ਹੁਣ ਬਿਹਾਰ ਨੂੰ ਜਿਤਾਉਣ ਦੀ ਜ਼ਰੂਰਤ

ਹੁਣ ਬਿਹਾਰ ਨੂੰ ਜਿਤਾਉਣ ਦੀ ਜ਼ਰੂਰਤ

ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਚ ਐਨਡੀਏ ਨੂੰ ਬਹੁਮਤ ਮਿਲ ਗਿਆ ਤੇ ਇਹ ਗਠਜੋੜ ਸਰਕਾਰ ਬਣਾ ਰਿਹਾ ਹੈ ਭਾਜਪਾ ਨੂੰ ਛੱਡ ਕੇ ਬਾਕੀ ਦੀਆਂ ਸਿਆਸੀ ਪਾਰਟੀਆਂ ‘ਚ ਆਪਣੀ-ਆਪਣੀ ਮਜ਼ਬੂਤੀ ਲਈ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਇਸ ਵਕਤ ਸਭ ਤੋਂ ਵੱਧ ਸਦਮੇ ‘ਚ ਜਨਤਾ ਦਲ (ਯੂ) ਹੈ, ਜਿਸ ਨੇ  ਕਰੀਬ 15 ਸਾਲ ਗਠਜੋੜ ਸਰਕਾਰ ਦੀ ਅਗਵਾਈ ਕੀਤੀ ਹੈ ਇਸ ਤਰ੍ਹਾਂ ਲੋਕ ਜਨ ਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਵੀ ਪਾਰਟੀ ਦੀ ਹਾਰ ਕਾਰਨ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ਸਭ ਤੋਂ ਵੱਧ ਸੀਟਾਂ (75) ਜਿੱਤਣ ਵਾਲੀ ਪਾਰਟੀ ਰਾਸ਼ਟਰੀ ਜਨਤਾ ਦਲ ਵੀ ਅਜੇ ਭਾਰੀ ਪ੍ਰੇਸ਼ਾਨੀ ‘ਚ ਹੈ

ਵਿਚਾਰਨ ਵਾਲੀ ਗੱਲ ਇਹ ਹੈ ਕਿ ਦੇਸ਼ ਦੇ ਸਭ ਤੋਂ ਪੱਛੜੇ ਸੂਬੇ ਬਿਹਾਰ ਦੀਆਂ ਸਿਆਸੀ ਪਾਰਟੀਆਂ ਨੂੰ ਜਿੰਨੀ ਚਿੰਤਾ ਆਪਣੀ ਮਜ਼ਬੂਤੀ ਦੀ ਹੈ ਓਨੀ ਬਿਹਾਰ ਦੀ ਨਹੀਂ ਬਿਹਾਰ ਕਿਵੇਂ ਮਜ਼ਬੂਤ ਹੋਵੇਗਾ, ਇਸ ਬਾਰੇ ਇਹ ਪਾਰਟੀਆਂ ਚੁੱਪ ਹਨ ਤੇ ਅਗਲੀ ਰਣਨੀਤੀ ਸਿਰਫ ਇਸੇ ਗੱਲ ਬਾਰੇ ਘੜੀ ਜਾ ਰਹੀ ਹੈ ਕਿ ਪਾਰਟੀ ਮਜ਼ਬੂਤ ਕਿਵੇਂ ਹੋਵੇ ਭਾਵੇਂ ਨਿਤਿਸ਼ ਦੇ ਕਾਰਜਕਾਲ ‘ਚ ਬਿਹਾਰ ਦੀ ਹਾਲਤ ਕਾਫੀ ਸੁਧਰੀ ਹੈ ਪਰ ਇੱਥੋਂ ਦੀ ਜਨਤਾ ਤੱਕ ਅਜੇ ਸਾਰੀਆਂ ਬੁਨਿਆਦੀ ਸਹੂਲਤਾਂ ਨਹੀਂ ਪਹੁੰਚ ਸਕੀਆਂ ਸਿੱਖਿਆ ਦੇ ਲਿਹਾਜ਼ ਨਾਲ ਸੂਬੇ ਦਾ ਬੁਰਾ ਹਾਲ ਹੈ ਦਸਵੀਂ, ਬਾਰ੍ਹਵੀਂ ਦੀ ਬੋਰਡ ਪ੍ਰੀਖਿਆ ‘ਚ ਅੱਵਲ ਆਏ ਕੁਝ ਵਿਦਿਆਰਥੀ ਪਾਸ ਵੀ ਹੋਣ ਦੇ ਕਾਬਲ ਨਹੀਂ ਸਨ

