GT World Mall: ਕਰਨਾਟਕ ਸਰਕਾਰ ਨੇ ਬੇਂਗਲੁਰੂ ਦੇ ਉਸ ਮਾਲ ਨੂੰ ਸੱਤ ਦਿਨਾਂ ਲਈ ਬੰਦ ਕਰਵਾ ਦਿੱਤਾ ਹੈ, ਜਿਸ ਨੇ ਇੱਕ ਕਿਸਾਨ ਨੂੰ ਧੋਤੀ ਅਤੇ ਇੱਕ ਸਫੈਦ ਕਮੀਜ਼ ਪਹਿਨੇ ਹੋਣ ਦੀ ਵਜ੍ਹਾ ਨਾਲ ਕਥਿਤ ਤੌਰ ’ਤੇ ਦਾਖ਼ਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ ਕਿਸਾਨ ਨੂੰ ਮਾਲ ’ਚ ਕਥਿਤ ਰੂਪ ’ਚ ਦਾਖ਼ਲ ਨਾ ਹੋਣ ਦੇਣ ਦੀ ਘਟਨਾ ਦੀ ਵਿਧਾਨ ਸਭਾ ’ਚ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੇ ਸਖ਼ਤ ਨਿੰਦਾ ਕੀਤੀ ਹੈ ਅਸਲ ’ਚ 70 ਸਾਲਾ ਫਕੀਰੱਪਾ ਆਪਣੀ ਪਤਨੀ ਅਤੇ ਬੇਟੇ ਨਾਲ ਮਲਟੀਪਲੈਕਸ ’ਚ ਫ਼ਿਲਮ ਦੇਖਣ ਲਈ ਮਾਲ ਗਏ ਸਨ ਫਕੀਰੱਪਾ ਨੇ ਕਥਿਤ ਤੌਰ ’ਤੇ ਸਫੈਦ ਕਮੀਜ਼ ਅਤੇ ਪੰਚੇ (ਧੋਤੀ) ਪਹਿਨ ਰੱਖੀ ਸੀ ਮਾਲ ਦੇ ਸੁਰੱਖਿਆ ਕਰਮਚਾਰੀ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਨੂੰ ਕਿਹਾ ਕਿ ਉਨ੍ਹਾਂ ਨੂੰ ਪੰਚੇ ਪਹਿਨ ਕੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। Bengaluru
ਕਰਮਚਾਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪਤਲੂਨ ਪਹਿਨ ਕੇ ਆਉਣ ਸਰਕਾਰ ਨੇ ਕਿਸਾਨ ਦੇ ਕਥਿਤ ਅਪਮਾਨ ਨੂੰ ਗਰਿਮਾ ਅਤੇ ਸਵੈਮਾਣ ’ਤੇ ਹਮਲਾ ਦੱਸਿਆ ਅਤੇ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਾਡਾ ਸੰਵਿਧਾਨ ਸਭ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ Çਲੰਗ, ਜਾਤੀ, ਭਾਈਚਾਰੇ, ਧਰਮ ਹੋਵੇ ਜਾਂ ਸਿੱਖਿਆ ਜਾਂ ਫਿਰ ਪਹਿਰਾਵਾ ਕਿਸੇ ਵੀ ਆਧਾਰ ’ਤੇ ਸੰਵਿਧਾਨ ਭੇਦਭਾਵ ਰੱਖਣ ਦੀ ਆਗਿਆ ਨਹੀਂ ਦਿੰਦਾ ਇਹ ਗੱਲ ਸੱਚ ਹੈ ਕਿ ਸੰਵਿਧਾਨ ਵੱਲੋਂ ਪੇਸ਼ ਇਸ ਅਧਿਕਾਰ ਨੇ ਆਮ ਭਾਰਤੀ ਨੂੰ ਵਿਆਪਕ ਤਾਕਤ ਦਿੱਤੀ ਹੈ ਪਰ ਬੈਂਗਲੁਰੂ ਦੇ ਮਾਲ ’ਚ ਇੱਕ ਕਿਸਾਨ ਨੂੰ ਧੋਤੀ ਪਹਿਨ ਕੇ ਦਾਖ਼ਲ ਹੋਣ ਤੋਂ ਰੋਕਣ ਦੀ ਘਟਨਾ ਤੋਂ ਲੱਗਦਾ ਹੈ ਕਿ ਅੱਜ ਵੀ ਊਚ-ਨੀਚ ਦਾ ਭੇਦਭਾਵ ਕਰਨ ਵਾਲਿਆਂ ਦੀ ਕਮੀ ਨਹੀਂ ਹੈ ਚਿੰਤਾ ਦੀ ਗੱਲ ਇਹ ਹੈ। Bengaluru
Read This : Delhi IAS Coaching Incident: ਵਿਦਿਆਰਥੀਆਂ ਦੀ ਮੌਤ ’ਤੇ ਪੰਜਾਬ ਦੇ ਐੱਮਪੀ ਨੇ ਪੇਸ਼ ਕੀਤਾ ਪ੍ਰਸਤਾਵ
ਕਿ ਸੰਵਿਧਾਨ ਦੀ ਉਲੰਘਣਾ ਕਰਦਿਆਂ ਭੇਦਭਾਵ ਦੇ ਅਜਿਹੇ-ਅਜਿਹੇ ਪੈਮਾਨੇ ਤੈਅ ਕਰ ਦਿੱਤੇ ਜਾਂਦੇ ਹਨ ਕਿ ਕਦੇ-ਕਦੇ ਲੱਗਦਾ ਹੈ ਕਿ ਕੀ ਅਜਿਹਾ ਵਿਹਾਰ ਝੱਲਣ ਲਈ ਹੀ ਸਾਨੂੰ ਅਜ਼ਾਦੀ ਹਾਸਲ ਹੋਈ ਸੀ ਕਿਤੇ ਵੀ ਵਿਅਕਤੀ ਤੋਂ ਵਿਅਕਤੀ ਦਾ ਭੇਦਭਾਵ ਹੋਣ ਲੱਗੇ, ਊਚ-ਨੀਚ ਦਾ ਵਿਹਾਰ ਹੋਣ ਲੱਗੇ ਅਤੇ ਕੋਈ ਵੀ ਖੁਦ ਨੂੰ ਸਭ ਤੋਂ ਉੁਪਰ ਮੰਨਦੇ ਹੋਏ ਸੰਵਿਧਾਨ ਦੀਆਂ ਭਾਵਨਾਵਾਂ ਦੇ ਉਲਟ ਮਾਪਦੰਡ ਤੈਅ ਕਰ ਦੇਵੇ ਤਾਂ ਕਿਵੇਂ ਕਿਹਾ ਜਾ ਸਕਦਾ ਹੈ ਕਿ ਅਜਿਹੇ ਲੋਕ ਤਰੱਕੀਸ਼ੀਲ ਦੇਸ਼ ਦੇ ਨਿਵਾਸੀ ਹਨ ਮਾਲ ’ਚ ਧੋਤੀ ਪਹਿਨ ਕੇ ਵਿਅਕਤੀ ਨੂੰ ਦਾਖ਼ਲ ਹੋਣ ਤੋਂ ਰੋਕਣ ਦੀ ਘਟਨਾ ਅੰਗਰੇਜ਼ਾਂ ਦੀ ਸੰਸਕ੍ਰਿਤੀ ਹੀ ਦਰਸ਼ਾਉਂਦੀ ਹੈ। Bengaluru
ਇਸ ਤੋਂ ਪਹਿਲਾਂ ਫਰਵਰੀ ’ਚ ਵੀ ਬੈਂਗਲੁਰੂ ’ਚ ਹੀ ਮੈਟਰੋ ਰੇਲ ’ਚ ਇੱਕ ਵਿਅਕਤੀ ਨੂੰ ਮੈਲੇ ਕੱਪੜਿਆਂ ਕਾਰਨ ਬੈਠਣ ਤੋਂ ਰੋਕ ਦਿੱਤਾ ਗਿਆ ਸੀ ਇਹ ਵਿਹਾਰ ਇਨਸਾਨੀਅਤ ਦੇ ਨਾਂਅ ’ਤੇ ਧੱਬਾ ਹੈ ਅੰਗਰੇਜ਼ਾਂ ਦੇ ਅਸੀਂ ਕੁਝ ਨਹੀਂ ਲੱਗਦੇ ਸਾਂ, ਇਸ ਲਈ ਉਹ ਬਰਾਬਰੀ ਦਾ ਕੋਈ ਮੌਕਾ ਦੇਣ ਦੀ ਸੋਚ ਰੱਖਦੇ ਹੀ ਨਹੀਂ ਸਨ ਅਸਲ ’ਚ ਵੈਸਟਰਨ ਕਲਚਰ ਨੂੰ ਅਪਣਾਉਂਦੇ-ਅਪਣਾਉਂਦੇ ਲੋਕ ਹੁਣ ਐਨੇ ਅੰਨ੍ਹੇ ਹੋ ਗਏ ਹਨ ਕਿ ਉਨ੍ਹਾਂ ਨੂੰ ਆਪਣੀ ਸੰਸਕ੍ਰਿਤੀ ’ਤੇ ਹੀ ਸ਼ਰਮ ਆਉਣ ਲੱਗੀ ਹੈ, ਨਾਲ ਹੀ ਇਸ ਰੈਸਟੋਰੈਂਟ ਦੀ ਮੈਨੇਜ਼ਮੈਂਟ ਦਾ ਕਹਿਣਾ ਹੈ ਕਿ ਸਾੜ੍ਹੀ ਸਮਾਰਟ ਕੈਜੁਅਲ ਨਹੀਂ ਹੈ, ਜਦੋਂਕਿ ਸਾੜ੍ਹੀ ਪਹਿਨਣ ਨਾਲ ਕੋਈ ਵੀ ਮਹਿਲਾ ਕਮਜ਼ੋਰ ਨਹੀਂ ਹੋ ਜਾਂਦੀ ਹੈ। Bengaluru
ਉਂਜ ਵੀ ਔਰਤਾਂ ਕੀ ਪਹਿਨਣਗੀਆਂ ਅਤੇ ਕਿਵੇਂ ਪਹਿਨਣਗੀਆਂ? ਇਸ ਦਾ ਫੈਸਲਾ ਲੈਣ ਦਾ ਹੱਕ ਸਿਰਫ਼ ਔਰਤਾਂ ਨੂੰ ਹੈ ਪਰ ਰੈਸਟੋਰੈਂਟ ਆਨਰ ਦੀ ਗੱਲ ਸਮਝ ਤੋਂ ਪਰੇ ਹੈ ਕਿ ਸਾੜ੍ਹੀ ਪਹਿਨਣ ਵਾਲੀਆਂ ਔਰਤਾਂ ਅੰਦਰ ਨਹੀਂ ਜਾ ਸਕਦੀਆਂ ਹਨ ਹਾਲਾਂਕਿ, ਮਾਰਡਨ ਹੁੰਦੇ ਲੋਕਾਂ ਦੀ ਸੋਚ ਕਦੇ-ਕਦੇ ਬਹੁਤ ਜ਼ਿਆਦਾ ਮਾਡਰਨ ਹੋ ਜਾਂਦੀ ਹੈ, ਉਦੋਂ ਉਨ੍ਹਾਂ ਨੂੰ ਆਪਣੀ ਸੰਸਕ੍ਰਿਤੀ ਦਾ ਗਿਆਨ ਹੀ ਨਹੀਂ ਰਹਿੰਦਾ ਹੈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਸੁਸ਼ਮਾ ਸਵਰਾਜ ਵਰਗੀਆਂ ਭਾਰਤ ਦੀਆਂ ਕਈ ਮਹਿਲਾ ਆਗੂਆਂ ਅਤੇ ਸਿਆਸਤਦਾਨਾਂ ਨੇ ਵਿਦੇਸ਼ਾਂ ’ਚ ਸਾੜ੍ਹੀ ਪਹਿਨ ਕੇ ਵੱਡੇ-ਵੱਡੇ ਮੰਚਾਂ ’ਤੇ ਭਾਰਤੀ ਸੰਸਕ੍ਰਿਤੀ ਦਾ ਮਾਣ ਵਧਾਇਆ। Bengaluru
ਚਾਹੇ ਉਹ ਅਮਰੀਕਾ, ਅਸਟਰੇਲੀਆ, ਰੂਸ, ਜਾਪਾਨ ਹੀ ਕਿਉਂ ਨਾ ਹੋਵੇ, ਸਾਡੀਆਂ ਬਹੁਤ ਸਾਰੀਆਂ ਮਹਿਲਾ ਆਗੂਆਂ ਨੇ ਵਿਦੇਸ਼ਾਂ ’ਚ ਵੀ ਸਾੜ੍ਹੀ ਪਹਿਨੀ ਹੈ, ਤਾਂ ਭਲਾਂ ਦਿੱਲੀ ਦਾ ਹੀ ਰੈਸਟੋਰੈਂਟ ਸਾੜ੍ਹੀ ਨੂੰ ਸਮਾਰਟ ਵੀਅਰ ਕਿਉਂ ਨਹੀਂ ਮੰਨ ਸਕਦਾ? ਲਗਭਗ ਧੋਤੀ ਪੂਰੇ ਦੇਸ਼ ’ਚ ਪਹਿਨੀ ਜਾਂਦੀ ਹੈ ਅਜਿਹੇ ’ਚ ਇੱਕ ਕਿਸਾਨ ਵੱਲੋਂ ਧੋਤੀ ਪਹਿਨ ਕੇ ਮਾਲ ਜਾਣ ’ਚ ਭਲਾ ਕਿਵੇਂ ਪ੍ਰੇਸ਼ਾਨੀ ਹੋਣ ਲੱਗੀ ਇਹ ਤਾਂ ਭਾਰਤ ਦੀ ਪਛਾਣ ਹੈ ਸਾਡੀ ਸੰਸਕ੍ਰਿਤੀ ਦਾ ਅੰਗ ਹੈ ਦੱਖਣ ਭਾਰਤ ’ਚ ਧੋਤੀ ਪਹਿਨਣਾ ਬਹੁਤ ਆਮ ਜਿਹੀ ਗੱਲ ਹੈ ਉੱਥੇ ਤੁਹਾਨੂੰ ਇੱਕ-ਦੋ ਨਹੀਂ ਹਜ਼ਾਰਾਂ ਅਜਿਹੇ ਲੋਕ ਮਿਲ ਜਾਣਗੇ ਜੋ ਰੋਜ਼ਾਨਾ ਦੀ ਜ਼ਿੰਦਗੀ ’ਚ ਧੋਤੀ ਹੀ ਬੰਨ੍ਹਦੇ ਹਨ। Bengaluru
