ਹੁਣ ਅਮਰੀਕਾ ਸਾਡਾ ਕਰਜ਼ਦਾਰ ਹੈ

ਹੁਣ ਅਮਰੀਕਾ ਸਾਡਾ ਕਰਜ਼ਦਾਰ ਹੈ

ਖੁਸ਼ੀ, ਮਾਣ ਅਤੇ ਤਰੱਕੀ ਕਿਸੇ ਵੀ ਖੁਸ਼ਹਾਲ, ਸ਼ਕਤੀਸ਼ਾਲੀ, ਗਤੀਸ਼ੀਲ ਰਾਸ਼ਟਰ ਦੀ ਪਛਾਣ ਹੈ ਖੁਸ਼ੀ, ਮਾਣ ਅਤੇ ਤਰੱਕੀ ਹਰ ਨਾਗਰਿਕ ਨੂੰ ਮਾਣ ਮਹਿਸੂਸ ਕਰਵਾਉਂਦੀ ਹੈ ਹਰ ਨਾਗਰਿਕ ਦੀ ਉਮੀਦ ਹੁੰਦੀ ਹੈ ਕਿ ਸਾਡਾ ਰਾਸ਼ਟਰ ਲਗਾਤਾਰ ਤਰੱਕੀ ਦੇ ਰਸਤੇ ’ਤੇ ਸਰਗਰਮ ਅਤੇ ਗਤੀਸ਼ੀਲ ਰਹੇ, ਤਰੱਕੀ-ਵਿਕਾਸ ਦੀਆਂ ਪੌੜੀਆਂ ਚੜ੍ਹਦਾ ਰਹੇ, ਮਾਣ ਦੇ ਪਲ ਹਮੇਸ਼ਾ ਬਣਦੇ ਰਹਿਣ ਜਦੋਂ-ਜਦੋਂ ਰਾਸ਼ਟਰ ਮਾਣ ਦੇ ਪਲ ਸਾਡੇ ਵਿਚਕਾਰ ਹੁੰਦੇ ਹਨ,

ਉਦੋਂ-ਉਦੋਂ ਅਸੀਂ ਨਾ ਸਿਰਫ਼ ਉਤਸ਼ਾਹਿਤ ਹੁੰਦੇ ਹਨ ਸਗੋਂ ਦੇਸ਼ ਭਗਤੀ ਦੀਆਂ ਪ੍ਰੇਰਕ ਲੜੀਆਂ ਵੀ ਬਣਦੀਆਂ ਰਹਿੰਦੀਆਂ ਹਨ ਜੋ ਕਿਸੇ ਵੀ ਸ਼ਕਤੀਸ਼ਾਲੀ ਰਾਸ਼ਟਰ ਦੀ ਪਹਿਲੀ ਸ਼ਰਤ ਹੁੰਦੀ ਹੈ, ਰਾਸ਼ਟਰ ਦੇ ਜਿੰਦਾ ਹੋਣ ਅਤੇ ਗਤੀਸ਼ੀਲ ਬਣਨ ਦਾ ਪ੍ਰਮਾਣ ਹੁੰਦਾ ਹੈ ਹੁਣੇ-ਹੁਣੇ ਸਾਡੇ ਵਿਚਕਾਰ ਰਾਸ਼ਟਰ ਪ੍ਰੇਰਣਾ ਅਤੇ ਮਾਣ ਦਾ ਅਦਭੁੱਤ ਪਲ ਆਇਆ ਹੈ ਦੇਸ਼ ਦੇ ਅੰਦਰ ’ਚ ਛੋਟੇ-ਛੋਟੇ ਨਕਾਰਾਤਮਕ ਵਿਸ਼ਿਆਂ ’ਤੇ ਵੀ, ਜਿਸ ਨਾਲ ਨਾ ਤਾਂ ਦੇਸ਼ ਦੀ ਤਰੱਕੀ ਜੁੜੀ ਹੁੰਦੀ ਹੈ, ਨਾ ਦੇਸ਼ ਦੀ ਗੌਰਵ-ਗਾਥਾ ਜੁੜੀ ਹੁੰਦੀ ਹੈ, ਨਾ ਹੀ ਦੇਸ਼-ਸਮਾਜ ਦਾ ਕਲਿਆਣ ਜੁੜਿਆ ਹੁੰਦਾ ਹੈ, ਫ਼ਿਰ ਵੀ ਉਸ ’ਤੇ ਗੰਭੀਰ ਅਤੇ ਸਨਸਨੀ ਖੇੇਜ ਮੀਡੀਆ ’ਚ ਚਰਚਾ ਹੁੰਦੀ ਹੈ,

