ਨਵੀਆਂ ਉਮੀਦਾਂ ਨਾਲ ਭਰੀ ਨਵੀਂ ਸਿੱਖਿਆ ਨੀਤੀ

National Education Policy

ਨਵੀਆਂ ਉਮੀਦਾਂ ਨਾਲ ਭਰੀ ਨਵੀਂ ਸਿੱਖਿਆ ਨੀਤੀ

ਸਾਲਾਂ ਤੋਂ ਚੱਲ ਰਹੇ ਯਤਨਾਂ ਦੇ ਸਿੱਟੇ ਵਜੋਂ ਆਖ਼ਰਕਾਰ ਕੇਂਦਰ ਸਰਕਾਰ ਨੇ ਬੀਤੀ 29 ਜੁਲਾਈ ਨੂੰ ਨਵੀਂ ਸਿੱਖਿਆ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਨਵੀਂ ਸਿੱਖਿਆ ਨੀਤੀ ‘ਚ ਨਵੇਂ ਸੁਫ਼ਨੇ ਅਤੇ ਨਵੀਆਂ ਵਿਸ਼ੇਸ਼ਤਾਵਾਂ ਦੇਖੀਆਂ ਜਾ ਸਕਦੀਆਂ ਹਨ ਨਾਲ ਹੀ ਕੁੱਲ ਜੀਡੀਪੀ ਦਾ 6 ਫੀਸਦੀ ਸਿੱਖਿਆ ‘ਤੇ ਖਰਚ ਕਰਨ ਦਾ ਇਰਾਦਾ ਵੀ ਝਲਕਦਾ ਹੈ ਜੋ ਪਹਿਲਾਂ ਦੀ ਤੁਲਨਾ ‘ਚ ਡੇਢ ਫੀਸਦੀ ਤੋਂ ਜ਼ਿਆਦਾ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1986 ‘ਚ ਸਿੱਖਿਆ ਨੀਤੀ ਲਾਗੂ ਕੀਤੀ ਗਈ ਸੀ

ਜਿਸ ‘ਚ 1992 ‘ਚ ਸੋਧ ਕੀਤੀ ਗਈ ਸੀ ਤੇ ਉਦੋਂ ਤੋਂ ਇਹ ਵਿਵਸਥਾ ਜਾਰੀ ਹੈ 34 ਸਾਲਾਂ ਬਾਅਦ ਦੇਸ਼ ‘ਚ ਇੱਕ ਨਵੀਂ ਸਿੱਖਿਆ ਅਮਲ ‘ਚ ਲਿਆਉਣ ਦਾ ਬਿਗਲ ਵੱਜ ਗਿਆ ਹੈ ਜਿਸ ਦਾ ਖਰੜਾ ਸਾਬਕਾ ਇਸਰੋ ਪ੍ਰਮੁੱਖ ਕਸਤੂਰੀ ਰੰਜਨ ਦੀ ਪ੍ਰਧਾਨਗੀ ‘ਚ ਮਹਿਰਾਂ ਦੀ ਇੱਕ ਕਮੇਟੀ ਨੇ ਤਿਆਰ ਕੀਤਾ ਸੀ ਨਵੀਂ ਸਿੱਖਿਆ ਨੀਤੀ ‘ਚ ਸਕੂਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਤੱਕ ਕਈ ਬਦਲਾਅ ਕੀਤੇ ਗਏ ਹਨ ਨਾਲ ਹੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦਾ ਨਾਂਅ ਬਦਲ ਕੇ ਸਿੱਖਿਆ ਮੰਤਰਾਲਾ ਕਰ ਦਿੱਤਾ ਗਿਆ ਹੈ

