World Sight Day 2024: ਇੱਕ ਵਿਅਕਤੀ ਦਾ ਸੰਕਲਪ ਦੇ ਸਕਦੈ ਦੋ ਜਣਿਆਂ ਨੂੰ ਚਾਨਣ

World Sight Day 2024

World Sight Day 2024: ਹਨ੍ਹੇਰੀ ਜ਼ਿੰਦਗੀ ਕੀ ਹੁੰਦੀ ਹੈ? ਬੇਰੰਗ ਕਿਵੇਂ ਜਿਉਂ ਸਕਦੇ ਹਾਂ? ਚਾਨਣ ਦੀ ਕੀਮਤ ਕੀ ਹੁੰਦੀ ਹੈ? ਅੱਖਾਂ ਦੀ ਕੀਮਤ ਕੀ ਹੁੰਦੀ ਹੈ? ਇਨ੍ਹਾਂ ਸਵਾਲਾਂ ਦੇ ਅਸਲੀ ਜਵਾਬ ਕੋਈ ਅੱਖਾਂ ਤੋਂ ਵਿਹੂਣਾ ਵਿਕਅਤੀ ਹੀ ਦੇ ਸਕਦਾ ਹੈ ‘ਅੱਖਾਂ ਬੜੀਆਂ ਨਿਆਮਤ ਨੇ’ ਇਹ ਸ਼ਬਦ ਕੁਝ ਸਾਲ ਪਹਿਲਾਂ ਬੱਸਾਂ, ਗੱਡੀਆਂ ’ਚ ਨੇਤਰਹੀਣਾਂ ਵੱਲੋਂ ਪੈਸੇ ਮੰਗਣ ਸਮੇਂ ਸੁਣਾਈ ਦਿੰਦੇ ਸੀ, ਜੋ ਅੱਖਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਂਦੇ ਹਨ। ਦੇਸ਼ ਵਿੱਚ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਪੰਦਰਵਾੜਾ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਂਦਾ ਹੈ ਅਤੇ 9 ਅਕਤੂਬਰ ਨੂੰ ਵਿਸ਼ਵ ਦਿ੍ਰਸ਼ਟੀ ਦਿਵਸ ਮਨਾਇਆ ਜਾਂਦਾ ਹੈ ਅੱਖਾਂ ਜਾਣ ਦੇ ਦੋ ਕਾਰਨ ਹੋ ਸਕਦੇ ਹਨ।

ਜਨਮ ਤੋਂ ਹੀ ਜਾਂ ਜਨਮ ਤੋਂ ਬਾਅਦ ਕਿਸੇ ਭਿਆਨਕ ਬਿਮਾਰੀ ਕਰਕੇ, ਛੋਟੀ ਉਮਰ ਵਿੱਚ ਖ਼ੁਰਾਕ ਦੀ ਘਾਟ, ਸੱਟ ਲੱਗਣ ਜਾਂ ਕਿਸੇ ਪ੍ਰਕਾਰ ਦੀ ਇਨਫੈਕਸ਼ਨ ਹੋਣ ਨਾਲ ਵੀ ਕੋਰਨੀਆ ਧੁੰਦਲਾ ਹੋ ਜਾਂਦਾ ਹੈ। ਇਸ ਨਾਲ ਨਜ਼ਰ ਕਮਜੋਰ ਜਾਂ ਖਤਮ ਹੋ ਸਕਦੀ ਹੈ। ਭਾਰਤ ’ਚ 52 ਲੱਖ ਤੇ ਸੰਸਾਰ ਵਿੱਚ 2 ਕਰੋੜ ਤੋਂ ਵੱਧ ਲੋਕ ਅੰਨ੍ਹੇਪਣ ਦਾ ਸ਼ਿਕਾਰ ਹਨ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਬੱਚਿਆਂ ਦੀ ਹੈ ਜੋ ਭਾਰਤ ’ਚ 2,70,000 ਦੇ ਕਰੀਬ ਹੈ। ਦੇਸ਼ ਵਿੱਚ ਦਾਨ ਵੱਜੋਂ ਹਰ ਸਾਲ ਮਸਾਂ 35,000 ਹੀ ਅੱਖਾਂ ਮਿਲਦੀਆਂ ਹਨ, ਜਦੋਂਕਿ 15 ਲੱਖ ਕਾਰਨੀਆ ਦੀ ਲੋੜ ਹੁੰਦੀ ਹੈ ਜੇਕਰ ਮਰਨ ਉਪਰੰਤ ਲੋਕ ਆਪਣੀਆਂ ਅੱਖਾਂ ਦਾਨ ਕਰ ਜਾਣ ਤਾਂ ਇਹ ਸਾਰੀਆਂ ਹਨੇ੍ਹਰੀਆਂ ਜਿੰਦਗੀਆਂ ਦੇ ਵਿੱਚ ਚਾਨਣ ਤੇ ਰੰਗ ਵਾਪਸ ਆ ਸਕਦੇ ਹਨ। World Sight Day 2024

