ਹੁਣ ਮੰਕੀਪਾਕਸ ਤੋਂ ਬਚਣਾ ਪਵੇਗਾ
ਆਏ ਦਿਨ ਨਵੀਆਂ-ਨਵੀਆਂ ਬਿਮਾਰੀਆਂ ਇਨਸਾਨੀ ਜ਼ਿੰਦਗੀ ਲਈ ਖ਼ਤਰਾ ਬਣ ਰਹੀਆਂ ਹਨ ਕੋਰੋਨਾ ਵਾਇਰਸ ਦੀ ਕਰੋਪੀ ਬੇਸ਼ੱਕ ਘੱਟ ਹੋਈ ਹੈ, ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਮਨੁੱਖ ਵਿਗਿਆਨ ’ਚ ਤਰੱਕੀ ਕਰ ਰਿਹਾ ਹੈ, ਪਰ ਜੋ ਤਰੱਕੀ ਵਿਕਾਸ ਲਈ ਹੋਣੀ ਚਾਹੀਦੀ ਹੈ, ਕਿਤੇ-ਨਾ-ਕਿਤੇ ਇਹ ਤਰੱਕੀ ਵਿਨਾਸ਼ ਵੱਲ ਵੀ ਹੋਣ ਲੱਗੀ ਹੈ ‘ਕੋਰੋਨਾ’ ਇਸ ਦੀ ਜਿਉਂਦੀ-ਜਾਗਦੀ ਉਦਾਹਰਨ ਹੈ ਕੋਰੋਨਾ ਤੋਂ ਬਾਅਦ ਬਲੈਕ ਫੰਗਸ ਤੇ ਹੁਣ ਮੰਕੀਪਾਕਸ ਨਾਂਅ ਦੀ ਬਿਮਾਰੀ ਨੇ ਵਿਸ਼ਵ ਸਿਹਤ ਸੰਗਠਨ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ ਇਸ ਬਿਮਾਰੀ ਦੇ ਹੁਣ ਤੱਕ 75 ਦੇਸ਼ਾਂ ’ਚ 16 ਹਜ਼ਾਰ ਤੋਂ ਜ਼ਿਆਦਾ ਮਾਮਲੇ ਮਿਲ ਚੁੱਕੇ ਹਨ ਜਿਸ ਕਾਰਨ ਵਿਸ਼ਵ ਸਿਹਤ ਸੰਗਠਨ ਨੂੰ ਇਸ ਸਬੰਧੀ ਆਫ਼ਤ ਦੀ ਚਿਤਾਵਨੀ ਜਾਰੀ ਕਰਨੀ ਪਈ ਹੈ,
ਜਿਸ ਦਾ ਮਤਲਬ ਹੈ ਕਿ ਹੁਣ ਦੁਨੀਆ ਨੂੰ ਇਸ ਬਿਮਾਰੀ ਪ੍ਰਤੀ ਚੌਕਸੀ ਵਰਤਣੀ ਪਵੇਗੀ ਅਤੇ ਇਸ ਦੇ ਗੰਭੀਰ ਨਤੀਜਿਆਂ ਨਾਲ ਨਜਿੱਠਣ ਲਈ ਬੰਦੋਬਸਤ ਅਤੇ ਤਿਆਰੀਆਂ ਕਰਨੀਆਂ ਹੋਣਗੀਆਂ ਕੋਰੋਨਾ ਮਹਾਂਮਾਰੀ ਨੇ ਇਨਸਾਨ ਨੂੰ ਕਾਫ਼ੀ ਕੁਝ ਸਿਖਾਇਆ ਹੈ ਕਿ ਥੋੜ੍ਹੀ ਜਿਹੀ ਲਾਪਰਵਾਹੀ ਕਿੰਨੀ ਭਾਰੀ ਪੈ ਸਕਦੀ ਹੈ ਉਂਜ ਰਾਹਤ ਵਾਲੀ ਗੱਲ ਇਹ ਹੈ ਕਿ ਮੰਕੀਪਾਕਸ ਦਾ ਵਿਸ਼ਾਣੂ ਕੋਰੋਨਾ ਵਰਗਾ ਖਤਰਨਾਕ ਨਹੀਂ ਹੈ ਅਤੇ ਇਸ ਦਾ ਫੈਲਾਅ ਵੀ ਕੋਰੋਨਾ ਵਰਗਾ ਨਹੀਂ ਹੈ ਇਸ ਬਿਮਾਰੀ ਤੋਂ ਪੀੜਤ ਦੀ ਚਮੜੀ ਦੇ ਸੰਪਰਕ ’ਚ ਆਉਣ ਨਾਲ ਹੀ ਇਹ ਬਿਮਾਰੀ ਫੈਲਦੀ ਹੈ
ਭਾਰਤ ’ਚ ਹਾਲੇ ਤੱਕ ਇਸ ਬਿਮਾਰੀ ਦੇ ਪੰਜ ਮਾਮਲੇ ਸਾਹਮਣੇ ਆਏ ਹਨ ਪਹਿਲਾਂ ਇਹ ਕਿਹਾ ਜਾਂਦਾ ਰਿਹਾ ਸੀ ਕਿ ਵਿਦੇਸ਼ ਤੋਂ ਆਉਣ ਵਾਲੇ ਹੀ ਇਸ ਬਿਮਾਰੀ ਤੋਂ ਪੀੜਤ ਹੋਏ ਹਨ, ਪਰ ਪਿਛਲੇ ਦਿਨੀਂ ਦਿੱਲੀ ’ਚ ਜਿਸ ਵਿਅਕਤੀ ਵਿਚ ਇਹ ਬਿਮਾਰੀ ਮਿਲੀ ਉਸ ਦੀ ਵਿਦੇਸ਼ ਯਾਤਰਾ ਦੀ ਕੋਈ ਹਿਸਟਰੀ ਨਹੀਂ ਸੀ ਇਸੇ ਤਰ੍ਹਾਂ ਇਸ ਬਿਮਾਰੀ ਦੇ ਸਰੋਤ ਬਾਰੇ ਵਿਗਿਆਨੀਆਂ ਦੀ ਚਿੰਤਾ ਵਧਣਾ ਸੁਭਾਵਿਕ ਹੈ ਇੱਕ ਖੋਜ ਪੱਤਰ ਨੇ ਇਹ ਦਾਅਵਾ ਕੀਤਾ ਹੈ ਕਿ ਸਮਲਿੰਗਤਾ ਹੀ ਇਸ ਬਿਮਾਰੀ ਦੀ ਜੜ੍ਹ ਹੈ
ਬੇੇਸ਼ੱਕ ਹਾਲੇ ਵਿਗਿਆਨੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ, ਪਰ ਇਸ ’ਚ ਕੋਈ ਦੋ ਰਾਇ ਨਹੀਂ ਕਿ ਕੁਦਰਤ ਨਾਲ ਖਿਲਵਾੜ ਹੀ ਆਫ਼ਤਾਂ ਦਾ ਕਾਰਨ ਬਣਦਾ ਹੈ, ਭਾਵੇਂ ਉਹ ਧਰਤੀ, ਪਾਣੀ ਜਾਂ ਆਕਾਸ਼ ਦੀ ਆਫ਼ਤ ਹੋਵੇ ਜਾਂ ਬਿਮਾਰੀਆਂ ਦੇ ਰੂਪ ’ਚ ਕੁਦਰਤ ਨਾਲ ਖਿਲਵਾੜ ਸਿਰਫ਼ ਇਨਸਾਨ ਲਈ ਹੀ ਨਹੀਂ ਸਗੋਂ ਪ੍ਰਾਣੀ-ਜਗਤ ਲਈ ਖਤਰਨਾਕ ਸਿੱਧ ਹੁੰਦਾ ਹੈ
ਮੰਕੀਪਾਕਸ ਦਾ ਕਾਰਨ ਚਾਹੇ ਜੋ ਵੀ ਹੋਵੇ, ਦੁਨੀਆ ਨੂੰ ਇਸ ਤੋਂ ਚੌਕਸ ਰਹਿਣਾ ਪਵੇਗਾ ਕਿਉਂਕਿ ਪਿਛਲੇ ਕੁਝ ਸਾਲਾਂ ’ਚ ਕੋਰੋਨਾ ਵਾਇਰਸ ਨੇ ਜਿਸ ਤਰ੍ਹਾਂ ਆਪਣੇ ਰੂਪ ਬਦਲੇ ਇਸ ਨੇ ਮੈਡੀਕਲ ਵਿਗਿਆਨੀਆਂ ਨੂੰ ਵੀ ਹੈਰਾਨੀ ’ਚ ਪਾ ਦਿੱਤਾ¿; ਸਿਰਫ਼ ਬਚਾਅ ਹੀ ਬਿਮਾਰੀ ਤੋਂ ਰੱਖਿਆ ਕਰ ਸਕਿਆ ਇਸ ਲਈ ਮੰਕੀਪਾਕਸ ਤੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਦੁਨੀਆ ਨੂੰ ਹੱਥ ਮਿਲਾਉਣ ਦੀ ਪੱਛਮੀ ਪਰੰਪਰਾ ਨੂੰ ਛੱਡ ਕੇ ਹੱਥ ਜੋੜ ਕੇ ਸਵਾਗਤ ਕਰਨ ਦੀ ਭਾਰਤੀ ਪਰੰਪਰਾ ਨੂੰ ਅਪਣਾਉਣਾ ਹੋਵੇਗਾ, ਕਿਉਂਕਿ ਜ਼ਿਆਦਾਤਰ ਬਿਮਾਰੀਆਂ ਸਿੱਧੇ ਸੰਪਰਕ ਨਾਲ ਆਉਂਦੀਆਂ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