ਸਾਵਧਾਨੀ ਅਤੇ ਚੌਕਸੀ ਨਾਲ ਹੀ ਬਚੇਗਾ ਜੀਵਨ
ਅੱਜ ਸਾਡੇ ਕੋਲ ਕੋੋਰੋਨਾ ਤੋਂ ਬਚਾਅ ਦੀ ਵੈਕਸੀਨ ਮੁਹੱਈਆ ਹੈ ਕੋੋਰੋਨਾ ਦੀ ਵੈਕਸੀਨ ਲਈ ਅਭਿਆਨ ਅਤੇ ਟੀਕਾ ਉਤਸਵ ਵੀ ਦੇਸ਼ ’ਚ ਜਾਰੀ ਹੈ ਉੱਥੇ ਤਸਵੀਰ ਦਾ ਦੂਜਾ ਪਹਿਲੂ ਇਹ ਕਿ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ ਪਹਿਲੀ ਲਹਿਰ ਨਾਲ ਨਜਿੱਠਣ ਤੋਂ ਬਾਅਦ ਇਹ ਲੱਗਣ ਲੱਗਾ ਸੀ ਕਿ ਜੇਕਰ ਦੂਜੀ ਲਹਿਰ ਆਵੇਗੀ ਤਾਂ ਉਸ ਨਾਲ ਅਸਾਨੀ ਨਾਲ ਨਜਿੱਠ ਲਿਆ ਜਾਵੇਗਾ ਪਰ ਦੂਜੀ ਲਹਿਰ ਦੇ ਸਾਹਮਣੇ ਸਾਰੀਆਂ ਵਿਵਥਾਵਾਂ ਘੱਟ ਪੈਂਦੀਆਂ ਦਿਸ ਰਹੀਆਂ ਹਨ
ਮੈਡੀਕਲ ਖੇਤਰ ਨਾਲ ਜੁੜੇ ਤਜ਼ਰਬੇਕਾਰ ਲੋਕ ਵੀ ਕੋਰੋਨਾ ਦੇ ਬਦਲੇ ਹੋਏ ਰੂਪ ਬਾਰੇ ਭਰਮ ’ਚ ਹਨ ਵਾਇਰਸ ਦੀ ਤੀਬਰਤਾ ਮਰੀਜ਼ ਅਤੇ ਡਾਕਟਰ ਦੋਵਾਂ ਦਾ ਬਚਾਅ ਅਤੇ ਸੰਭਲਣ ਦਾ ਮੌਕਾ ਹੀ ਨਹੀਂ ਦੇ ਰਹੀ ਹੈ, ਨਤੀਜੇ ਵਜੋਂ ਮੌਤ ਦਾ ਅੰਕੜਾ ਲਗਾਤਾਰ ਵਾਧੇ ਵੱਲ ਹੈ ਨਵੀਂ ਲਹਿਰ ਦੇ ਪਿੱਛੇ ਅਸੀਂ ਸਾਰੇ ਅਤੇ ਸਾਰੀ ਵਿਵਸਥਾ ਕਸੂਰਵਾਰ ਹੈ ਪਰ ਹੁਣ ਇਨ੍ਹਾਂ ਗੱਲਾਂ ’ਤੇ ਵਿਚਾਰ ਕਰਨ ਦਾ ਸਮਾਂ ਬੀਤ ਚੁੱਕਾ ਹੈ ਹੁਣ ਸਾਹਮਣੇ ਖੜ੍ਹੀ ਸਮੱਸਿਆ ’ਤੇ ਵਿਚਾਰ ਕਰਨਾ ਹੀ ਫਾਇਦੇਮੰਦ ਹੋਵੇਗਾ ਇੱਕ ਸਾਲ ਤੋਂ ਕੋਰੋਨਾ ਨੂੰ ਝੱਲਦੇ ਅਤੇ ਇਸ ਦੀ ਭਿਆਨਕਤਾ ਨੂੰ ਜਾਣਦੇ ਹੋਏ ਆਮ ਆਦਮੀ ਬਚਾਅ ਦੇ ਨਿਯਮ ਨਹੀਂ ਮੰਨ ਰਿਹਾ ਹੈ, ਇਹ ਬੜਾ ਦੁਖ਼ਦ ਪਹਿਲੂ ਹੈ