Read This : Panchayat Elections: ਪੰਚਾਇਤੀ ਚੋਣਾਂ ਲੜ ਰਹੇ ਸਰਪੰਚ ਉਮੀਦਵਾਰ ਦੀ ਹੋਈ ਮੌਤ

ਪਰ ਜਾਗਰੂਕਤਾ ਦੀ ਘਾਟ ਤੇ ਬਹੁਤ ਸਾਰੀਆਂ ਅਫਵਾਹਾਂ ਕਰਕੇ ਬਹੁਤੇ ਲੋਕ ਅੱਖਾਂ ਦਾਨ ਕਰਨ ਤੋਂ ਪਿੱਛੇ ਹਟ ਜਾਂਦੇ ਹਨ ਅੱਖਾਂ ਦਾਨ ਕਰਨ ਤੋਂ ਡਰਨ ਵਾਲੇ ਲੋਕਾਂ ਨੂੰ ਮਹਿਸੂਸ ਕਰਨਾ ਚਾਹੀਦੈ ਕਿ ਦਿ੍ਰਸ਼ਟੀ ਦੀ ਅਹਿਮੀਅਤ ਕੀ ਹੈ । ਜੇਕਰ ਇਸਨੂੰ ਹੋਰ ਜ਼ਿਆਦਾ ਵਧੀਆ ਮਹਿਸੂਸ ਕਰਨਾ ਹੋਵੇ ਤਾਂ ਸਿਰਫ ਕੁੱਝ ਘੰਟੇ ਹੀ ਅੱਖਾਂ ’ਤੇ ਗੂੜ੍ਹੀ ਪੱਟੀ ਬੰਨ੍ਹ ਕੇ ਆਪਣੇ ਕੰਮ ਕਰਕੇ ਵੇਖਿਆ ਜਾ ਸਕਦਾ ਹੈ ਭਾਵੇਂ ਕੇ ਨਜ਼ਰ ਨਾ ਹੋਣ ਵਾਲੇ ਵਿਅਕਤੀਆਂ ਨੂੰ ਪਰਮਾਤਮਾ ਨੇ ਐਨੀ ਸੂਝ ਦਿੱਤੀ ਹੁੰਦੀ ਹੈ ਕਿ ਉਹ ਇਹ ਰੋਜ਼ਾਨਾ ਨਿੱਜੀ ਗਤੀਵਿਧੀਆਂ ਜਿਵੇਂ ਕਿ ਤੁਰਨਾ, ਖਾਣਾ, ਜਾਣਾ, ਪਹਿਨਣਾ, ਗੱਲਬਾਤ, ਕੰਮ, ਸੰਗੀਤ ਆਦਿ ਵਧੀਆ ਤਰੀਕੇ ਨਾਲ ਕਰਦੇ ਹਨ ਪਰ ਫਿਰ ਵੀ ਜੇਕਰ ਉਨ੍ਹਾਂ ਨੂੰ ਅੱਖਾਂ ਮਿਲ ਜਾਣ ਤਾਂ ਇਸ ਤੋਂ ਵਧੀਆ ਕੀ ਹੋ ਸਕਦਾ ਹੈ। World Sight Day 2024

