ਓਲੀ ਦੀ ਸਭ ਤੋਂ ਵੱਡੀ ਅਗਨੀ ਪ੍ਰੀਖਿਆ
ਨੇਪਾਲ ‘ਚ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਨੇਪਾਲ-ਸੀਪੀਐਨ ਬੇਹੱਦ ਮੁਸ਼ਕਲ ਦੌਰ ‘ਚੋਂ ਲੰਘ ਰਹੀ ਹੈ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਉਨ੍ਹਾਂ ਦੇ ਕੱਟੜ ਵਿਰੋਧੀ ਪੁਸ਼ਪ ਕਮਲ ਦਹਿਲ ਉਰਫ਼ ਪ੍ਰਚੰਡ ‘ਚ ਜਬਰਦਸਤ ਟਕਰਾਅ ਹੈ ਹਾਲਾਤ ਇਹ ਹਨ ਸੱਤਾਧਾਰੀ ਪਾਰਟੀ-ਸੀਪੀਐਨ ਫੁੱਟ ਦੀ ਕਗਾਰ ‘ਤੇ ਹੈ ਦਰਅਸਲ ਦੋਵਾਂ ਵਿਚਕਾਰ ਮੁੱਖ ਵਿਵਾਦ ਇੱਕ ਵਿਅਕਤੀ-ਇੱਕ ਅਹੁਦਾ ਨਿਯਮ ਨੂੰ ਲੈ ਕੇ ਹੈ ਪ੍ਰਚੰਡ ਕਹਿੰਦੇ ਹਨ ਕਿ ਇਸ ਨੂੰ ਲਾਗੂ ਕਰੋ, ਪਰ ਓਲੀ ਹਨ ਕਿ ਮੰਨਦੇ ਹੀ ਨਹੀਂ ਓਲੀ ਪ੍ਰਧਾਨ ਮੰਤਰੀ ਅਹੁਦੇ ਦੇ ਸੰਗ ਸੀਪੀਐਨ ਦੇ ਪ੍ਰਧਾਨ ਅਹੁਦੇ ‘ਤੇ ਕਾਬਜ਼ ਹਨ ਕਹਿਣ ਦਾ ਮਤਲਬ ਇਹ ਹੈ ਤਰਾਜ਼ੂ ਦੇ ਦੋਵੇਂ ਪਲੜਿਆਂ ‘ਤੇ ਓਲੀ ਦਾ ਏਕਾਅਧਿਕਾਰ ਹੈ ਉਨ੍ਹਾਂ ਦੇ ਸਮਰੱਥਕ ਕਦੇ ਝੁਕਣ ਨੂੰ ਤਿਆਰ ਨਹੀਂ ਹਨ ਤਕਰੀਬਨ ਨੌ ਮਹੀਨਿਆਂ ‘ਚ ਇਨ੍ਹਾਂ ਸਿਆਸੀ ਆਗੂਆਂ ਵਿਚਕਾਰ ਗੱਲਬਾਤ ਦੇ 10 ਦੌਰ ਹੋ ਚੁੱਕੇ ਹਨ ਪਰ ਹੁਣ ਸੁਲ੍ਹਾ ਦੀ ਨਾ ਉਮੀਦੀ ਸਾਫ਼ ਸਾਫ਼ ਦਿਖਾਈ ਦੇ ਰਹੀ ਹੈ
