Food Wasting: ਦੇਸ਼ ’ਚ ਭੋਜਨ ਬਰਬਾਦੀ ਦੀ ਸਮੱਸਿਆ ਨਾਲ ਨਜਿੱਠਣ ਦੀ ਲੋੜ

Food Wasting
Food Wasting: ਦੇਸ਼ ’ਚ ਭੋਜਨ ਬਰਬਾਦੀ ਦੀ ਸਮੱਸਿਆ ਨਾਲ ਨਜਿੱਠਣ ਦੀ ਲੋੜ

food wasting: ਭਾਰਤੀ ਸੱਭਿਆਚਾਰ ਵਿੱਚ ਭੋਜਨ ਨੂੰ ਦੇਵਤੇ ਦਾ ਦਰਜਾ ਪ੍ਰਾਪਤ ਹੈ ਤੇ ਇਸ ਨੂੰ ਜੀਵਨ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ ਇਹੀ ਕਾਰਨ ਹੈ ਕਿ ਭੋਜਨ ਦਾ ਅਪਮਾਨ ਕਰਨਾ, ਉਸ ਨੂੰ ਸੁੱਟਣਾ ਜਾਂ ਜੂਠਾ ਛੱਡਣਾ ਸਾਰੇ ਧਾਰਮਿਕ ਅਤੇ ਸੱਭਿਆਚਾਰ ਦ੍ਰਿਸ਼ਟੀਕੋਣਾਂ ਤੋਂ ਇੱਕ ਵੱਡਾ ਪਾਪ ਮੰਨਿਆ ਜਾਂਦਾ ਹੈ ਪਰ ਅੱਜ ਦੇ ਸਮੇਂ ਵਿੱਚ, ਜਦੋਂ ਆਧੁਨਿਕਤਾ ਦੀ ਅੰਨ੍ਹੀ ਦੌੜ ਸਾਨੂੰ ਆਪਣੀ ਸੱਭਿਆਚਾਰਕ ਵਿਰਾਸਤ ਤੋਂ ਦੂਰ ਕਰ ਰਹੀ ਹੈ ਤਾਂ ਅਸੀਂ ਹੌਲੀ-ਹੌਲੀ ਇਸ ਮਹੱਤਵਪੂਰਨ ਸੰਸਕਾਰ ਨੂੰ ਭੁੱਲਦੇ ਜਾ ਰਹੇ ਹਾਂ ਨਤੀਜਾ ਇਹ ਹੋਇਆ ਹੈ ਕਿ ਅੱਜ ਹੋਟਲਾਂ, ਰੈਸਟੋਰੈਂਟਾਂ ਤੋਂ ਲੈ ਕੇ ਵਿਆਹ ਵਰਗੇ ਸਮਾਗਮਾਂ ਵਿੱਚ ਹਰ ਰੋਜ਼ ਸੈਂਕੜੇ ਟਨ ਭੋਜਨ ਬਰਬਾਦ ਹੋ ਰਿਹਾ ਹੈ।

ਇਹ ਖਬਰ ਵੀ ਪੜ੍ਹੋ : Farmers Meeting Update: ਕੇਂਦਰ ਦੀ ਕਿਸਾਨਾਂ ਨਾਲ ਮੀਟਿੰਗ ਖਤਮ, ਜਾਣੋ ਕੀ ਹੋਇਆ…