ਵਿਸ਼ਵ ਸਿਹਤ ਸੰਗਠਨ ਅਨੁਸਾਰ, ਅੰਨ੍ਹੇਪਣ ਅਤੇ ਨਜ਼ਰ ਦੀ ਕਮਜੋਰੀ ਦੁਨੀਆ ਭਰ ਵਿੱਚ ਘੱਟੋ-ਘੱਟ 2.2 ਬਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਨ੍ਹਾਂ ਵਿੱਚੋਂ, 1 ਬਿਲੀਅਨ ਵਿੱਚ ਇੱਕ ਰੋਕਥਾਮਯੋਗ ਨਜ਼ਰ ਕਮਜੋਰੀ ਹੈ। ਡਬਲਯੂਐਚਓ ਦੇ ਅੰਕੜਿਆਂ ਅਨੁਸਾਰ, ਅੰਨ੍ਹੇਪਣ ਦਾ ਸਭ ਤੋਂ ਆਮ ਕਾਰਨ ਅਨਡਰੇਸਡ ਰਿਫਰੈਕਟਿਵ ਗਲਤੀਆਂ (123.7 ਮਿਲੀਅਨ), ਮੋਤੀਆਬਿੰਦ (65.3 ਮਿਲੀਅਨ), ਉਮਰ ਨਾਲ ਸਬੰਧਤ ਮੈਕੂਲਰ ਡੀਜਨਰੇਸ਼ਨ (10.4 ਮਿਲੀਅਨ, ਗਲਾਕੋਮਾ (6.9 ਮਿਲੀਅਨ) ਅਤੇ ਕੋਰਨੀਅਲ ਅੰਨ੍ਹਾਪਣ (4.2 ਮਿਲੀਅਨ) ਚੌਥਾ ਹੈ। ਡਬਲਯੂਐੱਚਓ ਦੇ ਅਨੁਸਾਰ, ਨਜਰ ਦੀ ਕਮਜ਼ੋਰੀ ਵਾਲੇ ਜ਼ਿਆਦਾਤਰ ਲੋਕ 50 ਸਾਲ ਤੋਂ ਵੱਧ ਉਮਰ ਦੇ ਹਨ।

ਹਾਲਾਂਕਿ, ਨਜ਼ਰ ਦਾ ਨੁਕਸਾਨ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਦੁਨੀਆ ਦੀ ਲਗਭਗ ਅੱਧੀ ਨੇਤਰਹੀਣ ਆਬਾਦੀ ਭਾਰਤ ਵਿੱਚ ਰਹਿੰਦੀ ਹੈ। ਭਾਰਤ ਵਿੱਚ ਕੋਰਨੀਆ ਦੇ ਅੰਨ੍ਹੇਪਣ ਵਾਲੇ ਲੋਕਾਂ ਦੀ ਗਿਣਤੀ 10.6 ਤੱਕ ਵਧ ਕੇ 2020 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ। ਇਨ੍ਹਾਂ ਵਿੱਚੋਂ 3 ਮਿਲੀਅਨ ਲੋਕ ਜਿਨ੍ਹਾਂ ਵਿੱਚ ਡੂੰਘੀ ਦਿ੍ਰਸ਼ਟੀ ਕਮਜ਼ੋਰੀ ਹੈ, ਕੋਰਨੀਆ ਟ੍ਰਾਂਸਪਲਾਂਟੇਸ਼ਨ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ। ਇਕੱਲੇ ਭਾਰਤ ਵਿੱਚ ਹਰ ਸਾਲ 150,000 ਕੋਰਨੀਅਲ ਟ੍ਰਾਂਸਪਲਾਂਟ ਕੀਤੇ ਜਾਣੇ ਚਾਹੀਦੇ ਹਨ। World Sight Day 2024

ਅੱਖਾਂ ਦਾਨ ਕੀ ਹੈ? | World Sight Day 2024

ਮੌਤ ਤੋਂ ਬਾਅਦ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ ਤੇ ਇਹ ਇੱਕ ਬਹੁਤ ਹੀ ਮਹਾਨ ਕਾਰਜ ਹੈ। ਮਰਨ ਉਪਰੰਤ ਅੱਖਾਂ ਆਈ ਬੈਂਕ ਨੂੰ ਦਾਨ ਕੀਤੀਆਂ ਜਾ ਸਕਦੀਆਂ ਹਨ।

ਆਈ ਬੈਂਕ ਕੀ ਹੈ?

