‘ਆਨਲਾਈਨ ਮਾਹੀ ਸਿਨੇਮਾ’ ਦੀ ਪਿੰਡ-ਪਿੰਡ ‘ਚ ਦਸਤਕ

ਫਿਲਮ ਨੇ ਪੰਜ ਦਿਨਾਂ ‘ਚ ਕਮਾਏ 83 ਕਰੋੜ

  • ਮੋਬਾਇਲ ਵੈਲਫੇਅਰ ਵਰਕ : ਡਾਕਟਰਾਂ ਤੇ ਆਈਟੀ ਮਾਹਿਰਾਂ  ਨਾਲ ਦੂਰ-ਦੁਰਾਡੇ ਪਿੰਡਾਂ ‘ਚ ਫਿਲਮ ਦਿਖਾਉਣ ਪਹੁੰਚ ਰਹੀਆਂ ਅਨੋਖੀਆਂ ਮੋਬਾਇਲ ਵੈਨਾਂ
  • ਫੂਡ ਪਾਰਟੀ ਦੇ ਸੁਆਦੀ ਪਕਵਾਨਾਂ ਦਾ ਵੀ ਮਜ਼ਾ ਲੈ ਰਹੇ ਹਨ ਦਰਸ਼ਕ
  • 100 ਫੀਸਦੀ ਸ਼ੁੱਧ ਐੱਮਐੱਸਜੀ ਉਤਪਾਦ ਖਰੀਦਣ ਦੀ ਵੀ ਹੋੜ

(ਸੱਚ ਕਹੂੰ ਨਿਊਜ਼) ਸਰਸਾ/ਨਵੀਂ ਦਿੱਲੀ। ਪੇਂਡੂ ਕਲਿਆਣ ਦੇ ਅਨੋਖੇ ਤੇ ਪ੍ਰਭਾਵਸ਼ਾਲੀ ਸੰਦੇਸ਼ ਨਾਲ ਬਾਕਸ ਆਫਿਸ ‘ਤੇ ਧੁੰਮਾਂ ਪਾ ਰਹੀ ਡਾ. ਐੱਮਐੱਸਜੀ ਦੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਹੁਣ ਤੁਸੀਂ ਆਪਣੇ ਪਿੰਡ ਤੇ ਘਰ ਦੇ ਦਰਵਾਜੇ ਮੂਹਰੇ ਵੀ ਦੇਖ ਸਕੋਗੇ ਸ਼ਹਿਰਾਂ ਤੋਂ ਦੂਰ-ਦੁਰਾਡੇ ਸਥਿੱਤ ਜਿਨ੍ਹਾਂ ਪਿੰਡਾਂ ‘ਚ ਸਿਨੇਮਾ ਘਰਾਂ ਦੀ ਵਿਵਸਥਾ ਨਹੀਂ ਹੈ, ਉੱਥੇ ਡਾਕਟਰ ਤੇ ਆਈਟੀ ਮਾਹਿਰਾਂ ਨਾਲ ਲੈਸ ਚੱਲਦੇ-ਫਿਰਦੇ ‘ਆਨਲਾਈਨ ਮਾਹੀ ਸਿਨੇਮਾ’ ਦੀ ਦਸਤਕ ਸ਼ੁਰੂ ਹੋ ਗਈ ਹੈ ਲਾਲ ਰੰਗ ਦੀ ਅਨੋਖੀ ਮੋਬਾਇਲ ਵੈਨ ‘ਚ ਡਿਜ਼ੀਟਲ ਤਕਨਾਲੋਜੀ ਤੇ ਐਚਡੀ ਪ੍ਰਾਜੈਕਟਰ ਨਾਲ ਨਾ ਸਿਰਫ਼ ਗ੍ਰਾਮ ਪੰਚਾਇਤਾਂ ਤੇ ਪਿੰਡਾਂ ਦੇ ਪਤਵੰਤਿਆਂ ਨੂੰ ਫਿਲਮ ਦਿਖਾਈ ਜਾ ਰਹੀ ਹੈ ਸਗੋਂ ਮੋਬਾਇਲ ਵੈਨ ‘ਚ ਮੌਜ਼ੂਦ ਡਾਕਟਰਾਂ ਵੱਲੋਂ ਪਿੰਡ ਵਾਸੀਆਂ ਦੀ ਮੁਫ਼ਤ ਮੈਡੀਕਲ ਜਾਂਚ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਇਹੀ ਨਹੀਂ ਇਨ੍ਹਾਂ ਮੋਬਾਇਲ ਵੈਨਾਂ ‘ਚ ਮੌਜ਼ੂਦ ਆਈਟੀ ਮਾਹਿਰਾਂ ਦੀਆਂ ਟੀਮਾਂ ਲੋਕਾਂ ਨੂੰ ਮੋਬਾਇਲ ਬੈਂਕਿੰਗ ਦੇ ਨਾਲ-ਨਾਲ ਸਾਈਬਰ ਕਰਾਈਮ ਤੋਂ ਬਚਣ ਦੇ ਟਿੱਪਸ ਵੀ ਦੇ ਰਹੀਆਂ ਹਨ ਫਿਲਮ ਦੇਖਣ ਆ ਰਹੇ ਲੋਕ ਜਿੱਥੇ ਮੋਬਾਇਲ ਵੈਨ ‘ਚ ਬਣੇ ‘ਆਨਲਾਈਨ ਮਾਹੀ ਸਿਨੇਮਾ’ ਤੋਂ ‘ਫੂਡ ਪਾਰਟੀ’ ਦੇ ਸੁਆਦਲੇ ਪਕਵਾਨਾਂ ਦਾ ਸੁਆਦ  ਚੱਖ਼ ਰਹੇ ਹਨ ਉੱਥੇ ਇਸ ‘ਚ ਮੌਜ਼ੂਦ 100 ਫੀਸਦੀ ਸ਼ੁੱਧ ਤੇ ਆਰਗੈਨਿਕ ਐੱਮਐੱਸਜੀ ਦੇ ਉਤਪਾਦ ਵੀ ਖਰੀਦ ਰਹੇ ਹਨ ਹਰਿਆਣਾ, ਪੰਜਾਬ, ਰਾਜਸਥਾਨ ਤੇ ਉੱਤਰ ਪ੍ਰਦੇਸ਼ ‘ਚ ਪਿਛਲੇ ਦੋ ਦਿਨਾਂ ਤੋਂ ਸ਼ਹਿਰਾਂ ਤੋਂ ਦੂਰ ਸਥਿੱਤ ਪਿੰਡਾਂ ‘ਚ ਗ੍ਰਾਮ ਪੰਚਾਇਤ ਮੈਂਬਰਾਂ ਦੇ ਨਾਲ-ਨਾਲ

