Wayanad Landslide: ਕੇਰਲ ਦੇ ਵਾਇਨਾਡ ’ਚ ਜ਼ਮੀਨ ਖਿਸਕਣ ਨਾਲ ਤਬਾਹੀ ਮੱਚ ਗਈ ਹਾਦਸੇ ’ਚ ਹੁਣ ਤੱਕ 300 ਦੇ ਲਗਭਗ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਹਜ਼ਾਰਾਂ ਲੋਕ ਜਖ਼ਮੀ ਹੋ ਗਏ ਤੇ ਮਲਬੇ ’ਚ ਦੱਬੇ ਲੋਕਾਂ ਦੀ ਭਾਲ ਜਾਰੀ ਹੈ ਇਸ ਆਫਤ ਨੇ 11 ਸਾਲ ਪਹਿਲਾਂ ਆਈ ਕੇਦਾਰਨਾਥ ਤ੍ਰਾਸਦੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ ਜੋ ਰਾਤ ਨੂੰ ਸੁੱਤਾ ਸੀ, ਉਸ ਨੂੰ ਉੱਠਣ ਦਾ ਮੌਕਾ ਵੀ ਨਹੀਂ ਮਿਲਿਆ ਚਾਰੇ ਪਾਸੇ ਬਰਬਾਦੀ ਨੇ ਇਨ੍ਹਾਂ ਪਿੰਡਾਂ ਦੀ ਖੂਬਸੂਰਤੀ ’ਚੋਂ ਉਪਜੀ ਵੱਡੀ ਮਨੁੱਖੀ ਤ੍ਰਾਸਦੀ ਇਸ ਗੱਲ ਦਾ ਪ੍ਰਮਾਣ ਹੈ ਕਿ ਕੁਦਰਤੀ ਗੁੱਸੇ ਨੂੰ ਵਧਾਉਣ ’ਚ ਮਨੁੱਖੀ ਦਖਲਅੰਦਾਜ਼ੀ ਦੀ ਵੀ ਵੱਡੀ ਭੂਮਿਕਾ ਰਹੀ ਹੈ।
ਜ਼ਮੀਨ ਖਿਸਕਣ ਤੇ ਉਸ ਤੋਂ ਬਾਅਦ ਤੇਜ਼ ਬਰਸਾਤ ਤੋਂ ਰਾਹਤ ਤੇ ਬਚਾਅ ਕਾਰਜਾਂ ’ਚ ਰੁਕਾਵਟ ਆਉਣ ਨਾਲ ਫਿਰ ਸਪੱਸ਼ਟ ਹੋਇਆ ਹੈ ਕਿ ਕੁਦਰਤ ਦੇ ਗੁੱਸੇ ਸਾਹਮਣੇ ਅੱਜ ਵੀ ਤਮਾਮ ਮਨੁੱਖੀ ਪ੍ਰਬੰਧ ਬੌਣੇ ਸਾਬਤ ਹੁੰਦੇ ਹਨ ਵਿਗਿਆਨੀ ਵਾਰ-ਵਾਰ ਚਿਤਾਵਨੀ ਦੇ ਰਹੇ ਹਨ ਕਿ ਭਾਰਤ ਦੇ ਪੱਛਮੀ ਕੰਢੇ ’ਤੇ ਬਰਸਾਤ ਦਾ ਪੈਟਰਨ ਬਦਲਦਾ ਜਾ ਰਿਹਾ ਹੈ ਵਜ੍ਹਾ ਵੀ ਦੱਖਣ-ਪੂਰਬ ਅਰਬ ਸਾਗਰ ਦੇ ਗਰਮ ਹੋਣ ਦੀ ਦੱਸੀ ਜਾ ਰਹੀ ਹੈ ਮੰਗਲਵਾਰ ਨੂੰ ਕੇਰਲ ਜਿਲ੍ਹੇ ਦੇ ਵਾਇਨਾਡ ’ਚ ਆਪਣੇ ਨਾਲ ਕੀਤੇ ਜਾ ਰਹੇ ਖਿਲਵਾੜ ਤੋਂ ਗੁੱਸੇ ਹੋਈ ਕੁਦਰਤ ਭਿਆਨਕ ਰੂਪ ’ਚ ਸਾਹਮਣੇ ਆ ਗਈ ਕੁਦਰਤ ਦੇ ਇਸ ਰੂਪ ਨੇ ਕੇਰਲ ਦੀ ਹਰਿਆਲੀ ਨਾਲ ਲਬਰੇਜ਼ ਉਨ੍ਹਾਂ ਤਮਾਮ ਤਸਵੀਰਾਂ ਨੂੰ ਮਲੀਆਮੇਟ ਕਰ ਦਿੱਤਾ ਜਿਨ੍ਹਾਂ ਜ਼ਰੀਏ ਕੇਰਲ ਨੂੰ ਸਭ ਤੋਂ ਜਿਆਦਾ ਖੁਸ਼ਹਾਲ ਜੈਵ ਵਿਭਿੰਨਤਾ ਵਾਲ ਸੂਬੇ ਦੇ ਰੂਪ ’ਚ ਜਾਣਿਆ ਜਾਂਦਾ ਹੈ।
Read This : Rule Change: EPFO ਦੇ 7 ਕਰੋੜ ਖ਼ਪਤਕਾਰਾਂ ਲਈ ਵੱਡਾ ਅਪਡੇਟ, PF ਖਾਤੇ ਦੇ ਨਿਯਮ ਬਦਲੇ
ਪਿਛਲੇ ਕੁਝ ਸਾਲਾਂ ’ਚ ਕੀਤੇ ਗਏ ਸਰਵੇ ਦੱਸਦੇ ਹਨ ਕਿ ਜਲਵਾਯੂ ਬਦਲਾਅ ਤੇ ਜੰਗਲੀ ਖੇਤਰ ਦਾ ਨੁਕਸਾਨ ਵਾਇਨਾਡ ’ਚ ਜ਼ਮੀਨ ਖਿਸਕਣ ਦੇ ਦੋ ਸਭ ਤੋਂ ਮਹੱਤਵਪੂਰਨ ਕਾਰਨ ਹਨ ਰਾਸ਼ਟਰੀ ਸੁਦੂਰ ਸੰਵੇਦਨ ਕੇਂਦਰ, ਭਾਰਤੀ ਪੁਲਾੜ ਖੋਜ ਸੰਗਠਨ ਦੇ ਬੀਤੇ ਸਾਲ ਜਾਰੀ ਜ਼ਮੀਨ ਖਿਸਕਣ ਐਟਲਸ ਮੁਤਾਬਿਕ, ਭਾਰਤ ਦੇ 30 ਸਭ ਤੋਂ ਜ਼ਿਆਦਾ ਜ਼ਮੀਨ ਧਸਣ ਦੀਆਂ ਘਟਨਾਵਾਂ ਸੰਭਾਵਿਤ ਜਿਲ੍ਹੇ ’ਚੋਂ ਕੇਰਲ ’ਚ ਹੀ ਸਨ, ਅਤੇ ਵਾਇਨਾਡ ਇਨ੍ਹਾਂ ’ਚ 13ਵੇਂ ਸਥਾਨ ’ਤੇ ਸੀ ਇਸ ’ਚ ਇਹ ਵੀ ਕਿਹਾ ਗਿਆ ਸੀ ਕਿ ਪੱਛਮੀ ਘਾਟ ਅਤੇ ਤਾਮਿਲਨਾਡੂ, ਕੇਰਲ, ਕਰਨਾਟਕ, ਗੋਆ ਤੇ ਮਹਾਂਰਾਸ਼ਟਰ ਦੀਆਂ ਕੋਂਕਣ ਪਹਾੜੀਆਂ ਦਾ 90 ਹਜ਼ਾਰ ਵਰਗ ਕਿਲੋਮੀਟਰ ਖੇਤਰ ਜ਼ਮੀਨ ਧਸਣ ਦੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਹੈ ਦੂਜੇ ਪਾਸੇ। Wayanad Landslide
1950 ਤੋਂ 2018 ਵਿਚਕਾਰ ਜਿਲ੍ਹੇ ’ਚ 62 ਫੀਸਦੀ ਜੰਗਲ ਗਾਇਬ