ਇਹ ਸਿਰਫ਼ ਭਾਰਤ ਦਾ ਹੀ ਨਹੀਂ ਸਗੋਂ ਪੂਰੀ ਦੁਨੀਆ ਦਾ ਸੱਚ ਬਣ ਗਿਆ ਹੈ। ਇੱਕ ਪਾਸੇ ਜਿੱਥੇ ਅਰਬਾਂ ਲੋਕ ਭੁੱਖਮਰੀ ਤੇ ਕੁਪੋਸ਼ਣ ਦਾ ਸ਼ਿਕਾਰ ਹਨ, ਉੱਥੇ ਹੀ ਦੂਜੇ ਪਾਸੇ, ਹਰ ਰੋਜ਼ ਲੱਖਾਂ ਟਨ ਭੋਜਨ ਬਰਬਾਦ ਹੋ ਰਿਹਾ ਹੈ। ਸੰਸਾਰ ਭਰ ਵਿੱਚ ਹਰ ਸਾਲ ਜਿੰਨਾ ਭੋਜਨ ਤਿਆਰ ਕੀਤਾ ਜਾਂਦਾ ਹੈ, ਉਸ ਦਾ ਇੱਕ ਤਿਹਾਈ ਭਾਵ ਲਗਭਗ 1 ਅਰਬ 40 ਕਰੋੜ ਟਨ ਭੋਜਨ ਬਰਬਾਦ ਹੋ ਜਾਂਦਾ ਹੈ, ਇਹ ਬਰਬਾਦੀ ਇੰਨੀ ਵੱਡੀ ਹੈ ਕਿ ਇਸ ਨਾਲ ਲਗਭਗ ਦੋ ਅਰਬ ਲੋਕ ਭੋਜਨ ਦੀ ਜ਼ਰੂਰਤ ਪੂਰੀ ਕਰ ਸਕਦੇ ਹਨ ਇਹ ਸਮੱਸਿਆ ਭਾਰਤ ਵਿੱਚ ਵੀ ਬਹੁਤ ਗੰਭੀਰ ਹੈ। ਵਿਆਹਾਂ ਤੇ ਹੋਰ ਸਮਾਗਮਾਂ ਵਿੱਚ ਭੋਜਨ ਦੀ ਬਰਬਾਦੀ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਵਿਆਹ ਵਾਲੀਆਂ ਥਾਵਾਂ ਦੇ ਨੇੜੇ ਕੂੜੇ ਦੇ ਢੇਰਾਂ ਵਿੱਚ ਲਗਭਗ 40 ਪ੍ਰਤੀਸ਼ਤ ਭੋਜਨ ਦੀ ਬਰਬਾਦੀ ਪਾਈ ਜਾਂਦੀ ਹੈ। Food Wasting

ਇਹ ਸਥਿਤੀ ਨਾ ਸਿਰਫ਼ ਆਰਥਿਕ ਦ੍ਰਿਸ਼ਟੀਕੋਣ ਤੋਂ, ਬਲਕਿ ਸਮਾਜਿਕ ਤੇ ਵਾਤਾਵਰਣਕ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਚਿੰਤਾਜਨਕ ਹੈ। ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਇੱਕ ਰਿਪੋਰਟ ਅਨੁਸਾਰ, ਭਾਰਤ ਵਿੱਚ ਹਰ ਸਾਲ 23 ਕਰੋੜ ਟਨ ਦਾਲਾਂ, 12 ਕਰੋੜ ਟਨ ਫਲ ਤੇ 21 ਕਰੋੜ ਟਨ ਸਬਜ਼ੀਆਂ ਵੰਡ ਪ੍ਰਣਾਲੀ ਵਿੱਚ ਖਾਮੀਆਂ ਕਾਰਨ ਹੀ ਖਰਾਬ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ, ਸੰਸਾਰਿਕ ਖੁਰਾਕ ਸੰਗਠਨ ਦੀ ਰਿਪੋਰਟ ਅਨੁਸਾਰ, ਭਾਰਤ ਵਿੱਚ ਹਰ ਸਾਲ 70 ਹਜ਼ਾਰ ਕਰੋੜ ਰੁਪਏ ਦਾ ਭੋਜਨ ਬਰਬਾਦ ਹੁੰਦਾ ਹੈ, ਜੋ ਕਿ ਦੇਸ਼ ਦੇ ਕੁੱਲ ਉਤਪਾਦਨ ਦਾ 40 ਪ੍ਰਤੀਸ਼ਤ ਹੈ। ਇਹ ਭੋਜਨ ਦੀ ਬਰਬਾਦੀ ਨਾ ਸਿਰਫ਼ ਸਾਡੀ ਵਿੱਤੀ ਸਥਿਤੀ ਨੂੰ ਪ੍ਰਭਾਵਿਤ ਕਰਦੀ ਹੈ ਸਗੋਂ ਸਾਡੇ ਕੁਦਰਤੀ ਸਰੋਤਾਂ ’ਤੇ ਵੀ ਭਾਰੀ ਦਬਾਅ ਪਾਉਂਦੀ ਹੈ। Food Wasting