ਅੰਦਰੂਨੀ ਲੜਾਈ ਏਨੀ ਵਧ ਗਈ ਕਿ ਹੈ ਸੀਪੀਐਨ ਕਦੇ ਵੀ ਟੁੱਟ ਸਕਦੀ ਹੈ ਓਲੀ ਸਰਕਾਰ ਦੀ ਵਿਦਾਈ ਤੈਅ ਹੈ ਹਾਲਾਂਕਿ ਡ੍ਰੈਗਨ ਦੀ ਪਲਾਨਿੰਗ ਕਿਸੇ ਵੀ ਕੀਮਤ ‘ਤੇ ਓਲੀ ਦੀ ਸਰਕਾਰ ਬਚਾਉਣ ਦੀ ਹੈ ਪ੍ਰਚੰਡ ਅਤੇ ਪਾਰਟੀ ਦੇ ਸੀਨੀਅਰ ਲੀਡਰ ਮਾਧਵ ਕੁਮਾਰ ਨੇਪਾਲ ਓਲੀ ਤੋਂ ਅਸਤੀਫ਼ਾ ਮੰਗ ਚੁੱਕੇ ਹਨ ਨੇਪਾਲ ਦੀ ਪ੍ਰਤੀਨਿਧੀ ਸਭਾ ‘ਚ ਸੀਪੀਐਨ ਨੂੰ ਦੋ ਤਿਹਾਈ ਬਹੁਮਤ ਪ੍ਰਾਪਤ ਹੈ ਮੌਜ਼ੂਦਾ ਵਕਤ ‘ਚ ਇਹ ਸਭ ਤੋਂ ਵੱਡੀ ਪਾਰਟੀ ਹੈ ਪ੍ਰਧਾਨ ਮੰਤਰੀ ਓਲੀ ਦੀ ਰਾਸ਼ਟਰਪਤੀ ਵਿਦਿਆ ਭੰਡਾਰੀ ਅਤੇ ਚੀਨੀ ਰਾਜਦੂਤ ਹੋਊ ਆਂਕੀ ਦੀਆਂ ਓਲੀ ਨਾਲ ਮੁਲਾਕਾਤਾਂ ਦਾ ਦੌਰ ਜਾਰੀ ਹੈ
ਦਰਅਸਲ ਓਲੀ ਪ੍ਰਚੰਡ ਦੇ ਇੱਕ ਪੱਤਰ ਨਾਲ ਉੱਖੜੇ ਹੋਏ ਹਨ ਓਲੀ ਚਾਹੁੰਦੇ ਸਨ ਕੇਂਦਰੀ ਸਕੱਤਰੇਤ ਦੀ ਬੈਠਕ ਤੋਂ ਪਹਿਲਾਂ ਪ੍ਰਚੰਡ ਪੱਤਰ ਨੂੰ ਵਾਪਸ ਲੈ ਲੈਣ, ਪਰ ਪ੍ਰਚੰਡ ਟਸ ਤੋਂ ਮਸ ਨਾ ਹੋਏ ਸਕੱਤਰੇਤ ਦੀ ਮੀਟਿੰਗ ਕਰਨ ਲਈ ਅੜੇ ਰਹੇ ਪ੍ਰਚੰਡ ਰਾਜਦੂਤਾਂ ਅਤੇ ਮੰਤਰੀਆਂ ਦੀ ਨਿਯੁਕਤੀ ਨੂੰ ਲੈ ਕੇ ਵੀ ਓਲੀ ਤੋਂ ਬਹੁਤ ਨਰਾਜ ਹਨ ਪ੍ਰਚੰਡ ਖੇਮਾ ਇਹ ਵੀ ਮੰਨਦਾ ਹੈ ਕਨਾਰਲੀ ਸੂਬੇ ਦੇ ਮੁੱਖ ਮੰਤਰੀ ਮਹਿੰਦਰ ਬਹਾਦੁਰ ਸ਼ਾਹੀ ਖਿਲਾਫ਼ ਬੇਭਰੋਸਗੀ ਮਤੇ ਦੇ ਪਿੱਛੇ ਵੀ ਓਲੀ ਖੇਮੇ ਦਾ ਹੱਥ ਹੈ ਇਹ ਗੱਲ ਵੀ ਹੈਰਾਨੀ ਵਾਲੀ ਹੈ ਸੀਪੀਐਨ ‘ਚ ਦੂਜੀ ਸੂਬੇ ਦੇ ਲੀਡਰ ਓਲੀ ਅਤੇ ਪ੍ਰਚੰਡ ਵਿਚਕਾਰ ਰਾਤ ਦਿਨ ਇੱਕ ਕੀਤਾ ਹੋਇਆ ਹੈ ਆਖ਼ਰ ਪ੍ਰਧਾਨ ਮੰਤਰੀ ਓਲੀ ਨੇ ਬਗਾਵਤੀ ਆਗੂਆਂ ‘ਤੇ ਗੰਭੀਰ ਦੋਸ਼ ਲਾਇਆ ਹੈ, ਉਹ ਸਰਕਾਰ ਨੂੰ ਡੇਗਣ ਦੀ ਸਾਜਿਸ਼ ਰਚ ਰਹੇ ਹਨ
