ਆਰਗੈਨਿਕ ਖੇਤੀ ਵੱਡੀ ਜ਼ਰੂਰਤ

Organic Farming

ਆਰਗੈਨਿਕ ਖੇਤੀ ਨੂੰ?ਪੁਰਾਤਨ ਖੇਤੀ ਕਹਿ ਦੇਈਏ ਤਾਂ ਗਲਤ ਨਹੀਂ ਹੋਵੇਗਾ ਅੱਜ ਦੀ ਨਵੀਂ ਪੀੜ੍ਹੀ ਲਈ ਆਰਗੈਨਿਕ ਖੇਤੀ ਅਜੂਬਾ ਜਾਂ ਕੋਈ ਨਵੀਂ ਚੀਜ਼ ਹੈ ਪਰ ਪੁਰਾਣੇ ਸਮੇਂ ’ਚ ਇਹ ਚੀਜ਼ ਆਮ ਅਤੇ ਜ਼ਿੰਦਗੀ ਦਾ ਅਟੁੱਟ ਹਿੱਸਾ ਸੀ ਅੱਜ ਆਰਗੈਨਿਕ ਖੁਰਾਕੀ ਵਸਤਾਂ ਦੀ ਖਰੀਦ ਲਈ ਵਿਰਲੀਆਂ ਦੁਕਾਨਾਂ ਹਨ ਅਸਲ ’ਚ ਪੁਰਾਤਨ ਖੇਤੀ ਸ਼ੁੱਧ ਖੇਤੀ ਸੀ ਜਿਸ ’ਚ ਜ਼ਹਿਰੀਲੇ ਤੱਕ ਨਹੀਂ ਸਨ ਲੋਕ ਸ਼ੁੱਧ ਤੇ ਤਾਕਤਵਰ ਖੁਰਾਕ ਖਾਂਦੇ ਸਨ ਤੇ ਸਿਹਤਮੰਦ ਰਹਿੰਦੇ ਸਨ ਉਸ ਸਮੇਂ ਲੋਕ ਬਿਮਾਰੀਆਂ ਤੋਂ ਰਹਿਤ ਤਾਂ ਸਨ ਹੀ ਪਰ ਨਾਲ-ਨਾਲ ਸਰੀਰਕ ਤੌਰ ’ਤੇ ਮਜ਼ਬੂਤ ਵੀ ਸਨ। (Organic Farming)

ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਮਨੁੱਖ ਨੇ ਵਧੀ ਅਬਾਦੀ ਦੀਆਂ ਲੋੜਾਂ ਮੁਤਾਬਕ ਅਨਾਜ, ਸਬਜ਼ੀਆਂ ਤੇ ਫਲਾਂ ਦੀ ਪੈਦਾਵਾਰ ਤਾਂ ਵਧਾ ਲਈ ਹੈ ਪਰ ਸਾਰਾ ਖਾਣ-ਪੀਣ ਜ਼ਹਿਰੀਲਾ ਕਰ ਲਿਆ ਹੈ ਅੱਜ ਹਸਪਤਾਲਾਂ ਦੀ ਭਰਮਾਰ ਹੈ ਫਿਰ ਵੀ ਹਸਪਤਾਲ ’ਚ ਭੀੜ ਹੈ ਡਾਕਟਰ ਪੂਰੇ ਨਹੀਂ ਆ ਰਹੇ ਮੈਡੀਕਲ ਕਾਲਜ ਵਧ ਰਹੇ ਹਨ, ਵਿਦੇਸ਼ਾਂ ’ਚੋਂ ਨੌਜਵਾਨ ਡਾਕਟਰੀ ਦੀਆਂ ਪੜ੍ਹਾਈਆਂ ਕਰ ਰਹੇ ਹਨ ਇਸ ਦੇ ਬਾਵਜ਼ੂਦ ਡਾਕਟਰ ਘੱਟ ਤੇ ਮਰੀਜ਼ ਜ਼ਿਆਦਾ ਹਨ ਪੀਜੀਆਈ ਦਿੱਲੀ ਤੇ ਚੰਡੀਗੜ੍ਹ ਵਰਗੇ ਹਸਪਤਾਲਾਂ ’ਚ ਤਾਂ ਲੋਕ ਅੱਧੀ ਰਾਤ ਨੂੰ ਹੀ ਕਤਾਰਾਂ ’ਚ ਲੱਗ ਜਾਂਦੇ ਹਨ ਬਿਨਾ ਸ਼ੱਕ ਸਰਕਾਰ ਮੈਡੀਕਲ ਸਹੂਲਤਾਂ ਦੇ ਕੇ ਆਪਣੀ ਜਿੰਮੇਵਾਰੀ ਨਿਭਾ ਰਹੀ ਹੈ।

ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਭਗਵਾਨ ਅੱਗੇ ਕੀਤੀ ਕੁਦਰਤੀ ਆਫ਼ਤ ਰੋਕਣ ਦੀ ਅਰਦਾਸ

ਪਰ ਇਹ ਤਾਂ ਲੋਕਾਂ ਨੂੰ ਵੀ ਸੋਚਣਾ ਪਵੇਗਾ ਕਿ ਆਖਰ ਬਿਮਾਰੀਆਂ ਦੇ ਵਾਧੇ ਲਈ ਲੋਕਾਂ ਦੀ ਆਪਣੀ ਕਿੰਨੀ ਭੂਮਿਕਾ ਹੈ ਇੱਕ ਸਰੀਰਕ ਕੰਮ-ਕਾਜ ਨਹੀਂ ਰਿਹਾ ਉੱਤੋਂ ਜ਼ਹਿਰੀਲੀ ਖੁਰਾਕ ਨੇ ਸਰੀਰ ਨੂੰ ਖੋਖਲਾ ਕਰ ਦਿੱਤਾ ਇਸ ਲਈ ਜ਼ਰੂਰੀ ਹੈ ਲੋਕ ਆਪਣੇ ਵਿਰਸੇ ਨਾਲ ਜ਼ਹਿਰ ਮੁਕਤ ਖੇਤੀ ਤੇ ਖੁਰਾਕੀ ਪਦਾਰਥਾਂ?ਨਾਲ ਜੁੜਨ ਕਿਸਾਨਾਂ ਲਈ ਤਾਂ ਇਹ ਜ਼ਰੂਰੀ ਹੋਵੇ ਕਿ ਘੱਟੋ-ਘੱਟ ਆਪਣੇ ਪਰਿਵਾਰ ਲਈ ਤਾਂ ਜ਼ਹਿਰ ਮੁਕਤ ਖੇਤੀ ਕਰਨ ਅਸਲ ’ਚ ਜ਼ਹਿਰ ਮੁਕਤ ਖੇਤੀ ਦੇਸ਼ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਕਰਨ ’ਚ ਵੱਡਾ ਰੋਲ ਨਿਭਾ ਸਕਦੀ ਹੈ ਜਿੰਨੀ ਬਿਮਾਰੀ ਘੱਟ ਹੋਵੇਗੀ ਉਨਾਂ ਹੀ ਲੋਕਾਂ ਦੀ ਜੇਬ੍ਹ ’ਚ ਪੈਸਾ ਵੱਧ ਹੋਵੇਗਾ ਆਰਗੈਨਿਕ ਖੇਤੀ ਜਿਣਸਾਂ ਦੀ ਕੌਮਾਂਤਰੀ ਬਜ਼ਾਰਾਂ ’ਚ ਮੰਗ ਜ਼ਿਆਦਾ ਹੈ ਜ਼ਹਿਰ ਮੁਕਤ ਖੁਰਾਕ ਸਿਹਤਮੰਤ ਖਿਡਾਰੀ, ਸਿਹਤਮੰਦ ਮੁਲਾਜ਼ਮ ਪੈਦਾ ਕਰੇਗੀ।

ਜੋ ਰਾਸ਼ਟਰ ਦੇ ਨਿਰਮਾਣ ’ਚ ਵਧੀਆ ਭੂਮਿਕਾ ਨਿਭਾਉਣਗੇ ਜਦੋਂ ਤੋਂ ਦੇਸ਼ ’ਚ ਬਹੁ ਰਾਸ਼ਟਰੀ ਕੰਪਨੀਆਂ ਦਾ ਦਬਦਬਾ ਵਧਿਆ ਹੈ ਉਦੋਂ ਤੋਂ ਖੇਤੀ ਤੇ ਬਾਗਬਾਨੀ ਲਈ ਕੀਟਨਾਸ਼ਕਾਂ ਦੀਆਂ ਵਿਦੇਸ਼ੀ ਦਵਾਈਆਂ ਦੀ ਵਰਤੋਂ ਜ਼ਿਆਦਾ ਹੋਣ ਲੱਗੀ ਹੈ ਸਿੱਕਮ ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਗੁਜਰਾਤ, ਤਾਮਿਲਨਾਡੂ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੇ ਇਸ ਦਿਸ਼ਾ ’ਚ ਸਫ਼ਲ ਪ੍ਰਯੋਗ ਕੀਤੇ ਹਨ ਇਸ ’ਚ ਕੀਟਨਾਸ਼ਕਾਂ ਦੀ ਥਾਂ ਤਿੰਨ ਦਿਨ ਪੁਰਾਣੀ ਲੱਸੀ ਦਾ ਛਿੜਕਾਅ, ਨਿੰਮ ਦੀਆਂ ਪੱਤੀਆਂ ਦੀ ਵਰਤੋਂ ਕਾਫ਼ੀ ਲਾਹੇਵੰਦ ਸਾਬਤ ਹੋਈ ਆਂਧਰਾ ਪ੍ਰਦੇਸ਼ ਦੇ 19 ਜ਼ਿਲ੍ਹਿਆਂ ’ਚ ਕਿਸਾਨਾਂ ਨੇ ਕੀਟਨਾਸ਼ਕਾਂ ਦੇ ਬਿਨਾਂ ਆਰਗੈਨਿਕ ਦੀ ਸਫ਼ਲ ਖੇਤੀ ਕਰਕੇ ਤੇ ਪੈਦਾਵਾਰ ਪਹਿਲਾਂ ਤੋਂ ਵੀ ਵਧਾ ਕੇ ਇਹ ਸਾਬਤ ਕਰ ਦਿੱਤਾ ਕਿ ਕੀਟਨਾਸ਼ਕ ਦਵਾਈਆਂ ਤੋਂ ਬਿਨਾ ਵੀ ਖੇਤੀ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here