ਰਾਜਨੀਤੀ ਵੀ ਗਰਮ ਹੁੰਦੀ ਹੈ, ਉਫਾਨ ਲੈਂਦੀ ਹੈ, ਉਸ ਦੀ ਗੂੰਜ ਆਮ ਜਨਤਾ ਦੇ ਕੰਨਾਂ ਤੱਕ ਪਹੁੰਚਾਈ ਜਾਂਦੀ ਹੈ ਕੀ ਅਸੀਂ ਮੰਨ ਲਈਏ ਕੀ ਦੇਸ਼ ਦਾ ਮਾਣ ਵਧਾਉਣ ਵਾਲੇ, ਦੇਸ਼ ਦੀ ਤਰੱਕੀ ਨੂੰ ਯਕੀਨੀ ਕਰਨ ਵਾਲੇ, ਆਮ ਨਾਗਰਿਕਾਂ ਵਿਚ ਪ੍ਰੇਰਨਾ ਦੀ ਅਲਖ ਜਗਾਉਣ ਵਾਲੇ ਅਤੇ ਦੇਸ਼ ਭਗਤੀ ਪੈਦਾ ਕਰਨ ਵਾਲੇ ਵਿਸ਼ਿਆਂ ’ਤੇ ਹੁਣ ਰਾਜਨੀਤੀ ਅਤੇ ਮੀਡੀਆ ’ਚ ਗੰਭੀਰ ਚਰਚਾ ਮੁਸ਼ਕਲ ਹੈ ਦਰਅਸਲ ਅਸੀਂ ਖੱਬੇਪੱਖੀ ਕੁਦ੍ਰਿਸ਼ਟੀ ਦਾ ਲੰਮੇ ਸਮੇਂ ਤੋਂ ਸ਼ਿਕਾਰ ਹਾਂ ਖੱਬੇਪੱਖੀ ਕੁਦ੍ਰਿਸ਼ਟੀ ਦੇਸ਼ਭਗਤੀ ਨੂੰ ਗੈਰ-ਜ਼ਰੂਰੀ ਹੀ ਨਹੀਂ ਸਗੋਂ ਫਿਰਕੂਵਾਦ ਦੀ ਨਜ਼ਰ ਦੇਖ਼ਦੀ ਹੈ ਰਾਸ਼ਟਰ ਦਾ ਮਾਣ, ਤਰੱਕੀ ਅਤੇ ਪ੍ਰੇਰਣਾ ਦੀ ਪ੍ਰਤੀਕ ਅਜਿਹੀ ਖ਼ਬਰ ਕਿਹੜੀ ਹੈ? ਅਸਲ ਵਿਚ ਇਹ ਖ਼ਬਰ ਅਮਰੀਕਾ ਨਾਲ ਜੁੜੀ ਹੋਈ ਹੈ ਜੋ ਦੁਨੀਆ ’ਚ ਆਪਣੇ ਧਨ-ਬਲ ਦਾ ਸਿੱਕਾ ਚਲਾਉਂਦਾ ਹੈ, ਜੋ ਦੁਨੀਆ ਦਾ ਚੌਧਰੀ ਹੈ,

ਜਿਸ ਦੇ ਧਨ ’ਤੇ ਨਾ ਜਾਣੇ ਕਿੰਨੇ ਗਰੀਬ ਅਤੇ ਵਿਕਾਸਸ਼ੀਲ ਦੇਸ਼ ਪਲ਼ਦੇ ਹਨ, ਜਿਸ ਦੀ ਜੰਗੀ ਤਾਕਤ ਨਾਲ ਨਾ ਜਾਣੇ ਕਿੰਨੇ ਦੇਸ਼ ਸੁਰੱਖਿਅਤ ਰਹਿੰਦੇ ਹਨ ਅਮਰੀਕਾ ਅੱਜ ਸਾਡਾ ਕਰਜ਼ਦਾਰ ਹੈ ਭਾਵ ਕਿ ਅਮਰੀਕਾ ਭਾਰਤ ਦਾ ਕਰਜ਼ਦਾਰ ਹੈ ਪਹਿਲੀ ਨਜ਼ਰ ’ਚ ਰਾਸ਼ਟਰ ਦੀ ਵੀਰਤਾ, ਪ੍ਰੇਰਣਾ, ਖੁਸ਼ੀ, ਤਰੱਕੀ ਅਤੇ ਖੁਸ਼ਹਾਲੀ ਨੂੰ ਪ੍ਰਮਾਣਿਤ ਕਰਨ ਵਾਲੀ ਇਸ ਖ਼ਬਰ ’ਤੇ ਵਿਸ਼ਵਾਸ ਕਰਨਾ ਮੁਸ਼ਕਲ ਲੱਗਦਾ ਹੈ ਪਰ ਖਬਰ ਝੂਠੀ ਨਹੀਂ ਹੈ

ਖ਼ਬਰ ਪੂਰੀ ਤਰ੍ਹਾਂ ਹੈਰਾਨੀ ਵਾਲੀ ਹੈ, ਖਬਰ ਪੂਰੀ ਤਰ੍ਹਾਂ ਸਹੀ ਹੈ ਇਸ ਖ਼ਬਰ ’ਤੇ ਅਸੀਂ ਖੁਸ਼ੀ ਮਨਾ ਸਕਦੇ ਹਾਂ, ਮਾਣ ਕਰ ਸਕਦੇ ਹਾਂ, ਸਰਵਸ੍ਰਸ਼ੇਠਤਾ ਦਾ ਭਾਵ ਪੈਦਾ ਕਰ ਸਕਦੇ ਹਾਂ ਭਾਰਤ ਦਾ ਅਮਰੀਕਾ ’ਤੇ ਕੋਈ ਇੱਕ-ਦੋ ਕਰੋੜ ਦਾ ਨਹੀਂ ਸਗੋਂ ਕਰੀਬ 16 ਲੱਖ ਕਰੋੜ ਦਾ ਕਰਜ਼ਾ ਹੈ ਭਾਰਤ ਕਦੇ ਅਮਰੀਕਾ ਦੀ ਆਰਥਿਕ ਬਦਹਾਲੀ ਦੇ ਸਮੇਂ ਮੱਦਦਗਾਰ ਸਾਬਤ ਹੋਇਆ ਸੀ ਬਰਾਕ ਓਬਾਮਾ ਦੇ ਸਮੇਂ ਜਦੋਂ ਅਮਰੀਕਾ ਦੀ ਆਰਥਿਕ ਤਬਾਹੀ ਹੋਈ ਸੀ ਉਦੋਂ ਭਾਰਤ ਨੇ ਹੀ ਅਮਰੀਕਾ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਸੀ ਇਸ ਕਾਰਨ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋਸਤੀ ਕਾਫ਼ੀ ਚਰਚਿਤ ਹੋਈ ਸੀ, ਬਰਾਕ ਓਬਾਮਾ ਭਾਰਤ ਦੇ ਚੰਗੇ ਦੋਸਤ ਸਾਬਤ ਹੋਏ ਸਨ ਬਰਾਕ ਓਬਾਮਾ ਨੇ ਦੋਸਤੀ ਦੀ ਜੋ ਮਿਸਾਲ ਕਾਇਮ ਕੀਤੀ ਸੀ, ਭਾਰਤ ਨਾਲ ਦੋਸਤੀ ਦੀ ਜੋ ਨੀਂਹ ਰੱਖੀ ਸੀ, ਉਸ ’ਤੇ ਡੋਨਾਲਡ ਟਰੰਪ ਵੀ ਚੱਲੇ ਅਤੇ ਹੁਣ ਅਮਰੀਕਾ ਦੇ ਵਰਤਮਾਨ ਰਾਸ਼ਟਰਪਤੀ ਜੋ ਬਾਇਡੇਨ ਵੀ ਚੱਲ ਰਹੇ ਹਨ ਇਹ ਭਾਰਤ ਦੀ ਵਧਦੀ ਸ਼ਕਤੀ ਅਤੇ ਮਾਣ ਦਾ ਇੱਕ ਹੋਰ ਪ੍ਰਮਾਣ ਵੀ ਹੈ

ਰਾਸ਼ਟਰ ਦੇ ਮੁਲਾਂਕਣ ਦਾ ਆਧਾਰ ਇਕਾਂਕੀ ਨਹੀਂ ਸਗੋਂ ਸੰਪੂਰਨਤਾ ਹੁੰਦਾ ਹੈ ਕਿਸੇ ਵੀ ਰਾਸ਼ਟਰ ਦੀ ਤਰੱਕੀ, ਵੀਰਤਾ, ਇਤਿਹਾਸ ਅਤੇ ਖੁਸ਼ਹਾਲੀ ਦਾ ਮੁਲਾਂਕਣ ਸੰਪੂਰਨਤਾ ’ਚ ਹੀ ਹੋਣਾ ਚਾਹੀਦਾ ਹੈ ਭਾਰਤ ਵਰਗੇ ਰਾਸ਼ਟਰ ਦੇ ਮੁਲਾਂਕਣ ਦਾ ਆਧਾਰ ਕੋਈ ਇੱਕ ਕੋਣ ਨਹੀਂ ਸਗੋਂ ਚਾਰ ਕੋਣ ਹੋਣੇ ਚਾਹੀਦੇ ਹਨ ਪਹਿਲਾ ਪ੍ਰਾਚੀਨ ਕਾਲ, ਦੂਜਾ ਅਤੀਤ ਕਾਲ ਅਤੇ ਤੀਜਾ ਵਰਤਮਾਨ ਕਾਲ ਅਤੇ ਚੌਥਾ ਭਵਿੱਖ ਕਾਲ ਪ੍ਰਾਚੀਨ ਸਾਡਾ ਖੁਸ਼ਹਾਲ ਰਿਹਾ ਹੈ, ਪ੍ਰਾਚੀਨ ਕਾਲ ਦਾ ਇਤਿਹਾਸ ਸਾਡਾ ਵੀਰਤਾਪੂਰਨ ਹੈ, ਬਹਾਦਰੀ ਦਾ ਪ੍ਰਤੀਕ ਹੈ, ਖੁਸ਼ਹਾਲੀ ਦਾ ਪ੍ਰਤੀਕ ਹੈ ਅਸੀਂ ਦੁਨੀਆ ਲਈ ਵਿਸ਼ਵ ਗੁਰੂ ਸਾਂ ਗਿਆਨ-ਵਿਗਿਆਨ ਦੇ ਖੇਤਰ ’ਚ ਸਾਡਾ ਕੋਈ ਤੋੜ ਨਹੀਂ ਸੀ

ਸਾਡਾ ਗੁਰੂਕੁਲ ਦੁਨੀਆ ਲਈ ਪ੍ਰੇਰਨਾ ਸਰੋਤ ਸੀ ਕੋਈ ਇੱਕ ਨਹੀਂ ਸਗੋਂ ਦਸ-ਦਸ ਹਜ਼ਾਰ ਵਿਦਿਆਰਥੀ ਗੁਰੂਕੁਲ ’ਚ ਇਕੱਠੇ ਬੈਠ ਕੇ ਸਿੱਖਿਆ ਗ੍ਰਹਿਣ ਕਰਦੇ ਸਨ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਭਾਰਤ ’ਚ ਦੁੱਧ ਦੀਆਂ ਨਦੀਆਂ ਵਗਦੀਆਂ ਸਨ ਫਿਰ ਅਤੀਤ ਸਾਡਾ ਦਾਗਦਾਰ ਕਿਉਂ ਹੋਇਆ? ਅਤੀਤ ਸਾਡਾ ਨਕਾਰਾਤਮਕ ਕਿਉਂ ਬਣਿਆ? ਸਾਡੀ ਸ਼ਾਨ ਅਤੇ ਮਾਣ ਦਾ ਹਿੱਸਾ ਗੁਰੂਕੁਲ ਤਬਾਹ ਕਿਉਂ ਹੋਏ? ਸੋਨੇ ਦੀ ਚਿੜੀ ਕਿਵੇਂ ਦਫ਼ਨ ਹੋਈ? ਦੁੱਧ ਦੀਆਂ ਨਦੀਆਂ ਕਿਵੇਂ ਵਗਣੀਆਂ ਬੰਦ ਹੋ ਗਈਆਂ?

ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਸੌਖਾ ਹੈ ਅਸੀਂ ਹਮਲਾਵਰਾਂ ਦਾ ਸੌਖਾ ਸ਼ਿਕਾਰ ਹੋ ਗਏ ਅੰਗਰੇਜਾਂ ਨੇ ਸਾਡੇ ਉਦਯੋਗ-ਧੰਦਿਆਂ ਦਾ ਨਾਸ਼ ਕੀਤਾ ਸਾਡੇ ਖਣਿੱਜ ਵਸੀਲਿਆਂ ਦਾ ਦੋਹਨ ਅਤੇ ਸ਼ੋਸ਼ਣ ਕੀਤਾ ਸਾਡੀ ਸਿੱਖਿਆ ਪ੍ਰਣਾਲੀ ਦੀ ਥਾਂ ਆਪਣੀ ਸਿੱਖਿਆ ਪ੍ਰਣਾਲੀ ਥੋਪਣ ਦੀ ਭਰਪੂਰ ਕੋਸ਼ਿਸ਼ ਕੀਤੀ ਮਾੜਾ ਨਤੀਜਾ ਇਹ ਹੋਇਆ ਕਿ ਅਸੀਂ ਦੁਨੀਆ ਦੇ ਸਾਹਮਣੇ ਲਗਾਤਾਰ ਪੱਛੜਦੇ ਚਲੇ ਗਏ ਅੱਜ ਦਾ ਵਰਤਮਾਨ ਸਾਡਾ ਮਾਣਮੱਤਾ ਹੈ ਅਸੀਂ ਚੀਨ ਨੂੰ ਔਕਾਤ ਦਿਖਾਈ? ਚੀਨ ਆਪਣੀ ਫੌਜ ਵਾਪਸ ਕਰਨ ਲਈ ਮਜ਼ਬੂਰ ਹੋਇਆ ਅਸੀਂ ਪਾਕਿਸਤਾਨ ਨੂੰ ਉਸ ਦੀ ਔਕਾਤ ਦਿਖਾਈ ਅਸੀਂ ਆਪਣੀ ਅਰਥਵਿਵਸਥਾ ਮਜ਼ਬੂਤ ਕੀਤੀ, ਆਪਣਾ ਉਤਪਾਦਨ ਵਧਾਇਆ ਭਾਰਤ ਕਦੇ ਸਿਰਫ਼ ਹਥਿਆਰ ਖਰੀਦਦਾ ਹੀ ਸੀ