ਵਾਇਨਾਡ ’ਚ ਘਟਦੇ ਜੰਗਲੀ ਖੇਤਰ ਤੇ 2022 ਦੇ ਇੱਕ ਸਰਵੇ ਤੋਂ ਪਤਾ ਲੱਗਦਾ ਹੈ ਕਿ 1950 ਤੋਂ 2018 ਵਿਚਕਾਰ ਜਿਲ੍ਹੇ ’ਚ 62 ਫੀਸਦੀ ਜੰਗਲ ਗਾਇਬ ਹੋ ਗਏ, ਜਦੋਂ ਕਿ ਬਾਗ (ਪਲਾਂਟੇਸ਼ਨ) ਖੇਤਰ ’ਚ ਲਗਭਗ, 1800 ਫੀਸਦੀ ਦਾ ਵਾਧਾ ਹੋਇਆ ਜਾਹਿਰ ਹੈ ਕਿ ਜੰਗਲਾਂ ਦੀ ਕਟਾਈ ਨਾਲ ਜ਼ਮੀਨ ਕਮਜ਼ੋਰ ਹੋ ਗਈ ਹੈ ਜੋ ਤੇਜ਼ ਬਰਸਾਤ ’ਚ ਵਾਰ-ਵਾਰ ਜ਼ਮੀਨ ਧਸਣ ਦੀ ਵਜ੍ਹਾ ਬਣਦਾ ਹੈ ਵਾਤਾਵਰਨ ਬਦਲਾਅ ਨੇ ਵੀ ਬਰਸਾਤ ਦੀ ਸਥਿਤੀ ਤੇ ਜ਼ਮੀਨ ਧਸਣ ਦੀ ਤੀਬਰਤਾ ਨੂੰ ਵਧਾਇਆ ਹੈ ਇੱਕ ਖੋਜ ’ਚ ਕਿਹਾ ਗਿਆ ਹੈ ਕਿ ਜੋ ਵਾਇਨਾਡ ਸਾਲ ਭਰ ਬੂੰਦਾਬਾਦੀ ਤੇ ਮਾਨਸੂਨ ਦੀ ਬਰਸਾਤ ਵਾਲਾ ਠੰਢਾ, ਨਮ ਵਾਤਾਵਰਨ ਵਾਲਾ ਇਲਾਕਾ ਹੁੰਦਾ ਸੀ, ਵਾਤਾਵਰਨ ਬਦਲਾਅ ਕਾਰਨ ਹੁਣ ਸੁੱਕਾ, ਗਰਮ, ਪਰ ਮਾਨਸੂਨ ਦੌਰਾਨ ਭਾਰੀ, ਤੇਜ਼ ਬਰਸਾਤ ਵਾਲਾ ਖੇਤਰ ਬਣ ਗਿਆ ਹੈ। Wayanad Landslide
ਇਸ ਬਦਲਾਅ ਨਾਲ ਜ਼ਮੀਨ ਧਸਣ ਦਾ ਜੋਖ਼ਿਮ ਵਧਿਆ
ਇਸ ਬਦਲਾਅ ਨਾਲ ਜ਼ਮੀਨ ਧਸਣ ਦਾ ਜੋਖ਼ਿਮ ਵਧਿਆ ਹੈ ਪਹਿਲੀ ਨਿਗ੍ਹਾ ’ਚ ਇਸ ਤਬਾਹੀ ਨੂੰ ਇੱਕ ਕੁਦਰਤੀ ਆਫਤ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ, ਪਰ ਵਾਤਾਵਰਨ ਬਦਲਾਅ, ਵਾਤਾਵਰਨ ਦੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਇਲਾਕੇ ਅਤੇ ਜੰਗਲੀ ਖੇਤਰ ਨੂੰ ਲਗਾਤਾਰ ਹੋਏ ਨੁਕਸਾਨ ਵਰਗੇ ਕਾਰਨਾਂ ਦੇ ਪ੍ਰਭਾਵ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਜ਼ਿਕਰਯੋਗ ਹੈ ਕਿ ਬੀਤੇ ਸਾਲ ਭਾਰਤੀ ਪੁਲਾੜ ਖੋਜ ਸੰਗਠਨ ਦੇ ਰਾਸ਼ਟਰੀ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਜਾਰੀ ਜ਼ਮੀਨ ਧਸਣ ਦੇ ਮੈਪ ਅਨੁਸਾਰ ਭਾਰਤ ਦੇ ਜ਼ਮੀਨ ਖਿਸਕਣ ਦੀ ਨਿਗ੍ਹਾ ਨਾਲ ਸਭ ਤੋਂ ਜਿਆਦਾ ਸੰਵਦੇਨਸ਼ੀਲ ਜਿਲ੍ਹਿਆਂ ’ਚ ਦਸ ਜਿਲ੍ਹੇ ਕੇਰਲ ’ਚ ਸਥਿਤ ਹਨ। Wayanad Landslide
ਕੇਰਲ ’ਚ ਸਾਰੇ ਜ਼ਮੀਨ ਖਿਸਕਣ ਦੀ ਨਿਗ੍ਹਾ ਨਾਲ ਸੰਵਦੇਨਸ਼ੀਲ ਇਲਾਕੇ ਪੱਛਮੀ ਘਾਟ ’ਚ ਸਥਿਤ
ਜਿਸ ’ਚ ਵਾਇਨਾਡ 13ਵੇਂ ਸਥਾਨ ’ਤੇ ਹੈ ਸਾਲ 2021 ਦੇ ਇੱਕ ਸਰਵੇ ਅਨੁਸਾਰ ਕੇਰਲ ’ਚ ਸਾਰੇ ਜ਼ਮੀਨ ਖਿਸਕਣ ਦੀ ਨਿਗ੍ਹਾ ਨਾਲ ਸੰਵਦੇਨਸ਼ੀਲ ਇਲਾਕੇ ਪੱਛਮੀ ਘਾਟ ’ਚ ਸਥਿਤ ਹਨ ਜਿਸ ’ਚ ਇਡੁੱਕੀ, ਅਨਾਕੁਲਮ, ਕੋਟਾਇਮ, ਵਾਇਨਾਡ, ਕੋਝੀਕੋਡ ਅਤੇ ਮੱਲਪੁਰਮ ਜਿਲ੍ਹੇ ਸ਼ਾਮਲ ਹਨ ਜਾਹਿਰ ਹੈ ਇਸ ਚਿਤਾਵਨੀ ਨੂੰ ਤੰਤਰ ਨੇ ਗੰਭੀਰਤਾ ਨਾਲ ਨਹੀਂ ਲਿਆ ਇਸ ’ਚ ਦੋ ਰਾਇ ਨਹੀਂ ਕਿ ਹਾਲ ਦੇ ਸਾਲਾਂ ’ਚ ਦੇਸ਼ ’ਚ ਆਫਤ ਪ੍ਰਬੰਧਨ ਕੀ ਦਿਸ਼ਾ ’ਚ ਪ੍ਰਤੀਕਿਰਿਆਸ਼ੀਲ ਤੰਤਰ ਸਰਗਰਮ ਹੋਇਆ ਹੈ ਤੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ’ਚ ਸਫਲਤਾ ਵੀ ਮਿਲੀ ਹੈ, ਪਰ ਇਸ ਦਿਸ਼ਾ ’ਚ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਇਸ ਦੇ ਨਾਲ ਹੀ ਈਕੋ ਸਿਸਟਮ ਦੇ ਤੌਰ ’ਤੇ ਸੰਵੇਦਨਸ਼ੀਲ ਖੇਤਰਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਮਾਹਿਰਾਂ ਦੀਆਂ ਚਿਤਾਵਨੀਆਂ ’ਤੇ ਧਿਆਨ ਦੇਣ ਦੀ ਲੋੜ ਹੈ।
