ਹੁਣ ਨਵੀਂ ਜੀਵਨ ਸ਼ੈਲੀ ਨਾਲ ਅੱਗੇ ਵਧਣਾ ਪਵੇਗਾ

ਹੁਣ ਨਵੀਂ ਜੀਵਨ ਸ਼ੈਲੀ ਨਾਲ ਅੱਗੇ ਵਧਣਾ ਪਵੇਗਾ

ਕੋਰੋਨਾ ਵਾਇਰਸ ਦੁਨੀਆ ਲਈ ਖ਼ਤਰਨਾਕ ਹੈ ਲੱਖਾਂ ਜ਼ਿੰਦਗੀਆਂ ਇਹ ਵਾਇਰਸ ਹੁਣ ਤੱਕ ਲੈ ਚੁੱਕਾ ਹੈ ਅਤੇ ਲੱਖਾਂ ਲੋਕ ਪੀੜਤ ਹੋ ਗਏ ਹਨ ਸਾਡੇ ਦੇਸ਼ ‘ਚ ਪੀੜਤਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਚੰਗੀ ਖ਼ਬਰ ਇਹ ਹੈ ਕਿ ਸਾਡੇ ਇੱਥੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ

ਇਨ੍ਹਾਂ ਸਭ ਵਿਚਕਾਰ ਲਾਕਡਾਊਨ ਦੀ ਮਿਆਦ ਨੂੰ ਇੱਕ ਮਹੀਨੇ ਤੱਕ ਵਧਾਇਆ ਗਿਆ ਸੀ ਇਸ ਲਾਕਡਾਊਨ ‘ਚ ਕਾਫ਼ੀ ਰਿਆਇਤਾਂ ਦਿੱਤੀਆਂ ਗਈਆਂ ਹਨ ਇਸ ਲਈ ਇਸ ਨੂੰ ਲਾਕਡਾਊਨ ਦੀ ਬਜਾਇ ਅਨਲਾਕ ਕਹਿਣਾ ਜਿਆਦਾ ਮੁਨਾਸਿਬ ਹੋਵੇਗਾ ਇਹ ਅਨਲਾਕ ਕਈ ਗੇੜਾਂ ‘ਚ ਲਾਗੂ ਹੋਵੇਗਾ ਅਤੇ ਹੌਲੀ-ਹੌਲੀ ਸਾਰੀਆਂ ਵਿਵਸਥਾਵਾਂ ਪਹਿਲਾਂ ਵਾਂਗ ਤੇਜ਼ ਹੋਣਗੀਆਂ ਅਨਲਾਕ ਦੇ ਇਸ ਗੇੜ ‘ਚ ਛੋਟ ਦਾ ਦਾਇਰਾ ਵੱਡਾ ਹੋਇਆ ਹੈ ਪਰ ਇਸੇ ਛੋਟ ਨੇ ਆਮ ਆਦਮੀ ਦੀ ਜਿੰਮੇਵਾਰੀ ਵੀ ਵਧਾ ਦਿੱਤੀ ਹੈ ਕਿਉਂਕਿ ਕੋਰੋਨਾ ਵਾਇਰਸ ਹਾਲੇ ਦੇਸ਼ ‘ਚ ਜਿਉਂਦਾ ਹੈ

ਲੋਕ ਲਗਾਤਾਰ ਵਾਇਰਸ ਦੇ ਸ਼ਿਕਾਰ ਹੋ ਰਹੇ ਹਨ ਅਜਿਹੇ ‘ਚ ਛੋਟ ਨੂੰ ਪੂਰਨ ਅਜ਼ਾਦੀ ਮੰਨਣ ਨਾਲ ਨੁਕਸਾਨ ਹੋਣਾ ਲਾਜ਼ਮੀ ਹੈ ਕੇਂਦਰ ਸਰਕਾਰ ਦੀ ਨਵੀਂ ਗਾਈਡਲਾਈਨ ਮੁਤਾਬਿਕ ਕੁਝ ਰਾਜਾਂ ਨੂੰ ਛੱਡ ਕੇ ਲਾਕਡਾਊਨ ਕਾਫ਼ੀ ਹੱਦ ਤੱਕ ਵਾਪਸ ਲੈ ਲਿਆ ਗਿਆ ਹੈ ਹਾਲਾਂਕਿ ਬਜ਼ਾਰ ਸ਼ਾਮ ਨੂੰ ਜਲਦੀ ਬੰਦ ਹੋ ਜਾਣਗੇ ਅਤੇ ਰਾਤ 9 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਰਫ਼ਿਊ ਰਹੇਗਾ ਪਰੰਤੂ ਸ਼ਾਪਿੰਗ ਮਾਲ, ਸਿਨੇਮਾ, ਪਾਰਲਰ ਵਰਗੇ ਅਦਾਰੇ ਬੰਦ ਰਹਿਣਗੇ ਹੋਟਲ, ਰੈਸਟੋਰੈਂਟ ਆਦਿ 8 ਜੂਨ ਤੋਂ ਖੁੱਲ੍ਹ ਜਾਣਗੇ ਜਦੋਂ ਕਿ ਸਥਾਨਕ ਜਨਤਕ ਵਾਹਨ ਵੀ ਕੁਝ ਬੰਦਿਸ਼ਾਂ ਨਾਲ ਸ਼ੁਰੂ ਕਰਨ ਦੀ ਛੋਟ ਦਿੱਤੀ ਜਾਵੇਗੀ

ਰੇਲ ਗੱਡੀਆਂ ਦਾ ਚੱਲਣਾ ਵੀ ਵਧਾ ਦਿੱਤਾ ਗਿਆ ਹੈ ਸੁਬਿਆਂ ਅੰਦਰ ਅਤੇ ਬਾਹਰ ਆਉਣ-ਜਾਣ ‘ਤੇ ਵੀ ਰੋਕ ਕਾਫ਼ੀ ਹੱਦ ਤੱਕ ਹਟਾ ਲਈ ਗਈ ਹੈ ਸੀਮਤ ਖੇਤਰਾਂ ‘ਚ ਹਵਾਈ ਸੇਵਾਵਾਂ ਵੀ ਸ਼ੁਰੂ ਹੋ ਚੁੱਕੀਆਂ ਹਨ ਸਿੱਖਿਆ ਸੰਸਥਾਵਾਂ ਨੂੰ ਖੋਲ੍ਹਣ ਦਾ ਫੈਸਲਾ ਜੁਲਾਈ ‘ਚ ਕੀਤਾ ਜਾਵੇਗਾ ਲਾਕਡਾਊਨ ਦੀ ਮਿਆਦ ‘ਚ ਦੇਸ਼ਵਾਸੀਆਂ ਨੇ ਜੋ ਦੇਖਿਆ ਅਤੇ ਭੋਗਿਆ ਉਸ ਤੋਂ ਬਾਅਦ ਅਨਲਾਕ-1 ‘ਚ ਮਿਲੀ ਛੋਟ ਤਾਜ਼ੀ ਹਵਾ ਦੇ ਬੁੱਲੇ ਵਾਂਗ ਹੈ

ਜਿਸ ਨੇ ਘਰਾਂ ‘ਚ ਬੰਦ ਦੇਸ਼ਵਾਸੀਆਂ ਦੇ ਜੀਵਨ ‘ਚ ਨਵੀਂ ਊਰਜਾ ਅਤੇ ਉਤਸ਼ਾਹ ਦਾ ਸੰਚਾਰ ਕੀਤਾ ਹੈ ਪਰ ਇਨ੍ਹਾਂ ਰਾਹਤਾਂ ਅਤੇ ਰਿਆਇਤਾਂ ਵਿਚਕਾਰ ਅਨਲਾਕ-1 ਨੂੰ ਲੈ ਕੇ ਸਵਾਲ ਵੀ ਉੱਠੇ ਹਨ ਕਿ ਜਦੋਂ ਦੇਸ਼ ‘ਚ ਹਰ ਦਿਨ 5 ਤੋਂ 6 ਹਜ਼ਾਰ ਨਵੇਂ ਪੀੜਤ ਮਾਮਲੇ ਆ ਰਹੇ ਹਨ ਉਦੋਂ ਲਾਕਡਾਊਨ ‘ਚ ਵੱਡੀ ਛੋਟ ਦੇਣ ਦਾ ਕੀ ਮਤਲਬ ਹੈ?

