ਖੇਤੀ ’ਚ ਨਵੀਆਂ ਪੈੜਾਂ

Abohar Juice Factory

ਪੰਜਾਬ ਐਗਰੋ ਦੇ ਸਹਿਯੋਗ ਨਾਲ ਅਬੋਹਰ ਦੀ ਜੂਸ ਫੈਕਟਰੀ ਵੱਲੋਂ ਤਿਆਰ ਕੀਤਾ ਗਿਆ ਲਾਲ ਮਿਰਚਾਂ ਅਤੇ ਟਮਾਟਰ ਦਾ ਪੇਸਟ ਖਾੜੀ ਮੁਲਕਾਂ ਨੂੰ ਬਰਾਮਦ ਕੀਤਾ ਜਾ ਰਿਹਾ ਹੈ ਪੰਜਾਬ ਦੇ ਕਿਸਾਨਾਂ ਲਈ ਇਹ ਚੰਗੀ ਖ਼ਬਰ ਹੈ ਕਿਉਂਕਿ ਜੇਕਰ ਕਿਸਾਨ ਝੋਨੇ ਤੇ ਹੋਰ ਰਵਾਇਤੀ ਫਸਲਾਂ ਛੱਡਣਾ ਚਾਹੁੰਦੇ ਹਨ ਤਾਂ ਪੜਾਅਵਾਰ ਮਿਰਚਾਂ, ਟਮਾਟਰ ਸਮੇਤ ਹੋਰ ਫਸਲਾਂ ਦੀ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ ਭਾਰਤੀ ਮਿਰਚ ਦੀ ਖਾੜੀ ਮੁਲਕਾਂ ਸਮੇਤ ਦੁਨੀਆ ਦੇ ਬਹੁਤ ਸਾਰੇ ਮੁਲਕਾਂ ’ਚ ਭਾਰੀ ਮੰਗ ਹੈ ਗੰਟੂਰ (ਆਂਧਰਾ ਪ੍ਰਦੇਸ਼) ਦੇ ਕਿਸਾਨਾਂ ਨੇ ਮਿਰਚ ਦੇ ਉਤਪਾਦਨ ’ਚ ਰਿਕਾਰਡ ਕਾਇਮ ਕੀਤਾ ਹੈ ਗੰਟੂਰ ਪੂਰੇ ਏਸ਼ੀਆ ਦੀ ਸਭ ਤੋਂ ਵੱਡੀ ਮਿਰਚ ਮੰਡੀ ਬਣ ਚੁੱਕਾ ਹੈ। Abohar Juice Factory

Read This : Shambhu Border: ਧਰਨੇ ਦਾ ਅਧਿਕਾਰ ਤੇ ਜਨਤਾ ਪ੍ਰਤੀ ਫਰਜ਼

ਇਸੇ ਤਰ੍ਹਾਂ ਪੰਜਾਬ ਦੀ ਧਰਤੀ ਵੀ ਟਮਾਟਰ ਤੇ ਮਿਰਚ ਲਈ ਚੰਗੀ ਮੰਨੀ ਜਾਂਦੀ ਹੈ ਮੱਧ ਪ੍ਰਦੇਸ਼ ਦੇ ਨਿਮਾੜ ਇਲਾਕੇ ਦੀ ਮਿਰਚ ਵੀ ਯੂਰਪੀ ਮੁਲਕਾਂ ’ਚ ਵੀ ਆਪਣੀ ਮਾਰਕੀਟ ਬਣਾ ਚੁੱਕੀ ਹੈ ਬਿਨਾਂ ਸ਼ੱਕ ਇਹਨਾਂ ਫਸਲਾਂ ਦੀ ਵਿੱਕਰੀ ਤੇ ਨਿਰਯਾਤ ਲਈ ਸਰਕਾਰਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਨੌਜਵਾਨ ਤੇ ਪੜ੍ਹੇ-ਲਿਖੇ ਕਿਸਾਨ ਜਾਗਰੂਕ ਹੋ ਰਹੇ ਹਨ ਦੇਸ਼ ਦੀ ਖੇਤੀ ਦੇ ਸੰਕਟ ਦਾ ਇੱਕੋ-ਇੱਕ ਹੱਲ ਇਹੀ ਹੈ ਕਿ ਰਵਾਇਤੀ ਫਸਲਾਂ ਦਾ ਰੁਝਾਨ ਛੱਡ ਕੇ ਹੋਰਨਾਂ ਫਸਲਾਂ ਦੀ ਖੇਤੀ ਹੋਵੇ ਤੇ ਇਸ ਦੀ ਵਿੱਕਰੀ ਲਈ ਸੰਸਾਰ ਭਰ ਦੇ ਮੁਲਕ ’ਚ ਪਹੁੰਚ ਯਕੀਨੀ ਬਣੇ ਜ਼ਰੂਰੀ ਹੈ ਕਿ ਖੇਤੀ ਵਿਭਾਗ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਾਵੇੇ ਅਤੇ ਕਿਸਾਨਾਂ ਦੀ ਪੂਰੀ ਮੱਦਦ ਕਰੇ। Abohar Juice Factory

LEAVE A REPLY

Please enter your comment!
Please enter your name here