ਅਸਲ ਵਿਚ ਜਦੋਂ ਕੋਰੋਨਾ ਦੀ ਪਹਿਲੀ ਲਹਿਰ ਆਈ ਤਾਂ ਸਰਕਾਰ ਨੇ ਸਖ਼ਤ ਕਦਮ ਚੁੱਕਦੇ ਹੋਏ ਪੂਰਨ ਲਾਕਡਾਊਨ ਲਾ ਦਿੱਤਾ ਸਾਡੇ ਦੇਸ਼ ’ਚ ਓਨੇ ਮਾਮਲੇ ਨਹੀਂ ਆਏ, ਜਿੰਨੇ ਆਉਣੇ ਚਾਹੀਦੇ ਸਨ ਦੂਜੇ ਦੇਸ਼ਾਂ ਨੇ ਵੀ ਭਾਰਤ ਦੀ ਸ਼ਲਾਘਾ ਕੀਤੀ ਪਰ ਜਦੋਂ ਲਾਕਡਾਊਨ ਹਟਿਆ ਤਾਂ ਲੋਕਾਂ ਦੀ ਆਵਾਜਾਈ ਖੂਬ ਵਧੀ ਇੱਕ ਤਾਂ ਸਾਡਾ ਸੰਘਣੀ ਅਬਾਦੀ ਵਾਲਾ ਦੇਸ਼ ਹੈ, ਦੂਜਾ ਇੱਥੇ ਲੋਕਤੰਤਰ ਹੈ ਇਸ ਲਈ ਲੋਕਾਂ ਦੀ ਆਵਾਜਾਈ ਅਤੇ ਪ੍ਰੋਗਰਾਮਾਂ ਨੂੰ ਜਬਰੀ ਰੋਕਿਆ ਨਹੀਂ ਜਾ ਸਕਦਾ ਜਦੋਂ ਲਾਕਡਾਊਨ ਹਟਿਆ ਤਾਂ ਲੋਕਾਂ ਨੂੰ ਲੱਗਾ ਕਿ ਕੋਰੋਨਾ ਚਲਾ ਗਿਆ ਵਿਆਹ ਅਤੇ ਹੋਰ ਤਿੱਥ-ਤਿਉਹਾਰ ਮਨਾਏ ਜਾਣ ਲੱਗੇ ਹਜ਼ਾਰਾਂ-ਲੱਖਾਂ ਦੀ ਭੀੜ ਜੁੜਨ ਲੱਗੀ ਇਸ ਲਈ ਦੂਜੀ ਲਹਿਰ ਆਈ ਤਾਂ ਜ਼ਿਆਦਾ ਤੇਜ਼ੀ ਨਾਲ ਆਈ
ਦੁਨੀਆ ’ਚ ਆਬਾਦੀ ਦੇ ਲਿਹਾਜ ਨਾਲ ਸਾਡਾ ਨੰਬਰ ਦੂਜਾ ਹੈ 135 ਕਰੋੜ ਦੀ ਆਬਾਦੀ ਨੂੰ ਮੈਡੀਕਲ ਸੁਵਿਧਾ ਮੁਹੱਈਆ ਕਰਾ ਸਕਣਾ ਕਿਸੇ ਵੀ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਕੀਤੇ ਜਾ ਰਹੇ ਤਮਾਮ ਉਪਾਅ ਹੁਣ ਦਮ ਤੋੜਦੇ ਦਿਸ ਰਹੇ ਹਨ ਹਸਪਤਾਲਾਂ ’ਚ ਬਿਸਤਰੇ ਘੱਟ ਪੈਣ ਨਾਲ ਲੱਖਾਂ ਲੋਕਾਂ ਨੂੰ ਮਜ਼ਬੂਰਨ ਘਰਾਂ ’ਚ ਰਹਿ ਕੇ ਇਲਾਜ ਕਰਵਾਉਣ ਲਈ ਪਾਬੰਦ ਕੀਤਾ ਜਾ ਰਿਹਾ ਹੈ ਤਸਵੀਰ ਦਾ ਸੁਖ਼ਦਾਈ ਪਹਿਲੂ ਇਹ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਸਮਾਨਾਂਤਰ ਟੀਕਾਕਰਨ ਦੇਸ਼ ਭਰ ’ਚ ਜਾਰੀ ਹੈ ਹੁਣ ਦੇਸ਼ਵਾਸੀਆਂ ’ਚ ਟੀਕੇ ਪ੍ਰਤੀ ਫੈਲੀ ਸ਼ੁਰੂਆਤੀ ਝਿਜਕ ਵੀ ਖ਼ਤਮ ਹੋ ਗਈ ਹੈ ਪਰ ਇਸ ਸਭ ਤੋਂ ਵੱਖਰੀ ਗੱਲ ਹੈ ਸਾਡੀ ਆਪਣੀ ਸੋਚ ਕਿਉਂਕਿ ਕੋਰੋਨਾ ਦਾ ਜੋ ਨਵਾਂ ਰੂਪ ਆਇਆ ਹੈ