ਅਸਲ ‘ਚ ਲਾਕਡਾਊਨ ਦੇ ਚੱਲਦਿਆਂ ਪੂਰਾ ਦੇਸ਼ ਠੱਪ ਹੋ ਗਿਆ ਸੀ ਕਰੋੜਾਂ ਦੇਸ਼ਵਾਸੀਆਂ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਸੀ ਆਰਥਿਕ ਮੋਰਚੇ ‘ਤੇ ਆਮ ਆਦਮੀ ਤੋਂ ਲੈ ਕੇ ਉਦਯੋਗਪਤੀਆਂ ਤੱਕ ਸੰਕਟ ਦਾ ਸਾਹਮਣਾ ਕਰਨ ਲੱÎਗੇ ਸਨ ਅਜਿਹੇ ‘ਚ ਰਾਜਾਂ ਤੋਂ ਸਲਾਹ ਲੈ ਕੇ ਕੇਂਦਰ ਨੇ ਇਹ ਕਦਮ ਚੁੱਕਿਆ ਜਿਸ ਦੇ ਪਿੱਛੇ ਮੁੱਖ ਮਕਸਦ ਆਰਥਿਕ ਗਤੀਵਿਧੀਆਂ ਨੂੰ ਤੇਜ਼ੀ ਪ੍ਰਦਾਨ ਕਰਨਾ ਹੈ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਵੀ ਸੌ ਫ਼ੀਸਦੀ ਹਾਜ਼ਰੀ ਨਾਲ ਕੰਮ ਕਰਨ ਲੱਗੇ ਹਨ

ਇਸ ‘ਚ ਕੋਈ ਦੋ ਰਾਇ ਨਹੀਂ ਹੈ ਕਿ ਕਾਰਖਾਨੇ ਅਤੇ ਵਪਾਰਕ ਅਦਾਰੇ ਖੁੱਲ੍ਹਣ ਨਾਲ ਲਗਾਤਾਰ ਉਤਪਾਦਨ ਅਤੇ ਵਿੱਕਰੀ ਦੋਵਾਂ ਨੂੰ ਸਹਾਰਾ ਮਿਲੇਗਾ ਸਭ ਤੋਂ ਵੱਡੀ ਗੱਲ ਇਹ ਹੋਵੇਗੀ ਕਿ ਰੋਜ਼ਾਨਾ ਵਾਲੇ ਮਜ਼ਦੂਰਾਂ ਤੋਂ ਇਲਾਵਾ ਨਿੱਜੀ ਖੇਤਰ ਦੇ ਛੋਟੇ ਕਰਮਚਾਰੀਆਂ ਦੀ ਬੇਰੁਜ਼ਗਾਰੀ ਦੂਰ ਹੋ ਸਕੇਗੀ

ਅਰਥਵਿਵਸਥਾ ਦੇ ਮੋਰਚੇ ‘ਤੇ ਦੇਖੀਏ ਤਾਂ ਵਿਆਹ ਦਾ ਪੂਰਾ ਸੀਜ਼ਨ ਲਾਕਡਾਊਨ ਦੀ ਵਜ੍ਹਾ ਨਾਲ ਪ੍ਰਭਾਵਿਤ ਹੋਇਆ ਵਿਆਹਾਂ ਦੇ ਸੀਜ਼ਨ ਦਾ ਸਿੱਧਾ ਅਸਰ ਟੈਂਟ, ਸੁਨਿਆਰ, ਮੈਰਿਜ਼ ਹਾਲ, ਕੈਟਰਸ, ਕੱਪੜਾ, ਫੁੱਲ, ਫ਼ਲ, ਸਬਜ਼ੀ ਆਦਿ ਵਪਾਰੀਆਂ ‘ਤੇ ਸਿੱਧੇ ਤੌਰ ‘ਤੇ ਪਿਆ ਉਸੇ ਤਰ੍ਹਾਂ, ਕੂਲਰ, ਏਅਰ ਕੰਡੀਸ਼ਨਰ ਆਦਿ ਦਾ ਕਾਰੋਬਾਰ ਵੀ ਮਾਰ ਖਾ ਗਿਆ ਗੱਲ ਕੀ ਇੱਕ ਵੀ ਅਜਿਹਾ ਖੇਤਰ ਨਹੀਂ ਹੈ ਜੋ ਲਾਕਡਾਊਨ ਦੀ ਵਜ੍ਹਾ ਨਾਲ ਪ੍ਰਭਾਵਿਤ ਨਾ ਹੋਇਆ ਹੋਵੇ ਪਰ ਲਾਕਡਾਊਨ ਜ਼ਰੂਰੀ ਤੋਂ ਜਿਆਦਾ ਮਜ਼ਬੂਰੀ ਬਣ ਗਿਆ ਸੀ