ਜ਼ਿਕਰਯੋਗ ਹੈ ਕਿ ਐਚਆਰਡੀ ਮੰਤਰਾਲਾ 1985 ‘ਚ ਗਠਿਤ ਹੋਇਆ ਸੀ ਨਵੀਂ ਸਿੱਖਿਆ ਨੀਤੀ ਕਈ ਨਵੇਂ ਮੁਕਾਮਾਂ ਨਾਲ ਯੁਕਤ ਹੈ ਜਿਸ ਦੀ ਵਿਸਤ੍ਰਿਤ ਚਰਚਾ ਲਾਜ਼ਮੀ ਹੈ ਭਾਸ਼ਾ ਦੇ ਪੱਧਰ ‘ਤੇ ਇਸ ‘ਚ ਉਦਾਰਤਾ ਤੇ ਪਾਠਕ੍ਰਮ ਦੀ ਦ੍ਰਿਸ਼ਟੀ ਨਾਲ ਇਸ ‘ਚ ਕਿਤੇ ਜ਼ਿਆਦਾ ਲਚਕਤਾ ਭਰੀ ਹੋਈ ਹੈ ਇਸ ਦਾ ਸਰੂਪ 10+2 ਦੀ ਥਾਂ ‘ਤੇ 5+3+3+4 ਕਰ ਦਿੱਤਾ ਗਿਆ ਹੈ

ਗੇੜਬੱਧ ਪ੍ਰਕਿਰਿਆ ‘ਚ ਦੇਖੀਏ ਤਾਂ ਹੁਣ ਭਾਰਤ ‘ਚ ਸਿੱਖਿਆ ਦੀ ਸ਼ੁਰੂਆਤ ਫਾਊਂਡੇਸ਼ਨ ਸਟੇਜ਼ ਤੋਂ ਸ਼ੁਰੂ ਹੋਵੇਗੀ ਜਿਸ ‘ਚ ਪਹਿਲਾਂ ਤਿੰਨ ਸਾਲ ਬੱਚੇ ਆਂਗਣਵਾੜੀ ‘ਚ ਪ੍ਰੀ ਸਕੂਲਿੰਗ ਕਰਨਗੇ ਉਸ ਤੋਂ ਅਗਲੇ ਦੋ ਸਾਲ ਅਰਥਾਤ ਜ਼ਮਾਤ ਪਹਿਲੀ ਤੇ ਦੂਜੀ ਲਈ ਸਕੂਲ ਜਾਣਗੇ ਜੋ ਨਵੇਂ ਪਾਠਕ੍ਰਮ ਦੇ ਤਹਿਤ ਹੋਵੇਗਾ ਜ਼ਾਹਿਰ ਹੈ ਕਿ ਇਸ ਦਾ ਸੁਭਾਅ  ਕਿਰਿਆਕਲਾਪ ਅਧਾਰਿਤ ਸਿੱਖਿਆ ਨਾਲ ਯੁਕਤ ਹੋਵੇਗਾ ਇਸ ‘ਚ ਵਿਦਿਆਰਥੀ 3 ਤੋਂ 8 ਸਾਲ ਦੀ ਉਮਰ ਦੇ ਹੋਣਗੇ ਇਹ ਪੜ੍ਹਾਈ ਦਾ ਪਹਿਲੇ ਪੰਜ ਸਾਲ ਦਾ ਗੇੜ ਹੈ ਦੂਜਾ ਗੇੜ ਤਿੰਨ ਸਾਲਾ ਪ੍ਰੇਪੇਟਰੀ ਸਟੇਜ ਦਾ ਹੈ ਜਿਸ ‘ਚ ਜਮਾਤ ਤਿੰਨ ਤੋਂ ਪੰਜ ਅਤੇ 11 ਸਾਲ ਦੀ ਉਮਰ ਦੇ ਵਿਦਿਆਰਥੀਆਂ ਲਈ ਹੋਵੇਗਾ ਜਦੋਂ ਕਿ ਮਿਡਲ ਸਟੇਜ ਦੀ ਪੜ੍ਹਾਈ ਜ਼ਮਾਤ ਛੇ ਤੋਂ ਅੱਠ ਉਮਰ 11 ਤੋਂ 14 ਸਾਲ ਹੈ

