ਵੱਧਦੇ ਤਾਪਮਾਨ ਦੇ ਹੱਲ ਲਈ ਸੁਚੇਤ ਹੋਣ ਦੀ ਲੋੜ

Temperature

Temperature

ਗੱਲ ਭਾਵੇਂ ਅਜ਼ੀਬ ਲੱਗੇ ਪਰ ਇਹ ਸੱਚਾਈ ਹੈ ਕਿ ਹਰ ਸਾਲ ਲੋਅ ਦੀਆਂ ਚਪੇੜਾਂ ਨਾਲ ਡੇਢ ਲੱਖ ਤੋਂ ਜ਼ਿਆਦਾ ਲੋਕ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਹਨ ਉਂਜ ਤਾਂ ਦੁਨੀਆ ਦੇ ਸਾਰੇ ਦੇਸ਼ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ ਪਰ ਭਾਰਤ, ਰੂਸ ਅਤੇ ਚੀਨ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਕੁਦਰਤ ਦੇ ਬੇਹੱਦ ਤੇ ਅੰਨ੍ਹੇਵਾਹ ਦੋਹਨ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਅਜਿਹਾ ਨਹੀਂ ਹੈ ਕਿ ਧਰਤੀ ਦੇ ਵਧਦੇ ਤਾਪਮਾਨ ਨਾਲ ਦੁਨੀਆ ਦੇ ਦੇਸ਼ ਚਿੰਤਤ ਨਾ ਹੋਣ ਜਾਂ ਇਸ ਤੋਂ ਬੇਖਬਰ ਹੋਣ ਪਰ ਇਸ ਨੂੰ ਸੰਤੁਲਿਤ ਕਰਨ ਦੇ ਯਤਨਾਂ ’ਚ ਜੋ ਟੀਚਾ ਹਾਸਲ ਕੀਤਾ ਜਾਣਾ ਸੀ ਉਹ ਹਾਲੇ ਦੂਰ ਦੀ ਕੌਡੀ ਹੀ ਸਿੱਧ ਹੋ ਰਿਹਾ ਹੈ। (Temperature)

ਹਾਲਾਤ ਬੇਹੱਦ ਚਿੰਤਾਯੋਗ ਅਤੇ ਗੰਭੀਰ ਹਨ ਭਾਰਤ ਦੇ ਨਾਲ ਹੀ ਦੁਨੀਆ ਦੇ ਦੇਸ਼ ਹੁਣ ਜਲਵਾਯੂ ਬਦਲਾਅ ਦੇ ਮਾੜੇ ਨਤੀਜਿਆਂ ਨਾਲ ਦੋ-ਚਾਰ ਹੋਣ ਲੱਗੇ ਹਨ ਬੇਮੌਸਮੇ ਮੀਂਹ, ਤੇਜ਼ ਗਰਮੀ, ਤੇਜ਼ ਸਰਦੀ, ਆਏ ਦਿਨ ਤੂਫਾਨਾਂ ਦਾ ਸਿਲਸਿਲਾ, ਜ਼ਮੀਨ ਧਸਣੀ, ਸੁਨਾਮੀ, ਗਲੇਸ਼ੀਅਰਾਂ ਤੋਂ ਬਰਫ ਦਾ ਤੇਜ਼ੀ ਨਾਲ ਪਿਘਲਣਾ, ਭੂਚਾਲ, ਜੰਗਲਾਂ ’ਚ ਆਏ ਦਿਨ ਅੱਗਾਂ ਲੱਗਣੀਆਂ ਅਤੇ ਨਾ ਜਾਣੇ ਕੀ-ਕੀ ਮਾੜੇ ਨਤੀਜੇ ਸਾਹਮਣੇ ਆਉਂਦੇ ਜਾ ਰਹੇ ਹਨ ਹਾਲਾਤ ਤਾਂ ਇੱਥੋਂ ਤੱਕ ਹੁੰਦੇ ਜਾ ਰਹੇ ਹਨ ਕਿ ਮੌਸਮ ਦੇ ਸਮੇਂ ਅਤੇ ਮਿਆਦ ’ਚ ਵੀ ਤੇਜ਼ੀ ਨਾਲ ਬਦਲਾਅ ਹੁੰਦਾ ਜਾ ਰਿਹਾ ਹੈ ਕਦੋਂ ਮੀਂਹ ਆ ਜਾਵੇ ਤੇ ਕਦੋਂ ਤੇਜ਼ ਗਰਮੀ ਤੇ ਕਦੋਂ ਸਰਦੀ ਦੇ ਤੇਵਰ ਤੇਜ਼ ਜਾਂ ਘੱਟ ਹੋ ਜਾਂਦੇ ਹਨ। (Temperature)