ਸਾਡੇ ਦੇਸ਼ ਵਿੱਚ ਪਾਣੀ ਦੀ ਬਹੁਤ ਵੱਡੀ ਘਾਟ ਹੈ, ਜਦੋਂਕਿ ਭੋਜਨ ਦੇ ਉਤਪਾਦਨ ਵਿੱਚ ਹਰ ਸਾਲ 350 ਘਣ ਮੀਟਰ ਪਾਣੀ ਬਰਬਾਦ ਹੋ ਰਿਹਾ ਹੈ। ਸਾਡੇ ਦੇਸ਼ ਵਿੱਚ ਭੁੱਖਮਰੀ ਤੇ ਕੁਪੋਸ਼ਣ ਇੱਕ ਗੰਭੀਰ ਸਮੱਸਿਆ ਹੈ, ਖਾਸ ਕਰਕੇ ਲੱਖਾਂ ਪਰਿਵਾਰਾਂ ਲਈ ਜਿਨ੍ਹਾਂ ਦੀ ਆਮਦਨ ਅਸਥਾਈ ਮਜ਼ਦੂਰੀ ’ਤੇ ਨਿਰਭਰ ਕਰਦੀ ਹੈ। ਭਾਰਤੀ ਸਮਾਜ ਵਿੱਚ ਵੱਡੀ ਗਿਣਤੀ ਵਿੱਚ ਲੋਕ ਕੂੜਾ ਚੁੱਕ ਕੇ ਜਾਂ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹਨ। ਦੇਸ਼ ਦੇ 60 ਫੀਸਦੀ ਤੋਂ ਵੱਧ ਪਰਿਵਾਰਾਂ ਕੋਲ ਆਮ ਮਜ਼ਦੂਰੀ ਆਮਦਨ ਦਾ ਮੁੱਖ ਸਰੋਤ ਹੈ, ਅਤੇ ਪਿੰਡਾਂ ਵਿੱਚ ਰਹਿਣ ਵਾਲੇ ਲਗਭਗ 40 ਫੀਸਦੀ ਪਰਿਵਾਰਾਂ ਦੀ ਮਹੀਨੇਵਾਰ ਆਮਦਨ 10,000 ਰੁਪਏ ਤੋਂ ਘੱਟ ਹੈ। ਅਜਿਹੀ ਸਥਿਤੀ ’ਚ, ਇਹ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਪਾਸੇ ਲੱਖਾਂ ਲੋਕ ਭੁੱਖਮਰੀ ਨਾਲ ਜੂਝ ਰਹੇ ਹਨ। Food Wasting

