Welfare: ਸੱਚਖੰਡ ਵਾਸੀ ਮਿਸਤਰੀ ਨਿਰੰਜਨ ਸਿੰਘ ਇੰਸਾਂ ਜਾਂਦੇ-ਜਾਂਦੇ ਵੀਂ ਕਰ ਗਏ ਮਹਾਨ ਕਾਰਜ

Eye Donor
ਸੁਨਾਮ: ਸੱਚਖੰਡ ਵਾਸੀ ਮਿਸਤਰੀ ਨਿਰੰਜਨ ਸਿੰਘ ਇੰਸਾਂ ਦੀ ਫਾਈਲ ਫੋਟੋ।

ਜਿਉਂਦੇ ਜੀਅ ਦੇਹਾਂਤ ਉਪਰੰਤ ਕੀਤਾ ਸੀ ਅੱਖਾਂ ਦਾਨ ਦਾ ਪ੍ਰਣ | Welfare

Welfare: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਸੁਨਾਮ ਦੇ ਡੇਰਾ ਸ਼ਰਧਾਲੂ ਸੱਚਖੰਡ ਵਾਸੀ ਮਿਸਤਰੀ ਨਿਰੰਜਨ ਸਿੰਘ ਇੰਸਾਂ ਬੀਤੇ ਦਿਨੀ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਜਿਉਂਦੇ ਜੀਅ ਉਹਨਾਂ ਵੱਲੋਂ ਦੇਹਾਂਤ ਉਪਰੰਤ ਅੱਖਾਂ ਦਾਨ ਦੇ ਕੀਤੇ ਗਏ ਪ੍ਰਣ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਪੂਰਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: IND vs NZ: ਭਾਰਤ-ਨਿਊਜੀਲੈਂਡ ਦੂਜਾ ਟੈਸਟ, ਮੈਚ ਦਾ ਪਹਿਲਾ ਦਿਨ ਰਿਹਾ ਭਾਰਤੀ ਸਪਿਨਰਾਂ ਦੇ ਨਾਂਅ

ਇਸ ਮੌਕੇ ਪਰਿਵਾਰ ਦੇ ਦੱਸਣ ਮੁਤਾਬਕ ਮਿਸਤਰੀ ਨਿਰੰਜਨ ਸਿੰਘ ਇੰਸਾਂ ਹਮੇਸ਼ਾ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ‘ਚ ਪਰਿਵਾਰ ਦਾ ਸਾਥ ਦਿੰਦੇ ਸਨ ਅਤੇ ਉਹਨਾਂ ਵੱਲੋਂ ਜਿਉਂਦੇ ਜੀਅ ਦੇਹਾਂਤ ਉਪਰੰਤ ਅੱਖਾਂ ਦਾਨ ਦੇ ਕੀਤੇ ਗਏ ਪ੍ਰਣ ਨੂੰ ਉਹਨਾਂ ਵੱਲੋਂ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਉਹਨਾਂ ਦੇ ਬਾਪੂ ਜੀ ਬੇਸ਼ੱਕ ਇਸ ਦੁਨੀਆ ਤੋਂ ਚਲੇ ਗਏ ਹਨ ਪ੍ਰੰਤੂ ਉਹ ਅੱਜ ਕਿਸੇ ਦੇ ਲਈ ਚਾਨਣ ਮੁਨਾਰਾ ਬਣੇ ਹਨ।

ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬਾਪੂ ਜੀ ਦੀ ਅੰਤਿਮ ਅਰਦਾਸ ਸਬੰਧੀ ਰੱਖੀ ਗਈ ਨਾਮ ਚਰਚਾ ਮਹਲਾ ਮਜ਼ੋਰਾਂਵਾਲਾ (ਵਾਰਡ ਨੰਬਰ 12) ਵਿਖੇ ਦੁਪਹਿਰ 11 ਤੋਂ 1 ਵਜੇ ਤੱਕ ਰੱਖੀ ਗਈ ਹੈ ਜਿਸ ਵਿੱਚ ਉਹਨਾਂ ਸਾਧ-ਸੰਗਤ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾ, 15 ਮੈਂਬਰ ਗੁਲਜਾਰ ਸਿੰਘ ਇੰਸਾਂ, 15 ਮੈਂਬਰ ਸੁਰਿੰਦਰ ਕੁਮਾਰ ਇੰਸਾਂ, 15 ਮੈਂਬਰ ਗੁਰਵਿੰਦਰ ਸਿੰਘ ਇੰਸਾਂ, 15 ਮੈਂਬਰ ਬਲਵਿੰਦਰ ਸਿੰਘ ਇੰਸਾਂ ਜੁੰਮੇਵਾਰਾ ਤੋਂ ਇਲਾਵਾ ਸਿੰਦਰ ਕੌਰ (ਪਤਨੀ), ਸੂਰਜ ਭਾਨ ਰਾਮੂ ਇੰਸਾਂ, ਰਿੰਕੂ ਕੁਮਾਰ ਇੰਸਾਂ, ਸਪੁੱਤਰੀ ਆਸਾ ਰਾਣੀ ਇੰਸਾਂ, ਜਵਾਈ ਕਿਰਨਜੀਤ ਆਦਿ ਪਰਿਵਾਰਿਕ ਮੈਂਬਰਾਂ ਸਮੇਤ ਰਿਸ਼ਤੇਦਾਰ, ਸਾਕ-ਸਬੰਧੀ ਹਾਜ਼ਰ ਸਨ। Welfare