New Rules: ਹੀਣ ਭਾਵਨਾ ਵਾਲੇ ਸ਼ਬਦਾਂ ਦੀ ਵਰਤੋਂ ’ਤੇ ਲੱਗੀ ਪਾਬੰਦੀ
New Rules: ਪਟਨਾ (ਏਜੰਸੀ)। ਬਿਹਾਰ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਤੋਂ ਨਿਰਾਸ਼ ਹੋ ਚੁੱਕੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਦਰਅਸਲ ਸਕੂਲਾਂ ਵਿੱਚ ਅਕਸਰ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਸਨ ਕਿ ਕੁਝ ਅਧਿਆਪਕ ਅਜੀਬੋ-ਗਰੀਬ ਨਾਂਅ ਵਰਤ ਕੇ ਵਿਦਿਆਰਥੀਆਂ ਦਾ ਮਜ਼ਾਕ ਉਡਾਉਂਦੇ ਹਨ। ਉਦਾਹਰਨ ਵਜੋਂ, ਯੂਪੀ-ਬਿਹਾਰ ਸੂਬਿਆਂ ਵਿੱਚ, ਜੋ ਵਿਦਿਆਰਥੀ ਪੜ੍ਹਾਈ ਵਿੱਚ ਕਮਜ਼ੋਰ ਹਨ, ਉਨ੍ਹਾਂ ਨੂੰ ‘ਖੋਤਾ’, ਕਾਲੇ ਰੰਗ ਦੇ ਬੱਚਿਆਂ ਨੂੰ ‘ਕਾਲਟੂ’ ਅਤੇ ਛੋਟੇ ਕੱਦ ਵਾਲੇ ਬੱਚਿਆਂ ਨੂੰ ‘ਗਿੱਠੂ’ ਕਿਹਾ ਜਾਂਦਾ ਹੈ। ਪਰ ਹੁਣ ਬਿਹਾਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਇਨ੍ਹਾਂ ਸ਼ਬਦਾਂ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਸਿੱਖਿਆ ਮੰਤਰਾਲੇ ਵੱਲੋਂ ਵਿਸ਼ੇਸ਼ ਹੁਕਮ ਜਾਰੀ ਕੀਤਾ ਗਿਆ ਹੈ।
ਨਵੇਂ ਹੁਕਮ ਤੋਂ ਬਾਅਦ ਹੁਣ ਬਿਹਾਰ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਨਾਂਅ ਦਾ ਮਜ਼ਾਕ ਉਡਾਉਣ ਜਾਂ ਉਨ੍ਹਾਂ ਨੂੰ ਵਿਗਾੜ ਕੇ ਉਨ੍ਹਾਂ ਨੂੰ ਮਜ਼ਾਕ ’ਚ ਕਹਿਣ ’ਤੇ ਪਾਬੰਦੀ ਹੋਵੇਗੀ। ਸਿੱਖਿਆ ਵਿਭਾਗ ਨੇ ਇਸ ਸਬੰਧੀ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਕੋਈ ਵੀ ਅਧਿਆਪਕ ਸਕੂਲ ਵਿੱਚ ਕਾਲਟੂ, ਖੋਤਾ ਜਾਂ ਬੋਤਾ ਵਰਗੇ ਉਪਨਾਵਾਂ ਦੀ ਵਰਤੋਂ ਨਹੀਂ ਕਰੇਗਾ। New Rules
ਹੁਣ ‘ਮਨੀਟਰ’ ਦੀ ਇਸ ਤਰ੍ਹਾਂ ਹੋਵੇਗੀ ਚੋਣ | New Rules
