ਲਾਕਡਾਊਨ ਤੋਂ ਬਾਅਦ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 20 ਲੱਖ ਤੋਂ ਪਾਰ
ਨਵੀਂ ਦਿੱਲੀ। ਘਰੇਲੂ ਯਾਤਰੀ ਏਅਰ ਲਾਈਨ ਦੇ ਮੁੜ ਚਾਲੂ ਹੋਣ ਤੋਂ ਬਾਅਦ 20 ਲੱਖ ਤੋਂ ਵੱਧ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅੰਕੜਿਆਂ ਦੇ ਅਨੁਸਾਰ ਸ਼ਨਿੱਚਰਵਾਰ ਨੂੰ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ 761 ਉਡਾਣਾਂ ਨੇ ਉਡਾਨ ਭਰੀ ਜਿਸ ਵਿੱਚ, 68,394 ਯਾਤਰੀ ਆਪਣੀ ਮੰਜ਼ਿਲਾਂ ਤੇ ਪਹੁੰਚੇ।
ਘਰੇਲੂ ਯਾਤਰੀ ਏਅਰਲਾਈਨ ਸੇਵਾ ਦੋ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ 25 ਮਈ ਨੂੰ ਦੇਸ਼ ਵਿੱਚ ਦੁਬਾਰਾ ਸ਼ੁਰੂ ਹੋਈ। ਹੌਲੀ ਸ਼ੁਰੂਆਤ ਤੋਂ ਬਾਅਦ, ਪਹਿਲੇ 34 ਦਿਨਾਂ ਵਿਚ ਹਵਾਈ ਯਾਤਰੀਆਂ ਦੀ ਗਿਣਤੀ 20 ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ 27 ਜੂਨ ਤੱਕ, 20,24,697 ਯਾਤਰੀਆਂ ਨੇ 22,842 ਉਡਾਣਾਂ ਵਿਚ ਸਫ਼ਰ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