ਸੀਪੀਐਨ ਦੇ ਕੇਂਦਰੀ ਸਕੱਤਰੇਤ ਦੀ ਬਹੁਤ ਹੀ ਮਹੱਤਵਪੂਰਨ ਬੈਠਕ ਭਾਵ 18 ਨਵੰਬਰ ਨੂੰ ਹੋਈ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਉਨ੍ਹਾਂ ਦੇ ਵਿਰੋਧੀ ਪ੍ਰਚੰਡ ਦੀ ਭੇਂਟ ਤੋਂ ਬਾਅਦ ਪਾਰਟੀ ‘ਚ ਉਭਰੇ ਮਤਭੇਦ ਦੇ ਮੱਦੇਨਜ਼ਰ ਇਹ ਬੈਠਕ ਮਹੱਤਵਪੂਰਨ ਰਹੀ ਸੀਪੀਐਨ ਦੇ ਪ੍ਰਧਾਨ ਓਲੀ ਅਤੇ ਸਕੱਤਰਰੇਤ ਦੇ ਹੈਰਾਨੀ ਵਾਲੇ ਮੈਂਬਰਾਂ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਚੰਡ ਦੀ ਪਹਿਲ ‘ਤੇ ਪ੍ਰਧਾਨ ਮੰਤਰੀ ਦੇ ਅਧਿਕਾਰਿਕ ਨਿਵਾਸ ‘ਤੇ ਬੈਠਕ ‘ਚ ਸ਼ਿਰਕਤ ਕੀਤੀ
ਪ੍ਰਧਾਨ ਮੰਤਰੀ ਓਲੀ ਕਿਸੇ ਨਾ ਕਿਸੇ ਕਾਰਨ ਕਰਕੇ ਹੁਣ ਤੱਕ ਇਸ ਬੈਠਕ ਤੋਂ ਬਚ ਰਹੇ ਸਨ ਹਾਲਾਂਕਿ ਕੇਂਦਰੀ ਸਕੱਤਰੇਤ ਦੀ ਇਸ ਮਹੱਤਵਪੂਰਨ ਬੈਠਕ ‘ਚ ਗਤੀਰੋਧ ਦੂਰ ਨਹੀਂ ਹੋ ਸਕੀ ਪਾਰਟੀ ਨਾਲ ਵਿਚਾਰ ਵਟਾਂਦਰਾ ਕੀਤੇ ਬਿਨਾਂ ਸਰਕਾਰ ਚਲਾਉਣ ਦੇ ਪ੍ਰਚੰਡ ਦੇ ਦੋਸ਼ਾਂ ਦੇ ਜਵਾਬ ‘ਚ ਪ੍ਰਧਾਨ ਮੰਤਰੀ ਦੇ ਪੀ ਸ਼ਰਮਾ ਓਲੀ ਨੇ ਵੱਖ ਸਿਆਸੀ ਦਸਤਾਵੇਜ ਪੇਸ਼ ਕਰਨ ਲਈ 10 ਦਿਨ ਦਾ ਸਮਾਂ ਦੇਣ ਦੀ ਮੰਗ ਕੀਤੀ ਪ੍ਰਧਾਨ ਮੰਤਰੀ ਓਲੀ ਦੇ ਬਾਲੂਵਾਤਾਰ ਸਥਿਤ ਸਰਕਾਰੀ ਨਿਵਾਸ ‘ਤੇ ਜਿਵੇਂ ਹੀ ਬੈਠਕ ਸ਼ੁਰੂ ਹੋਈ ਓਲੀ ਨੇ ਸਕੱਤਰੇਤ ਦੇ ਮੈਂਬਰਾਂ ਨੂੰ ਕਿਹਾ ਉਹ ਅਗਲੀ ਬੈਠਕ ‘ਚ ਵੱਖ ਸਿਆਸੀ ਦਸਤਾਵੇਜ ਪੇਸ਼ ਕਰਨਗੇ