ਅਜ਼ਾਦੀ ਤੋਂ ਪਹਿਲਾਂ ਅਸੀਂ ਰੇਲ ’ਚ ਪਹਿਲੀ ਸ਼੍ਰੇਣੀ ਦਰਜੇ ’ਚ ਯਾਤਰਾ ਕਰਨ ਦੇ ਅਧਿਕਾਰ ਲਈ ਤਰਸਦੇ ਸੀ ਵਿਦੇਸ਼ਾਂ ’ਚ ਕਈ ਥਾਈਂ ਸਾਡਾ ਪ੍ਰਵੇਸ਼ ਵਰਜਿਤ ਸੀ ਪਰ ਇੱਕ ਅਜ਼ਾਦ ਦੇਸ਼ ’ਚ ਇੱਕ ਭਾਰਤੀ ਨੂੰ ਸਿਰਫ਼ ਪਹਿਰਾਵੇ ਕਾਰਨ ਕਿਤੇ ਮਾਲ ’ਚ ਦਾਖ਼ਲ ਹੋਣ ਤੇ ਕਿਤੇ ਮੈਟਰੋ ਰੇਲ ’ਚ ਬੈਠਣ ਤੋਂ ਰੋਕਿਆ ਜਾਵੇ ਤਾਂ ਇਸ ਨੂੰ ਕੀ ਕਹਾਂਗੇ? ਇਹੀ ਨਾ ਕਿ ਸਾਮੰਤੀ ਮਾਨਸਿਕਤਾ ਹਾਲੇ ਗਈ ਨਹੀਂ ਹੈ ਮੈਟਰੋ ਰੇਲ ਦੇ ਮਾਮਲੇ ’ਚ ਦੋਸ਼ੀਆਂ ’ਤੇ ਕਾਰਵਾਈ ਹੋ ਗਈ ਜਿਸ ਮਾਲ ’ਚ ਕਿਸਾਨ ਨੂੰ ਧੋਤੀ ਪਹਿਨ ਕੇ ਦਾਖ਼ਲ ਹੋਣ ਤੋਂ ਰੋਕਿਆ ਗਿਆ ਉਸ ਨੂੰ ਵੀ ਸੱਤ ਦਿਨਾਂ ਲਈ ਬੰਦ ਰੱਖਣ ਦੀ ਸਜ਼ਾ ਦੇ ਦਿੱਤੀ ਗਈ ਅਤੇ ਉਸ ਦੇ ਸੰਚਾਲਕ ਖਿਲਾਫ ਮਾਮਲਾ ਵੀ ਦਰਜ ਹੋ ਗਿਆ। Bengaluru
ਪਰ ਉਸ ਅਪਮਾਨ ਦਾ ਕੀ ਜੋ ਕਿਸਾਨ ਨੇ ਸਹਿਆ ਹੈ? ਹਾਂ, ਦੋਵਾਂ ਹੀ ਮਾਮਲਿਆਂ ’ਚ ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਸਮੁੱਚੇ ਦੇਸ਼ ’ਚ ਅਜਿਹੇ ਵਿਹਾਰ ਖਿਲਾਫ਼ ਤਿੱਖੀਆਂ ਪ੍ਰਤੀਕਿਰਿਆਵਾਂ ਹੋਈਆਂ ਹਨ ਪਰ ਦੂਜੇ ਦੇਸ਼ਾਂ ’ਚ ਅਜਿਹੀ ਮਨੋਬਿਰਤੀ ਕਾਰਨ ਭਾਰਤ ਦੀ ਜੋ ਛਵੀ ਬਣਦੀ ਹੈ ਉਸ ਦਾ ਕੀ? ਜ਼ਮੀਨੀ ਹਕੀਕਤ ਇਹ ਹੈ ਕਿ ਭਾਰਤ ਚਾਹੇ ਜਿੰਨਾ ਵੀ ਮਾਡਰਨ ਬਣ ਜਾਵੇ, ਨਵੀਂ ਪੀੜ੍ਹੀ ਚਾਹੇ ਕਿੰਨੀ ਵੀ ਤਰੱਕੀ ਕਿਉਂ ਨਾ ਕਰ ਲਵੇ, ਜ਼ਮਾਨਾ ਚਾਹੇ ਜਿੰਨਾ ਵੀ ਐਡਵਾਂਸ ਕਿਉਂ ਨਾ ਹੋ ਜਾਵੇ, ਪਰ ਇੱਥੋਂ ਦੀ ਮਿੱਟੀ ਦੀ ਪਛਾਣ ਉਹੀ ਰਹੇਗੀ ਜੋ ਅਸਲੀਅਤ ’ਚ ਹੈ ਇਸ ਮਿੱਟੀ ਦਾ ਲੋਹਾ ਦੁਨੀਆ ਨੇ ਵੀ ਮੰਨਿਆ ਹੈ ਕਿਉਂਕਿ ਸਾਡੀ ਸੰਸਕ੍ਰਿਤੀ, ਪਰੰਪਰਾ ਤੇ ਸਹਿਜ਼ ਸੱਭਿਅਤਾ ਧਰਤੀ ’ਤੇ ਸਭ ਤੋਂ ਪੁਰਾਣੀ ਮੰਨੀ ਜਾਂਦੀ ਹੈ ਸਾੜ੍ਹੀ, ਧੋਤੀ ਅਤੇ ਹੋਰ ਦੇਸੀ ਪਹਿਰਾਵੇ ਹੀ ਭਾਰਤ ਦੇ ਅਸਲੀ ਪਹਿਰਾਵੇ ਹਨ। Bengaluru
ਫਿਰ ਬੈਂਗਲੁਰੂ ’ਚ ਇਸ ਤਰ੍ਹਾਂ ਦੀ ਘਟਨਾ ਦਾ ਹੋਣਾ ਕੀ ਭਾਰਤੀ ਸੰਸਕ੍ਰਿਤੀ ਅਤੇ ਉਸ ਦੇ ਪਹਿਰਾਵੇ ’ਤੇ ਹਮਲਾ ਨਹੀਂ ਹੈ? ਦਰਅਸਲ , ਭੇਦਭਾਵ ਦੀ ਮਾਨਸਿਕਤਾ ਵਾਲੀ ਸੋਚ ਨੂੰ ਜੜ੍ਹੋਂ ਖਤਮ ਕਰਨ ਦੀ ਲੋੜ ਹੈ ਸਜ਼ਾ ਦੀ ਸਖਤ ਤਜਵੀਜ਼ ਹੀ ਕਾਫੀ ਨਹੀਂ, ਇਸ ’ਤੇ ਅਮਲ ਵੀ ਹੋਣਾ ਚਾਹੀਦਾ ਹੈ ਸਿੱਖਿਆ ਦੇ ਪ੍ਰਸਾਰ ਅਤੇ ਸੰਸਕਾਰਾਂ ਦੀ ਜਾਗਰੂਕਤਾ ਦੇ ਯਤਨ ਵੀ ਓਨੀ ਹੀ ਤੇਜ਼ੀ ਨਾਲ ਹੋਣੇ ਚਾਹੀਦੇ ਹਨ ਜੋ ਲੋਕ ਅਜਿਹਾ ਵਿਹਾਰ ਕਰਦੇ ਹਨ ਉਨ੍ਹਾਂ ਨੂੰ ਸਖਤ ਸਜ਼ਾ ਦੇ ਕੇ ਇਹ ਸੁਨੇਹਾ ਤਾਂ ਦੇਣਾ ਹੀ ਹੋਵੇਗਾ ਕਿ ਸਮਾਜ ’ਚ ਭੇਦਭਾਵ ਲਈ ਕੋਈ ਥਾਂ ਨਹੀਂ ਹੈ ਅਜਿਹੇ ਮਾਮਲਿਆਂ ’ਚ ਫੌਰੀ ਕਾਰਵਾਈ ਦੀ ਬਜਾਇ ਸਖ਼ਤ ਨਿਯਮ-ਕਾਨੂੰਨ ਬਣਾਉਣੇ ਚਾਹੀਦੇ ਹਨ, ਜਿਸ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਨਾ ਹੋ ਸਕਣ। Bengaluru
ਰਾਜੇਸ਼ ਮਾਹੇਸ਼ਵਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)