ਪਿਛਲੇ ਸਾਲ ਨਾਲੋਂ ਅੱਧਾ ਮਿਲ ਰਿਹੈ ਮੁੱਲ
ਅਬੋਹਰ, (ਸੁਧੀਰ ਅਰੋੜਾ) ਆਪਣੇ ਵਿਸ਼ੇਸ਼ ਸਵਾਦ ਅਤੇ ਗੁਣਵੱਤਾ ਲਈ ਦੇਸ਼ ਦੁਨੀਆ ਵਿੱਚ ਮਸ਼ਹੂਰ ਅਬੋਹਰ ਦਾ ਕਿਨੂੰ ਵੀ ਕੋਰੋਨਾ ਦੇ ਅਸਰ ਤੋਂ ਬਚ ਨਹੀਂ ਸਕਿਆ ਹੈ ਬੰਪਰ ਫਸਲ ਵਿੱਚ ਸੌਦੇ ਘੱਟ ਹੋਣ ਨਾਲ ਕਿਸਾਨ ਕੁੱਝ ਚਿੰਤਤ ਹਨ ਵਿਟਾਮਿਨ ਸੀ ਨਾਲ ਭਰਪੂਰ ਇਸ ਫਲ ਦਾ ਇਸ ਸਮੇਂ ਮੁੱਖ ਸੀਜਨ ਹੈ ਇਲਾਕੇ ਤੋਂ ਕਿਨੂੰ ਕਈ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ, ਨਾਲ ਹੀ ਇਸਨੂੰ ਦੇਸ਼ ਦੇ ਕਈ ਇਲਾਕਿਆਂ ਵਿੱਚ ਵੀ ਭੇਜਿਆ ਜਾਂਦਾ ਹੈ ਤੇ ਇਸ ਦੀ ਕਾਫੀ ਡਿਮਾਂਡ ਹੈ ਫਾਜਿਲਕਾ ਜਿਲ੍ਹੇ ਵਿੱਚ 33 ਹਜਾਰ ਹੈਕਟੇਅਰ ਖੇਤਰਫਲ ਵਿੱਚ ਕਿਨੂੰ ਦੀਫਸਲ ਦੀ ਪੈਦਾਵਾਰ ਕੀਤੀ ਗਈ ਹੈ ਕਿਸਾਨਾਂ ਲਈ ਇਸ ਫਸਲ ਤੋਂ ਮੁਨਾਫ਼ੇ ਦੀ ਗੱਲ ਕਰੀਏ ਤਾਂ ਇਸ ਵਾਰ ਕਿਨੂੰ ਦੀ ਫਸਲ ਪਿਛਲੇ ਸਾਲ ਤੋਂ ਕਾਫ਼ੀ ਚੰਗੀ ਹੈ ਪਰ ਭਾਅ ਦੀ ਜੇਕਰ ਗੱਲ ਕਰੀਏ ਤਾਂ ਮੁੱਲ ਪਿਛਲੇ ਸਾਲ ਤੋਂ ਅੱਧੇ ਦੇ ਲੱਗਭੱਗ ਹੈ
ਪਿਛਲੇ ਸਾਲ ਸੁਪਰ ਮਾਲ 18-20 ਰੁਪਏ ਤੋਂ ਵੀ ਉੱਤੇ ਤੱਕ ਗਿਆ ਸੀ , ਜਦੋਂ ਕਿ ਇਸ ਵਾਰ ਅਜੇ ਤੱਕ ਸੁਪਰ ਕੁਆਲਿਟੀ ਦੇ ਕਿੰਨੂ ਦੇ 10 ਤੋਂ ਲੱਗਭੱਗ 12 ਰੁਪਏ ਤੱਕ ਸੌਦੇ ਹੋਏ ਹਨ ਪਿੰਡ ਸ਼ੇਰਗੜ ਦੇ ਖੇਤੀਬਾੜੀ ਖੇਤਰ ‘ਚ ਮਾਹਰ ਬਾਗਬਾਨ ਵਿਕਾਸ ਭਾਦੂ ਦਾ ਕਹਿਣਾ ਕਿ ਇਸ ਵਾਰ ਧੁੰਦ ਥੋੜ੍ਹਾ ਲੇਟ ਸ਼ੁਰੂ ਹੋਈ ਹੈ, ਫਿਰ ਵੀ ਇਸਦੇ ਆਉਣ ਨਾਲ ਹੁਣ ਕਿਨੂੰ ਦਾ ਕਲਰ ਆਵੇਗਾ ਅਤੇ ਮਿਠਾਸ ਵਧੇਗੀ ਭਾਅ ਸਬੰਧੀ ਉਹਨਾਂ ਕਿਹਾ ਕਿ ਪਿਛਲੀ ਵਾਰ ਨਾਲੋਂ ਭਾਵੇਂ ਫਸਲ ਬੇਹੱਦ ਚੰਗੀ ਹੈ