ਸੂਬੇ ਦੇ ਬਹੁਤ ਸਾਰੇ ਅਧਿਆਪਕਾਂ ਨੂੰ ਆਮ ਜਾਣਕਾਰੀ ਦੀ ਭਾਰੀ ਘਾਟ ਸੀ ਤੇ ਕਈ ਤਾਂ ਪੰਜਵੀਂ ਜਮਾਤ ਦੀ ਜਾਣਕਾਰੀ ਤੋਂ ਵੀ ਕੋਰੇ ਸਨ ਸਿਹਤ ਸੇਵਾਵਾਂ ਪੱਖੋਂ ਚਮਕੀ ਬੁਖਾਰ ਕਾਰਨ 100 ਦੇ ਕਰੀਬ ਬੱਚਿਆਂ ਦੀ ਮੌਤ ਕਾਰਨ ਬਿਹਾਰ ਚਰਚਾ ‘ਚ ਰਹਿ ਚੁੱਕਾ ਹੈ ਸੂਬੇ ਦਾ ਸਭ ਤੋਂ ਵੱਡਾ ਮੈਡੀਕਲ ਕਾਲਜ ਪਟਨਾ ਮੌਨਸੂਨ ‘ਚ ਸਮੁੰਦਰ ਦਾ ਨਜ਼ਾਰਾ ਬਣਦਾ ਆ ਰਿਹਾ ਹੈ ਅਜਿਹੇ ਬਦਹਾਲ ਸੂਬੇ ਦੇ ਸਿਆਸਤਦਾਨਾਂ ਨੂੰ ਆਪਣੀ ਮਜ਼ਬੂਤੀ ਨਾਲੋਂ ਜ਼ਿਆਦਾ ਜ਼ੋਰ ਸੂਬੇ ਦੀ ਮਜ਼ਬੂਤੀ ਵੱਲ ਦੇਣਾ ਚਾਹੀਦਾ ਹੈ

ਦੇਸ਼ ਦੀ ਰਾਸ਼ਟਰੀ ਰਾਜਨੀਤੀ ‘ਚ ਚਮਕ ਰਹੇ ਬਿਹਾਰ ਦੀ ਜਨਤਾ ਨੂੰ ਵਿਕਾਸ ਦੀ ਚਮਕ ਵੀ ਦਿਸਣੀ ਚਾਹੀਦੀ ਹੈ ਸਿਆਸੀ ਪਾਰਟੀਆਂ ਦੀ ਤਾਕਤ ਇਸੇ ਵਿੱਚ ਹੈ ਕਿ ਉਹ ਬਿਹਾਰ ਨੂੰ ਜਿਤਾਉਣ ਲਈ ਕੰਮ ਕਰਨ ਜਿੱਤ ਹਾਰ ਦੀ ਖੁਸ਼ੀ-ਗਮੀ ਨਾਲੋਂ ਵੱਡਾ ਵਿਸ਼ਾ ਬਿਹਾਰ ਦੀ ਬਿਹਤਰੀ ਹੈ ਦਰਅਸਲ ਸਾਡਾ ਲੋਕਤੰਤਰ ਅਜੇ ਚੋਣਾਂ ਦਾ ਲੋਕਤੰਤਰ ਹੈ ਜਿੱਥੇ ਤੰਤਰ ਨੇ ਆਪਣੀ ਪਰਿਭਾਸ਼ਾ ਨੂੰ ਪੂਰਾ ਕਰਨਾ ਹੈ ਚੋਣਾਂ ਦਾ ਮਕਸਦ ਅਗਲੀਆਂ ਚੋਣਾਂ ਦੀ ਤਿਆਰੀ ਜਾਂ ਚੋਣਾਂ ਜਿੱਤਣਾ ਨਹੀਂ ਸਗੋਂ ਜਨਤਾ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣਾ ਹੈ ਨਵੀਂ ਸਰਕਾਰ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਨੂੰ ਸੂਬੇ ਦੀ ਜਨਤਾ ਦੀ ਭਲਾਈ ਵਾਸਤੇ ਕੰਮ ਕਰਨ ਦੀ ਜ਼ਰੂਰਤ ਹੈ ਜੇਕਰ ਬਿਹਾਰ ਜਿੱਤੇਗਾ ਤਾਂ ਹੀ ਚੋਣਾਂ ਜਿੱਤਣ ਦਾ ਫਾਇਦਾ ਹੋਣਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.