ਇਸ ਨੂੰ ਤਿਆਰ ਕਰਨ ਲਈ 10 ਦਿਨਾਂ ਦਾ ਵਕਤ ਮੰਗਿਆ ਇਸ ਲਈ ਸਕੱਤਰੇਤ ਦੀ ਅਗਲੀ ਬੈਠਕ ਹੁਣ 28 ਨਵੰਬਰ ਨੂੰ ਹੋਵੇਗੀ ਬੈਠਕ ‘ਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਚੰਡ ਵੱਲੋਂ ਦਿੱਤੇ ਗਏ 19 ਪੰਨਿਆਂ ਦੀ ਸਿਆਸੀ ਰਿਪੋਰਟ ‘ਤੇ ਚਰਚਾ ਹੋਣ ਦੀ ਸੰਭਵਾਨਾ ਸੀ ਸੱਤਾਧਾਰੀ ਪਾਰਟੀ ਦੇ ਸੂਤਰਾਂ ਮੁਤਾਬਿਕ ਪ੍ਰਚੰਡ ਨੇ ਓਲੀ ‘ਤੇ ਪਾਰਟੀ ਦੇ ਵਿਚਾਰ ਵਟਾਂਦਰਾ ਕੀਤੇ ਬਿਨਾਂ ਅਤੇ ਪਾਰਟੀ ਦੇ ਨਿਯਮ ਕਾਇਦਿਆਂ ਦੇ ਉਲਟ ਸਰਕਾਰ ਚਲਾਉਣ ਦਾ ਦੋਸ਼ ਲਾਇਆ ਸੀ ਓਲੀ ਦੇ ਮੌਜ਼ੂਦਾ ਸੱਤਾ ਸੰਘਰਸ਼ ਦੇ ਹੱਲ ਲਈ ਕੇਂਦਰੀ ਸਕੱਤਰੇਤ ਦੇ ਸਾਰੇ ਨੌ ਮੈਂਬਰ ਇਸ ਅਹਿਮ ਬੈਠਕ ‘ਚ ਮੌਜ਼ੂਦ ਸੀ
ਪਾਰਟੀ ਸੂਤਰਾਂ ਮੁਤਾਬਿਕ, ਚੀਨੀ ਰਾਜਦੂਤ ਹੋਊ ਆਂਕਵੀ ਓਲੀ ਨਾਲ ਮਿਲਣ ਪ੍ਰਧਾਨ ਮੰਤਰੀ ਦੀ ਰਿਹਾਇਸ਼ ਕਰਕੇ ਗਏ ਸਨ ਅਤੇ ਪਾਰਟੀ ਦੇ ਅੰਦਰ ਮਤਭੇਦ ਦੇ ਪਿਛੋਕੜ ‘ਚ ਉਨ੍ਹਾਂ ਨਾਲ ਸਿਆਸੀ ਵਿਚਾਰ ਵਟਾਂਦਰਾ ਕੀਤਾ ਓਲੀ ਅਤੇ ਪ੍ਰਚੰਡ ਨੇ ਸੱਤਾ ਨੂੰ ਲੈ ਕੇ ਸਮਝੌਤੇ ‘ਤੇ ਸਹਿਮਤ ਹੋਣ ਤੋਂ ਬਾਅਦ ਸਤੰਬਰ ‘ਚ ਆਪਣੇ ਮਤਭੇਦ ਹੋਣ ਤੋਂ ਬਾਅਦ ਆਪਣੇ ਮਤਭੇਦ ਦੂਰ ਕੀਤੇ ਸਨ, ਜਿਸ ਨਾਲ ਪਾਰਟੀ ‘ਚ ਮਹੀਨਿਆਂ ਤੋਂ ਚੱਲਿਆ ਆ ਰਿਹਾ ਵਿਰੋਧ ਖ਼ਤਮ ਹੋ ਗਿਆ ਸੀ
