ਵਿਸ਼ਵ ਸਾਈਕਲ ਦਿਵਸ ’ਤੇ ਵਿਸ਼ੇਸ਼
ਸਦੀਆਂ ਤੋ ਸਾਈਕਲ ਦੁਨੀਆ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ ਇਸ ਦੇ ਗੁਣਾਂ ਦੀ ਬਰਾਬਰੀ ਕੋਈ ਦੂਸਰਾ ਵਾਹਨ ਨਹੀਂ ਕਰ ਸਕਦਾ ਕਿਸੇ ਅਭਾਗੇ ਦਾ ਬਚਪਨ ਹੀ ਇਸ ਤੋਂ ਬਿਨਾ ਬੀਤੀਆ ਹੋਵੇਗਾ ਕੈਂਚੀ ਤੋਂ ਕਾਠੀ ਤੱਕ ਪਹੁੰਚਦਿਆਂ ਲੱਗੀਆਂ? ਸੱਟਾਂ ਯਾਦਾਂ ਦੇ ਖਜਾਨੇ ਤੋਂ ਘੱਟ ਨਹੀਂ ਜੋ ਪੱਕੀਆਂ ਨਿਸ਼ਾਨੀਆਂ ਵਜੋਂ ਉੱਕਰਦੀਆਂ ਹਨ ਜਿਸ ਨੂੰ ਦੇਖ ਅਣਮੁੱਲੇ ਦਿਨਾਂ ਦੀ ਯਾਦ ’ਚ ਗੁਆਚ ਜਾਂਦੇ ਹਾਂ ਜਿੱਥੋ ਜੀਵਨ ਦੀਆਂ ਯਾਦਾਂ ਦੀ ਅਹਿਮ ਕੜੀ ਸ਼ੁਰੂ ਹੁੰਦੀ ਹੈ ਇਹ ਸਾਡੇ ਬਚਪਨ ਤੋਂ ਬੁਢਾਪੇ ਤੱਕ ਦੇ ਸ਼ਫਰ ਨੂੰ ਸੁਹਾਵਣਾ ਤੇ ਸੁਖਾਲਾ ਬਣਾਉਂਦਾ ਹੈ ਪਰ ਇਸ ਅਣਥੱਕ ਹਮਸਫਰ ਦੀ ਦਾਸਤਾਨ ਬੜੀ ਲੰਮੀ ਤੇ ਉਲਝਣਾਂ ਭਰੀ ਹੈ।
ਪਹਿਲਾ ਸਾਈਕਲ ਜਰਮਨ ਦੇ ਬਾਰਨ ਕਾਰਲ ਵਨ ਡੈਰਿਸ ਨੇ ਇਜਾਦ ਕੀਤਾ ਜੋ ਬਿਨਾ ਪੈਡਲਾਂ ਤੋਂ ਲੱਕੜ ਦੀ ਫਰੇਮ ਨਾਲ ਬਣਾਇਆ ਸੰਨ 1817 ਵਿੱਚ ਜਰਮਨ ਦੇ ਮਸ਼ਹੂਰ ਸ਼ਹਿਰ ਮੈਨਹਾਈਮ ’ਚ ਪੇਸ਼ ਕੀਤਾ ਗਿਆ ਜਿਸਦਾ ਅਗਲਾ ਚੱਕਾ ਛੋਟਾ ਤੇ ਪਿਛਲਾ ਵੱਡੇ ਆਕਾਰ ਦਾ ਸੀ ਇਹ ਫਰੇਮ ਲਗਾ ਕੇ ਬਰਾਬਰ ਕੀਤੇ ਗਏ ਹੈਂਡਲ ਨੂੰ ਪਕੜ ਪੈਰਾਂ ਨਾਲ ਧੱਕ ਕੇ ਚਲਾਉਂਦੇ ਸਨ । ਇਹ ਮਾਡਲ 1818 ਨੂੰ ਪੈਰਿਸ ਵਿੱਚ ਵਰਤਣਾ ਸ਼ੁਰੂ ਕੀਤਾ ਜੋ ਚਲਾਉਣਾ ਮੁਸ਼ਕਲ ਸੀ ਪਰ ਨਵੀਂ ਖੋਜ ਕਾਰਨ ਅਵਾਮ ਤੇ ਵਿਗਿਆਨੀ ਉਤਸ਼ਾਹਿਤ ਜਰੂਰ ਸਨ ਸਕਾਟਲੈਂਡ ਦੇ ਕਿਰਕਪੈਟਰਕ ਮੈਕਮਿਲਨ ਨੇ 1839 ਵਿੱਚ ਪੈਡਲ ਲਾਉਣ ਦੀ ਸਫਲ ਖੋਜ ਕੀਤੀ ਛੋਟਾ ਚੱਕਾ ਪਿੱਛੇ ਲਾ ਸਰੀਏ ਨਾਲ ਅਗਲੇ ਵੱਡੇ ਚੱਕੇ ’ਚ ਪੈਡਲ ਜੋੜੇ ਜੋ ਵੱਡੀ ਪ੍ਰਪਤੀ ਵਜੋਂ ਦੇਖਿਆ ਗਿਆ ਇਸੇ ਸਾਈਕਲ ਨਾਲ ਪਹਿਲਾ ਟ੍ਰੈਫਿਕ ਅਪਰਾਧ ਜੁੜਿਆ ਹੈ ਜਦੋਂ ਮੈਕਮਿਲਨ ਨੇ ਗਲਾਸਗੋ ਦੇ ਸ਼ਹਿਰ ਗੋਰਬਲਸ ਵਿੱਚ ਛੋਟੀ ਲੜਕੀ ਨੂੰ ਟੱਕਰ ਮਾਰੀ ਜਿਸ ਲਈ ਪੰਜ ਸੀਲਿੰਗ (ਅਸਟਰੇਲੀਅਨ ਸਿੱਕੇ) ਜੁਰਮਾਨਾ ਵੀ ਅਦਾ ਕੀਤਾ।
1860 ਦੀ ਸ਼ੁਰੂਆਤ ਵਿੱਚ ਪੈਰੀ ਮਿੰਕਹੈਕਸ ਤੇ ਪੈਰੀ ਲੈਲੀਮਿੰਟ ਨੇ ਨਵੀਂ ਵਿਉਂਤ ਲਾ ਸਾਈਕਲ ਡਿਜ਼ਾਇਨ ਤਿਆਰ ਕੀਤਾ ਅਗਲਾ ਵੱਡਾ ਚੱਕਾ ਗਰਾਰੀ (ਕਰੈਂਕ) ਨਾਲ ਘੁੰਮਣ ਯੋਗ ਬਣਾ ਲਿਆ 1869 ਵਿੱਚ ਸਕਾਟਲੈਂਡ ਦੇ ਥੋਮਸ ਮੈਕਸਿਲ ਨੇ ਇਸ ਵਿਧੀ ਦਾ ਟਰਾਈ ਸਾਈਕਲ ਅਤੇ ਬਾਈਸਾਈਕਲ ’ਚ ਚੰਗਾ ਉਪਯੋਗ ਕੀਤਾ ਇਸੇ ਸਾਲ ਪੈਰਿਸ ਦੇ ਖੋਜੀ ਇਵਗਿਨੀ ਮੀਅਰ ਨੇ ਗਜਾਂ ਵਾਲੇ ਚੱਕੇ ਦੇ ਸਾਈਕਲ ਦੀ ਖੋਜ ਨੂੰ ਰਜਿਸਟਰ ਕਰਵਾ ਲਿਆ ਜਿਸ ਵਿਚ ਚੈਨ, ਰਬੜ ਦਾ ਟਾਇਰ ਤੇ ਸਟੀਲ ਪਾਈਪ ਦਾ ਫਰੇਮ ਫਿੱਟ ਕੀਤਾ ਇਸ ਨੂੰ ਮੁਕੰਮਲ ਸਾਈਕਲ ਦਾ ਦਰਜਾ ਪ੍ਰਾਪਤ ਹੋਇਆ ਉੱਚੀ ਕਾਠੀ ਤੇ ਵਜਨ ਦੇ ਸੰਤੁਲਨ ਦੀ ਕਮੀ ਜਰੂਰ ਰੜਕੀ ਜਿਸ ਕਾਰਨ ਹਰਮਨਪਿਆਰਾ ਨਾ ਹੋ ਸਕਿਆ।
