NIA Raids: (ਏਜੰਸੀ) ਰਾਂਚੀ। ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ’ਚ ਨੌਂ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਹ ਕਾਰਵਾਈ ਸੀਪੀਆਈ (ਮਾਓਵਾਦੀ) ਨਾਲ ਜੁੜੀ ਇੱਕ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਸੀ, ਜਿਸ ਵਿੱਚ ਸ਼ੱਕੀ ਅੱਤਵਾਦੀਆਂ ਅਤੇ ਜ਼ਮੀਨੀ ਕਰਮਚਾਰੀਆਂ (ਓਜੀਡਬਲਿਊਜ਼) ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ। ਤਲਾਸ਼ੀ ਦੌਰਾਨ ਐਨਆਈਏ ਦੀਆਂ ਟੀਮਾਂ ਨੇ ਮੋਬਾਈਲ ਫੋਨ, ਮੈਮਰੀ ਕਾਰਡ, ਸਿੱਮ ਕਾਰਡ ਅਤੇ ਹੋਰ ਸਮੱਗਰੀ ਸਮੇਤ ਕਈ ਅਪਰਾਧਿਕ ਸਮੱਗਰੀ ਜ਼ਬਤ ਕੀਤੀ। ਇਸ ਤੋਂ ਇਲਾਵਾ ਇੱਕ 20 ਲੀਟਰ ਪਲਾਸਟਿਕ ਕੇਨ ’ਚ 10,50,000 ਰੁਪਏ ਦੀ ਨਗਦੀ, ਵਾਕੀ ਟਾਕੀ, ਸੈਮਸੰਗ ਟੈਬਲੇਟ, ਪਾਵਰ ਬੈਂਕ, ਰੇਡੀਓ ਸੈੱਟ, ਲੇਵੀ ਵਸੂਲੀ ਦੀ ਰਸੀਦ, ਜੈਲੇਟਿਨ ਸਟਿਕਸ ਅਤੇ ਹੋਰ ਸ਼ੱਕੀ ਵਸਤੂਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Fire Incident: ਦੁਕਾਨ ’ਚ ਲੱਗ ਭਿਆਨਕ ਅੱਗ, ਬਾਹਰ ਖੜ੍ਹੀ ਕਾਰ ਵੀ ਸੁਆਹ
ਦਰਅਸਲ, ਇਹ ਕਾਰਵਾਈ ਮੁਲਜ਼ਮ ਰਾਜੇਸ਼ ਦੇਵਗਮ ਦੇ ਬਿਆਨ ਤੋਂ ਬਾਅਦ ਕੀਤੀ ਗਈ, ਜਿਸ ਨੇ ਦੱਸਿਆ ਕਿ ਇਹ ਸਮੱਗਰੀ ਹੁਸੀਪੀ ਅਤੇ ਰਾਜਭਾਸਾ ਪਿੰਡਾਂ ਦੇ ਵਿਚਕਾਰ ਜੰਗਲਾਂ ਵਿੱਚ ਲੁਕਾ ਕੇ ਰੱਖੀ ਗਈ ਸੀ। ਇਹ ਕੇਸ ਅਸਲ ਵਿੱਚ ਮਾਰਚ 2024 ਵਿੱਚ ਝਾਰਖੰਡ ਦੇ ਚਾਈਬਾਸਾ ਜ਼ਿਲ੍ਹੇ ਦੇ ਟੋਂਟੋ ਥਾਣੇ ਵਿੱਚ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਕੇਸ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਸੀ। ਇਸ ਤੋਂ ਇਲਾਵਾ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦੱਖਣੀ ਦਿੱਲੀ ਦੇ ਜਾਮੀਆ ਨਗਰ ’ਚ ਇੱਕ ਦੋਸ਼ੀ ਦੇ ਘਰ ’ਤੇ ਵੀ ਛਾਪਾ ਮਾਰਿਆ, ਜਿੱਥੋਂ ਉਨ੍ਹਾਂ ਨੇ ਕਈ ਡਿਜ਼ੀਟਲ ਡਿਵਾਈਸਾਂ (ਮੋਬਾਈਲ ਫੋਨ ਅਤੇ ਟੈਬਲੇਟ) ਅਤੇ ਡੈਬਿਟ ਕਾਰਡ, ਪਾਸਬੁੱਕ ਅਤੇ ਚੈੱਕਬੁੱਕ ਵਰਗੇ ਵਿੱਤੀ ਦਸਤਾਵੇਜ਼ ਜ਼ਬਤ ਕੀਤੇ। ਇਸ ਮਾਮਲੇ ’ਚ ਮੁੱਖ ਦੋਸ਼ੀ ਕਾਮਰਾਨ ਹੈਦਰ ਅਤੇ ਉਸ ਦੇ ਸਾਥੀਆਂ ’ਤੇ ਭਾਰਤੀ ਨੌਜਵਾਨਾਂ ਨੂੰ ਲਾਓ ਪੀਡੀਆਰ ਇਲਾਕੇ ’ਚ ਭੇਜਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। NIA Raids