ਹੰਗਾਮਾ ਨਹੀਂ, ਬਹਿਸ ਹੋਵੇ
ਬੁੱਧਵਾਰ ਨੂੰ ਸੰਸਦ ’ਚ ਜੋ ਕੁਝ ਹੋਇਆ ਉਹ ਬੇਹੱਦ ਚਿੰਤਾਜਨਕ ਹੈ ਕਾਂਗਰਸੀ ਮਹਿਲਾ ਸਾਂਸਦਾਂ ਤੇ ਮਾਰਸ਼ਲਾਂ ਦਰਮਿਆਨ ਧੱਕਾਮੁੱਕੀ ਤੇ ਇੱਕ ਵਿਰੋਧੀ ਸੰਸਦ ਮੈਂਬਰ ਦੇ ਰੂਲ ਬੁੱਕ ਪਾੜਨ ਨਾਲ ਸੰਸਦ ਦੀ ਮਰਿਆਦਾ ਇੱਕ ਵਾਰ ਫਿਰ ਸੁਆਲਾਂ ਦੇ ਘੇਰੇ ’ਚ ਆ ਗਈ ਹੈ ਸੰਵਿਧਾਨ ’ਚ ਸੰਸਦ ਦਾ ਉਦੇਸ਼ ਦੇਸ਼ ਚਲਾਉਣ ਵਾਲੀ ਸੰਸਥਾ ਦੱਸਿਆ ਗਿਆ ਹੈ ਇਹ ਉਹ ਮਹਾਂਪੰਚਾਇਤ ਹੈ ਜਿਸ ਨੇ ਦੇਸ਼ ਚਲਾਉਣ ਲਈ ਨਿਯਮ/ਕਾਨੂੰਨ ਬਣਾਉਣੇ ਹਨ ਪਰ ਹੈਰਾਨੀ ਇਸ ਗੱਲ ਦੀ ਕਿ ਖੁਦ ਸੰਸਦ ਹੀ ਨਹੀਂ ਚੱਲ ਰਹੀ ਇਹ ਆਪਣੇ-ਆਪ ’ਚ ਬਹੁਤ ਵੰਡਾ ਸਵਾਲ ਹੈ ਜਿੱਥੇ ਕਰੋੜਾਂ ਲੋਕਾਂ ਦੇ ਚੁਣੇ ਨੁਮਾਇੰਦੇ ਬੈਠ ਕੇ ਚਰਚਾ ਕਰਨ ਦੀ ਬਜਾਇ ਰੌਲਾ-ਰੱਪਾ ਪਾ ਕੇ ਤੁਰ ਜਾਂਦੇ ਹਨ ਕਾਰਵਾਈ ’ਤੇ ਖਰਚ ਹੋਣ ਵਾਲੇ ਕਰੋੜਾਂ ਰੁਪਏ ਬਰਬਾਦ ਹੁੰਦੇ ਹਨ
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਡੇ ਦੇਸ਼ ’ਚ ਸੰਸਦੀ ਲੋਕਤੰਤਰ ਫੇਲ੍ਹ ਹੋ ਰਿਹਾ ਹੈ ਕਿਸੇ ਵੀ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਰਵ ਪਾਰਟੀ ਮੀਟਿੰਗ ਹੁੰਦੀ ਹੈ ਜਿਸ ਵਿੱਚ ਸੰਸਦ ਦੀ ਕਾਰਵਾਈ ਸਹੀ ਢੰਗ ਨਾਲ ਚਲਾਉਣ ’ਤੇ ਸਹਿਮਤੀ ਹੁੰਦੀ ਹੈ ਇਹ ਮੀਟਿੰਗ ਵੀ ਮਹਿਜ਼ ਇੱਕ ਰਸਮ ਬਣ ਗਈ ਹੈ ਮੀਟਿੰਗ ਦਾ ਅਸਰ ਸੈਸ਼ਨ ’ਚ ਕਿਧਰੇ ਵੀ ਨਜ਼ਰ ਨਹੀਂ ਆਉਂਦਾ ਮੀਟਿੰਗ ਸਮੇਂ ਦੀ ਬਰਬਾਦੀ ਤੋਂ ਵੱਧ ਕੁਝ ਨਹੀਂ ਹੁੰਦੀ ਰਾਜ ਸਭਾ ਦੇ ਚੇਅਰਮੈਨ ਤੇ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਦਾ ਦਰਦ ਸਮਝਿਆ ਜਾ ਸਕਦਾ ਹੈ ਸ੍ਰੀ ਨਾਇਡੂ ਦਾ ਕਹਿਣਾ ਹੈ ਕਿ ਸੰਸਦ ਦਾ ਹਾਲ ਵੇਖ ਕੇ ਉਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਈ
ਇਹੀ ਦਰਦ ਕਦੇ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ ਦੀ ਜ਼ੁਬਾਨ ’ਤੇ ਵੀ ਆਇਆ ਸੀ ਵਿਚਾਰਾਂ ਵਾਲੇ ਪਵਿੱਤਰ ਸਦਨ ’ਚ ਹੱਥੋਪਾਈ ਤੇ ਇਤਰਾਜ਼ਯੋਗ ਵਿਹਾਰ ਸੋਭਾ ਨਹੀਂ ਦਿੰਦਾ ਸਰਕਾਰ ਤੇ ਵਿਰੋਧੀ ਪਾਰਟੀਆਂ ਦੋਵਾਂ ਧਿਰਾਂ ਨੂੰ ਇਹ ਯਾਦ ਰੱਖਣਾ ਪਵੇਗਾ ਕਿ ਸੰਸਦ ਦੀ ਸ਼ਾਨ ਨੂੰ ਬਹਾਲ ਕਰਨ ਦੀ ਜ਼ਿੰਮੇਵਾਰੀ ਇਸ ਦੇਸ਼ ਦੇ ਸਿਆਸੀ ਆਗੂਆਂ ਦੀ ਹੈ
ਬਿਨਾ ਸ਼ੱਕ ਮੁੱਦੇ ਕਿੰਨੇ ਵੀ ਗੰਭੀਰ ਕਿਉਂ ਨਾ ਹੋਣ ਪਰ ਮਸਲੇ ਦਾ ਹੱਲ ਵਿਚਾਰ-ਚਰਚਾ ਹੀ ਹੈ ਖੇਤੀ ਕਾਨੂੰਨ ਤੇ ਪੈਗਾਸਸ ਮੁੱਦੇ ’ਤੇ ਚਰਚਾ ਬਾਰੇ ਸਕਾਰਾਤਮਕ ਨਜ਼ਰੀਏ ਨਾਲ ਨਜਿੱਠਣ ਦੀ ਜ਼ਰੂਰਤ ਹੈ ਵਿਚਾਰ ਆਪਣੇ-ਆਪ ’ਚ ਤਾਕਤਵਾਰ ਹੁੰਦੇ ਹਨ ਕਿਸੇ ਕਿਤਾਬ ਨੂੰਪਾੜਨ ਜਾਂ ਸੁੱਟਣ ਨਾਲ ਹੀ ਵਿਰੋਧ ਨਹੀਂ ਹੁੰਦਾ ਸਗੋਂ ਵਿਚਾਰਵਾਨ ਆਗੂਆਂ ਦੇ ਚਾਰ ਸ਼ਬਦ ਹੀ ਸੰਸਦ ਤਾਂ ਕੀ ਪੂਰੇ ਮੁਲਕ ’ਚ ਪਹੁੰਚ ਜਾਂਦੇ ਹਨ ਸਦਨ ’ਚ ਬਹਿਸ ਹੋਣੀ ਚਾਹੀਦੀ ਹੈ ਰੌਲਾ-ਰੱਪਾ ਨਹੀਂ ਲੋਕ ਮੁੱਦਿਆਂ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