ਸੱਚਾਈ ਇਹ ਹੈ, ਓਲੀ ਅਤੇ ਪ੍ਰਚੰਡ ਇੱਕ ਦੂਜੇ ਦੀਆਂ ਬੈਠਕਾਂ ਦਾ ਅਸਿੱਧੇ ਤੌਰ ‘ਤੇ ਬਾਈਕਾਟ ਕਰ ਰਹੇ ਹਨ ਪ੍ਰਧਾਨ ਮੰਤਰੀ ਓਲੀ ਨੇ ਕਮਿਊਨਿਸਟ ਪਾਰਟੀ ਦੇ ਪ੍ਰਧਾਨ ਦੇ ਨਾਤੇ ਨਵੰਬਰ ਦੇ ਪਹਿਲੇ ਹਫ਼ਤੇ ‘ਚ Îਇੱਕ ਬੈਠਕ ਬੁਲਾਈ ਸੀ ਜਿਸ ‘ਚ ਸੀਪੀਐਨ ਦੀ ਕਾਰਜਕਾਰਨੀ ਪ੍ਰਧਾਨ ਹੋਣ ਪ੍ਰਚੰਡ ਨੇ ਬੈਠਕ ‘ਚ ਜਾਣਾ ਜ਼ਰੂਰੀ ਨਹੀਂ ਸਮਝਿਆ ਪ੍ਰਚੰਡ ਨੇ ਆਪਣੀ ਵੱਲੋਂ ਇੱਕ ਗੈਰ-ਰਸਮੀ ਬੈਠਕ ਬੁਲਾਈ ਹੈ, ਹਾਲਾਂਕਿ ਇਸ ਨੂੰ ਓਲੀ ‘ਤੇ ਦਬਾਅ ਬਣਾਉਣ ਲਈ ਸੰਕੇਤਿਕ ਯਤਨ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਪ੍ਰਚੰਡ ਨੇ ਸਕੱਤਰੇਤ ‘ਚ ਮੀਟਿੰਗ ਬੁਲਾਏ ਜਾਣ ਦੀ ਮੰਗ ਕੀਤੀ ਸੀ
ਜਿਸ ਨੂੰ ਓਲੀ ਨੇ ਰੱਦ ਕਰ ਦਿੱਤਾ ਸੀ ਜੇਕਰ ਉਨ੍ਹਾਂ ਦੀ ਆਗਿਆ ਦੇ ਬਗੈਰ ਪਾਰਟੀ ਦੀ ਬੈਠਕ ਬੁਲਾਈ ਗਈ ਤਾ ਸਖ਼ਤ ਕਾਰਵਾਈ ਕੀਤੀ ਜਾਵੇਗੀ ਪ੍ਰਚੰਡ ਧੜੇ ਨੂੰ ਸੀਨੀਅਰ ਲੀਡਰ ਮਾਧਵ ਕੁਮਾਰ ਨੇਪਾਲ ਦੀ ਹਮਾਇਤ ਹਾਸਲ ਹੈ ਸੀਪੀਐਨ ‘ਚ ਸਥਾਈ ਕਮੇਟੀ ਦੇ ਮੈਂਬਰ ਮਤ੍ਰਿਕਾ ਯਾਦਵ ਦੱਸਦੇ ਹਨ ਕਿ ਬੈਠਕ ‘ਚ ਓਲੀ ਨੇ ਇਹ ਕਹਿੰਦੇ ਹੋਏ ਆਉਣ ਤੋਂ ਮਨਾ ਕਰ ਦਿੱਤਾ ਸੀ ਕਿ ਕਮੇਟੀ ਉਨ੍ਹਾਂ ਖਿਲਾਫ਼ ਫੈਸਲਾ ਲੈ ਲਵੇਗੀ ਨੇਪਾਲ ਦੀ ਘਰੈਲੂ ਸਿਆਸਤ ‘ਚ ਚੀਨ ਵੱਲੋਂ ਖੁੱਲ੍ਹੇਆਮ ਦਖ਼ਲਅੰਦਾਜ਼ੀ ਅਤੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਪਾਰਟੀ ਦੇ ਸਹਿ ਪ੍ਰਧਾਨ ਪ੍ਰਚੰਡ ਵਿਚਕਾਰ ਲਗਾਤਾਰ ਬੈਠਕਾਂ ਦਾ ਨਤੀਜਾ ਜੀਰੋ ਹੀ ਰਿਹਾ ਹੈ ਇੱਕ ਵਾਰ ਫ਼ਿਰ ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਉਸ ਮੋੜ ‘ਤੇ ਪਹੁੰਚ ਗਈ ਹੈ
ਜਿੱਥੇ ਕੁਝ ਮਹੀਨੇ ਪਹਿਲਾਂ ਖੜੀ ਸੀ ਨੇਪਾਲ ਕਮਿਊਨਿਸਟ ਪਾਰਟੀ ਟੁੱਟਣ ਦੇ ਕੰਢੇ ਪਹੁੰਚ ਗਈ ਹੈ ਪ੍ਰਚੰਡ ਮੁਤਾਬਿਕ ਓਲੀ ਨੇ ਰਸਤੇ ਵੱਖ ਕਰਨ ਦਾ ਫੈਸਲਾ ਕਰ ਲਿਆ ਹੈ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੀ ਵੰਡ ਦੀ ਹਾਲਤ ‘ਚ ਓਲੀ ਦੀ ਕੁਰਸੀ ਚਲੀ ਜਾਵੇਗੀ ਦੂਜੇ ਪਾਸੇ ਭਾਰਤ ਨੂੰ ਲੈ ਕੇ ਓਲੀ ਦਾ ਰੁਖ ਨਰਮ ਦਿਖ ਰਿਹਾ ਹੈ ਨੇਪਾਲ ਇੱਕ ਵਾਰ ਫ਼ਿਰ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਨੂੰ ਉਤਸੁਕ ਹਨ ਅਜਿਹੇ ਸਵਾਲ ਉਠਣ ਲੱਗੇ ਹਨ ਕਿ ਕੀ ਭਾਰਤ ਪ੍ਰਤੀ ਨਰਮੀ ਦੀ ਵਜ੍ਹਾ ਨਾਲ ਕਿਤੇ ਚੀਨ ਨੂੰ ਓਲੀ ਚੁੱਭਣ ਤਾਂ ਨਹੀਂ ਲੱਗੇ ਹਨ ਕੀ ਇਸ ਵਜ੍ਹਾ ਨਾਲ ਉਸ ਨੇ ਓਲੀ ਦੇ ਸਿਰ ਤੋਂ ਹੱਥ ਖਿੱਚਦੇ ਹੋਏ ਪ੍ਰਚੰਡ ਨੂੰ ਉਕਸਾ ਦਿੱਤਾ ਹੈ ਨੇਪਾਲ ਦੇ ਵੱਡੇ ਅਖ਼ਬਾਰ ‘ਕਾਠਮੰਡੂ ਪੋਸਟ ‘ ਦੀ ਇੱਕ ਰਿਪੋਰਟ ਮੁਤਾਬਿਕ ਪੁਸ਼ਪ ਕਮਲ ਦਹਿਲ ਖੇਮੇ ਦੇ ਆਗੂਆਂ ਦਾ ਦਾਅਵਾ ਹੈ ਕਿ ਕੇਪੀ ਸ਼ਰਮਾ ਓਲੀ ਨੇ ਰਸਤੇ ਵੱਖ ਕਰਨ ਦਾ ਐਲਾਨ ਕਰ ਦਿੱਤਾ ਹੈ
