ਰਾਫੇਲ ਮਾਮਲਾ ਤੇ ਕਾਵੇਰੀ ‘ਤੇ ਬੰਨ੍ਹ ਦੇ ਵਿਰੋਧ ‘ਚ ਹੰਗਾਮਾ
ਨਵੀਂ ਦਿੱਲੀ, ਏਜੰਸੀ। ਰਾਫੇਲ ਮਾਮਲੇ ਦੀ ਜਾਂਚ ਸੰਯੁਕਤ ਸੰਸਦੀ ਆਮਿਤੀ (ਜੇਪੀਸੀ) ਤੋਂ ਕਰਵਾਉਣ ਦੀ ਵਿਰੋਧੀ ਧਿਰ ਦੀ ਮੰਗ ਅਤੇ ਕਾਵੇਰੀ ‘ਤੇ ਬੰਨ ਬਣਾਏ ਜਾਣ ਦੇ ਵਿਰੋਧ ‘ਚ ਅੰਨਾਦ੍ਰਮੁਕ ਅਤੇ ਦ੍ਰਮੁਕ ਮੈਂਬਰਾਂ ਦੇ ਹੰਗਾਮੇ ਕਾਰਨ ਅੱਜ ਵੀ ਰਾਜਸਭਾ (Rajya Sabha) ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਅਤੇ ਇਸ ਤਰ੍ਹਾਂ ਲਗਾਤਾਰ ਸੱਤਵੇਂ ਦਿਨ ਵੀ ਸਦਨ ‘ਚ ਕੋਈ ਕੰਮਕਾਜ ਨਹੀਂ ਹੋ ਸਕਿਆ।
ਸਵੇਰੇ ਵੱਖ-ਵੱਖ ਮੰਤਰਾਲੇ ਦੇ ਕਾਗਜਾਤ ਰਿਪੋਰਟ ਅਤੇ ਮੰਤਰੀਆਂ ਦੇ ਬਿਆਨ ਸਦਨ ਦੇ ਪਟਲ ‘ਤੇ ਰੱਖੇ ਜਾਣ ਤੋਂ ਬਾਅਦ ਸਭਾਪਤੀ ਐਮ ਵੇਂਕੱਈਆ ਨਾਇਡੂ ਨੇ ਸਦਨ ਨੂੰ ਸੂਚਿਤ ਕੀਤਾ ਕਿ ਪਿਛਲੇ ਦਿਨੀਂ ਕਾਂਗਰਸ ਦੇ ਉਪਨੇਤਾ ਆਨੰਦ ਸ਼ਰਮਾ ਨੇ ਵਿਵਸਥਾ ਦਾ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਸੰਸਦੀ ਕਾਰਜ ਰਾਜ ਮੰਤਰੀ ਵਿਜੈ ਗੋਇਲ ਨੇ ਲੋਕ ਸਭਾ ‘ਚ ਕਾਂਗਰਸ ਦੇ ਮੈਂਬਰ ਰਾਹੁਲ ਗਾਂਧੀ ਨੂੰ ਰਾਫੇਲ ਦੇ ਮਾਮਲੇ ‘ਚ ਮੁਆਫੀ ਮੰਗਣ ਦੀ ਗੱਲ ਕਹੀ ਸੀ ਪਰ ਸਦਨ ਦੇ ਰਿਕਾਰਡ ਨੂੰ ਦੇਖਣ ‘ਤੇ ਪਤਾ ਲੱਗਿਆ ਕਿ ਸ੍ਰੀ ਗੋਇਲ ਨੇ ਅਜਿਹੀ ਕੋਈ ਗੱਲ ਨਹੀਂ ਰੱਖੀ ਸੀ, ਇਸ ਲਈ ਸ੍ਰੀ ਸ਼ਰਮਾ ਨੇ ਸ੍ਰੀ ਗੋਇਲ ਖਿਲਾਫ਼ ਜੋ ਵਿਸ਼ੇਸ਼ ਅਧਿਕਾਰ ਨੋਟਿਸ ਦਿੱਤਾ ਸੀ, ਉਹ ਰੱਦ ਕੀਤਾ ਜਾਂਦਾ ਹੈ।
ਸ੍ਰੀ ਸ਼ਰਮਾ ਨੇ ਤੁਰੰਤ ਆਪਣੀ ਗਲਤੀ ਸਵੀਕਾਰ ਕਰ ਲਈ ਪਰ ਉਹਨਾਂ ਨੇ ਆਪਣੀ ਸਫਾਈ ‘ਚ ਕਿਹਾ ਕਿ ਸ਼ੋਰ ਸ਼ਰਾਬੇ ‘ਚ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਸੁਣਾਈ ਨਹੀਂ ਦਿੱਤਾ ਕਿਉਂਕਿ ਸੀਟ ‘ਤੇ ਲੱਗੇ ਮਾਈਕ ਤੋਂ ਅਜਿਹੀ ਹੀ ਗੱਲ ਸੁਣਾਈ ਦਿੱਤੀ ਸੀ। ਉਹਨਾਂ ਕਿਹਾ ਕਿ ਸੱਤਾ ਪੱਖ ਦੇ ਮੈਂਬਰ ਹੱਥ ‘ਚ ਤਖ਼ਤੀਆਂ ਲੈ ਕੇ ਜਿਸ ‘ਚ ਸ੍ਰੀ ਗਾਂਧੀ ਤੋਂ ਰਾਫੇਲ ਮਾਮਲੇ ‘ਚ ਮੁਆਫੀ ਮੰਗਣ ਦੀ ਗੱਲ ਲਿਖੀ ਸੀ ਅਤੇ ਉਹ ਜਿਹੀਆਂ ਗੱਲਾਂ ਕਹਿ ਵੀ ਰਹੇ ਸਨ ਇਸ ਲਈ ਉਹਨਾਂ ਨੂੰ ਸਾਫ ਸਾਫ ਸੁਣਾਈ ਨਹੀਂ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।