ਜੇਮਸ ਸਟਾਰਲੈਅ ਨੂੰ ਸਾਈਕਲ ਇੰਡਸਟਰੀ ਦਾ ਪਿਤਾਮਾ ਮੰਨਿਆ ਜਾਂਦਾ ਹੈ ਜਿਸ ਦੀਆਂ ਖੋਜਾਂ ਨੇ ਗਰਾਰੀਆਂ ਤੇ ਚੈਨ ਦੇ ਨੁਕਸਾਂ ਨੂੰ ਖਤਮ ਕੀਤਾ ਭਾਵੇਂ ਸਾਈਕਲ ਬਣਨੇ ਸ਼ੁਰੂ ਹੋ ਗਏ ਸਨ ਪਰ ਸੋਧ ਦਾ ਕੰਮ ਜਾਰੀ ਰਿਹਾ ਕਾਠੀ ਨੂੰ ਨੀਵਾਂ ਤੇ ਚੱਕਿਆਂ ਦਾ ਘੇਰਾ ਬਰਾਬਰ ਕਰ ਦਿੱਤਾ ਅਗਲੇ ਚੱਕੇ ਵਿੱਚ ਲੱਗੇ ਪੈਡਲਾਂ ਦਾ ਹੱਲ ਨਾ ਹੋਇਆ ਜੇ. ਕੇ. ਸਟਾਰਲੈਅ (ਜੇਮਸ ਦਾ ਭਤੀਜਾ), ਜੇ.ਐਚ. ਲਾਅਸਨ ਤੇ ਸੇਰਗੋਲਡ ਦੀ ਜੀ ਤੋੜ ਮਿਹਨਤ ਨਾਲ ਵਿਚਕਾਰਲੀ ਵੱਡੀ ਤੇ ਪਿਛਲੀ ਛੋਟੀ ਗਰਾਰੀ ਨੂੰ ਚੈਨ ਨਾਲ ਜੋੜ ਦਿੱਤਾ ਇਹ ਮਾਡਲ ਸੁਰੱਖਿਅਤ ਸਾਈਕਲ ਮੰਨਿਆ ਜਾਂਦਾ ਸੀ ਉੁਂਜ ਛੋਟੇ ਚੱਕਿਆਂ ਦੀ ਚਾਲ ਵੱਡੇ ਚੱਕੇ ਵਾਂਗ ਨਿਰਵਿਘਨ ਤੇ ਤੇਜ ਗਤੀ ਲਈ ਸਹੀ ਸਾਬਿਤ ਨਾ ਹੋ ਸਕੀ।
1885 ਵਿੱਚ ਬਰਤਾਨੀਆ ਦੀ ਮਕੈਨੀਕਲ ਕੰਪਨੀ ਰੋਵਰ ਨੇ ਸਾਈਕਲ ਦੀਆਂ ਜਰੂਰੀ ਸੋਧਾਂ ਤੇ ਉਤਪਾਦ ਦਾ ਬੀੜਾ ਚੁੱਕਿਆ ਕਰੜੀ ਮਿਹਨਤ ਨਾਲ ਆਧੁਨਿਕ ਸਾਈਕਲ ਤਿਆਰ ਕਰ ਲਿਆ ਜਿਸ ਵਿੱਚ ਅਰਾਮਦਾਇਕ ਸੀਟ, ਟਾਇਰ, ਟਿਊਬ, ਦੋਹਰੀ ਤਿਕੋਣ ਦੀ ਡਾਇਮੰਡ ਆਕਾਰ ਫਰੇਮ ਲਾਈ 1888 ਵਿੱਚ ਜੌਨ ਡਨਲੋਪ ਨੇ ਟਾਇਰ ਤੇ ਟਿਊਬ ਦੀ ਖੋਜ ਪੂਰੀ ਕੀਤੀ 1889 ਨੂੰ ਪਹਿਲੀ ਵਾਰ ਰੇਸਿੰਗ ਸਾਈਕਲਾਂ ਵਿੱਚ ਵਰਤੇ ਗਏ ਜਿਸ ਨਾਲ ਆਇਰਲੈਂਡ ਤੇ ਇੰਗਲੈਂਡ ਦੀਆਂ ਰੇਸਾਂ ਜਿੱਤੀਆਂ 1890 ਨੂੰ ਸਾਈਕਲ ਦਾ ਸੁਨਹਿਰੀ ਯੁੱਗ ਆਖ ਸਕਦੇ ਹਾਂ।
