ਕੋਰੋਨਾ ਕਾਲ ’ਚ ਆਪਣੀ ਡਾਈਟ ਵੱਲ ਧਿਆਨ ਦੇਣ ਦੀ ਲੋੜ

Healthy Diet Sachkahoon

ਕੋਰੋਨਾ ਕਾਲ ’ਚ ਆਪਣੀ ਡਾਈਟ ਵੱਲ ਧਿਆਨ ਦੇਣ ਦੀ ਲੋੜ

ਹਰ ਮਨੁੱਖ ਆਪਣੇ ਰੋਜ਼ਾਨਾ ਭੋਜਨ ਕਰਦਾ ਹੈ ! ਉਸ ਭੋਜਨ ਵਿੱਚੋਂ ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਿਨ ਤੇ ਖਣਿਜ ਮਨੁੱਖੀ ਸਰੀਰ ਨੂੰ ਮਿਲਦੇ ਰਹਿੰਦੇ ਹਨ । ਪਰ ਕੋਰੋਨਾ ਕਾਲ ਵਿੱਚ ਜਿੰਨੀ ਮਾਤਰਾਂ ਵਿੱਚ ਮਨੁੱਖੀ ਸਰੀਰ ਨੂੰ ਇਹਨਾਂ ਦੀ ਲੋੜ ਹੈ ਉਸ ਵੱਲ ਧਿਆਨ ਦੇਣ ਦੀ ਜਰੂਰਤ ਹੈ ਜਦੋਂ ਅਸੀਂ ਜਰੂਰਤ ਮੁਤਾਬਿਕ ਇਹਨਾਂ ਨੂੰ ਨਹੀਂ ਲੈਂਦੇ ਤਾਂ ਬਿਮਾਰ ਹੋਣ ਉਪਰੰਤ ਡਾਕਟਰ ਸਾਨੂੰ ਦਵਾਈਆਂ ਦੇ ਰੂਪ ਵਿੱਚ ਦੇ ਕੇ ਇਹਨਾਂ ਦੀ ਘਾਟ ਪੂਰੀ ਕਰਦੇ ਹਨ !

ਪ੍ਰੋਟੀਨ:- ਪ੍ਰੋਟੀਨ ਨਾਲ ਸਰੀਰ ਨੂੰ ਅਮੀਨੋ ਐਸਿਡ ਮਿਲਦਾ ਹੈ ਜਿਸ ਨਾਸ ਟਿਸ਼ੂ ਅਤੇ ਪੱਠੇ ਤਾਕਤਵਰ ਹੁੰਦੇ ਹਨ। ਲਾਲਰਕਤ ਕਣ ਵੀ ਪ੍ਰੋਟੀਨ ਤੋਂ ਹੀ ਮਿਲਦੇ ਹਨ। ਹਾਰਮੋਨ ਨਿਰਮਾਣ ਦਾ ਕੰਮ ਵੀ ਪ੍ਰੋਟੀਨ ਦੇ ਜ਼ਿੰਮੇ ਹੁੰਦਾ ਹੈ। ਪ੍ਰੋਟੀਨ ਦੁੱਧ, ਪਨੀਰ,ਦਾਲਾਂ, ਅਨਾਜ ਅਤੇ ਮੇਵਿਆਂ ਤੋਂ ਅੱਛੀ ਮਾਤਰਾ ਵਿੱਚ ਮਿਲਦਾ ਹੈ।