ਜਦੋਂਕਿ ਦੂਜੇ ਪਾਸੇ ਸਾਡੇ ਦੇਸ਼ ਵਿੱਚ ਅਨਾਜ ਦੀ ਭਾਰੀ ਬਰਬਾਦੀ ਹੋ ਰਹੀ ਹੈ। ਭਾਰਤ ਵਿੱਚ ਹਰ ਸਾਲ ਬਰਬਾਦ ਹੋਣ ਵਾਲੀ ਕਣਕ ਅਸਟਰੇਲੀਆ ਦੇ ਕੁੱਲ ਕਣਕ ਉਤਪਾਦਨ ਦੇ ਬਰਾਬਰ ਹੈ। ਤਬਾਹ ਹੋਈ ਕਣਕ ਦੀ ਕੀਮਤ ਲਗਭਗ 50,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜੋ ਲਗਭਗ 30 ਕਰੋੜ ਲੋਕਾਂ ਨੂੰ ਪੂਰੇ ਸਾਲ ਲਈ ਭੋਜਨ ਪ੍ਰਦਾਨ ਕਰ ਸਕਦੀ ਹੈ। ਇਸ ਤੋਂ ਇਲਾਵਾ, ਸਾਡਾ 50 ਮਿਲੀਅਨ ਟਨ ਅਨਾਜ ਸਿਰਫ਼ ਇਸ ਲਈ ਬਰਬਾਦ ਹੋ ਜਾਂਦਾ ਹੈ ਕਿਉਂਕਿ ਸਾਡੇ ਕੋਲ ਇਸ ਨੂੰ ਸੰਭਾਲਣ ਲਈ ਢੁੱਕਵੀਆਂ ਸਟੋਰੇਜ ਸਹੂਲਤਾਂ ਨਹੀਂ ਹਨ। ਇਹ ਸਾਡੀ ਸਟੋਰੇਜ ਤੇ ਸਪਲਾਈ ਲੜੀ ਵਿੱਚ ਕਮੀਆਂ ਨੂੰ ਉਜਾਗਰ ਕਰਦਾ ਹੈ, ਜਿਸ ਕਾਰਨ ਵੱਡੀ ਮਾਤਰਾ ਵਿੱਚ ਅਨਾਜ ਦੀ ਬਰਬਾਦੀ ਹੁੰਦੀ ਹੈ। ਭਾਰਤ ’ਚ ਵਿਆਹਾਂ, ਜਸ਼ਨਾਂ ਤੇ ਤਿਉਹਾਰਾਂ ਦੌਰਾਨ ਭੋਜਨ ਦੀ ਬਰਬਾਦੀ ਇੱਕ ਆਮ ਦ੍ਰਿਸ਼ ਬਣ ਗਈ ਹੈ।

ਇਨ੍ਹਾਂ ਮੌਕਿਆਂ ’ਤੇ ਬਹੁਤ ਸਾਰਾ ਭੋਜਨ ਬਰਬਾਦ ਹੋ ਜਾਂਦਾ ਹੈ, ਜੋ ਕਿ ਸਾਡੇ ਸੱਭਿਆਚਾਰ ਦੇ ਵਿਰੁੱਧ ਹੈ। ਹਾਲਾਂਕਿ, ਭਾਰਤ ਸਰਕਾਰ ਇਸ ਬਰਬਾਦੀ ਨੂੰ ਰੋਕਣ ਲਈ ਚਿੰਤਤ ਹੈ ਅਤੇ ਇਸ ਲਈ ਕਈ ਯੋਜਨਾਵਾਂ ਚਲਾ ਰਹੀ ਹੈ। ਪਰ ਇਸ ਦਿਸ਼ਾ ਵਿੱਚ ਔਰਤਾਂ ਦੀ ਭੂਮਿਕਾ ਮਹੱਤਵਪੂਰਨ ਹੋ ਸਕਦੀ ਹੈ। ਖਾਸ ਕਰਕੇ ਬੱਚਿਆਂ ਨੂੰ ਓਨਾ ਹੀ ਖਾਣਾ ਪਰੋਸਣਾ ਸਿਖਾਇਆ ਜਾਣਾ ਚਾਹੀਦਾ ਹੈ ਜਿੰਨਾ ਉਹ ਭੁੱਖੇ ਹਨ। ਇੱਕ-ਦੂਜੇ ਨਾਲ ਖਾਣਾ ਸਾਂਝਾ ਕਰਨ ਦੀ ਆਦਤ ਵੀ ਭੋਜਨ ਦੀ ਬਰਬਾਦੀ ਨੂੰ ਰੋਕਣ ਵਿੱਚ ਮੱਦਦ ਕਰ ਸਕਦੀ ਹੈ। ਸਾਨੂੰ ਆਪਣੀਆਂ ਪਰੰਪਰਾਵਾਂ ਅਤੇ ਦਰਸ਼ਨ ਦੀ ਮੁੜ ਘੋਖ ਕਰਨ ਦੀ ਲੋੜ ਹੈ, ਤਾਂ ਜੋ ਅਸੀਂ ਭੋਜਨ ਤੇ ਅਨਾਜ ਦੀ ਬਰਬਾਦੀ ਨੂੰ ਘਟਾ ਸਕੀਏ।