ਇਸ ਤੋਂ ਬਾਅਦ ਸੈਕੰਡਰੀ ਸਟੇਜ ਜ਼ਮਾਤ ਨੌਵੀਂ ਤੋਂ ਬਾਰ੍ਹਵੀਂ ਤੱਕ ਦਾ ਅਤੇ ਵਿਸ਼ੇ ਚੁਣਨ ਦੀ ਇੱਥੇ ਅਜ਼ਾਦੀ ਹੈ ਇਸ ‘ਚ ਖਾਸ ਇਹ ਹੈ ਕਿ 5ਵੀਂ ਸਮਾਤ ਤੱਕ ਮਾਤ-ਭਾਸ਼ਾ, ਸਥਾਨਕ ਜਾਂ ਖੇਤਰੀ ਭਾਸ਼ਾ ‘ਚ ਪੜ੍ਹਾਈ ਦਾ ਮਾਧਿਅਮ ਰੱਖਣ ਦੀ ਗੱਲ ਹੈ ਵਿਦੇਸ਼ੀ ਭਾਸ਼ਾ ਦੀ ਪੜ੍ਹਾਈ ਸੈਕੰਡਰੀ ਲੈਵਲ ‘ਤੇ ਕੀਤੀ ਗਈ ਹੈ ਜਿਸ ਨੂੰ ਜਮਾਤ ਅੱਠਵੀਂ ਜਾਂ ਉਸ ਤੋਂ ਅੱਗੇ ਵੀ ਵਧਾਇਆ ਜਾ ਸਕਦਾ ਹੈ ਸਾਫ਼ ਹੈ ਕਿ ਨਵੀਂ ਸਿੱਖਿਆ ਨੀਤੀ ‘ਚ ਭਾਸ਼ਾ ਥੋਪਣ ਦੀ ਸਥਿਤੀ ਨਹੀਂ ਦਿਸਦੀ ਹੈ

ਉੱਚ ਸਿੱਖਿਆ ਪੱਧਰ ‘ਤੇ ਵੀ ਕਈ ਬਦਲਾਅ ਕੀਤੇ ਗਏ ਹਨ ਡਿਗਰੀ ਪ੍ਰੋਗਰਾਮ ‘ਚ ਕਈ ਸੰਦਰਭ ਨਿਹਿੱਤ ਹਨ ਭਾਵ ਜੋ ਵਿਦਿਆਰਥੀ ਰਿਸਰਚ ‘ਚ ਜਾਣਾ ਚਾਹੁੰਦਾ ਹੈ ਉਸ ਨੂੰ ਚਾਰ ਸਾਲ ਦੀ ਗ੍ਰੈਜ਼ੂਏਸ਼ਨ ਤੇ ਇੱਕ ਸਾਲ ਪੋਸਟ-ਗ੍ਰੈਜੂਏਸ਼ਨ ਕਰਨੀ ਹੋਵੇਗੀ ਜਦੋਂਕਿ ਜੋ ਨੌਕਰੀ ‘ਚ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਪ੍ਰੋਗਰਾਮ ਤਿੰਨ ਸਾਲ ਦਾ ਹੋਵੇਗਾ ਰਿਸਰਚ ਅਰਥਾਤ ਪੀਐਚਡੀ ‘ਚ ਸਿੱਧਾ ਦਾਖ਼ਲਾ, ਇੱਥੇ ਐਮ. ਫ਼ਿਲ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਹੈ ਹਾਲਾਂਕਿ ਵਰਤਮਾਨ ‘ਚ ਵੀ ਪੀਐਚਡੀ ਤੋਂ ਪਹਿਲਾਂ ਐਮ. ਫ਼ਿਲ ਦੀ ਕੋਈ ਜ਼ਰੂਰਤ ਨਹੀਂ ਸੀ ਦੇਖਿਆ ਜਾਵੇ ਤਾਂ ਉੱਚ ਸਿੱਖਿਆ ਵੀ ਲਚਕਤਾ ਨਾਲ ਯੁਕਤ ਹੈ ਅਤੇ ਪੜ੍ਹਾਈ ਛੁੱਟਣ ਅਤੇ ਫਿਰ ਜੋੜਨ ਤੋਂ ਇਲਾਵਾ ਵੀ ਕਈ ਸੁਵਿਧਾਵਾਂ ਦੇਖੀਆਂ ਜਾ ਸਕਦੀਆਂ ਹਨ