ਪਿੰਡ ਦੇਪਤਵੰਤਿਆਂ ਨੂੰ ‘ਜੱਟੂ ਇੰਜੀਨੀਅਰ’ ਫਿਲਮ ਦਿਖਾਉਣ ਦਾ ਸਿਲਸਿਲਾ ਜਾਰੀ ਹੈ ਹੁਣ ਤੱਕ ਰਾਜਸਥਾਨ ਦੇ ਸ੍ਰੀਗੰਗਾਨਗਰ, ਭਾਦਰਾ, ਪਵਿੱਤਰ ਪਿਸਤਾ ਨਗਰੀ ਸ੍ਰੀ ਗੁਰੂਸਰ ਮੋਡੀਆ, ਪੀਲੀਬੰਗਾ, ਉੱਤਰ ਪ੍ਰਦੇਸ਼ ਦੇ ਹਾਪੁੜ ਸਮੇਤ ਅਨੇਕ ਜ਼ਿਲ੍ਹਿਆਂ ਦੇ ਪਿੰਡਾਂ ‘ਚ ‘ਆਨਲਾਈਨ ਮਾਹੀ ਸਿਨੇਮਾ’ ਵੱਲੋਂ ਫਿਲਮ ਦਿਖਾਈ ਜਾ ਚੁੱਕੀ ਹੈ।

ਸ੍ਰੀ ਗੁਰੂਸਰ ਮੋਡੀਆ ‘ਚ ਚੱਲ ਰਹੇ ਹਾਊਸਫੁੱਲ ਸ਼ੋਅ

ਸੁਰਿੰਦਰ ਗੁੰਬਰ ਗੋਲੂਵਾਲਾ, 24 ਮਈ ਚੱਲਦੇ-ਫਿਰਦੇ ਆਨਲਾਈਨ ਸਿਨੇਮਾ ‘ਤੇ ਪੂਜਨੀਕ ਗੁਰੂ ਜੀ ਦੀ ਫਿਲਮ ਦੇਖ ਕੇ ਪਿੰਡ ਵਾਸੀ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਰਾਜਸਥਾਨ ਦੇ ਸ੍ਰੀ ਗੁਰੂਸਰ ਮੋਡੀਆ ‘ਚ ਪਿਛਲੇ ਦੋ ਦਿਨਾਂ ਤੋਂ ਆਨਲਾਈਨ ਮਾਹੀ ਸਿਨੇਮਾ ਦੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ ਇੱਕ ਸ਼ੋਅ ‘ਚ 380 ਦਰਸ਼ਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ 25 ਮੈਂਬਰ ਸੋਹਨ ਸਿੰਘ ਇੰਸਾਂ ਤੇ 15 ਮੈਂਬਰ ਗੁਰਨਾਮ ਇੰਸਾਂ ਨੇ ਦੱਸਿਆ ਕਿ ਫਿਲਮ ਦੇ ਸ਼ੋਅ ਹਾਲੇ 4-5 ਦਿਨ ਤੱਕ ਹੋਰ ਚੱਲਣਗੇ ਸ਼ੋਅ ਦਾ ਸਮਾਂ ਰੋਜ਼ਾਨਾ ਰਾਤੀਂ 9 ਤੋਂ 11:30 ਵਜੇ ਤੱਕ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