ਬੇਸ਼ੱਕ ਕੋਈ ਕੁਝ ਵੀ ਕਹੇ ਪਰੰਤੂ ਉਸ ਦਾ ਬਦਲ ਨਹੀਂ ਸੀ ਤੇ ਲੋਕਾਂ ਦੀ ਜਾਨ ਬਚਾਉਣ ਤੋਂ ਵੱਡੀ ਪਹਿਲ ਦੂਜੀ ਨਹੀਂ ਹੋ ਸਕਦੀ ਸੀ ਅਰਥਵਿਵਸਥਾ ਨੂੰ ਜੋ ਨੁਕਸਾਨ ਹੋਇਆ ਉਹ ਤਾਂ ਆਪਣੀ ਥਾਂ ਹੈ ਪਰੰਤੂ ਘੱਟ ਆਮਦਨ ਵਰਗ ਦੇ ਸਾਹਮਣੇ ਜੋ ਮੁਸੀਬਤਾਂ ਆ ਗਈਆਂ ਉਨ੍ਹਾਂ ਦੇ ਮੱਦੇਨਜ਼ਰ ਇਹ ਜ਼ਰੂਰੀ ਹੋ ਗਿਆ ਸੀ ਕਿ ਹੌਲੀ-ਹੌਲੀ ਹੀ ਸਹੀ ਪਰ ਜਨ-ਜੀਵਨ ਨੂੰ ਆਮ ਕੀਤਾ ਜਾਵੇ ਪਰ ਇਸ ਦੇ ਨਾਲ ਹੀ ਦੇਸ਼ਵਾਸੀਆਂ ਦੀ ਜਿੰਮੇਵਾਰੀ ਹੋਰ ਵਧ ਗਈ ਹੈ ਕਿਉਂਕਿ ਕੋਰੋਨਾ ਤੋਂ ਬਚਾਅ ਲਈ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਵੱਡੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ

ਬੇਸ਼ੱਕ ਹੀ ਰਾਜ ਦੇ ਅੰਦਰ ਅਤੇ ਬਾਹਰ ਆਵਾਜਾਈ ‘ਤੇ ਰੋਕ ਹਟਾ ਲਈ ਗਈ ਹੈ ਪਰੰਤੂ ਇਹ ਛੋਟ ਵਾਇਰਸ ਫੈਲਾਉਣ ਦਾ ਕਾਰਨ ਨਾ ਬਣੇ ਇਹ ਚਿੰਤਾ ਸਰਕਾਰ ਤੋਂ ਜ਼ਿਆਦਾ ਲੋਕਾਂ ਨੂੰ ਖੁਦ ਕਰਨੀ ਹੋਵੇਗੀ ਇਹ ਸਮਝ ਲਓ ਕਿ ਸਰਕਾਰੀ ਪ੍ਰਬੰਧ ਇੱਕ ਸੀਮਾ ਤੱਕ ਜਾਣ ਤੋਂ ਬਾਅਦ ਖ਼ਤਮ ਹੁੰਦੇ ਜਾਣਗੇ ਖੁਦ ਤੇ ਆਪਣਿਆਂ ਦੀ ਤੰਦਰੁਸਤ ਪ੍ਰਤੀ ਚੌਕਸ ਰਹਿਣਾ ਸਾਡੀ ਪਹਿਲੀ ਜਿੰਮੇਵਾਰੀ ਹੈ ਤੇ ਇਹ ਸੋਚ ਕੇ ਲਾਕਡਾਊਨ ‘ਚ ਕਾਫ਼ੀ ਹੱਦ ਤੱਕ ਰਿਆਇਤਾਂ ਦਿੱਤੀਆਂ ਗਈਆਂ ਹਨ