ਸਿੱਖਿਆ ਵਿਭਾਗ ਨੇ ਮਨੀਟਰ ਬਣਾਉਣ ਦੀ ਪ੍ਰਣਾਲੀ ਵਿੱਚ ਵੀ ਬਦਲਾਅ ਕੀਤਾ ਹੈ। ਹੁਣ ਜੋ ਬੱਚੇ ਪੜ੍ਹਾਈ ਵਿੱਚ ਕਮਜ਼ੋਰ ਹਨ, ਉਨ੍ਹਾਂ ਨੂੰ ਵੀ ਮਨੀਟਰ ਬਣਨ ਦਾ ਮੌਕਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਹੁਣ ਹਰ ਮਹੀਨੇ ਵੱਖ-ਵੱਖ ਵਿਦਿਆਰਥੀ ਨੂੰ ਨਵਾਂ ‘ਮਨੀਟਰ’ ਬਣਾਇਆ ਜਾਵੇਗਾ। ਮਨੀਟਰ ਨੂੰ ਵੀ ਕੁਝ ਕੰਮ ਸੌਂਪਿਆ ਗਿਆ ਹੈ। ਹੁਣ ਉਨ੍ਹਾਂ ਨੂੰ ਉਨ੍ਹਾਂ ਬੱਚਿਆਂ ਨੂੰ ਸਮਝਾਉਣਾ ਪਵੇਗਾ ਜੋ ਸਕੂਲ ਛੱਡ ਘਰ ਭੱਜਣ ਦੀ ਫਿਰਾਕ ’ਚ ਰਹਿੰਦੇ ਹਨ ਮਨੀਟਰ ਸਕੂਲ ਨਾ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਗੇ।
Read Also : Ratan Tata Death News Live Update: ਰਤਨ ਟਾਟਾ ਦੇ ਅੰਤਿਮ ਸਸਕਾਰ ਸਬੰਧੀ CM ਸ਼ਿੰਦੇ ਨੇ ਦਿੱਤੀ ਵੱਡੀ ਜਾਣਕਾਰੀ
ਸਕੂਲ ਦੀ ਅਨੁਸ਼ਾਸਨ ਪ੍ਰਣਾਲੀ ਵਿੱਚ ਵੀ ਮੱਦਦ ਕਰੇਗਾ। ਇਸ ਤੋਂ ਇਲਾਵਾ ਇੱਕ ਹੋਰ ਹਿਦਾਇਤ ਵਿੱਚ ਕਿਹਾ ਗਿਆ ਹੈ ਕਿ ਪੀਟੀਐੱਮ ਮੀਟਿੰਗ ਭਾਵ ਮਾਤਾ-ਪਿਤਾ-ਅਧਿਆਪਕ ਮੀਟਿੰਗ ਵਿੱਚ ਸਿਰਫ਼ ਬੱਚਿਆਂ ਦੀਆਂ ਜਮਾਤਾਂ ਨਹੀਂ ਹੋਣਗੀਆਂ। ਦਰਅਸਲ, ਵਿਦਿਆਰਥੀ ਆਪਣੇ ਅਧਿਆਪਕਾਂ ਦੀਆਂ ਖੂਬੀਆਂ ਅਤੇ ਕਮੀਆਂ ਬਾਰੇ ਵੀ ਦੱਸਣਗੇ। ਉਹ ਮੀਟਿੰਗ ਦੌਰਾਨ ਦੱਸੇਗਾ ਕਿ ਕਲਾਸ ਵਿੱਚ ਕਿਹੜਾ ਅਧਿਆਪਕ ‘ਬੋਰਿੰਗ’ ਹੈ ਅਤੇ ਕੌਣ ‘ਫਨ ਵਾਲਾ’ ਹੈ। ਇਸ ਬਾਰੇ ਫੀਡਬੈਕ ਲੈਣ ਤੋਂ ਬਾਅਦ ਸਕੂਲ ਪ੍ਰਿੰਸੀਪਲ ਉਸ ਫੀਡਬੈਕ ਨਾਲ ਸਿਸਟਮ ਵਿੱਚ ਸੁਧਾਰ ਕਰਨਗੇ।
ਵਿਦਿਆਰਥੀਆਂ ਦੇ ਨਾਵਾਂ ਦਾ ਹੋਵੇ ਸਹੀ ਸਨਮਾਨ
ਰਿਪੋਰਟਾਂ ਮੁਤਾਬਕ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਨਾਂਅ ਦਾ ਸਹੀ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦਾ ਮਜ਼ਾਕ ਵਿਦਿਆਰਥੀਆਂ ਦੇ ਸਵੈ-ਮਾਣ ਨੂੰ ਠੇਸ ਪਹੁੰਚਾ ਸਕਦਾ ਹੈ। ਵਿਭਾਗ ਵੱਲੋਂ ਜਾਰੀ ਹਿਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਦੇ ਨਾਂਅ ਤੋੜ-ਮਰੋੜ ਕੇ ਜਾਂ ਗਲਤ ਉਪਨਾਵਾਂ ਨਾਲ ਬੁਲਾਉਣ ’ਤੇ ਰੋਕ ਲਾਈ ਜਾਵੇ, ਤਾਂ ਜੋ ਬੱਚਿਆਂ ਦਾ ਸਵੈ-ਮਾਣ ਸੁਰੱਖਿਅਤ ਰਹੇ।