ਬੈਕ ਪੈਡਲ ਬ੍ਰੇਕ ਦੇ ਨਾਂਅ ਨਾਲ ਬ੍ਰੇਕਾਂ ਦੀ ਖੋਜ ਸ਼ੁਰੂ ਹੋਈ 1898 ਵਿਚ ਬਿਲੀਅਰਡ ਐਮ ਖੋਜ ਵਿੱਚ ਸਫਲ ਹੋਏ ਸੁਰੱਖਿਆ ਦੇ ਨਜਰੀਏ ਤੋਂ ਕਾਫੀ ਤਰੀਫ ਹੋਈ, ਲੋਕ ਹੌਲੀ-ਹੌਲੀ ਬ੍ਰੇਕ ਵਰਤਣ ਲੱਗੇ ਸਵੀਡਨ ਦੇ ਇੰਜੀਨੀਅਰ ਫੈਡਰਿਕ ਤੇ ਬਿਰਜਰ ਨੇ 1892 ਪੈਡਲਾਂ ਦੀ ਲੰਬਾਈ ਅਤੇ ਅਕਾਰ ਬਰਾਬਰ ਕਰਨ ਦਾ ਤਜਰਬਾ ਸਫਲ ਰਿਹਾ ਜਿਸ ਨਾਲ ਰਫਤਾਰ ਵਧੀ ਤੇ ਕੇਂਦਰ ਦੀ ਗਰਾਰੀ ’ਤੇ ਜੋਰ ਘੱਟ ਪੈਣ ਲੱਗਾ ਇਸ ਤਕਨੀਕ ਨੇ ਅਮਰੀਕਾਂ ਦੇ ਵਪਾਰਕ ਮੇਲੇ ਵਿੱਚ ਚੰਗਾ ਨਾਮਣਾ ਖੱਟਿਆ ਜਿਸ ਨਾਲ ਵਿਕਰੀ ਵਿੱਚ ਅਥਾਹ ਵਾਧਾ ਹੋਇਆ।
1870 ਦੇ ਦਹਾਕੇ ਵਿੱਚ ਸ਼ਾਹੀ ਘਰਾਣਿਆਂ ਕੋਲ ਨਿੱਜੀ ਵਾਹਨ ਘੋੜਾ ਬੱਘੀ ਜਾਂ ਘੋੜਾ ਕਾਰਾਂ ਹੀ ਸਨ ਸੋ ਨਵੇਂ ਵਾਹਨ ਪ੍ਰਤੀ ਖਿਚਾਅ ਹੋਣਾ ਸੁਭਾਵਿਕ ਸੀ ਉੱਚ ਵਰਗ ਨੇ ਰੇਸਿੰਗ ਅਤੇ ਟੂਰ ਕਲੱਬ ਸਥਾਪਿਤ ਕਰ ਲਏ ਸੰਸਾਰ ਵਿੱਚ ਸਾਈਕਲ ਰੇਸ ਦੇ ਮੁਕਾਬਲੇ ਹੋਣ ਲੱਗੇ ਮੰਗ ਵਿੱਚ ਬੇਹੱਦ ਵਾਧਾ ਹੋ ਗਿਆ 1888 ਨੌਟਿੰਗਮ (ਇੰਗਲੈਡ) ਵਿੱਚ ਪਹਿਲੀ ਰੈਲੈ ਬਾਈਸਾਈਕਲ ਕੰਪਨੀ ਸਥਾਪਤ ਕੀਤੀ ਗਈ ਜੋ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਸੀ।
ਸਾਈਕਲਾਂ ਦੇ ਵਰਤਣ ਤੇ ਵਰਗ ਅਨੁਸਾਰ ਕਈ ਕਿਸਮਾਂ ਹਨ ਸਧਾਰਨ, ਫਿਟਨੈਸ, ਮਾਊਨਟੈਨ, ਰੇਸਿੰਗ, ਟੂਰਿੰਗ, ਹਾਈਬਿ੍ਰਡ, ਕਿਰੂਸਰ ਅਤੇ ਬੀ.ਐਮ.ਐਕਸ. ਸਾਈਕਲ ਰੋਜ਼ਮਰਾ ਦੀ ਵਰਤੋਂ ਵਾਲੇ ਹਨ ਰੀਕਸਬਿੰਟ, ਫੋਲਡਿੰਗ, ਫਿਕਸ ਗਿਅਰ ਸਾਈਕਲਾਂ ਆਮ ਵਰਤੋਂ ਦੇ ਨਹੀਂ ਵਿਦੇਸ਼ਾਂ ਵਿੱਚ ਢੋਹਾ-ਢੋਹਾਈ ਲਈ ਇਲੈਕਟਿ੍ਰਕ, ਫਰਾਈਟ, ਬੋਕਸ ਬਾਈਕ ਅਤੇ ਤਿੰਨ ਤੋਂ ਪੰਜ ਲੋਕਾਂ ਦੀ ਸਵਾਰੀ ਟਰਾਈ, ਯੂਨੀ ਅਤੇ ਕੁਆਰਡੀ ਸਾਈਕਲ ਮੌਜੂਦ ਹਨ ਮਹਿਲਾਵਾਂ ਲਈ ਵੱਖਰੀ ਫਰੇਮ ਦਾ ਸਾਈਕਲ ਵੀ ਹੈ।
ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਅਪਰੈਲ 2018 ਵਿੱਚ ਤਿੰਨ ਜੂਨ ਨੂੰ ਸਾਈਕਲ ਦਿਵਸ ਐਲਾਨਿਆ ਜਿਸ ਲਈ ਅਮਰੀਕਾ ਦੇ ਪ੍ਰੋ ਲੈਸਜੈਕ ਸਿਬਲਿਸਕੀ ਨੇ ਖੂਬ ਪ੍ਰਚਾਰ ਕੀਤਾ ਕਿਫਾਇਤੀ , ਭਰੋਸੇਮੰਦ, ਵਾਤਾਵਰਨ ਸਨੇਹੀ (ਫ੍ਰੈਂਡਲੀ) ਤੇ ਟਿਕਾਊ ਵਾਹਨ ਹੋਣ ਕਾਰਨ 56 ਮੁਲਕਾਂ ਨੇ ਸਮੱਰਥਨ ਦਿੱਤਾ ਇਸ ਦਿਨ ਨੂੰ ਨੀਲੇ ਤੇ ਚਿੱਟੇ ਰੰਗ ਦੀਆਂ ਧਾਰੀਆਂ ਦਾ ਲੋਗੋ ਸਮਰਪਿਤ ਕੀਤਾ ਗਿਆ ਜੋ ਸਾਈਕਲ ਦੀ ਵਿਲੱਖਣਤਾ, ਬਹੁ-ਉਪਯੋਗੀ ਅਤੇ ਅਣਥੱਕ ਸਫਰ ਦੀ ਤਰਜ਼ਮਾਨੀ ਕਰਦਾ ਹੈ ਸਾਈਕਲ ਸਮਾਜਿਕ ਵਿਕਾਸ ਦੀ ਨਿਸ਼ਾਨੀ ਹੈ।
ਅੱਜ ਸੰਸਾਰ ਦੀ ਇੰਡਸਟਰੀ ਸਾਲ ਵਿੱਚ 100 ਮਿਲੀਅਨ ਯੂਨਿਟ ਤਿਆਰ ਕਰਦੀ ਹੈ ਜਿਸ ਨਾਲ 45 ਬਿਲੀਅਨ ਡਾਲਰ ਕਮਾਉਂਦੇ ਹਨ ਚੀਨ 51.9 ਪ੍ਰਤੀਸ਼ਤ ਨਾਲ ਪਹਿਲੇ ਤੇ 1.65 ਕਰੋੜ ਸਾਈਕਲਾਂ ਦੇ ਨਿਰਯਾਤ ਨਾਲ ਭਾਰਤ ਦੂਜੇ ਨੰਬਰ ’ਤੇ ਹੈ ਜਿਸਦੇ ਕਾਰੋਬਾਰ ਦਾ ਜੀ.ਡੀ.ਪੀ. 1 ਫੀਸਦੀ ਬਣਦਾ ਹੈ ਚੀਨ ਦੇ 100 ਘਰਾਂ ’ਚੋਂ 95, ਭਾਰਤ 100 ਪਿੱਛੇ 45 ਸਾਈਕਲ ਹਨ ਦੇਸ਼ ਵਿੱਚ ਹੀਰੋ ਕੰਪਨੀ (ਪੰਜਾਬ) 5.2 ਮਿਲੀਅਨ ਯੂਨਿਟ ਦੇ ਉਤਪਾਦ ਨਾਲ ਪਹਿਲੇ ਨੰਬਰ ’ਤੇ ਹੈ ਜੋ 70 ਦੇਸ਼ਾਂ ਨੂੰ ਸਪਲਾਈ ਕਰਦੇ ਹਨ ਸੰਸਾਰ ਦੇ ਵਪਾਰ ਵਿੱਚ 9 ਫੀਸਦੀ ਦੇ ਭਾਗੀਦਾਰ ਹਨ ਲੁਧਿਆਣਾ ਵਿੱਚ ਲਗਭਗ 4000 ਫੈਕਟਰੀਆਂ ਹਨ ਜਿੱਥੇ 3 ਲੱਖ ਕਾਮਿਆਂ ਨਾਲ ਰੋਜ਼ਾਨਾ ਪੰਜਾਹ ਹਜਾਰ ਸਾਈਕਲ ਤਿਆਰ ਹੁੰਦਾ ਹੈ।
ਭਾਰਤ ਵਿਚ 25 ਕੰਪਨੀਆਂ ਜਿਨ੍ਹਾਂ ’ਚੋਂ ਹੀਰੋ, ਐਟਲਸ, ਏਵਨ, ਕਰੋਸ, ਹਰਕੂਲਿਸ, ਬੀ.ਐਸ.ਏ, ਬੀਟਵਿਨ ਮੁੱਖ ਹਨ ਸੰਸਾਰ ’ਚ ਜੇਂਟ, ਮੀਰਾਡਾ, ਕਿਨੋਨਡਲਾ, ਟੀਰੀਕ, ਸੈਂਟਾਕਰੂਜ, ਸਕੋਟ, ਜੀਟੀ, ਕੋਨਾ ਮਸਹੂਰ ਕੰਪਨੀਆਂ ਹਨ ਦੁਨੀਆ ਦਾ ਸਭ ਤੋਂ ਮਹਿੰਗਾ ਸਾਈਕਲ 1 ਮਿਲੀਅਨ ਡਾਲਰ ਦੀ ਕੀਮਤ ਵਾਲਾ ਹੈ ਜਿਸ ਨੂੰ ਸਾਈਕਲ ਹਾਊਸ ਆਫ ਸੋਲਿਡ ਗੋਲਡ ਕੰਪਨੀ ਨੇ 24 ਕਿਲੋ ਸੋਨੇ ਨਾਲ ਤਿਆਰ ਕੀਤਾ ਭਾਰਤ ਵਿੱਚ ਫਾਇਰ ਫੋਕਸ ਕੰਪਨੀ ਦਾ 4.3 ਲੱਖ ਦਾ ਸਾਈਕਲ ਸਭ ਤੋਂ ਮਹਿੰਗਾ ਹੈ।
