾਹੇ ਕਿੰਨਾ ਆਧੁਨਿਕ ਹੋ ਜਾਵੇ ਪਰ ਉਸ ਅਦਿੱਖ ਅਲੌਕਿਕ ਸੱਤਾ ਦੀ ਥਾਹ ਪਾ ਸਕਣਾ ਮੁਸ਼ਕਿਲ ਹੈ-ਜੋ ਸ੍ਰਿਸ਼ਟੀ ਨੂੰ ਚਲਾਉਂਦੀ ਹੈ ਅੱਜ ਵੀ ਅਜਿਹੇ ਅਣਛੋਹੇ ਪ੍ਰਸੰਗ ਹਨ ਜੋ ਵਿਗਿਆਨ ਦੀ ਸੀਮਾ ਤੋਂ ਸਰਵਥ ਤੋਂ ਪਰੇ ਮੰਨੇ ਜਾਂਦੇ ਹਨ ਪਰ ਸਾਡੇ ਧਰਮ ਸ਼ਾਸਤਰਾਂ ’ਚ ਤਮਾਮ ਅਣਸੁਲਝੇ ਮੁਸ਼ਕਿਲ ਸਵਾਲਾਂ ਦਾ ਸਟੀਕ ਹੱਲ ਵੀ ਦਰਸਾਇਆ ਗਿਆ ਹੈ ਧਾਰਮਿਕ ਪ੍ਰੋਗਰਾਮਾਂ ’ਚ ਅਣਸੁਲਝੇ ਸਵਾਲਾਂ ਦਾ ਹੱਲ ਬਹੁਤ ਸਹਿਜ਼ਤਾ ਨਾਲ ਹੋ ਜਾਂਦਾ ਹੈ ਉਕਤ ਸੰਦਰਭਾਂ ’ਚ ਸਾਡੇ ਲਈ ਵੱਖ-ਵੱਖ ਧਰਮਾਂ ਦੇ ਸਾਰ ਤੱਤ ਦੇ ਰੂਪ ਵਿਚ ‘ਆਪਣੇ ਲਈ…ਜਿਉਂਏ ਤਾਂ ਕੀ ਜਿਉਂਏ ’, ਇਹੀ ਦਰਸ਼ਨ ਸਾਹਮਣੇ ਆਉਂਦਾ ਹੈ ਇਨ੍ਹਾਂ ਪੰਗਤੀਆਂ ਨੂੰ ਆਤਮਸਾਤ ਕਰਨ ’ਤੇ ਅੰਤਰ-ਹਿਰਦੇ ’ਚ ਅਥਾਹ ਅਨੰਦ ਦਾ ਦਿੱਬ ਅਹਿਸਾਸ ਹੋ ਜਾਂਦਾ ਹੈ।
ਮਨੁੱਖ ਨਾਲ ਮਨੁੱਖ ਦਾ ਮਨੁੱਖਤਾ ਦਾ ਰਿਸ਼ਤਾ ਵਰਤਮਾਨ ਦੌਰ ਦੀ ਪਹਿਲੀ ਜ਼ਰੂਰਤ
ਸੱਚਮੁੱਚ ਭਾਰਤੀ ਦਰਸ਼ਨ ’ਚ ਦਿੱਤੇ ਸਾਰ ਤੱਤ ਨੂੰ ਇਨ੍ਹਾਂ ਪੰਗਤੀਆਂ ਜ਼ਰੀਏ ਓਕਿਰਿਆ ਗਿਆ ਹੈ ਜੇਕਰ ਅਸੀਂ ਆਪਣੇ ਵਿਹਾਰਕ ਜੀਵਨ ’ਚ ਇਸ ਨੂੰ ਆਪਣੀ ਜ਼ਿੰਦਗੀ ਦਾ ਉਦੇਸ਼ ਵਾਕ ਬਣਾ ਲਈਏ, ਤਾਂ ਯਕੀਨ ਮੰਨੋ, ਅਸੀਂ ਆਪਣੇ ਲੋਕ ਅਤੇ ਪਰਲੋਕ ਦੋਵਾਂ ਨੂੰ ਸਵਾਰ ਸਕਦੇ ਹਾਂ ਉਂਜ ਵੀ ਸਦਾਚਾਰ ਅਤੇ ਪਰਉਪਰਕਾਰ ਸਾਡੀ ਮੂਲ ਭਾਰਤੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ ਦਰਅਸਲ ਮਨੁੱਖ ਨਾਲ ਮਨੁੱਖ ਦਾ ਮਨੁੱਖਤਾ ਦਾ ਰਿਸ਼ਤਾ ਵਰਤਮਾਨ ਦੌਰ ਦੀ ਪਹਿਲੀ ਜ਼ਰੂਰਤ ਹੈ ਵਿਸ਼ੇਸ਼ ਕਰਕੇ ਅੱਜ ਦੇ ਭੱਜ-ਦੌੜ ਦੇ ਦੌਰ ’ਚ ਮਨ ਦਾ ਚੈਨ ਅਤੇ ਸਕੂਨ ਕਿਤੇ ਗੁਆਚ ਜਿਹਾ ਗਿਆ ਹੈ ਇੱਕ ਵਰਗ ਜ਼ਰੂਰੀ ਸੁਵਿਧਾਵਾਂ ਤੋਂ ਵਾਂਝਾ ਹੈ। Religion
ਤਾਂ ਦੂਜਾ ਵਰਗ ਜ਼ਰੂਰਤ ਤੋਂ ਜ਼ਿਆਦਾ ਜੋੜ ਤੋਂ ਬਾਅਦ ਵੀ ਉਸ ਦੇ ਉਪਭੋਗ ਪ੍ਰਤੀ ਸਮਰੱਥ ਨਹੀਂ ਹੈ ਕਿਤੇ ਡਾਕਟਰਾਂ ਵੱਲੋਂ ਮਨਾਹੀ ਹੈ ਤੇ ਕਿਤੇ ਖਰਾਬ ਸਿਹਤ ਦੇ ਚੱਲਦਿਆਂ ਲਾਚਾਰ ਹਾਲਤ ’ਚ ਜਿਉਣਾ ਪੈ ਰਿਹਾ ਹੈ ਅਜਿਹੇ ’ਚ ਬਿਹਤਰ ਹੋਵੇਗਾ ਕਿ ਅਸੀਂ ਸਮਾਂ ਰਹਿੰਦੇ ਪਰਮਾਰਥ ਵਾਲੇ ਪਾਸੇ ਲੱਗ ਜਾਈਏ ਅਜਿਹਾ ਹੋਣ ’ਤੇ ਮਰ ਕੇ ਵੀ ਜਿੰਦਾ ਰਿਹਾ ਜਾ ਸਕਦਾ ਹੈ ਉਂਜ ਵੀ ਜੋ ਕੁਝ ਅਸੀਂ ਇਕੱਠਾ ਕੀਤਾ ਹੈ, ਸਭ ਇੱਥੇ ਹੀ ਛੁੱਟ ਜਾਣਾ ਹੈ, ਤਾਂ ਅਜਿਹੇ ’ਚ ਵਿਸ਼ਿਆਂ ਪ੍ਰਤੀ ਮੋਹ ਭਾਵ ਰੱਖ ਕੇ ਆਖ਼ਰ ਹਾਸਲ ਵੀ ਕੀ ਹੋਣਾ ਹੈ, ਇਸ ’ਤੇ ਵਿਚਾਰ ਜ਼ਰੂਰੀ ਹੈ। Religion
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਰਾਜੇਂਦਰ ਬਜ