ਇੱਕ ਆਈ ਬੈਂਕ ਇੱਕ ਗੈਰ-ਮੁਨਾਫਾ ਚੈਰੀਟੇਬਲ ਸੰਸਥਾ ਹੈ ਜੋ ਮੌਤ ਤੋਂ ਬਾਅਦ ਅੱਖਾਂ ਨੂੰ ਪ੍ਰਾਪਤ ਕਰਨ, ਉਨ੍ਹਾਂ ਦੀ ਪ੍ਰਕਿਰਿਆ, ਸਾਂਭ-ਸੰਭਾਲ ਅਤੇ ਮੁਲਾਂਕਣ ਤੇ ਅੰਤ ਵਿੱਚ ਉਨ੍ਹਾਂ ਨੂੰ ਮਰੀਜ ਲਈ ਹਸਪਤਾਲ ਵਿੱਚ ਅੱਖਾਂ ਪਾਉਣ ਦੀ ਸਹੂਲਤ ਦਿੰਦੀ ਹੈ। 1944 ਵਿੱਚ, ਨਿਊਯਾਰਕ ਸਿਟੀ ਵਿੱਚ ਡਾ. ਟਾਊਨਲੀ ਪੈਟਨ ਅਤੇ ਡਾ: ਜੌਹਨ ਮੈਕਲੀਨ ਦੁਆਰਾ ਪਹਿਲਾ ਆਈ ਬੈਂਕ ਸ਼ੁਰੂ ਕੀਤਾ ਗਿਆ ਸੀ। ਭਾਰਤ ਵਿੱਚ ਪਹਿਲੇ ਆਈ ਬੈਂਕ ਦੀ ਸਥਾਪਨਾ ਖੇਤਰੀ ਔਪਥਮੌਲੋਜੀ ਸੰਸਥਾਨ ਵਿੱਚ ਕੀਤੀ ਗਈ ਸੀ 1945 ਵਿੱਚ ਡਾ. ਆਰਈਐੱਸ ਮੁਥੀਆ ਦੁਆਰਾ ਚੇਨਈ ਅਤੇ ਪਹਿਲਾ ਸਫਲ ਕੋਰਨੀਅਲ ਟ੍ਰਾਂਸਪਲਾਂਟ ਕੀਤਾ ਗਿਆ ਸੀ। ਉਦੋਂ ਤੋਂ, ਅੱਖਾਂ ਦੇ ਸਰਜਨਾਂ ਅਤੇ ਨਾਗਰਿਕ ਕਾਰਕੁੰਨਾਂ ਨੇ ਆਪਣੇ ਸਥਾਨਕ ਭਾਈਚਾਰਿਆਂ ਵਿੱਚ ਅੱਖਾਂ ਦੇ ਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਡੇ ਤੌਰ ’ਤੇ ਮੁਹਿੰਮ ਚਲਾਈ ਹੈ।

ਕੋਰਨੀਅਲ ਅੰਨ੍ਹਾਪਣ ਕੀ ਹੈ?