ਵਿਦੇਸ਼ੀ ਯੂਨੀਵਰਸਿਟੀਆਂ ਲਈ ਵੀ ਦਰਵਾਜ਼ੇ ਖੁੱਲ੍ਹਦੇ ਦਿਖਾਈ ਦੇ ਰਹੇ ਹਨ ਬਦਲਾਅ ਜ਼ਮੀਨ ‘ਤੇ ਜਲਦ ਉੱਤਰ ਸਕੇਗਾ ਕਹਿਣਾ ਮੁਸ਼ਕਿਲ ਹੈ ਪਰ ਭਾਰਤ ‘ਚ ਵੱਡੀਆਂ 200 ਵਿਦੇਸ਼ੀ ਯੂਨੀਵਰਸਿਟੀਆਂ ਲਈ ਦੁਆਰ ਖੁੱਲ੍ਹਣ ਨਾਲ ਇੱਥੋਂ ਦੀ ਉੱਚ ਸਿੱਖਿਆ ਦਾ ਪੱਧਰ ਵੀ ਵਧਣ ਦੀ ਸੰਭਾਵਨਾ ਹੈ ਨਾਲ ਹੀ ਪ੍ਰਤਿਭਾ ਪਲਾਇਨ ਨੂੰ ਵੀ ਬਰੇਕ ਲੱਗ ਸਕਦੀ ਹੈ ਉਂਜ ਇੱਥੇ ਇੱਕ ਖਾਸ ਗੱਲ ਇਹ ਵੀ ਹੈ ਕਿ ਯੂਪੀਏ ਸਰਕਾਰ ਦੇ ਸਮੇਂ ਵਿਦੇਸ਼ੀ ਸਿੱਖਿਆ ਸੰਸਥਾਨਾਂ ‘ਤੇ ਲਿਆਂਦੇ ਗਏ ਰੈਗੂਲੇਸ਼ਨ ਆਫ਼ ਐਂਟੀ ਐਂਡ ਆਪ੍ਰੇਸ਼ਨ ਬਿੱਲ 2010 ਨੂੰ ਲੈ ਕੇ ਬੀਜੇਪੀ ਵਿਰੋਧ ‘ਚ ਸੀ ਪਰ ਹੁਣ ਇਸ ਲਈ ਦਰਵਾਜਾ ਖੋਲ੍ਹਣ ਦੀ ਸਰਕਾਰ ਗੱਲ ਕਰ ਰਹੀ ਹੈ

ਹਾਲਾਂਕਿ ਇਸ ਨੂੰ ਸਹੀ ਕਰਾਰ ਦਿੱਤਾ ਜਾਣਾ ਚਾਹੀਦੈ ਕਿਉਂਕਿ ਹਰ ਸਾਲ ਸਾਢੇ ਸੱਤ ਲੱਖ ਤੋਂ ਜਿਆਦਾ ਭਾਰਤੀ 6 ਅਰਬ ਡਾਲਰ ਖਰਚ ਕਰਕੇ ਵਿਦੇਸ਼ਾਂ ‘ਚ ਪੜ੍ਹਦੇ ਹਨ ਇਸ ਦ੍ਰਿਸ਼ਟੀ ਨਾਲ ਇਸ ‘ਤੇ ਨਾ ਸਿਰਫ਼ ਰੋਕ ਲੱਗੇਗੀ ਸਗੋਂ ਆਰਥਿਕ ਮੁਨਾਫ਼ਾ ਵੀ ਦੇਸ਼ ਨੂੰ ਹੋ ਸਕਦਾ ਹੈ ਸਵਾਲ ਇਹ ਵੀ ਹੈ ਕਿ ਭਾਰਤ ਦੇ ਸਿੱਖਿਆ ਵਾਤਾਵਰਨ ਨੂੰ ਦੇਖ ਕੇ ਕੀ ਵਿਦੇਸ਼ੀ ਯੂਨੀਵਰਸਿਟੀਆਂ ਇੱਥੇ ਕੰਮ ਕਰਨ ਦਾ ਰੁਖ ਕਰਨਗੀਆਂ ਅਜਿਹੇ ‘ਚ ਉਦੋਂ ਜਦੋਂ ਨਵੀਂ ਸਿੱਖਿਆ ਨੀਤੀ ‘ਚ ਜ਼ਿਆਦਾ ਤੋਂ ਜ਼ਿਆਦਾ ਫ਼ੀਸ ਦੀ ਸੀਮਾ ਵੀ ਤੈਅ ਕਰਨ ਦੀ ਗੱਲ ਕਹੀ ਗਈ ਹੈ