ਇਹ ਵੀ ਪੜ੍ਹੋ : Road Accident: ਸਮਰਾਲਾ ਵਿਖੇ ਭਿਆਨਕ ਸੜਕ ਹਾਦਸਾ, 2 ਦੀ ਮੌਤ, 15 ਜ਼ਖਮੀ

ਇਹ ਪਤਾ ਹੀ ਲੱਗਦਾ ਸਭ ਤੋਂ ਚਿੰਤਾਯੋਗ ਗੱਲ ਇਹ ਹੈ ਕਿ ਹੀਟਵੇਵ ਦੀ ਚਪੇਟ ’ਚ ਆਉਣ ਨਾਲ ਲੋਕਾਂ ਦੀਆਂ ਮੌਤਾਂ ’ਚ ਤੇਜ਼ੀ ਨਾਲ ਇਜਾਫ਼ਾ ਹੋਣ ਲੱਗਾ ਹੈ ਦੇਖਿਆ ਜਾਵੇ ਤਾਂ ਇਹ ਹੀਟਵੇਵ ਮੌਤ ਦਾ ਕਾਰਨ ਬਣਨ ਲੱਗੀ ਹੈ ਹੀਟਵੇਵ ਅਤੇ ਉਸ ਦੀ ਮਿਆਦ ਹੁਣ ਸੰਕਟ ਦਾ ਨਵਾਂ ਕਾਰਨ ਬਣਦੀ ਜਾ ਰਹੀ ਹੈ ਅਸਟਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਦੇ ਇੱਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਭਾਰਤ ਨਾਲ ਹੀ ਚੀਨ ਅਤੇ ਰੂਸ ’ਚ ਹੀਟਵੇਵ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ ਇੱਕ ਰਿਪੋਰਟ ਅਨੁਸਾਰ ਹਰ ਸਾਲ ਦੁਨੀਆ ਦੇ ਦੇਸ਼ਾਂ ’ਚ ਸਿਰਫ਼ ਲੋਅ ਦੀ ਚਪੇਟ ’ਚ ਆਉਣ ਨਾਲ ਇੱਕ ਲੱਖ 54 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਆਪਣੀ ਜਾਨ ਗਵਾ ਦਿੰਦੇ ਹਨ। (Temperature)

ਪ੍ਰਤੀ ਦਸ ਲੱਖ ’ਚੋਂ 236 ਵਿਅਕਤੀਆਂ ਦੀ ਮੌਤ ਹੀਟਵੇਵ ਕਾਰਨ ਹੋ ਰਹੀ ਹੈ ਰਿਪੋਰਟ ਦੀ ਮੰਨੀਏ ਤਾਂ ਇਨ੍ਹਾਂ ’ਚ ਹਰ ਪੰਜਵਾਂ ਜਾਨ ਗਵਾਉਣ ਵਾਲਾ ਵਿਅਕਤੀ ਭਾਰਤੀ ਹੈ ਇਹ ਆਪਣੇ-ਆਪ ’ਚ ਚਿੰਤਾਯੋਗ ਅਤੇ ਗੰਭੀਰ ਵਿਸ਼ਾ ਹੈ ਇਹ ਅਧਿਐਨ ਵੀ 43 ਦੇਸ਼ਾਂ ਦੇ 750 ਸਥਾਨਾਂ ਦੇ ਤਾਪਮਾਨ ਦੇ ਅਧਿਐਨ ਦੇ ਆਧਾਰ ’ਤੇ ਹੈ ਅਧਿਐਨ ਕਰਨ ਵਾਲਿਆਂ ਅਨੁਸਾਰ ਪਿਛਲੇ 30 ਸਾਲਾਂ ’ਚ ਹੀਟਵੇਵ ਕਾਰਨ ਮੌਤ ਦੇ ਅੰਕੜਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈਭਾਰਤੀ ਮੌਸਮ ਵਿਭਾਗ ਦੀ ਮੰਨੀਏ ਤਾਂ ਪੂਰਵੀ ਭਾਰਤ ’ਚ 1901 ਤੋਂ ਬਾਅਦ ਸਭ ਤੋਂ ਜ਼ਿਆਦਾ ਗਰਮੀ ਇਸ ਸਾਲ ਅਪਰੈਲ ’ਚ ