India–United States Relations: ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਨੇ ਆਪਣੀਆਂ ਵਪਾਰਕ ਨੀਤੀਆਂ ’ਚ ਹਮਲਾਵਰਤਾ ਵਿਖਾਈ ਹੈ, ਖਾਸਕਰ ਚੀਨ, ਕੈਨੇਡਾ ਤੇ ਮੈਕਸੀਕੋ ਵਰਗੇ ਦੇਸ਼ਾਂ ਖਿਲਾਫ਼ ਹਾਲਾਂਕਿ ਭਾਰਤ ਦੇ ਮਾਮਲੇ ’ਚ ਟਰੰਪ ਦਾ ਰੁਖ ਮੁਕਾਬਤਨ ਨਰਮ ਤੇ ਸਹਿਯੋਗਪੂਰਨ ਰਿਹਾ ਹੈ ਹਾਲ ਹੀ ’ਚ ਵਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਰੰਪ ਦੀ ਮੁਲਾਕਾਤ ਨੇ ਇਹ ਸਾਬਤ ਕੀਤਾ ਕਿ ਦੋਵਾਂ ਦੇਸ਼ਾਂ ਦੇ ਰਿਸ਼ਤੇ ਇੱਕ ਸਕਾਰਾਤਮਕ ਦਿਸ਼ਾ ’ਚ ਵਧ ਰਹੇ ਹਨ ਇਸ ਮੁਲਾਕਾਤ ਵਿੱਚ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਸਮਰੱਥਾ ਦੀ ਸ਼ਲਾਘਾ ਕੀਤੀ ਤੇ ਭਾਰਤ ਦੇ ਨਾਲ ਮਜ਼ਬੂਤ ਸਾਂਝੇਦਾਰੀ ਦੀ ਲੋੜ ’ਤੇ ਜ਼ੋਰ ਦਿੱਤਾ।
ਇਹ ਖਬਰ ਵੀ ਪੜ੍ਹੋ : Delhi Earthquake: ਦਿੱਲੀ-ਐੱਨਸੀਆਰ ’ਚ 4.0 ਤੀਬਰਤਾ ਦਾ ਭੂਚਾਲ, ਪੀਐੱਮ ਮੋਦੀ ਦੀ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ
ਦੋਵਾਂ ਆਗੂਆਂ ਨੇ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ, ਜੋ ਭਾਰਤ-ਅਮਰੀਕਾ ਦੇ ਰਿਸ਼ਤਿਆਂ ਨੂੰ ਨਵੇਂ ਮੁਕਾਮ ਤੱਕ ਲੈ ਜਾਵੇਗਾ ਇਸ ਤੋਂ ਇਲਾਵਾ ਟਰੰਪ ਨੇ ਭਾਰਤ ਨਾਲ ਅਮਰੀਕੀ ਉਤਪਾਦਾਂ ’ਤੇ ਉੱਚਿਤ ਟੈਕਸ ਲਾਉਣ ਦੀ ਗੱਲ ਕੀਤੀ, ਪਰ ਇਹ ਵੀ ਮੰਨਿਆ ਕਿ ਭਾਰਤ ਦਾ ਬਾਜ਼ਾਰ ਅਮਰੀਕਾ ਲਈ ਬਹੁਤ ਮਹੱਤਵਪੂਰਨ ਹੈ ਇਹ ਸੰਕੇਤ ਹੈ ਕਿ ਭਾਰਤ ਨੂੰ ਵਪਾਰ ਵਿੱਚ ਹੋਰ ਜ਼ਿਆਦਾ ਨਿਵੇਸ਼ ਮਿਲਣ ਦੀ ਸੰਭਾਵਨਾ ਹੈ ਰੱਖਿਆ ਖੇਤਰ ਵਿੱਚ ਇਸ ਮੁਲਾਕਾਤ ਦੌਰਾਨ ਮਹੱਤਵਪੂਰਨ ਸਮਝੌਤੇ ਹੋਏ ਦੋਵਾਂ ਦੇਸ਼ਾਂ ਨੇ ਇੱਕ ਦਹਾਕਾ ਲੰਮਾ ਰੱਖਿਆ ਸਮਝੌਤਾ ਕੀਤਾ। India–United States Relations
ਜਿਸ ਵਿੱਚ ਉੱਨਤ ਫੌਜੀ ਤਕਨੀਕੀ ਉਪਕਰਨਾਂ ਦਾ ਸਾਂਝਾ ਨਿਰਮਾਣ ਤੇ ਦੋਵਾਂ ਫੌਜਾਂ ਵਿੱਚ ਸਹਿਯੋਗ ਦੇ ਵਧਣ ’ਤੇ ਸਹਿਮਤੀ ਬਣੀ ਇਸ ਨਾਲ ਭਾਰਤ ਨੂੰ ਸੁਰੱਖਿਆ ਤੇ ਰੱਖਿਆ ਖੇਤਰ ਵਿੱਚ ਅਮਰੀਕਾ ਤੋਂ ਜ਼ਿਆਦਾ ਸਹਾਇਤਾ ਮਿਲ ਸਕਦੀ ਹੈ, ਜੋ ਉਸ ਦੀ ਖੇਤਰੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਇਸ ਤੋਂ ਇਲਾਵਾ ਭਾਰਤ ਤੇ ਅਮਰੀਕਾ ਵਿੱਚ ਅੱਤਵਾਦ ਦੇ ਖਿਲਾਫ ਸਹਿਯੋਗ ਵੀ ਵਧੇਗਾ ਤਹੱਵੁਰ ਰਾਣਾ ਦੇ ਸਪੁਰਦਗੀ ਨੂੰ ਮਨਜ਼ੂਰੀ ਦੇਣਾ ਪਾਕਿਸਤਾਨ ਨੂੰ ਇੱਕ ਸਖਤ ਸੰਦੇਸ਼ ਹੈ ਕਿ ਹੁਣ ਅੱਤਵਾਦੀਆਂ ਨੂੰ ਪਨਾਹ ਦੇਣੀ ਬੰਦ ਕਰਨੀ ਹੋਵੇਗੀ ਇਸੇ ਤਰ੍ਹਾਂ ਮੋਦੀ-ਟਰੰਪ ਮੁਲਾਕਾਤ ਨੇ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਿਆ ਹੈ। India–United States Relations