ਨੋਬਲ ਪੁਰਸਕਾਰ ਕਮੇਟੀ ਨੇ ਇਸ ਵਾਰ ਅਮਨ ਸ਼ਾਂਤੀ ਲਈ ਕੀਤੇ ਗਏ ਯਤਨਾਂ ਦੇ ਮੱਦੇਨਜ਼ਰ ਸ਼ਾਂਤੀ ਪੁਰਸਕਾਰ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੂੰ ਦਿੱਤਾ ਹੈ ਅਲੀ ਨੇ ਆਪਣੇ ਪੁਰਾਣੇ ਦੁਸ਼ਮਣ ਦੇਸ਼ ਇਰੀਟ੍ਰੀਆ ਨਾਲ ਵਿਵਾਦ ਸੁਲਝਾਉਣ ਲਈ ਸ਼ਲਾਘਾਯੋਗ ਯਤਨ ਕੀਤੇ ਸਨ ਅਲੀ ਬਚਪਨ ਤੋਂ ਨੈਲਸਨ ਮੰਡੇਲਾ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ ਉਹਨਾਂ ਨੇ ਪ੍ਰਧਾਨ ਮੰਤਰੀ ਬਣਦਿਆਂ ਜਿੱਥੇ 100 ਦਿਨਾਂ ਦੇ ਅੰਦਰ ਅੰਦਰ ਐਮਰਜੈਂਸੀ ਹਟਾਈ ਉੱਥੇ ਵਿਰੋਧੀ ਦੇਸ਼ ਨਾਲ ਸ਼ਾਂਤੀ ਦਾ ਸਮਝੌਤਾ ਕੀਤਾ ਇਸ ਘਟਨਾਚੱਕਰ ਨਾਲ ਨੋਬਲ ਕਮੇਟੀ ਦੇ ਫੈਸਲੇ ਦੀ ਅਹਿਮੀਅਤ ਵਧ ਜਾਂਦੀ ਹੈ ਕਿਉਂਕਿ ਵਿਸ਼ਵ ਦੇ ਦਰਜਨਾਂ ਦੇਸ਼ ਇਸ ਵੇਲੇ ਹਿੰਸਕ ਸੰਘਰਸ਼ ਦਾ ਸਾਹਮਣਾ ਕਰ ਰਹੇ ਹਨ ਜਿਸ ਨਾਲ ਜਾਨੀ-ਮਾਲੀ ਨੁਕਸਾਨ ਦੇ ਨਾਲ ਕਰੋੜਾਂ ਦੀ ਗਿਣਤੀ ‘ਚ ਲੋਕ ਖੱਜਲ-ਖੁਆਰ ਹੋ ਰਹੇ ਹਨ ।
ਸਰਹੱਦਾਂ ਸਦਭਾਵਨਾ ਦੀ ਬਜਾਇ ਮੌਤ ਦੀ ਦੀਵਾਰ ਬਣ ਚੁੱਕੀਆਂ ਹਨ ਕਿਸੇ ਵੀ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਸੰਭਵ ਹੈ ਨਹੀਂ ਤਾਂ ਦੁਨੀਆਂ ਦੇ ਛੋਟੇ-ਵੱਡੇ ਹਰ ਮੁਲਕ ਨੇ ਏਨੇ ਖਤਰਨਾਕ ਹਥਿਆਰ ਇਕੱਠੇ ਕਰ ਲਏ ਹਨ ਜਿਨ੍ਹਾਂ ਦੇ ਵਰਤੇ ਜਾਣ ‘ਤੇ ਕੋਈ ਵੀ ਫੈਸਲੇ ਦੀ ਖੁਸ਼ੀ ਨਹੀਂ ਮਨਾ ਸਕਦਾ ਨੋਬਲ ਕਮੇਟੀ ਨੇ ਇਸ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਨੂੰ ਸਾਂਝੇ ਤੌਰ ‘ਤੇ ਸ਼ਾਂਤੀ ਪੁਰਸਕਾਰ ਦੇ ਕੇ ਇੱਕ ਚੰਗਾ ਸੁਨੇਹਾ ਦਿੱਤਾ ਸੀ ਅਸਲ ‘ਚ ਸਾਰੀ ਦੁਨੀਆ ਇਸ ਵਕਤ ਵਿਕਾਸ ਨੂੰ ਸਭ ਤੋਂ ਜ਼ਰੂਰੀ ਮੰਨ ਰਹੀ ਹੈ ਪਰ ਅਮਨ ਸ਼ਾਂਤੀ ਤੋਂ ਬਿਨਾਂ ਵਿਕਾਸ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਪੱਛਮੀ ਮੁਲਕ ਜੰਗ ਦੀ ਤਬਾਹੀ ਨੂੰ ਭੁਗਤ ਚੁੱਕੇ ਹਨ ਤੇ ਉਹਨਾਂ ਦੇ ਯਤਨਾਂ ਸਦਕਾ ਹੀ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਹੋਈ ਸੀ ਏਸ਼ੀਆਈ ਮੁਲਕ ਅਜੇ ਵੀ ਜੰਗ ਦੀ ਤਬਾਹੀ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਗੋਂ ਛੋਟੇ-ਛੋਟੇ ਦੇਸ਼ ਵੀ ਪਰਮਾਣੂ ਹਥਿਆਰਾਂ ਦੀ ਦੌੜ ‘ਚ ਹਨ ਦੂਜੇ ਪਾਸੇ ਯੂਰਪ ਦੇ ਨਿੱਕੇ-ਨਿੱਕੇ ਮੁਲਕ ਵਿਕਾਸ ਦੀਆਂ ਬੁਲੰਦੀਆਂ ਨੂੰ ਛੋਹ ਰਹੇ ਹਨ ਇਸ ਪ੍ਰਸੰਗ ‘ਚ ਭਾਰਤ ਤੇ ਪਾਕਿਸਤਾਨ ਨੂੰ ਨਵੇਂ ਰਸਤੇ ਤਲਾਸ਼ਣ ਦੀ ਜ਼ਰੂਰਤ ਹੈ ਜੇਕਰ ਉੱਤਰ ਕੋਰੀਆ ਤੇ ਦੱਖਣੀ ਕੋਰੀਆ ਦੋਸਤੀ ਲਈ ਹੱਥ ਵਧਾ ਸਕਦੇ ਹਨ ਤਾਂ ਪਾਕਿਸਤਾਨ ਨੂੰ ਵੀ ਇਹ ਸਮਝਣਾ ਹੀ ਪਵੇਗਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਪਾਕਿਸਤਾਨ ਕੌਮਾਂਤਰੀ ਮੰਚ ‘ਤੇ ਵੀ ਹਾਰ ਚੁੱਕਾ ਹੈ ਹਰ ਮੁਲਕ ਪਾਕਿ ਨੂੰ ਗੱਲਬਾਤ ਤੇ ਅਮਨ ਸ਼ਾਂਤੀ ਰਾਹੀਂ ਭਾਰਤ ਨਾਲ ਸਾਰੇ ਮਸਲੇ ਨਿਬੇੜਨ ਦੀ ਨਸੀਹਤ ਦੇ ਰਿਹਾ ਹੈ ਦੋਵਾਂ ਮੁਲਕਾਂ ਨੂੰ ਖੁਸ਼ਹਾਲੀ ਲਈ ਅਮਨ ਦਾ ਰਾਹ ਚੁਣਨਾ ਹੀ ਪੈਣਾ ਹੈ ਪੱਛਮੀ ਮੁਲਕ ਸਿਰਫ਼ ਭੌÎਤਿਕ ਤਰੱਕੀ ਹੀ ਨਹੀਂ, ਸਗੋਂ ਬੌਧਿਕ ਤਰੱਕੀ ‘ਚ ਵੀ ਏਸ਼ੀਆ ਨੂੰ ਮਾਤ ਦੇ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।