ਇਸ ‘ਚ ਕੋਈ ਦੋ ਰਾਇ ਨਹੀਂ ਕਿ ਸਾਡੇ ਸਾਰਿਆਂ ਸਾਹਮਣੇ ਕਈ ਚੁਣੌਤੀਆਂ ਹਨ, ਜਿਨ੍ਹਾਂ ‘ਤੇ ਪਾਰ ਪਾਉਣਾ ਹਾਲੇ ਬਾਕੀ ਹੈ    ਲਾਕਡਾਊਨ ਦੇ ਵੱਖ-ਵੱਖ ਗੇੜਾਂ ‘ਚ ਭਾਰੀ ਗਿਣਣੀ ‘ਚ ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਹੋਇਆ ਹੈ ਸ਼ਹਿਰਾਂ ‘ਚ ਗੁਜ਼ਾਰਾ ਕਰਨ ਵਾਲੀ ਮਜ਼ਦੂਰ ਸ਼ਕਤੀ ਦਾ ਵੱਡਾ ਹਿੱਸਾ ਆਪਣੇ ਘਰ ਅਤੇ ਪਿੰਡਾਂ ਵੱਲ ਪਰਤ ਗਿਆ ਹੈ ਜਿਸ ਨਾਲ ਵਾਇਰਸ ਦੇ ਪਿੰਡਾਂ ‘ਚ ਪੈਰ ਪਸਾਰਨ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਦੇਸ਼ ਦੇ ਪੇਂਡੂ ਇਲਾਕਿਆਂ ‘ਚ ਸਿਹਤ ਸੇਵਾਵਾਂ ਦਾ ਜੋ ਹਾਲ ਹੈ,

ਉਸ ਨੂੰ ਦੇਖਦੇ ਹੋਏ ਵਾਇਰਸ ਨੂੰ ਰੋਕਣਾ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ ਫ਼ਿਲਹਾਲ, ਪਹਿਲੇ ਚਾਰ ਲਾਕਡਾਊਨ ਦੌਰਾਨ ਸਰਕਾਰ ਨੂੰ ਏਨਾ ਮੌਕਾ ਤਾਂ ਮਿਲਿਆ ਕਿ ਉਸ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਇੱਕ ਤੰਤਰ ਵਿਕਸਿਤ ਕਰ ਲਿਆ ਹੈ ਜੇਕਰ ਆਫ਼ਤ ਆਪਣਾ ਆਕਾਰ ਵਧਾਉਂਦੀ ਹੈ ਤਾਂ ਅਸੀਂ ਉਸ ਦਾ ਮੁਕਾਬਲਾ ਕਰਨ ਦੀ ਸਥਿਤੀ ‘ਚ ਆ ਗਏ ਹਾਂ

ਲਾਕਡਾਊਨ ਦੇ ਸਮੇਂ ਨੂੰ ਦੇਸ਼ ਦੇ ਨਾਗਰਿਕਾਂ ਨੇ ਪੂਰਨ ਹੌਂਸਲੇ ਤੇ ਹਿੰਮਤ ਨਾਲ ਮਿਲ ਕੇ ਪਾਰ ਕੀਤਾ ਹੈ ਪਰ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ ਹੁਣ ਬਜ਼ਾਰਾਂ ‘ਚ ਭੀੜ ਵਧਣ ਲੱਗੀ ਹੈ ਸੜਕਾਂ ‘ਤੇ ਟ੍ਰੈਫ਼ਿਕ ਵਧਣ ਲੱÎਗਾ ਹੈ ਅਜਿਹਾ ਲੱਗਦਾ ਹੈ ਕਿ ਲੋਕਾਂ ਦੇ ਮਨ ‘ਚੋਂ ਕੋਰੋਨਾ ਦਾ ਡਰ ਨਿੱਕਲ ਗਿਆ ਹੈ

ਉਂਜ ਇਹ ਇੱਕ ਚੰਗਾ ਸੰਕੇਤ ਵੀ ਹੈ, ਜੋ ਸਾਡੀ ਦ੍ਰਿੜ ਮਾਨਸਿਕਤਾ ਅਤੇ ਸਕਾਰਾਤਮਕ ਵਿਚਾਰਾਂ ਨੂੰ ਦਰਸਾਉਂਦਾ ਹੈ ਪਰ ਕਿਤੇ ਲਾਪਰਵਾਹੀ ਸਾਰਿਆਂ ਲਈ ਖ਼ਤਰਾ ਨਾ ਬਣ ਜਾਵੇ ਆਮ ਲੋਕਾਂ ਨੂੰ ਮਾਸਕ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਚਾਹੀਦਾ ਹੈ, ਕਿਉਂਕਿ ਅਨਲਾਕ ਦੇ ਅਗਲੇ ਗੇੜ ‘ਚ ਸਕੂਲ, ਕਾਲਜ, ਸਿਖਲਾਈ ਸੰਸਥਾਵਾਂ ਤੇ ਸਿਨੇਮਾ ਹਾਲ, ਜਿੰਮ, ਸਵੀਵਿੰਗ ਪੂਲ ਆਦਿ ਖੁੱਲ੍ਹਣਗੇ ਤਾਂ ਚੁਣੌਤੀਆਂ ਵੀ ਵੱਡੀਆਂ ਹੋ ਜਾਣਗੀਆਂ

