Ludhiana News: 27.80 ਲੱਖ ਹਾਸਲ ਕਰ ਦਿੱਤਾ ਜ਼ਾਅਲੀ ਵਰਕ ਵੀਜਾ, ਮੁਕੱਦਮਾ ਦਰਜ਼

Ludhiana News
File Photo

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਵਰਕ ਪਰਮਿਟ ’ਤੇ ਵਿਦੇਸ਼ ਭੇਜਣ ਦੇ ਨਾਂਅ ’ਤੇ 27.80 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਕੋਲਕੱਤਾ ਦੀ ਇੱਕ ਕੰਪਨੀ ਸਣੇ 5 ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਤਕਰੀਬਨ 7 ਮਹੀਨੇ ਪੁਰਾਣੀ ਸ਼ਿਕਾਇਤ ’ਤੇ ਹੋਈ ਪੜਤਾਲ ਤੋਂ ਬਾਅਦ ਦਰਜ਼ ਕੀਤੇ ਗਏ ਇਸ ਮਾਮਲੇ ’ਚ ਫ਼ਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬੈਨਸਨ ਅਸ਼ੋਕ ਕੁਮਾਰ ਪੁੱਤਰ ਕਰਨੈਲ ਮਸੀਹ ਵਾਸੀ ਈਸਾ ਨਗਰੀ ਲੁਧਿਆਣਾ ਨੇ ਦੱਸਿਆ ਕਿ ਉਹ ਵਰਕ ਵੀਜੇ ’ਤੇ ਵਿਦੇਸ਼ ਜਾਣ ਦਾ ਚਾਹਵਾਨ ਸੀ। ਜਿਸ ਦੇ ਲਈ ਉਸ ਨੇ ਮਿਸ ਮਨਿਕ ਮੱਤੀ ਲੇਕੇ ਕਲੱਬ ਲਿਮਟਿਡ ਕੋਲਕੱਤਾ ਨਾਲ ਸੰਪਰਕ ਕੀਤਾ। Ludhiana News

ਇਹ ਖਬਰ ਵੀ ਪੜ੍ਹੋ : Ludhiana News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਜਿੱਥੇ ਸੁਖਵੀਰ ਸਿੰਘ, ਗੁਰਪ੍ਰੀਤ ਸਿੰਘ ਤੇ ਦਿੱਵਿਆ ਗੋਇਲ ਨੇ ਹਮ- ਮਸ਼ਵਰਾ ਹੋ ਕੇ ਉਸ ਨੂੰ ਵਰਕ ਪਰਮਿਟ ’ਤੇ ਵਿਦੇਸ਼ ਭੇਜਣ ਦਾ ਭਰੋਸਾ ਦਿਵਾਉਂਦੇ ਹੋਏ ਆਪਣੇ ਝਾਂਸੇ ’ਚ ਲੈ ਕੇ ਉਸ ਕੋਲੋਂ 27.80 ਲੱਖ ਰੁਪਏ ਹਾਸ਼ਲ ਕਰ ਲਏ। ਅਸ਼ੋਕ ਕੁਮਾਰ ਮੁਤਾਬਕ ਉਕਤਾਨ ਵਿਅਕਤੀਆਂ ਨੇ ਉਸ ਨੂੰ ਜ਼ਾਅਲੀ ਦਸਤਾਵੇਜ ਬਣਾ ਕੇ ਦਿੱਤੇ। ਜਿਸ ਕਰਕੇ ਉਹ ਵਿਦੇਸ਼ ਵੀ ਨਹੀਂ ਪਹੁੰਚ ਸਕਿਆ ਤੇ ਨਾ ਹੀ ਉਸ ਨੂੰ ਉਸਦੀ ਪੇਮੈਂਟ ਵਾਪਸ ਕੀਤੀ ਗਈ ਹੈ। ਮਾਮਲੇ ’ਚ 3 ਮਈ 2024 ਨੂੰ ਮਿਲੀ ਸ਼ਿਕਾਇਤ ਦੇ ਅਧਾਰ ’ਤੇ ਪੜਤਾਲ ਕਰਨ ਉਪਰੰਤ 20 ਦਸੰਬਰ 2024 ਨੂੰ ਮਿਸ ਮਨਿਕ ਮੱਤੀ ਲੇਕੇ ਕਲੱਬ ਲਿਮਟਿਡ ਕੋਲਕੱਤਾ, ਸੁਖਵੀਰ ਸਿੰਘ, ਗੁਰਪ੍ਰੀਤ ਸਿੰਘ ਤੇ ਦਿੱਵਿਆ ਗੋਇਲ ਕੇਅਰ ਆਫ਼ ਅਕਰਮ ਖਾਨ ਵਾਸੀ ਜੈਪੁਰ (ਰਾਜਸਥਾਨ) ਨੂੰ ਮੁਕੱਦਮੇ ’ਚ ਨਾਮਜ਼ਦ ਕੀਤਾ ਹੈ। ਤਫ਼ਤੀਸੀ ਅਫ਼ਸਰ ਪਰਮਜੀਤ ਸਿੰਘ ਮੁਤਾਬਕ ਪੁਲਿਸ ਨੇ ਮਾਮਲਾ ਦਰਜ਼ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Ludhiana News