ਖਾਸ ਇਹ ਵੀ ਹੈ ਕਿ ਉੱਚ ਸਿੱਖਿਆ ‘ਚ 2035 ਤੱਕ 50 ਫੀਸਦੀ ਗ੍ਰੋਸ ਇਨਰੋਲਮੈਂਟ ਰੇਸ਼ੀਓ ਪਹੁੰਚਾਉਣ ਦਾ ਟੀਚਾ ਹੈ ਫ਼ਿਲਹਾਲ 2018 ਦੇ ਅੰਕੜੇ ਨੂੰ ਦੇਖੀਏ ਤਾਂ ਇਹ 26 ਫੀਸਦੀ ਤੋਂ ਥੋੜ੍ਹਾ ਜਿਆਦਾ ਹੈ ਫ਼ਿਲਹਾਲ ਉੱਚ ਸਿੱਖਿਆ ‘ਚ ਕਰੋੜਾਂ ਨਵੀਆਂ ਸੀਟਾਂ ਜੋੜਨ ਦੀ ਗੱਲ ਵੀ ਹੈ ਭਾਰਤ ਦੀ ਨਵੀਂ ਸਿੱਖਿਆ ਨੀਤੀ ਕਈ ਅਜਿਹੇ ਸਵਾਲਾਂ ਦਾ ਭਵਿੱਖ ‘ਚ ਇੱਕ ਬਿਹਤਰ ਜਵਾਬ ਹੋ ਸਕਦੀ ਹੈ ਉਂਜ ਦੁਨੀਆ ‘ਚ ਕਈ ਦੇਸ਼ ਸਿੱਖਿਆ ਦੀ ਸਥਿਤੀ ਅਤੇ ਤਰੱਕੀ ਨੂੰ ਲੈ ਕੇ ਨਵੇਂ ਪ੍ਰਯੋਗ ਕਰਦੇ ਰਹੇ ਹਨ ਅਮਰੀਕਾ ‘ਚ ਸਕੂਲ ਵਿਵਹਾਰਕ ਸਮਝ ਅਤੇ ਵਧੇਰੇ ਪਾਠ ਗਤੀਵਿਧੀਆਂ ‘ਤੇ ਜਿਆਦਾ ਜੋਰ ਦਿੰਦੇ ਹਨ ਚੀਨ ਦੀ ਸਿੱਖਿਆ ਪ੍ਰਣਾਲੀ ‘ਚ ਵੀ ਚਾਰ ਗੇੜ ਹਨ

ਪਹਿਲਾ ਬੇਸਿਕ ਸਿੱਖਿਆ ਫ਼ਿਰ ਪੇਸ਼ੇਵਰ ਸਿੱਖਿਆ ਤੇ ਉਸ ਤੋਂ ਬਾਅਦ ਉੱਚ ਸਿੱਖਿਆ ਤੇ ਆਖ਼ਰ ਬਾਲਗ ਸਿੱਖਿਆ ਸ਼ਾਮਲ ਹੈ ਖਾਸ ਇਹ ਹੈ ਕਿ ਇੱਥੇ 6 ਤੋਂ 15 ਸਾਲ ਦੇ ਚੀਨੀ ਬੱਚਿਆਂ ਲਈ ਸਿੱਖਿਆ ਜ਼ਰੂਰੀ ਅਤੇ ਮੁਫ਼ਤ ਹੈ ਇੱਥੇ ਔਸਤਨ ਇੱਕ ਜਮਾਤ ‘ਚ 35 ਵਿਦਿਆਰਥੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਰਾਖਵਾਂਕਰਨ ਨਹੀਂ ਹੈ ਨਾਲ ਹੀ ਚੀਨ ‘ਚ 6 ਸਾਲ ਦੀ ਉਮਰ ਦੇ ਬੱਚਿਆਂ ਦਾ ਦਾਖਲਾ ਸਕੂਲ ‘ਚ ਹੁੰਦਾ ਹੈ ਐਜੂਕੇਸ਼ਨ ਇਨ ਸਵਿਟਜ਼ਰਲੈਂਡ ਇਹ ਸ਼ਬਦ ਆਪਣੇ-ਆਪ ‘ਚ ਇੱਕ ਵੱਖਰੀ ਤਰ੍ਹਾਂ ਦੀ ਜ਼ਿੰਦਗੀ ਹੈ ਇਹ ਸ਼ੁਰੂਆਤ ਤੋਂ ਲੈ ਕੇ ਉੱਚ ਸਿੱਖਿਆ ਤੱਕ ਲਈ ਕੌਮਾਂਤਰੀ ਪੱਧਰ ਲਈ ਪ੍ਰਸਿੱਧ ਹੈ ਯੂਰਪ ਦੇ ਕਈ ਦੇਸ਼  ਸਿੱਖਿਆ ਦੇ ਮਾਮਲੇ ‘ਚ ਕਾਫ਼ੀ ਤਾਕਤ ਬਣ ਚੁੱਕੇ ਹਨ ਨੀਦਰਲੈਂਡ ਦੀ ਸਿੱਖਿਆ ਨੂੰ ਕਾਫ਼ੀ ਕਫ਼ਾਇਤੀ ਮੰਨਿਆ ਜਾਂਦਾ ਹੈ