ਕੌਰਨੀਆ ਅੱਖ ਦੀ ਸਭ ਤੋਂ ਬਾਹਰੀ/ਸਾਹਮਣੀ ਪਾਰਦਰਸ਼ੀ ਪਰਤ/ਭਾਗ ਹੈ, ਜਿਸ ਦਾ ਰੰਗ ਦਿਖਾਈ ਦਿੰਦਾ ਹੈ। ਪਰ ਇਸ ਕੋਰਨੀਆ ਦੇ ਪਿੱਛੇ, ਆਈਰਿਸ ਨਾਂਅ ਦੀ ਬਣਤਰ ਹੁੰਦੀ ਹੈ, ਜਿਸ ਦਾ ਇੱਕ ਰੰਗ ਹੁੰਦਾ ਹੈ ਅਤੇ ਉਸ ਰੰਗ ਦੇ ਅਧਾਰ ’ਤੇ, ਅੱਖ ਦੀ ਭੂਰੀ, ਕਾਲੀ, ਨੀਲੀ ਜਾਂ ਹਰੀ ਦਿੱਖ ਹੁੰਦੀ ਹੈ। ਕੋਰਨੀਆ ਪਾਰਦਰਸ਼ੀ ਹੈ ਤੇ ਇਸ ਵਿੱਚ ਸ਼ਕਤੀ ਹੈ, ਜੋ ਚਿੱਤਰ ਨੂੰ ਰੈਟੀਨਾ ’ਤੇ ਫੋਕਸ ਕਰਨ ਲਈ ਸਮਰੱਥ ਬਣਾਉਣ ਵਿੱਚ ਮੱਦਦ ਕਰਦੀ ਹੈ। ਜੇਕਰ ਕੌਰਨੀਆ ਕਿਸੇ ਵੀ ਕਾਰਨ ਤੋਂ ਪਹਿਲਾਂ ਪਾਰਦਰਸ਼ਿਤਾ ਗੁਆ ਦਿੰਦਾ ਹੈ, ਤਾਂ ਵਿਅਕਤੀ ਦੀ ਨਜ਼ਰ ਘਟ ਜਾਂਦੀ ਹੈ ਅਤੇ ਉਹ ਅੰਨ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦਾ ਇਲਾਜ ਖਰਾਬ ਕੋਰਨੀਆ ਨੂੰ ਹਟਾ ਕੇ ਅਤੇ ਸਿਹਤਮੰਦ ਕੋਰਨੀਆ ਨਾਲ ਬਦਲ ਕੇ ਕੀਤਾ ਜਾ ਸਕਦਾ ਹੈ, ਜੋ ਕਿ ਕੋਈ ਦੂਸਰਾ ਵਿਅਕਤੀ ਹੀ ਦੇ ਸਕਦਾ ਹੈ।

ਕੀ ਕੋਈ ਜੀਵਤ ਵਿਅਕਤੀ ਆਪਣੀਆਂ ਅੱਖਾਂ ਦਾਨ ਕਰ ਸਕਦੈ?

ਆਪਣੀਆਂ ਅੱਖਾਂ ਦਾਨ ਕਰਨ ਲਈ, ਤੁਹਾਨੂੰ ਇੱਕ ਫਾਰਮ ਭਰਨ ਦੀ ਲੋੜ ਹੈ ਜੋ ਸਾਰੇ ਪ੍ਰਮੁੱਖ ਹਸਪਤਾਲਾਂ ਅਤੇ ਅੱਖਾਂ ਦੇ ਹਸਪਤਾਲਾਂ/ਬੈਂਕਾਂ ਵਿੱਚ ਉਪਲੱਬਧ ਹੈ। ਤੁਸੀਂ ਇਸ ਫਾਰਮ ਨੂੰ ਆਨਲਾਈਨ ਵੀ ਵਰਤ ਸਕਦੇ ਹੋ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਫੈਸਲੇ ਨੂੰ ਆਪਣੇ ਪਰਿਵਾਰ ਨਾਲ ਸਾਂਝਾ ਕਰੋ ਤਾਂ ਜੋ ਤੁਹਾਡੀ ਮੌਤ ਹੋਣ ਦੀ ਸੂਰਤ ਵਿੱਚ, ਕੋਈ ਵਿਅਕਤੀ ਤੁਹਾਡੀ ਮੌਤ ਦੇ 6 ਘੰਟਿਆਂ ਦੇ ਅੰਦਰ-ਅੰਦਰ ਆਈ ਬੈਂਕ ਨੂੰ ਸੂਚਿਤ ਕਰ ਸਕੇ। ਕਲੈਕਸ਼ਨ ਟੀਮ ਦੇ ਆਉਣ ਤੱਕ ਮਿ੍ਰਤਕ ਵਿਅਕਤੀ ਦੀਆਂ ਅੱਖਾਂ ’ਤੇ ਪਾਣੀ ਛਿੜਕਣਾ ਚਾਹੀਦਾ ਹੈ ਜਾਂ ਅੱਖਾਂ ’ਤੇ ਗਿੱਲਾ ਕੱਪੜਾ ਪਾਉਣਾ ਚਾਹੀਦਾ ਹੈ।