ਕੁਦਰਤੀ ਵਸੀਲਿਆਂ ਦੇ ਵਿਵੇਕਪੂਰਨ ਢੰਗ ਨਾਲ ਇਸਤੇਮਾਲ ਪ੍ਰਤੀ ਨਵੇਂ ਸਿਰੇ ਤੋਂ ਵਚਨਬੱਧ ਹੋਣਾ ਹੋਵੇਗਾ
ਜਿਸ ਲਈ ਸੂਬਾ ਸਰਕਾਰਾਂ ਦੀ ਸਰਗਰਮੀ, ਉਦਯੋਗਾਂ ਦੀ ਜਵਾਬਦੇਹੀ ਅਤੇ ਸਥਾਨਕ ਭਾਈਚਾਰਿਆਂ ਦੀ ਜਾਗਰੂਕਤਾ ਦੀ ਲੋੜ ਹੈ ਅਜਿਹੀਆਂ ਆਫ਼ਤਾਂ ਸਾਨੂੰ ਸਬਕ ਦਿੰਦੀਆਂ ਹਨ ਕਿ ਭਾਵੇਂ ਹੀ ਅਸੀਂ ਕੁਦਰਤ ਦਾ ਕਹਿਰ ਨਾ ਰੋਕ ਸਕੀਏ ਪਰ ਜਨ-ਧਨ ਦੇ ਨੁਕਸਾਨ ਨੂੰ ਘੱਟ ਕਰਨ ਦੇ ਯਤਨ ਜ਼ਰੂਰ ਕੀਤੇ ਜਾ ਸਕਦੇ ਹਨ ਵਾਇਨਾਡ ਦੀ ਤ੍ਰਾਸਦੀ ਦਾ ਵੱਡਾ ਸਬਕ ਇਹ ਹੈ ਕਿ ਸਾਨੂੰ ਕੁਦਰਤੀ ਵਸੀਲਿਆਂ ਦੇ ਵਿਵੇਕਪੂਰਨ ਢੰਗ ਨਾਲ ਇਸਤੇਮਾਲ ਪ੍ਰਤੀ ਨਵੇਂ ਸਿਰੇ ਤੋਂ ਵਚਨਬੱਧ ਹੋਣਾ ਹੋਵੇਗਾ ਪਰ ਵਿਡੰਬਨਾ ਇਹ ਹੈ ਕਿ ਬੀਤੇ ਸਾਲਾਂ ’ਚ ਵਾਇਨਾਡ ’ਚ ਕਈ ਵਾਰ ਜ਼ਮੀਨ ਧਸਣ ਦੀਆਂ ਘਟਨਾਵਾਂ ਨੂੰ ਸੂਬਾ ਸ਼ਾਸਨ ਨੇ ਗੰਭੀਰਤਾ ਨਾਲ ਨਹੀਂ ਲਿਆ ਹੈ ਇਹ ਚੰਗੀ ਗੱਲ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਅਤੇ ਕੇਂਦਰ ਅਤੇ ਸੂਬਾ ਸਰਕਾਰ ਨੇ ਆਫਤ ਦੇ ਪ੍ਰਭਾਵਾਂ ਦੇ ਮੁਕਾਬਲੇ ’ਚ ਇੱਕਜੁਟਤਾ ਦਿਖਾਈ ਹੈ ਅਜਿਹੇ ਮਾਮਲਿਆਂ ’ਚ ਸਿਆਸਤ ਕਰਨਾ ਠੀਕ ਵੀ ਨਹੀਂ ਹੈ। Wayanad Landslide
ਡਾ. ਓ. ਪੀ. ਤ੍ਰਿਪਾਠੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)