ਉਸ ਦੇ ਫੈਲਣ ਦੇ ਪਿੱਛੇ ਸਾਡੀ ਆਪਣੀ ਲਾਪ੍ਰਵਾਹੀ ਵੱਡੀ ਵਜ੍ਹਾ ਹੈ ਇਹ ਕਹਿਣਾ ਕਿਤੋਂ ਵੀ ਗਲਤ ਨਹੀਂ ਹੋਵੇਗਾ ਕਿ ਵਾਇਰਸ ਦੀ ਪਹਿਲੀ ਲਹਿਰ ਦੀ ਵਾਪਸੀ ਦਾ ਅਹਿਸਾਸ ਹੁੰਦੇ ਹੀ ਜਿਸ ਤਰ੍ਹਾਂ ਦੀ ਲਾਪ੍ਰਵਾਹੀ ਦੇਖਣ ਨੂੰ ਮਿਲੀ ਉਸ ਦਾ ਇਹ ਨਤੀਜਾ ਹੋਣਾ ਸੁਭਾਵਿਕ ਹੀ ਸੀ ਬੀਤੇ ਕੁਝ ਦਿਨਾਂ ’ਚ ਜੋ ਅੰਕੜੇ ਆ ਰਹੇ ਹਨ ਉਨ੍ਹਾਂ ਦੀ ਵਜ੍ਹਾ ਨਾਲ ਡਰ ਦਾ ਮਾਹੌਲ ਤਾਂ ਹੈ ਪਰ ਹੁਣ ਵੀ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜੋ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਤੋਂ ਦੂਰ ਭੱਜ ਰਹੇ ਹਨ ਬੀਤੇ 24 ਘੰਟਿਆਂ ’ਚ ਕੋਰੋਨਾ ਦਾ ਦੂਸਰਾ ਹਮਲਾ ਜੇਕਰ ਸ਼ੁਰੂਆਤ ’ਚ ਹੀ ਤੇਜ਼ ਹੋ ਗਿਆ ਤਾਂ ਉਸ ਦੇ ਪਿੱਛੇ ਅਜਿਹੇ ਹੀ ਲੋਕ ਹਨ
ਜਿਨ੍ਹਾਂ ਨੂੰ ਨਾ ਆਪਣੀ ਚਿੰਤਾ ਹੈ ਅਤੇ ਨਾ ਆਪਣੇ ਪਰਿਵਾਰ ਦੀ ਮੌਜ਼ੂਦਾ ਹਾਲਾਤਾਂ ’ਚ ਸਰਕਾਰ ਅਤੇ ਮੈਡੀਕਲ ਜਗਤ ਜੋ ਕਰ ਰਹੇ ਹਨ ਉਨ੍ਹਾਂ ’ਚ ਢੇਰ ਸਾਰੀਆਂ ਕਮੀਆਂ ਹਨ ਜਿਨ੍ਹਾਂ ਦੀ ਆਲੋਚਨਾ ਕਰਨ ਬੈਠੀਏ ਤਾਂ ਸਮਾਂ ਘੱਟ ਪੈ ਜਾਵੇਗਾ ਪਰ ਅਜਿਹੇ ਸਮੇਂ ’ਚ ਜਨਤਾ ਦਾ ਅਨੁੁਸਾਸ਼ਿਤ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਦੇਸ਼ਾਂ ਦੇ ਲੋਕਾਂ ਨੇ ਕੋਰੋਨਾ ਨਾਲ ਜੁੜੇ ਅਨੁੁਸ਼ਾਸਨ ਦਾ ਪਾਲਣ ਕੀਤਾ ਉੱਥੇ ਹਾਲਾਤ ਕਾਬੂ ’ਚ ਬਣੇ ਰਹੇ ਦੂਜੇ ਪਾਸੇ ਕਈ ਵਿਕਸਿਤ ਦੇਸ਼ਾਂ ’ਚ ਲੋਕਾਂ ਨੂੰ ਆਪਣੇ ਇੱਥੋਂ ਦੀਆਂ ਮੈਡੀਕਲ ਸੁਵਿਧਾ ’ਤੇ ਬੜਾ ਘੁਮੰਡ ਸੀ ਇਸ ਲਈ ਉਹ ਬੇਹੱਦ ਲਾਪਰਵਾਹ ਰਹੇ ਜਿਸ ਦੀ ਵਜ੍ਹਾ ਨਾਲ ਉੱਥੇ ਮੌਤ ਦਾ ਤਾਂਡਵ ਹੋਇਆ ਫ਼ਿਲਹਾਲ ਜੋ ਟੀਕਾ ਲਾਇਆ ਜਾ ਰਿਹਾ ਹੈ