ਨਵੀਂ ਸਿੱਖਿਆ ਨੀਤੀ ਕਈ ਸੁਧਾਰਾਂ ਅਤੇ ਯੋਜਨਾਵਾਂ ਨੂੰ ਸਿੱਖਿਆ ਦੇ ਖੇਤਰ ‘ਚ ਯੋਗਦਾਨ ਜ਼ਰੂਰ ਦੇਵੇਗੀ ਜਿਸ ਨਾਲ ਭਾਵੀ ਪੀੜ੍ਹੀ ਨੂੰ ਟੀਚੇ ਅਨੁਸਾਰ ਮਾਨਸਿਕ ਤੇ ਬੌਧਿਕ ਰੂਪ ਨਾਲ ਤਿਆਰ ਕੀਤਾ ਜਾ ਸਕੇਗਾ ਉਂਜ ਅਜ਼ਾਦੀ ਤੋਂ ਬਾਅਦ ਸਿੱਖਿਆ ਨੂੰ ਲੈ ਕੇ ਕਈ ਕਮਿਸ਼ਨ ਅਤੇ ਕਮੇਟੀਆਂ ਦਾ ਗਠਨ ਹੋਇਆ ਅਜ਼ਾਦੀ ਤੋਂ ਪਹਿਲਾਂ ਦੀ ਸਿੱਖਿਆ ਪ੍ਰਣਾਲੀ ‘ਚ ਵਿਆਪਕ ਬਦਲਾਅ ਵੀ ਹੁੰਦੇ ਰਹੇ ਹਨ ਨਵੀਂ ਸਿੱਖਿਆ ਨੀਤੀ ‘ਚ ਮਾਤ ਭਾਸ਼ਾ ‘ਚ ਸਿੱਖਿਆ ਇਹ ਸੰਦਰਭ ਉਜਾਗਰ ਕਰਦੀ ਹੈ ਕਿ 1954 ਦੀ ਲਾਰਡ ਮੈਕਾਲੇ ਦੀ ਇੰਗਲਿਸ਼ ਸਿੱਖਿਆ ਦਾ ਦੌਰ ਅੱਗੇ ਉਸ ਪੈਮਾਨੇ ‘ਤੇ ਨਹੀਂ ਰਹੇਗਾ 1964, 1966, 1968 ਅਤੇ 1975 ‘ਚ ਸਿੱਖਿਆ ਸਬੰਧੀ ਕਮਿਸ਼ਨਾਂ ਦਾ ਗਠਨ ਹੋਇਆ ਨਾਲ ਹੀ 10+2+3 ਦੀ ਸਿੱਖਿਆ ਪ੍ਰਣਾਲੀ ਨੂੰ 1986 ‘ਚ ਪੂਰੇ ਜੋਸ਼ ਨਾਲ ਲਾਗੂ ਕੀਤਾ ਗਿਆ

ਜਿਸ ਨੂੰ ਹੁਣ 5+3+3+4 ਦੇ ਰੂਪ ‘ਚ ਬਦਲਦੇ ਹੋਏ ਨਵੀਂ ਸਿੱਖਿਆ ਨੀਤੀ 2020 ਨਵੀਂ ਵਿਸ਼ੇਸ਼ਤਾ ਨੂੰ ਪ੍ਰਦਸ਼ਿਤ ਕਰ ਰਿਹਾ ਹੈ ਬੁਨਿਆਦੀ ਪੱਧਰ ‘ਤੇ ਬਦਲਾਅ ਦੇ ਨਾਲ ਉੱਚ ਸਿੱਖਿਆ ਤੱਕ ਦੇ ਬਦਲਾਅ ਇਸ ਨੀਤੀ ‘ਚ ਸਮਾਏ ਹਨ ਏਨਾ ਹੀ ਨਹੀਂ ਵਿਚਾਰਾਂ ਅਤੇ ਮਾਨਤਾਵਾਂ ਦਾ ਇਸ ‘ਚ ਪੁਰਜੋਰ ਸਮੱਰਥਨ ਦਿਸਦਾ ਹੈ ਦੇਖਿਆ ਜਾਵੇ ਤਾਂ ਵਰਤਮਾਨ ਸਿੱਖਿਆ ਨੀਤੀ ਦਾ ਡਰਾਫ਼ਟ ਤਿਆਰ ਕਰਾਉਣ ਦਾ ਜਿੰਮਾ ਸ੍ਰਮਿਤੀ ਇਰਾਨੀ ਨੇ ਉਠਾਇਆ ਸੀ

ਸਾਬਕਾ ਕੈਬਨਿਟ ਸਕੱਤਰ ਸੁਬਰਾਮਣੀਅਮ ਸਵਾਮੀ ਦੀ ਪ੍ਰਧਾਨਗੀ ‘ਚ ਕਮੇਟੀ ਦਾ ਗਠਨ ਵੀ ਹੋਇਆ ਬਾਅਦ ‘ਚ ਐਚਆਰਡੀ ਮੰਤਰੀ ਪ੍ਰਕਾਸ਼ ਜਾਵਡੇਕਰ ਬਣੇ ਜਿਨ੍ਹਾਂ ਨੇ ਇਸ ਨੂੰ ਡਾ. ਕਸਤੂਰੀ ਰੰਗਨ ਦੀ ਪ੍ਰਧਾਨਗੀ ‘ਚ ਕਮੇਟੀ ਬਣਾ ਕੇ ਉਨ੍ਹਾਂ ਨੂੰ ਸੌਂਪ ਦਿੱਤਾ ਜਿਸ ਦੀਆਂ ਸਿਫ਼ਾਰਿਸ਼ਾਂ ਕਾਫ਼ੀ ਸਮੇਂ ਤੱਕ ਮੰਤਰਾਲੇ ‘ਚ ਪਈਆਂ ਰਹੀਆਂ 2019 ਦੀ ਮੋਦੀ ਸਰਕਾਰ ਦੀ ਦੂਜੀ ਪਾਰੀ ‘ਚ ਡਾ. ਰਮੇਸ਼ ਪੋਖ਼ਰਿਆਲ ਨਿਸ਼ੰਕ ਨੂੰ ਐਚਆਰਡੀ ਮੰਤਰੀ ਬਣਾਇਆ ਗਿਆ ਤੇ ਹੁਣ ਨਵੀਂ ਸਿੱਖਿਆ ਨੀਤੀ ਦੇਸ਼ ਦੇ ਸਾਹਮਣੇ ਹੈ

ਜਿਕਰਯੋਗ ਹੈ ਕਿ ਸਿੱਖਿਆ ਮਾਹਿਰ ਡਾ. ਮੂਰਲੀ ਮਨੋਹਰ ਜੋਸ਼ੀ ਦੇ ਸਮੇਂ ‘ਚ ਵੀ ਨਵੀਂ ਸਿੱਖਿਆ ਨੀਤੀ ‘ਤੇ ਯਤਨ ਹੋਏ ਫ਼ਿਲਹਾਲ ਨਵੀਂ ਆਸ ਅਤੇ ਨਵੀਂ ਕਿਰਨ ਨਾਲ ਭਰੀ ਲੱਗਦੀ ਹੈ ਬਾਵਜੂਦ ਇਸ ਦੇ ਸਿੱਖਿਆ ‘ਚ ਅਸਮਾਨ ਦੇ ਤਾਰੇ ਕਦੋਂ ਜ਼ਮੀਨ ‘ਤੇ ਉੱਤਰਨਗੇ ਇਹ ਸਵਾਲ ਕਿਧਰੇ ਗਿਆ ਨਹੀਂ ਹੈ ਬੱਸ ਯਤਨ ਇਹ ਰਹਿਣਾ ਚਾਹੀਦਾ ਹੈ ਕਿ ਢਾਂਚੇ, ਪ੍ਰਕਿਰਿਆ ਅਤੇ ਬਿਹਤਰ ਵਿਵਹਾਰ ਦੀ ਘਾਟ ‘ਚ ਇਸ ਦਾ ਪ੍ਰਕਾਸ਼ ਘੱਟ ਨਾ ਰਹੇ
ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