Canada: ਕੈਨੇਡਾ ਅਤੇ ਅਮਰੀਕਾ ਦੀ ਅੰਦਰੂਨੀ ਰਾਜਨੀਤੀ ਤੇ ਵਿਦੇਸ਼ ਨੀਤੀ ਘੁਲਦੀ-ਮਿਲਦੀ ਜਾ ਰਹੀ ਹੈ। ਇੱਕ ਪਾਸੇ ਭਾਰਤ ਨਾਲ ਕੈਨੇਡਾ ਦੇ ਵਿਗੜਦੇ ਸਬੰਧਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਚੋਣ ਮੁਹਿੰਮ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਦੂਜੇ ਪਾਸੇ ਪ੍ਰਵਾਸੀਆਂ ਨੂੰ ਨੌਕਰੀਆਂ ਦੇਣ ਦੇ ਫੈਸਲੇ ਰਾਸ਼ਟਰਵਾਦੀ ਪ੍ਰਵਿਰਤੀ ’ਤੇ ਕੇਂਦਰਿਤ ਹੋਣ ਦਾ ਰੁਝਾਨ ਵੀ ਟਰੂਡੋ ਦੀ ਚੋਣ ਮੁਹਿੰਮ ਦੇ ਫਿੱਟ ਬੈਠਦਾ ਹੈ। ਇਸੇ ਤਰ੍ਹਾਂ ਅਮਰੀਕਾ ’ਚ ਰਿਪਬਲਿਕਨ ਆਗੂ ਡੋਨਾਲਡ ਟਰੰਪ ਵੀ ਇਸ ਪੈਂਤਰੇ ਦੀ ਚੋਣ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ।
ਦੋਵੇਂ ਮੁਲਕ ਪ੍ਰਵਾਸੀਆਂ ਨੂੰ ਨੌਕਰੀਆਂ ਤੋਂ ਬਾਹਰ ਰੱਖ ਕੇ ਕੈਨੇਡਾ ਤੇ ਅਮਰੀਕਾ ਮੂਲ ਦੇ ਲੋਕਾਂ ਨੂੰ ਚੋਗਾ ਪਾਉਣ ਦਾ ਯਤਨ ਕਰ ਰਹੇ ਹਨ ਜੋ ਘਾਟੇ ਵਾਲਾ ਤਜ਼ਰਬਾ ਹੀ ਸਾਬਤ ਹੋਵੇਗਾ। ਚੋਣਾਂ ਜਿੱਤਣ ਲਈ ਬਣਾਈਆਂ ਜਾ ਰਹੀਆਂ ਨੀਤੀਆਂ-ਰਣਨੀਤੀਆਂ ਦਾ ਅਮਰੀਕਾ ਤੇ ਕੈਨੇਡਾ ’ਚ ਚੋਣ ਲੜ ਰਹੇ ਆਗੂਆਂ ਨੂੰ ਕੋਈ ਫਾਇਦਾ ਹੋਵੇ ਜਾਂ ਨਾ ਹੋਵੇ ਪਰ ਇਹ ਜ਼ਰੂਰ ਸਪੱਸ਼ਟ ਹੈ ਕਿ ਇਹ ਰੁਝਾਨ ਉਪਰੋਕਤ ਮੁਲਕਾਂ ਦੀ ਉਸ ਮਨੁੱਖਵਾਦੀ ਵਿਚਾਰਧਾਰਾ ਤੇ ਲੋਕਤੰਤਰਿਕ ਪ੍ਰਣਾਲੀ ਨੂੰ ਜ਼ਰੂਰ ਕਮਜ਼ੋਰ ਕਰਨਗੇ ਜੋ ਪਿਛਲੇ ਕਰੀਬ 70 ਸਾਲਾਂ ਤੋਂ ਇਨ੍ਹਾਂ ਮੁਲਕਾਂ ਦੀ ਪਛਾਣ ਬਣੀ ਹੋਈ ਸੀ। Canada
Read Also : Body Donation: ਪ੍ਰੇਮੀ ਰੂਪ ਸਿੰਘ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ
ਮਨੁੱਖੀ ਅਧਿਕਾਰਾਂ ਲਈ ਅਮਰੀਕਾ ਤੇ ਪ੍ਰਗਟਾਵੇ ਦੀ ਅਜ਼ਾਦੀ ਲਈ ਕੈਨੇਡਾ ਸਭ ਤੋਂ ਵੱਧ ਦਾਅਵਾ ਕਰਦੇ ਸਨ। ਦੋਵਾਂ ਮੁਲਕਾਂ ਦੇ ਆਗੂਆਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਵਿਸ਼ਵੀਕਰਨ/ਉਦਾਰੀਕਰਨ ਦੇ ਦੌਰ ’ਚ ਨਸਲੀ ਆਧਾਰ ’ਤੇ ਰੋਕਾਂ ਲਾਉਣੀਆਂ ਜਾਂ ਖਾਈਆਂ ਪੈਦਾ ਕਰਨਗੀਆਂ ਸਿਰਫ ਕਲਪਨਾ ਜਾਂ ਚੁਣਾਵੀਂ ਸਟੰਟ ਤਾਂ ਹੋ ਸਕਦਾ ਹੈ, ਹਕੀਕਤ ਨਹੀਂ। ਕੁਰਸੀ ਦੇ ਲੋਰ ’ਚ ਮਨੁੱਖਤਾ ਨੂੰ ਵੰਡਣ ਦੀ ਸੋਚ ਦਾ ਤਿਆਗ ਕਰਨਾ ਹੀ ਸਮੇਂ ਦੀ ਮੰਗ ਹੈ।