ਕਾਰਬੋਹਾਈਡ੍ਰੇਟ: ਦਾ ਮੁੱਖ ਕੰਮ ਦਿਮਾਗ , ਨਰਵਸ ਸਿਸਟਮ ਤੇ ਮਾਸਪੇਸ਼ੀਆ ਨੂੰ ਊਰਜਾ ਮਹੱਈਆ ਕਰਵਾਉਣਾ ਹੁੰਦਾ ਹੈ। ਮਿਸ਼ਰਤ ਕਾਰਬੋਹਾਈਡ੍ਰੇਟ ਆਲੂ, ਚਾਵਲ, ਅਨਾਜ ਫਲੀਆਂ ਤੇ ਮਟਰਾਂ ਵਿੱਚ ਹੁੰਦਾ ਹੈ । ਸਧਾਰਨ ਕਾਰਬੋਹਾਈਡ੍ਰੇਟ ਜਲਦੀ ਊਰਜਾ ’ਚ ਬਦਲ ਨਹੀਂ ਸਕਦੇ, ਉਹ ਚਰਬੀ ਦੇ ਰੂਪ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਹਨ। ਜੇ ਸਰੀਰ ਨੂੰ ਲੋੜੀਂਦਾ ਮਾਤਰਾ ਵਿੱਚ ਕਾਰਬੋਹਾਈਡੇ੍ਰਟ ਨਾਂ ਮਿਲੇ ਤਾਂ ਸਰੀਰ ਜਮ੍ਹਾਂ ਹੋਈ ਚਰਬੀ ਜਾ ਪ੍ਰੋਟੀਨ ਨੂੰ ਬਾਲ ਕੇ ਹਾਸਲ ਕਰਦਾ ਹੈ ।

ਵਿਟਾਮਿਨ :- ਵਿਟਾਮਿਨ ਬੀ ਕੰਪਲੈਕਸ ਅਤੇ ਸੀ ਰੋਜ਼ਾਨਾ ਲੈਣੇ ਜ਼ਰੂਰੀ ਹਨ ਕਿਉਂਕਿ ਇਹ ਸਰੀਰ ਵਿੱਚ ਜਮ੍ਹਾਂ ਨਹੀਂ ਕੀਤੇ ਜਾ ਸਕਦੇ । ਵਿਟਾਮਿਨ ਏ, ਈ, ਕੇ ਸਰੀਰ ਇਹਨਾਂ ਵਿਟਾਮਿਨਾਂ ਨੂੰ ਕੁਝ ਸਮੇਂ ਲਈ ਜਮ੍ਹਾਂ ਕਰ ਲੈਂਦਾ ਹੈ । ਵਿਟਾਮਿਨ ਡੀ ਸਾਨੂੰ ਧੁੱਪ ਵਿੱਚੋਂ ਸੂਰਜ ਦੀਆਂ ਕਿਰਨਾਂ ਰਾਹੀਂ ਮਿਲਦਾ ਹੈ ! ਹੱਡੀਆਂ ਅਤੇ ਪੱਠਿਆਂ ਨੂੰ ਬਣਾਉਣ ਅਤੇ ਉਹਨਾਂ ਦੀ ਮੁਰੰਮਤ ਵਿੱਚ ਵਿਟਾਮਿਨਾਂ ਦੀ ਕਾਫੀ ਭੂਮਿਕਾ ਹੈ । ਹਰੀਆਂ ਸਬਜ਼ੀਆਂ, ਮੌਸਮੀ, ਨਿੰਬੂ, ਸੰਤਰਾ, ਫਲ, ਦੁੱਧ, ਦਾਲਾਂ, ਪੱਤੇਦਾਰ ਸਬਜ਼ੀਆਂ, ਫਲੀਆਂ ਅਤੇ ਮਟਰ ਆਦਿ ਵਿਟਾਮਿਨ ਲਈ ਬੇਹਤਰ ਸਰੋਤ ਹਨ । ਵਿਟਾਮਿਨ ਡੀ ਅੰਤੜੀਆਂ ਵਿੱਚ ਕੈਲਸ਼ੀਅਮ, ਲੋਹਾ, ਮੈਗਨੀਸ਼ੀਅਮ, ਫਾਸਫੇਟ ਅਤੇ ਜਿਸਤ ਨੂੰ ਜਜਬ ਕਰਨ ਦੀ ਤਾਕਤ ਵਿੱਚ ਵਾਧਾ ਕਰਦਾ ਹੈ। ਵਿਟਾਮਿਨ ਬੀ 12 ਲਾਲ ਖੂਨ ਦੀਆਂ ਕੋਸ਼ਿਕਾਵਾਂ ਦੇ ਨਿਰਮਾਨ ਲਈ, ਖੂਨ ਦੀ ਕਮੀ ਲਈ, ਸਰੀਰ ਦੀ ਤੰਤਰਿਕ ਪ੍ਰਣਾਲੀ ਠੀਕ ਰੱਖਣ ਲਈ ਕੰਮ ਕਰਦਾ ਹੈ। ਸਰੀਰਕ ਊਰਜਾ ਵਧਾਉਂਦਾ ਹੈ । ਦੁੱਧ ਦਹੀ, ਸੋਇਆਬੀਨ, ਪਨੀਰ ਤੇ ਮਸ਼ਰੂਮ 1, 2,12 ਦੀ ਕਮੀ ਪੂਰੀ ਕਰਦੇ ਹਨ! ਵਿਟਾਮਿਨ ਈ ਪਪੀਤਾ, ਅੰਬ, ਕੀਵੀ ਅਤੇ ਨਾਰੀਅਲ ਪਾਣੀ ਵਿੱਚ ਪਾਇਆ ਜਾਂਦਾ ਹੈ ।