ਸਾਨੂੰ ਆਪਣੀਆਂ ਆਦਤਾਂ ਬਦਲਣ ਦੀ ਲੋੜ ਹੈ ਅਤੇ ਸਵੈ-ਇੱਛੁਕ ਸੰਸਥਾਵਾਂ ਨੂੰ ਵੀ ਇਸ ਦਿਸ਼ਾ ਵਿੱਚ ਸਰਗਰਮ ਕਦਮ ਚੁੱਕਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੁਆਰਾ ਚਲਾਈ ਜਾ ਰਹੀ ‘ਸੋਚੋ, ਖਾਓ ਅਤੇ ਬਚਾਓ’ ਮੁਹਿੰਮ ਵਰਗੀਆਂ ਪਹਿਲਕਦਮੀਆਂ ਵੀ ਇੱਕ ਸਕਾਰਾਤਮਕ ਕਦਮ ਹਨ। ਜੇਕਰ ਅਸੀਂ ਸਾਰੇ ਇਸ ਮੁਹਿੰਮ ਵਿੱਚ ਸ਼ਾਮਲ ਹੋਈਏ ਅਤੇ ਸਮਾਜਿਕ ਜਾਗਰੂਕਤਾ ਫੈਲਾਈਏ, ਤਾਂ ਭੋਜਨ ਦੀ ਬਰਬਾਦੀ ਨੂੰ ਰੋਕਿਆ ਜਾ ਸਕਦਾ ਹੈ। Food Wasting

ਇਹ ਸਿਰਫ਼ ਸਰਕਾਰ ਤੇ ਸੰਗਠਨਾਂ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਸਾਨੂੰ ਸਾਰਿਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਜੇਕਰ ਅਸੀਂ ਭੋਜਨ ਬਚਾਉਣ, ਇਸ ਨੂੰ ਸਹੀ ਢੰਗ ਨਾਲ ਸਟੋਰ ਕਰਨ ਤੇ ਢੁੱਕਵੀਂ ਮਾਤਰਾ ਵਿੱਚ ਭੋਜਨ ਤਿਆਰ ਕਰਨ ਦੀ ਆਦਤ ਅਪਣਾਈਏ ਤਾਂ ਅਸੀਂ ਆਪਣੇ ਪੱਧਰ ’ਤੇ ਭੋਜਨ ਦੀ ਬਰਬਾਦੀ ਨੂੰ ਘਟਾ ਸਕਦੇ ਹਾਂ। ਇਹ ਉਹ ਸਮਾਂ ਹੈ ਜਦੋਂ ਸਾਨੂੰ ਆਪਣੀ ਰਵਾਇਤੀ ਪਹੁੰਚ ਨੂੰ ਦੁਬਾਰਾ ਅਪਣਾ ਕੇ ਭੋਜਨ ਦੀ ਕਦਰ ਕਰਨ ਦੀ ਲੋੜ ਹੈ। ਕੇਵਲ ਤਦ ਹੀ ਅਸੀਂ ਇਸ ਗੰਭੀਰ ਸਮੱਸਿਆ ਦਾ ਹੱਲ ਲੱਭ ਸਕਦੇ ਹਾਂ ਤੇ ਸਮਾਜ ਨੂੰ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਲੈ ਜਾ ਸਕਦੇ ਹਾਂ। Food Wasting

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਰਮੇਸ਼ ਸਰਾਫ ਧਮੋਰਾ

LEAVE A REPLY

Please enter your comment!
Please enter your name here