ਆਈ ਬੈਂਕ ਨੂੰ ਸੂਚਿਤ ਕਰਨ ਤੋਂ ਬਾਅਦ ਕੀ ਹੁੰਦੈ?

ਜਦੋਂ ਆਈ ਬੈਂਕ ਨੂੰ ਅੱਖਾਂ ਦਾਨ ਕਰਨ ਦੀ ਇੱਛਾ ਬਾਰੇ ਸੂਚਿਤ ਕੀਤਾ ਜਾਂਦਾ ਹੈ, ਇੱਕ ਅੱਖਾਂ ਦੇ ਮਾਹਿਰ ਅਤੇ ਇੱਕ ਯੋਗ ਸਲਾਹਕਾਰ ਦੇ ਨਾਲ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਇੱਕ ਟੀਮ ਉਸ ਘਰ ਜਾਂ ਹਸਪਤਾਲ ਵਿੱਚ ਪਹੁੰਚਦੀ ਹੈ ਜਿੱਥੇ ਮਿ੍ਰਤਕ ਹੈ। ਪਹਿਲਾਂ ਇੱਕ ਲਿਖਤੀ ਸੂਚਿਤ ਸਹਿਮਤੀ ਲਈ ਜਾਂਦੀ ਹੈ ਅਤੇ ਇਸ ਪੂਰੀ ਪ੍ਰਕਿਰਿਆ ਵਿੱਚ ਸਿਰਫ 10-15 ਮਿੰਟ ਲੱਗਦੇ ਹਨ। ਕਿਉਂਕਿ ਪਹਿਲਾਂ ਹੀ ਬਹੁਤ ਮਰੀਜ ਕੋਰਨੀਆ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਹੁੰਦੇ ਹਨ, ਇਸ ਲਈ ਸਿਰਫ 3-4 ਦਿਨਾਂ ਦੇ ਅੰਦਰ ਜ਼ਿਆਦਾਤਰ ਅੱਖਾਂ ਲੋੜਵੰਦਾਂ ਦੇ ਮੁਫ਼ਤ ਪਾ ਦਿੱਤੀਆਂ ਜਾਂਦੀਆਂ ਹਨ, ਦਾਨ ਕੀਤੀਆਂ ਅੱਖਾਂ ਕੀਹਦੇ ਪਾਈਆਂ ਗਈਆਂ ਹਨ ਇਸ ਬਾਰੇ ਦਾਨੀ ਪਰਿਵਾਰ ਨੂੰ ਪੂਰੀ ਸੂਚਨਾ ਦਿੱਤੀ ਜਾਂਦੀ ਹੈ ਅੱਖਾਂ ਦਾਨ ਕਰਨ ਤੋਂ ਬਾਅਦ ਮਿ੍ਰਤਕ ਦੇ ਚਿਹਰੇ ’ਤੇ ਕੋਈ ਵਿਗਾੜ ਨਹੀਂ ਆਉਂਦਾ ਉਸਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ। World Sight Day 2024

ਅੱਖਾਂ ਕੌਣ ਦਾਨ ਕਰ ਸਕਦੈ?