ਪਰ ਅੱਜ ਭਾਰਤ ਹਥਿਆਰ ਨਿਰਯਾਤ ਕਰ ਰਿਹਾ ਹੈ ਕੋਰੋਨਾ ਕਾਲ ’ਚ ਅਸੀਂ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਰੱਖਿਆ, ਆਪਣੇ ਨਾਗਰਿਕਾਂ ਨੂੰ ਮੁਸ਼ਕਲ ਸਮੇਂ ’ਚ ਸਹਾਰਾ ਦਿੱਤਾ ਅਸੀਂ ਦੁਨੀਆ ਦੇ ਸਾਹਮਣੇ ਦੋ-ਦੋ ਵੈਕਸੀਨ ਬਣਾ ਕੇ ਚਮਤਕਾਰ ਨੂੰ ਸੱਚ ਕਰ ਦਿਖਾਇਆ ਹੈ ਅਸੀਂ ਗਰੀਬ ਦੇਸ਼ਾਂ ਹੀ ਨਹੀਂ ਸਗੋਂ ਵਿਕਸਿਤ ਦੇਸ਼ਾਂ ਨੂੰ ਵੀ ਕੋਰੋਨਾ ਵੈਕਸੀਨ ਸਪਲਾਈ ਕਰਨ ਦਾ ਪਰਾਕ੍ਰਮ ਦਿਖਾਇਆ ਹੈ ਭਾਰਤ ਨੇ ਇਹ ਸਾਬਤ ਕਰਕੇ ਦਿਖਾਇਆ ਹੈ ਕਿ ਸੰਸਾਰਿਕ ਦੁਨੀਆ ਨੂੰ ਮਹਾਂਮਾਰੀ ਜਾਂ ਸੰਕਟ ਤੋਂ ਭਾਰਤ ਬਾਹਰ ਕੱਢਣ ਦੀ ਤਾਕਤ ਰੱਖਦਾ ਹੈ ਸਭ ਤੋਂ ਵੱਡੀ ਗੱਲ ਸਾਡੀ ਜੰਗੀ ਸ਼ਕਤੀ ਅਤੇ ਕੂਟਨੀਤੀ ਦੀ ਹੈ ਅਮਰੀਕਾ ਹੀ ਨਹੀਂ ਸਗੋਂ ਦੁਨੀਆ ਦਾ ਹਰ ਸ਼ਕਤੀਸ਼ਾਲੀ ਦੇਸ਼ ਭਾਰਤ ਨਾਲ ਦੋਸਤੀ ਕਰਨਾ ਚਾਹੁੰਦਾ ਹੈ ਅਜਿਹਾ ਇਸ ਲਈ ਸੰਭਵ ਹੋਇਆ ਹੈ ਕਿ ਦੇਸ਼ ਦੀ ਸੱਤਾ ’ਤੇ ਦੇਸ਼-ਭਗਤੀ ਦੀ ਸ਼ਕਤੀ ਦਾ ਉਦੈ ਹੋਇਆ ਹੈ ਅਤੇ ਦੁਨੀਆ ਦੇ ਸਾਹਮਣੇ ਸਾਡੀ ਦੇਸ਼-ਭਗਤੀ ਪ੍ਰੇਰਨਾ ਦਾ ਸਰੋਤ ਬਣ ਗਈ ਹੈ ਬਦਲਦੇ ਭਾਰਤ, ਸ਼ਕਤੀਸ਼ਾਲੀ ਭਾਰਤ ਅਤੇ ਸਰਵਸ੍ਰੇਸ਼ਠ ਭਾਰਤ ਨੂੰ ਮੇਰਾ ਪ੍ਰਣਾਮ!

ਇਹ ਲੇਖਕ ਦੇ ਆਪਣੇ ਵਿਚਾਰ ਹਨ

ਵਿਸ਼ਣੂਗੁਪਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.