ਕੈਲਸ਼ੀਅਮ:– ਦੇ ਬਹੁਤ ਸਾਰੇ ਸਰੋਤ ਹਨ ਜਿਨ੍ਹਾਂ ਵਿੱਚੋਂ ਹਰੀਆਂ ਸਬਜ਼ੀਆਂ ਅਤੇ ਫਲ ਮੁੱਖ ਹਨ ਜਿਵੇਂ ਅਮਰੂਦ, ਅਨਾਰ, ਨਾਸ਼ਪਾਤੀ, ਅੰਗੂਰ , ਕੇਲਾ, ਖਰਬੂਜ਼ੇ ,ਜਾਮਨ, ਅੰਬ, ਸੰਤਰਾ, ਐਨਾਨਾਸ ਪਪੀਤਾ ਲੀਚੀ ਸੇਬ, ਚੁਕੰਦਰ ਪਾਲਕ, ਬਾਥੂ, ਬੈਗਣ, ਟਿੰਡੀ, ਤੋਰੀ, ਲਸਣ, ਅਰਬੀ ਭਿੰਡੀ, ਟਮਾਟਰ, ਪੌਦੀਨਾ, ਹਰਾ ਧਨੀਆ, ਕਰੇਲਾ, ਖੀਰਾ, ਅਰਬੀ, ਮੂਲੀ, ਪੱਤਾ ਗੋਭੀ ਆਦਿ । ਦੁੱਧ, ਪਨੀਰ, ਦਹੀ, ਬਦਾਮ, ਪਿਸਤਾ, ਮਨੱਕਾ ਦਾਖ, ਖਜੂਰ, ਮੋਠ, ਮੂੰਗ ਛੋਲੇ, ਰਾਜਮਾਂਹ ਸੋਇਆਬੀਨ ਆਦਿ !

ਖਣਿਜ ਪਦਾਰਥ :– ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਸੋਡੀਅਮ, ਪੋਟਾਸ਼ੀਅਮ, ਜ਼ਿੰਕ, ਆਇਰਨ ਅਤੇ ਕਾਪਰ ਸਾਰੇ ਖਣਿਜ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ , ਸਬਜੀਆਂ ਫਲਾਂ ਵਿੱਚ ਪਾਏ ਜਾਂਦੇ ਹਨ।

