ਨਾਈਜੀਰੀਆ: ਗੋਲੀਬਾਰੀ ‘ਚ 17 ਦੀ ਮੌਤ

Nigeria, Kills 17

ਅਣਪਛਾਤੇ ਬੰਦੂਕਧਾਰੀਆਂ ਨੇ ਕੀਤੀ ਗੋਲੀਬਾਰੀ

ਅਬੁਜਾ, ਏਜੰਸੀ। ਨਾਈਜੀਰੀਆ (Nigeria) ਦੇ ਜਾਮਫਰਾ ਰਾਜ ‘ਚ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ ‘ਚ 17 ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਦੱਸਾ ਕਿ ਜਮਾਫਰਾ ਦੇ ਫਾਰੂ ਜਿਲ੍ਹੇ ‘ਚ ਸਥਿਤ ਸਗਾਮੀ ਪਿੰਡ ‘ਚ ਸ਼ਨਿੱਚਰਵਾਰ ਰਾਤ ਹਮਲਾ ਹੋਇਆ। ਜਾਮਫਰਾ ਪੁਲਿਸ ਦੇ ਬੁਲਾਰੇ ਮੁਹੰਮਦ ਸ਼ੇਹੁ ਨੇ ਕਿਹਾ ਕਿ ਅਜਿਹੇ ਹਮਲੇ ਨੂੰ ਰੋਕਣ ਲਈ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਜਾਮਫਰਾ ਦੇ ਕਾਰਜਵਾਹਕ ਰਾਜਪਾਲ ਸੈਨੁਸਿ ਰਿਕਿਜੀ ਸਮੇਤ ਰਾਜ ਦੇ ਅਧਿਕਾਰੀ ਮ੍ਰਿਤਕਾਂ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਏ।

ਇੱਥੇ ਦੱਸਣਯੋਗ ਹੈ ਕਿ ਜਮਾਫਰਾ ਤੇ ਕਾਡੁਨਾ ਅਜਿਹੇ ਰਾਜ ਹਨ ਜਿੱਥੇ ਇਸ ਸਾਲ ਅਜਿਹੇ ਹਮਲੇ ਕਈ ਵਾਰ ਹੋਏ ਹਨ, ਜਿਹਨਾਂ ‘ਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here