Deshabhagat University : ਨਰਸਿੰਗ ਵਿਦਿਆਰਥੀਆਂ ਨੇ 23 ਅਕਤੂਬਰ ਤੱਕ ਧਰਨਾ ਕੀਤਾ ਮੁਲਤਵੀ

Deshabhagat-University
ਅਮਲੋਹ :ਨਰਸਿੰਗ ਦੇ ਵਿਦਿਆਰਥੀ ਤੇ ਵਿਦਿਆਰਥੀ ਸਾਝਾਂ ਮੌਰਚਾ ਦੇ ਆਗੂ ਸੜਕ ਜਾਮ ਕਰਦੇ ਹੋਏ। ਤਸਵੀਰ : ਅਨਿਲ ਲੁਟਾਵਾ

ਜੇਕਰ ਹੱਲ ਨਾ ਹੋਇਆ ਤਾ ਵਿਦਿਆਰਥੀ ਮੁੜ ਹੋਣਗੇ ਸੰਘਰਸ ਲਈ ਮਜ਼ਬੂਰ

(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਟੀ (Deshabhagat University) ਦੇ ਬੀਐੱਸਸੀ ਨਰਸਿੰਗ ਬੈਚ -2020 ਦੇ ਵਿਦਿਆਰਥੀਆਂ ਨੇ ਬੀਤੇ ਦਿਨਾਂ ਵਿੱਚ ਆਪਣੀਆਂ ਡਿਗਰੀਆ ਸਬੰਧੀ ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਕਈ ਦਿਨ ਲਗਾਤਾਰ ਧਰਨਾ ਲਗਾਇਆ ਸੀ ਅਤੇ ਫਿਰ ਸਰਕਾਰ ਨੇ ਨਰਸਿੰਗ ਵਿਦਿਆਰਥੀਆਂ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਸਨ ਅਤੇ ਯੂਨੀਵਰਸਿਟੀ ਨੂੰ ਇਸ ਮਾਮਲੇ ਨੂੰ ਹੱਲ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ।

ਧਰਨਾਕਾਰੀ ਵਿਦਿਆਰਥੀਆਂ ਨੂੰ ਧਰਨਾ ਹਟਾਉਣ ਉਪਰੰਤ ਕੇਕ ਕੱਟ ਕੇ ਖੁਸ਼ੀ ਵੀ ਮਨਾਈ ਸੀ। ਵਿਦਿਆਰਥੀਆਂ ਨੇ ਕਿਹਾ ਕਿ ਪੰਜ ਅਕਤੂਬਰ ਨੂੰ 15 ਦਿਨ ਹੋ ਚੁੱਕੇ ਹਨ। ਪ੍ਰੰਤੂ ਸਾਡੀਆਂ ਜਾਇਜ਼ ਮੰਗਾਂ ਸਬੰਧੀ ਮਾਮਲਾ ਜਿਉਂ ਦਾ ਤਿਉਂ ਹੀ ਹੈ। ਜਿਸ ਕਾਰਨ ਸਾਨੂੰ ਮਜਬੂਰਨ ਫਿਰ ਮੰਡੀ ਗੋਬਿੰਦਗੜ੍ਹ ਅਮਲੋਹ ਸੜਕ ’ਤੇ ਪੰਜ ਅਕਤੂਬਰ ਨੂੰ ਧਰਨਾ ਲਗਾਉਣਾ ਪਿਆ ਜੋ ਕਿ ਅਣਮੀਥੇ ਸਮੇਂ ਤੱਕ ਚਲਣਾ ਸੀ। ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਰਕਾਰ ਵੱਲੋਂ ਪ੍ਰਸ਼ਾਸਨ ਰਾਹੀਂ ਵਿਦਿਆਰਥੀਆਂ ਦੇ ਮਸਲੇ ਹੱਲ ਕਰਨ ਲਈ 23 ਅਕਤੂਬਰ ਤੱਕ ਦਾ ਸਮਾਂ ਮੰਗਿਆਂ ਗਿਆ ਹੈ। ਜੇਕਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ 23 ਅਕਤੂਬਰ ਤੱਕ ਵਿਦਿਆਰਥੀਆਂ ਦਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਉਹ ਫ਼ੇਰ ਤੋਂ ਸੰਘਰਸ਼ ਲਈ ਮਜਬੂਰ ਹੋਣਗੇ। Deshabhagat University