ਅੱਜ ਪਾਰਟੀ ਜਿਸ ਮੋੜ ‘ਤੇ ਖੜੀ ਹੈ ਉਹ ਇੱਕ ਦਿਨ ਹੋਣਾ ਹੀ ਸੀ, ਕਿਉਂਕਿ ਦੋ ਪਾਰਟੀਆਂ ਦੇ ਮਿਲਣ ਤੋਂ ਬਾਅਦ ਤੋਂ ਹੀ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਸਨ ਨੇਪਾਲ ਕਮਿਊਨਿਸਟ ਪਾਰਟੀ ਦਾ ਜਨਮ ਓਲੀ ਦੇ ਸੀਪੀਐਨ-ਯੂਐਮਐਲ ਅਤੇ ਦਹਿਲ ਦੀ ਪਾਰਟੀ ਸੀਪੀਐਲ (ਮਾਓਵਾਦੀ) ਦੇ ਰਲੇਵੇਂ ਨਾਲ ਹੋਇਆ ਸੀ ਕਿਉਂਕਿ ਦੋਵਾਂ ਪਾਰਟੀਆਂ ਦੀ ਵਿਚਾਰਧਾਰਾ ਵੱਖ-ਵੱਖ ਸੀ ਇਸ ਲਈ ਸ਼ੁਰੂਆਤ ਤੋਂ ਹੀ ਇਹ ਸ਼ੱਕ ਸੀ ਕਿ ਇਹ ਜਿਆਦਾ ਦਿਨਾਂ ਤੱਕ ਕਾਇਮ ਨਹੀਂ ਰਹਿ ਸਕੇਗੀ ਰਲੇਵੇਂ ਦੇ ਕਰੀਬ ਡੇਢ ਸਾਲ ਬਾਅਦ ਪਾਰਟੀ ਦੇ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ
11 ਸਤੰਬਰ ਨੂੰ ਜੰਗਬੰਦੀ ‘ਤੇ ਪਹੁੰਚਣ ਤੋਂ ਪਹਿਲਾਂ ਪ੍ਰਚੰਡ ਅਤੇ ਉਨ੍ਹਾਂ ਦੇ ਹਮਰੁਤਬਾ ਨੇਪਾਲ ਖਨਲ ਅਤੇ ਗੌਤਮ ਨੇ ਓਲੀ ਨੂੰ ਲਗਭਗ ਅਸਤੀਫ਼ੇ ਲਈ ਘੇਰ ਲਿਆ ਸੀ ਸਟੈਂਡਿੰਗ ਕਮੇਟੀ ਦੇ 31 ਮੈਂਬਰਾਂ ਨੇ ਪ੍ਰਧਾਨ ਮੰਤਰੀ ਅਤੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਉਨ੍ਹਾਂ ਅਸਤੀਫ਼ਾ ਮੰਗ ਲਿਆ ਸੀ 44 ਮੈਂਬਰਾਂ ਵਾਲੀ ਸਟੈਂਡਿੰਗ ਕਮੇਟੀ ‘ਚ ਓਲੀ ਘੱਟ ਗਿਣਤੀ ‘ਚ ਹੈ ਉਨ੍ਹਾਂ ਨਾਲ ਕਰੀਬ 14 ਮੈਂਬਰ ਹਨ ਜਦੋਂ ਕਿ ਪ੍ਰਚੰਡ ਕੋਲ 17 ਜਦੋਂ ਕਿ ਨੇਪਾਲ ਨਾਲ 13 ਮੈਂਬਰ ਹਨ
ਸ਼ਿਆਮ ਸੁੰਦਰ ਭਾਟੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.