ਪਰ ਭਾਅ ਅੱਧੇ ਹਨ ਠੇਕੇਦਾਰ ਦਿੱਲੀ ਬੰਦ ਹੋਣ ਕਰਕੇ ਚੰਗਾ ਭਾਅ ਨਹੀਂ ਦੇ ਰਹੇ ਅਤੇ ਕਿੰਨੂ ਹੋਰ ਦੇਸ਼ਾਂ ਵਿੱਚ ਨਹੀਂ ਪਹੁੰਚ ਰਿਹਾ ਜਿਸ ਨਾਲ ਇਸਦੀ ਮਾਰ ਬਾਗਬਾਨਾਂ ‘ਤੇ ਰੇਟ ਨਾ ਮਿਲਣ ਨਾਲ ਅਤੇ ਸੌਦੇ ਘੱਟ ਹੋਣ ਨਾਲ ਪੈ ਰਹੀ ਹੈ ਸਰਕਾਰ ਨੂੰ ਇਸ ਖੇਤਰ ਦੀ ਕਿੰਨੂ ਦੀ ਚੰਗੀ ਫਸਲ ਨੂੰ ਵੇਖਦੇ ਹੋਏ ਬਾਗਬਾਨਾਂ ਦੇ ਬਾਰੇ ਵਿਸ਼ੇਸ਼ ਤੌਰ ‘ਤੇ ਸੋਚਣਾ ਚਾਹੀਦੈ ਤਾਂਕਿ ਬਾਗਬਾਨਾਂ ਨੂੰ ਕਿੰਨੂ ਖੇਤੀ ਦਾ ਚੰਗਾ ਮੁਨਾਫਾ ਪ੍ਰਾਪਤ ਹੋ ਸਕੇ
ਗਾਜੀਆਬਾਦ ਉੱਤਰ ਪ੍ਰਦੇਸ਼ ਦੇ ਕਿੰਨੂ ਵਪਾਰੀ ਅਨੀਸ਼ ਅਹਿਮਦ, ਤੌਫੀਕ ਖਾਨ ਨੇ ਦੱਸਿਆ ਕਿ ਇਸ ਵਾਰ ਵਪਾਰੀ ਖਰੀਦਦਾਰੀ ਕਰਦੇ ਹੋਏ ਅਸਮੰਜਸ ਵਿੱਚ ਹਨ ਕਿਉਂਕਿ ਅੱਗੇ ਦਿੱਲੀ ਜਾਮ ਹੋਣ ਨਾਲ ਡਿਮਾਂਡ ਨਹੀਂ ਹੈ ਜਿਸ ਨਾਲ ਅੱਗੇ ਰੇਟ ਨਹੀਂ ਮਿਲ ਰਹੇ ਦਿੱਲੀ ਜਾਮ ਹੋਣ ਨਾਲ ਮੰਡੀਆਂ ਵੀ ਬੰਦ ਹਨ ਜਿਸ ਨਾਲ ਕਿਸਾਨਾਂ ਅਤੇ ਵਪਾਰੀਆਂ ਨੂੰ ਘਾਟਾ ਉਠਾਉਣਾ ਪੈ ਰਿਹਾ ਹੈ ਸਹੀ ਸਮੇਂ ‘ਤੇ ਗੱਡੀਆਂ ਮੰਡੀ ਵਿੱਚ ਲੱਗ ਨਹੀਂ ਰਹੀਆਂ ਜਿਸ ਨਾਲ ਕਿੰਨੂ ਰਸਤੇ ਵਿੱਚ ਰੁਕ ਰਿਹਾ ਹੈ
ਉਥੇ ਹੀ ਲੇਬਰ ਤੇ ਕਿਰਾਇਆ ਵੀ 50 ਫ਼ੀਸਦੀ ਵੱਧ ਚੁੱਕਿਆ ਹੈ ਜਿਸ ਨਾਲ 10 ਟਨ ‘ਤੇ 10 ਵੀਹ ਹਜਾਰ ਦਾ ਨੁਕਸਾਨ ਵਪਾਰੀਆਂ ਨੂੰ ਹੋ ਰਿਹਾ ਹੈ, ਕੋਈ ਮੁਨਾਫਾ ਨਹੀਂ ਹੋ ਰਿਹਾ ਜਿਸ ਕਰਕੇ ਵਪਾਰੀ ਘੱਟ ਹੀ ਖਰੀਦਦਾਰੀ ਕਰ ਰਹੇ ਹਨ ਉਹਨਾਂ ਕਿਹਾ ਕਿ ਇਸ ਵਾਰ 10 ਰੁਪਏ ਤੱਕ ਦੇ ਭਾਅ ਕਿਸਾਨਾਂ ਨੂੰ ਦੇ ਰਹੇ ਹਾਂ ਜਦੋਂ ਕਿ ਪਿਛਲੀ ਵਾਰ 18 ਰੁਪਏ ਤੱਕ ਉਨ੍ਹਾਂ ਨੇ ਕਿੰਨੂ ਦੀ ਖਰੀਦਦਾਰੀ ਕੀਤੀ ਹੈ ਜੇਕਰ ਦਿੱਲੀ ਖੁੱਲ੍ਹਦੀ ਹੈ ਤਾਂ ਮੰਡੀਆਂ ਵੀ ਖੁੱਲ੍ਹਣਗੀਆਂ ਜਿਸ ਨਾਲ ਕਿੰਨੂ ਦੀ ਹੋਰ ਪ੍ਰਾਂਤਾਂ ਵਿੱਚ ਡਿਮਾਂਡ ਵੱਧਣ ਲੱਗ ਜਾਵੇਗੀ ਤਾਂ ਭਾਅ ਵੀ ਚੰਗਾ ਮਿਲ ਸਕੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.