ਇਸ ਮੌਕੇ ਵਿਦਿਆਰਥੀ ਇਨਸਾਫ਼ ਸਾਂਝਾ ਮੋਰਚੇ ਦੇ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ , ਜਥੇਦਾਰ ਲਖਵੀਰ ਸਿੰਘ ਖਾਲਸਾ ਸੌਟੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ’ਤੇ ਸਰਕਾਰ ਵੱਲੋਂ ਪ੍ਰਸ਼ਾਸਨ ਰਾਹੀਂ ਵਿਦਿਆਰਥੀ ਮਸਲੇ ਹੱਲ ਕਰਨ ਲਈ 23 ਅਕਤੂਬਰ ਤੱਕ ਦਾ ਸਮਾਂ ਮੰਗਿਆਂ ਗਿਆ ਹੈ। ਜੇਕਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ 23 ਅਕਤੂਬਰ ਤੱਕ ਵਿਦਿਆਰਥੀਆਂ ਦਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾ ਵਿਦਿਆਰਥੀ ਇਨਸਾਫ਼ ਸਾਂਝਾ ਮੋਰਚਾ ਵੱਡਾ ਸਘੰਰਸ਼ ਵਿੱਢਣ ਲਈ ਮਜਬੂਰ ਹੋਵੇਗਾ।

ਇਹ ਵੀ ਪੜ੍ਹੋ : ਰਾਜਸਥਾਨ ਚੋਣਾਂ ਤੋਂ ਪਹਿਲਾਂ CM ਗਹਿਲੋਤ ਦਾ ਵੱਡਾ ਫੈਸਲਾ

ਪੰਚਾਇਤ ਯੂਨੀਅਨ ਅਮਲੋਹ ਦੇ ਪ੍ਰਧਾਨ ਹਰਪ੍ਰੀਤ ਸਿੰਘ, ਪਿੰਡ ਸੌਂਟੀ ਦੀ ਸਰਪੰਚ ਅਤੇ ਯੂਨੀਅਨ ਦੀ ਮੀਤ ਪ੍ਰਧਾਨ ਹਰਦੀਪ ਕੌਰ ਅਤੇ ਜਗਦੀਸ ਸਿੰਘ ਸੌਂਟੀ ਨੇ ਦੇਸ ਭਗਤ ਯੂਨੀਵਰਸਿਟੀ ਦੇ ਨਰਸਿੰਗ ਦੇ ਵਿਦਿਆਰਥੀਆਂ ਵਲੋਂ ਆਵਾਜਾਈ ਠੱਪ ਕਰਕੇ ਸੁਰੂ ਕੀਤੇ ਸੰਘਰਸ ‘ਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆ ਕਿਹਾ ਕਿ ਇਕ ਪਾਸੇ ਕਿਸਾਨਾਂ ਦਾ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਉਹ ਦਿਨ ਰਾਤ ਮਿਹਨਤ ਕਰਕੇ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਮੰਡੀਆਂ ਵਿਚ ਲਿਆ ਰਹੇ ਹਨ ਜਦੋਂਕਿ ਦੂਸਰੇ ਪਾਸੇ ਇਨ੍ਹਾਂ ਆਵਾਜਾਈ ਠੱਪ ਕਰਕੇ ਜਿਥੇ ਕਿਸਾਨਾਂ ਨੂੰ ਮੁਸਕਲ ਪੈਦਾ ਕੀਤੀ ਹੈ ਉਥੇ ਆਮ ਰਾਹਗੀਰਾਂ ਲਈ ਵੀ ਵੱਡੀ ਸਮੱਸਿਆ ਪੈਦਾ ਕੀਤੀ ਹੈ।

ਵਰਨਣਯੋਗ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਪਿੰਡ ਸੌਂਟੀ ਵਿਚ ਹੀ ਸਥਿੱਤ ਹੈ। ਪਿੰਡ ਦੀ ਪੰਚਾਇਤ ਨੇ ਕਿਹਾ ਕਿ ਇਸ ਯੂਨੀਵਰਸਿਟੀ ਨਾਲ ਹਜਾਰਾਂ ਬੇਰੁਜਗਾਰਾਂ ਦਾ ਰੁਜਗਾਰ ਜੁੜਿਆ ਹੋਇਆ ਹੈ ਅਤੇ ਅੰਦੋਲਨ ਨਾਲ ਦੂਸਰੀ ਕਲਾਸਾਂ ਦੀ ਵੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋ ਪ੍ਰਸਾਸ਼ਨ ਵਲੋਂ ਉਨ੍ਹਾਂ ਦੀ ਗੱਲ ਸੁਣ ਕੇ ਮੱਸਲਾ ਹੱਲ ਕਰਵਾਉਂਣ ਦਾ ਭਰੋਸਾ ਦਿਤਾ ਗਿਆ ਹੈ।