ਸਾਫ ਪਾਣੀ:– ਜਿੱਥੇ ਸੁੱਧ ਹਵਾ ਸਾਡੀ ਸਿਹਤ ਤੇ ਬੇਹਤਰ ਅਸਰ ਕਰਦੀ ਹੈ , ਉੱਥੇ ਪਾਣੀ ਸਰੀਰ ਵਿੱਚ ਪੌਸ਼ਟਿਕ ਤੱਤਾਂ ਨੂੰ ਵਧਾਉਂਦਾ ਹੈ।ਭੋਜਨ ਨੂੰ ਪਚਾਉਣ, ਸਰੀਰਕ ਤਾਪਮਾਨ ਨੂੰ ਬਣਾਈ ਰੱਖਣ ਲਈ ਗੰਦਗੀ ਨੂੰ ਸਰੀਰ ਵਿੱਚੋਂ ਬਾਹਰ ਕੱਢਣ, ਖੂਨ ਦੀ ਸਪਲਾਈ ਠੀਕ ਰੱਖਣ ਪਾਣੀ ਹੀ ਮੁੱਖ ਕੰਮ ਕਰਦਾ ਹੈ ਇਸ ਲਈ ਸਿਹਤਮੰਦ ਰਹਿਣ ਲਈ ਅੱਠ-ਦਸ ਗਿਲਾਸ ਪਾਣੀ ਰੋਜ਼ਾਨਾ ਪੀਣਾ ਜਰੂਰੀ ਹੈ। ਨਾਰੀਅਲ ਪਾਣੀ ਵਿੱਚ ਵੀ ਕਈ ਤਰ੍ਹਾਂ ਦੇ ਵਿਟਾਮਿਨ ਮਿਨਰਲਜ ਅਤੇ ਇਲੈਕਟ੍ਰੌਲਾਈਟ ਹੁੰਦੇ ਹਨ ,ਅਤੇ ਇਸ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਪੀਣ ਨਾਲ ਪਾਚਕ ਸਕਤੀ ਤੇਜ਼ ਹੁੰਦੀ ਹੈ ਅਤੇ ਇਮੂਨਿਟੀ ਵਧਦੀ ਹੈ । ਇਹ ਊਰਜਾ ਦਾ ਸਰੋਤ ਹੈ ਅਤੇ ਇਸ ਵਿੱਚ ਵਿਟਾਮਿਨ ਈ ਵੱਡੀ ਮਾਤਰਾ ਵਿੱਚ ਹੁੰਦੀ ਹੈ!

ਸ਼ੁੱਧ ਭੋਜਨ : ਵੱਖ -ਵੱਖ ਤਰ੍ਹਾਂ ਦਾ ਭੋਜਨ ਬਦਲ ਕੇ ਖਾਓ, ਟਾਇਮ ਤੇ ਖਾਓ , ਭੋਜਨ ਐਸਾ ਕਰੋ ਕਿ ਸਰੀਰਕ ਸੰਤੁਲਨ ਬਣਿਆ ਰਹੇ ।ਸਰੀਰਕ ਮਿਹਨਤ ਕਰੋ ,ਭੋਜਨ ਕਰਦੇ ਸਮੇਂ ਨਾਂ ਕੁਝ ਪੜ੍ਹੋ ਤੇ ਨਾ ਟੀ .ਵੀ ਦੇਖੋ , ਭੋਜਨ ਵਿੱਚ ਸਲਾਦ ਜ਼ਰੂਰ ਸ਼ਾਮਿਲ ਕਰੋ । ਖਾਣਾ ਚਬਾ-ਚਬਾ ਕੇ ਖਾਓ, ਰਾਤ ਦਾ ਭੋਜਨ ਹਲਕਾ ਕਰੋ । ਖਾਣਾ ਖਾਣ ਤੋਂ ਬਾਦ ਥੋੜ੍ਹੀ ਸੈਰ ਕਰੋ । ਥਕਾਵਟ ਹੋਵੇ ਤਾਂ ਕੁਝ ਦੇਰ ਅਰਾਮ ਕਰੋ। ਸ਼ਾਕਾਹਾਰੀ ਭੋਜਨ ਹੀ ਸਿਹਤ ਦੀ ਰਾਖੀ ਕਰਦਾ ਹੈ। ਇਸ ਲਈ ਖਾਣ-ਪਾਣ ਦੇ ਥੋੜੇ ਜਿਹਾ ਧਿਆਨ ਨਾਲ ਹੀ ਅਸੀਂ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਅਤੇ ਲੰਬੇ ਸਮੇਂ ਤੱਕ ਰੋਗ ਰਹਿਤ ਜੀਵਨ ਜਿਉਂ ਸਕਦੇ ਹਾਂ ।

ਮੋ : -74948-87787

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।