ਕਿਸੇ ਵੀ ਉਮਰ ਜਾਂ ਲਿੰਗ ਦਾ ਕੋਈ ਵੀ ਵਿਅਕਤੀ ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ। ਹਾਲਾਂਕਿ ਅੱਖਾਂ ਦੇ ਬੈਂਕ ਆਮ ਤੌਰ ’ਤੇ 2 ਤੋਂ 70 ਸਾਲ ਦੀ ਉਮਰ ਦੇ ਦਾਨੀਆਂ ਤੋਂ ਦਾਨ ਸਵੀਕਾਰ ਕਰਦੇ ਹਨ। ਭਾਵੇਂ ਮਿ੍ਰਤਕ ਦਾ ਡਾਇਬਟੀਜ਼, ਹਾਈਪਰਟੈਨਸ਼ਨ, ਦਮਾ, ਤਪਦਿਕ ਆਦਿ ਦੀ ਹਿਸਟਰੀ ਹੈ ਜਾਂ ਉਸ ਨੇ ਐਨਕਾਂ ਲਾਈਆਂ ਹੋਣ ਜਾਂ ਮੋਤੀਆਬਿੰਦ ਦਾ ਆਪ੍ਰੇਸ਼ਨ ਕਰਵਾਇਆ ਹੋਵੇ, ਉਹ ਆਪਣੀਆਂ ਅੱਖਾਂ ਦਾਨ ਕਰ ਸਕਦੇ ਹਨ । ਲੇਸਿਕ ਸਰਜਰੀ ਵਾਲਾ ਕੋਈ ਵਿਅਕਤੀ ਵੀ ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ ਪਰ ਟਰਾਂਸਪਲਾਂਟੇਸ਼ਨ ਲਈ ਕੋਰਨੀਆ ਦਾ ਸਿਰਫ ਹਿੱਸਾ ਵਰਤਿਆ ਜਾਵੇਗਾ। ਇੱਕ ਦਾਨੀ ਕੋਲ ਲੋੜ ਪੈਣ ’ਤੇ ਚਾਰ ਮਰੀਜਾਂ ਦੀ ਨਜਰ ਬਹਾਲ ਕਰਨ ਦੀ ਸਮਰੱਥਾ ਹੁੰਦੀ ਹੈ। World Sight Day 2024

ਕੌਣ ਆਪਣੀਆਂ ਅੱਖਾਂ ਦਾਨ ਨਹੀਂ ਕਰ ਸਕਦਾ?

ਰੈਬਿਜ, ਟੈਟਨਸ, ਏਡਜ਼, ਪੀਲੀਆ, ਕੈਂਸਰ, ਗੈਂਗਰੀਨ, ਸੈਪਟੀਸੀਮੀਆ, ਮੈਨਿਨਜਾਂਇਟਿਸ, ਇਨਸੇਫਲਾਈਟਿਸ, ਤੀਬਰ ਲਿਊਕੇਮੀਆ, ਹੈਜਾ, ਫੂਡ ਪੋਇਜਨਿੰਗ ਜਾਂ ਡੁੱਬਣ ਕਾਰਨ ਮੌਤ ਵਾਲਾ ਵਿਅਕਤੀ ਆਪਣੀਆਂ ਅੱਖਾਂ ਦਾਨ ਨਹੀਂ ਕਰ ਸਕਦਾ। ਸਾਡੇ ਦੇਸ਼ ਵਿੱਚ ਕੋਰਨੀਅਲ ਅੰਨ੍ਹੇਪਣ ਦੀ ਗਿਣਤੀ ਤੇ ਅੱਖਾਂ ਦੇ ਬਿਨਾਂ ਦੀ ਜਿੰਦਗੀ ਨੂੰ ਮਹਿਸੂਸ ਕਰਦੇ ਹੋਏ, ਸਾਨੂੰ ਸਾਰਿਆਂ ਨੂੰ ਆਪਣੀਆਂ ਅੱਖਾਂ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸਾਨੂੰ ਕਿਸੇ ਵੀ ਅੰਧ-ਵਿਸ਼ਵਾਸ, ਮਿੱਥ ਤੇ ਗਲਤ ਧਾਰਨਾ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਗੋਂ ਅੱਖਾਂ ਦਾਨ ਕਰਕੇ ਕਿਸੇ ਨੂੰ ਨਵੀਂ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। World Sight Day 2024

ਮੋ. 94644-42300