ਉਹ ਵੀ ਕੋਵਿਡ-19 ’ਤੇ ਤਾਂ ਕਾਰਗਰ ਸੀ ਪਰ ਉਸ ਦੇ ਨਵੇਂ ਰੂਪ ’ਤੇ ਉਸ ਦਾ ਕਿੰਨਾ ਅਸਰ ਹੋਵੇਗਾ ਇਸ ’ਤੇ ਚਿੰਤਨ- ਮੰਥਨ ਮੈਡੀਕਲ ਜਗਤ ’ਚ ਜਾਰੀ ਹੈ ਪਰ ਇੱਕ ਗੱਲ ਜੋ ਦੁਨੀਆ ਭਰ ਦੇ ਮਾਹਿਰਾਂ ਨੇ ਸਵੀਕਾਰ ਕੀਤੀ ਹੈ ਉਹ ਇਹ ਹੈ ਕਿ ਬਚਾਅ ਦੇ ਪਰੰਪਰਾਗਤ ਤਰੀਕਿਆਂ ਨਾਲ ਕੋਰੋਨਾ ਨੂੰ ਹਰਾਉਣ ’ਚ ਸਫ਼ਲਤਾ ਮਿਲ ਸਕਦੀ ਹੈ ਵਿਸ਼ਵ ਹਾਲਾਤਾਂ ਵਿਚਕਾਰ ਵੀ ਮੀਡੀਆ ਦੇ ਜਰੀਏ ਅਜਿਹੀਆਂ ਤਸਵੀਰਾਂ ਅਤੇ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਦੇਸ਼ ’ਚ ਹਾਲੇ ਵੀ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜਿਨ੍ਹਾਂ ਲਈ ਉਕਤ ਸਾਰੇ ਉਪਾਅ ਫਾਲਤੂ ਦੀਆਂ ਚੀਜ਼ਾਂ ਹਨ ਇਹ ਹਾਲਾਤ ਉਦੋਂ ਹਨ ਜਦੋਂ ਦੇਸ਼ ’ਚ ਹਰ ਰੋਜ਼ ਡੇਢ ਲੱਖ ਤੋਂ ਜ਼ਿਆਦਾ ਕੋਰੋਨਾ ਸੰਕਰਮਿਤ ਸਾਹਮਣੇ ਆ ਰਹੇ ਹਨ ਅਤੇ ਅੱਠ ਸੌ ਤੋਂ ਜ਼ਿਆਦਾ ਜਾਨਾਂ ਇਹ ਖ਼ਤਰਨਾਕ ਵਾÎਇਰਸ ਨੇ ਲੈ ਰਿਹਾ ਹੈ
ਦੇਸ਼ ’ਚ ਬਣੇੇ ਟੀਕੇ ਕਾਰਨ ਆਮ ਜਨਤਾ ਦਾ ਆਤਮ-ਵਿਸ਼ਵਾਸ ਵੀ ਵਧਿਆ ਪਰ ਉਸ ਦੇ ਅਤੀ ਆਤਮ-ਵਿਸ਼ਵਾਸ ’ਚ ਬਦਲ ਜਾਣ ਨਾਲ ਪਰਤਦੀ ਹੋਈ ਮੁਸੀਬਤ ਦੇ ਕਦਮ ਵਾਪਸ ਮੁੜ ਪਏ ਅਤੇ ਜਦੋਂ ਤੱਕ ਅਸੀਂ ਕੁਝ ਸਮਝ ਅਤੇ ਸੰਭਲ ਸਕਦੇ ਉਸ ਨੇ ਸਾਨੂੰ ਚਾਰੇ ਪਾਸਿਓਂ ਘੇਰ ਲਿਆ ਇੱਕ ਪਾਸੇ ਤਾਂ ਟੀਕਾਕਰਨ ਚੱਲ ਰਿਹਾ ਹੈ ਦੂਜੇ ਪਾਸੇ ਵਾਇਰਸ ਦੁੱਗਣੀ ਅਤੇ ਚੌਗੁਣੀ ਤਾਕਤ ਨਾਲ ਹਮਲਾ ਕਰਨ ’ਤੇ ਉਤਾਰੂ ਹੈ ਅਜਿਹੇ ’ਚ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਵਿਅਕਤੀ ਇਨ੍ਹਾਂ ਭਿਆਨਕ ਹਾਲਾਤਾਂ ’ਚ ਬਜਾਇ ਭੈਅਭੀਤ ਹੋਣ ਜਾਂ ਵਿਵਸਥਾ ਨੂੰ ਕੋਸਦੇ ਰਹਿਣ ਦੇ ਆਪਣੇ ਪ੍ਰਾਣ ਰੱਖਿਆ ਲਈ ਜੋ ਉਹ ਖੁਦ ਕਰ ਸਕਦਾ ਹੈ,
ਓਨਾ ਤਾਂ ਕਰੇ ਹੀ ਮਹਾਂਮਾਰੀ ਮਾਹਿਰ ਪਦਮਸ਼੍ਰੀ ਡਾ. ਰਮਨ ਗੰਗਾ ਖੇਡਕਰ ਦਾ ਕਹਿਣਾ ਹੈ ਕਿ ਜੇਕਰ ਕੋਰੋਨਾ ਤੋਂ ਬਚਾਅ ਲਈ ਜਾਰੀ ਗਾਈਡਲਾਈਨ ਨੂੰ ਦੇਸ਼ ਦੇ 95 ਫੀਸਦੀ ਲੋਕ ਮੰਨਣਗੇ, ਤਾਂ ਮੇਰੇ ਖਿਆਲ ਨਾਲ ਦੋ ਹਫ਼ਤੇ ’ਚ ਅਸੀਂ ਇਸ ਤੋਂ ਉੱਭਰ ਸਕਦੇ ਹਾਂ, ਪਰ ਅਸੀਂ ਜੇਕਰ ਮਾਸਕ, ਸੋਸ਼ਲ ਡਿਸਟੈਂਸਿੰਗ ਦੀ ਗਾÎਈਡਲਾਈਨ ਨੂੰ ਨਾ ਮੰਨਿਆ ਤਾਂ ਫ਼ਿਰ ਦੂਜੀ ਲਹਿਰ ਕਿੰਨਾ ਕਹਿਰ ਵਰ੍ਹਾਏਗੀ, ਕੁਝ ਨਹੀਂ ਕਿਹਾ ਜਾ ਸਕਦਾ ਲਾਕਡਾਊਨ ਲੱਗੇ ਜਾਂ ਨਾ ਲੱਗੇ ਪਰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਕੋਰੋਨਾ ਨਾਂਅ ਦੀ ਮੁਸੀਬਤ ਤੋਂ ਛੁਟਕਾਰਾ ਪਾਉਣ ’ਚ ਹਾਲੇ ਸਮਾਂ ਲੱਗੇਗਾ ਅਤੇ ਉਦੋਂ ਤੱਕ ਛੋਟੀ ਤੋਂ ਛੋਟੀ ਲਾਪਰਵਾਹੀ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਪਿਛਲੀ ਵਾਰ ਲਾਕਡਾਊਨ ਅਚਾਨਕ ਲਾਉਣਾ ਪਿਆ ਸੀ, ਪਰ ਸਾਲ ਭਰ ’ਚ ਸਰਕਾਰ ਕੋਈ ਬਦਲਵਾਂ ਪਲਾਨ ਨਹੀਂ ਬਣਾ ਸਕੀ, ਇਹ ਵੀ ਦੁਖ਼ਦ ਪਹਿਲੂ ਹੈ
ਰਾਜੇਸ਼ ਮਾਹੇਸ਼ਵਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.