ਕੁਲ ਆਲਮ ਕੋਲ 2 ਬਿਲੀਅਨ ਸਾਈਕਲ ਹੈ ਭਾਰਤ ਦੇ 300 ਮਿਲੀਅਨ ਨਾਗਰਿਕ ਰੋਜ ਸਾਈਕਲ ਵਰਤਦੇ ਹਨ ਜੋ ਆਬਾਦੀ ਮੁਤਾਬਕ ਬਹੁਤ ਘੱਟ ਹੈ ਵਾਤਾਵਰਨ ਪ੍ਰੇਮੀ ਮੁਲਕ ਕੁਦਰਤੀ ਖਜਾਨਿਆਂ ਦੇ ਬਚਾਉ ਲਈ ਲ਼ਾਭਦਾਇਕ ਮੰਨਦੇ ਹਨ ਨੀਦਰਲੈਂਡ ਦਾ 50 ਫੀਸਦੀ ਅਬਾਦੀ ਦੇ ਸਾਈਕਲ ਵਰਤਣ ਨਾਲ ਪਹਿਲਾ ਨੰਬਰ ਹੈ। ਸਾਈਕਲ ਜਿੰਦਗੀ ਦੇ ਸਫਰ ਤੇ ਤੰਦਰੁਸਤੀ ਲਈ ਵਡਮੁੱਲਾ ਯੋਗਦਾਨ ਪਾਉਂਦਾ ਹੈ ਇਸ ਨਾਲ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ ਮੋਟਾਪਾ, ਜੋੜਾਂ ਦੇ ਦਰਦ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦਾ ਹੈ ਦੂਜੇ ਵਾਹਨਾਂ ਵਾਂਗ ਰੋਜ ਦਾ ਖਰਚਾ ਜਾਂ ਪ੍ਰਦੂਸ਼ਣ ਨਹੀਂ ਸਾਨੂੰ ਬਹੁ-ਉਪਯੋਗੀ ਸਾਈਕਲ ਚਲਾਉਣ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ ਜਿਸ ਨਾਲ ਹਰਿਆ-ਭਰਿਆ ਚੌਗਿਰਦਾ ਤੇ ਸਿਹਤ ਨਰੋਈ ਰੱਖੀ ਜਾ ਸਕੇ ਇਸ ਦੀ ਹਸਰਤ ਬਚਪਨ ਵਿੱਚ ਬੱਚਾ ਤੇ ਪੈਦਲ ਜਾਂਦਾ ਰਾਹੀ ਹਮੇਸ਼ਾ ਰੱਖਦਾ ਹੈ ਸ਼ਾਲਾ! ਸਭ ਦੀਆਂ ਖਵਾਹਿਸ਼ਾਂ ਪੂਰੀਆਂ ਹੋਵਣ ਆਮੀਨ!
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪੰਜਾਬ ਹਰਿਆਣਾ ਹਾਈਕੋਰਟ ,ਚੰਡੀਗੜ੍ਹ
ਮੋ. 78374- 90309
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।