ਇਹ ਤੈਅ ਮੰਨ ਲਓ ਕਿ ਕੋਰੋਨੇ ਤੋਂ ਬਾਅਦ ਦਾ ਜੀਵਨ ਪਹਿਲਾਂ ਤੋਂ ਕਾਫ਼ੀ ਹੱਦ ਤੱਕ ਵੱਖਰਾ ਹੋਵੇਗਾ ਸਾਨੂੰ ਇੱਕ ਨਵੀਂ ਜੀਵਨਸ਼ੈਲੀ ਨਾਲ ਅੱਗੇ ਵਧਣਾ ਹੋਵੇਗਾ ਅਜਿਹੇ ‘ਚ ਜਦੋਂ ਇਸ ਸਾਲ ਤੱਕ ਕੋਰੋਨਾ ਵੈਕਸੀਨ ਬਜ਼ਾਰ ‘ਚ ਆਉਣੀ ਮੁਸ਼ਕਿਲ ਦਿਖਾਈ ਦੇ ਰਹੀ ਹੈ ਤਾਂ ਸਾਡੀ ਚੌਕਸੀ, ਸਮਝਦਾਰੀ ‘ਚ ਹੀ ਸਾਡਾ ਬਚਾਅ ਸੰਭਵ ਹੈ ਜੇਕਰ ਸਭ ਠੀਕ-ਠਾਕ ਰਿਹਾ ਫ਼ਿਰ ਹੀ ਆਮ ਹਾਲਾਤ ਦੀ ਉਮੀਦ ਕੀਤੀ ਜਾ ਸਕੇਗੀ

ਸਾਨੂੰ ਅਨਲਾਕ-1 ‘ਚ ਜੋ ਛੋਟ ਜਾਂ ਅਜ਼ਾਦੀ ਮਿਲੀ ਹੈ, ਉਸ ਨੂੰ ਬਰਕਰਾਰ ਰੱਖਣ ਅਤੇ ਪੂਰਨ ਤੌਰ ‘ਤੇ ਪ੍ਰਦਾਨ ਕਰਨ ਲਈ ਸਾਡੀ ਸਰਗਰਮੀ, ਚੌਕਸੀ ਅਤੇ ਸੰਜਮ ਹੀ ਕੰਮ ਆਵੇਗਾ, ਜਿਸ ਲਈ ਸਾਨੂੰ ਮਨੋਵਿਗਿਆਨਕ ਤਰੀਕੇ ਨਾਲ ਤਿਆਰ ਰਹਿਣਾ ਚਾਹੀਦਾ ਹੈ ਸਾਡੇ ਸਮਾਜਿਕ ਵਿਹਾਰ ‘ਚ ਬਦਲਦੇ ਸਮੇਂ ਨਾਲ ਬਦਲਾਅ ਜ਼ਰੂਰੀ ਹੈ ਕਿਉਂਕਿ ਇਸ ਆਫ਼ਤ ਨੇ ਸਮਾਜ ਦੇ ਵੱਡੇ ਤਬਕਿਆਂ ਨੂੰ ਪੂਰੀ ਤਰ੍ਹਾਂ ਝੰਜੋੜਿਆ ਹੈ ਇਸ ਲਈ ਜੋ ਛੋਟ ਮਿਲੀ ਹੈ ਉਸ ਦਾ ਸਨਮਾਨ ਕਰਨਾ ਸਿੱਖੀਏ ਕਿਉਂਕਿ ਜੇਕਰ ਇਸ ਛੋਟ ਦਾ ਬੇਵਜ੍ਹਾ ਇਸਤੇਮਾਲ ਕੀਤਾ ਗਿਆ ਤਾਂ ਫ਼ਿਰ ਲਾਕਡਾਊਨ ਰੂਪੀ ਤਾਲਾ ਦੁਬਾਰਾ ਲਕਟਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ
ਰਾਜੇਸ਼ ਮਾਹੇਸ਼ਵਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।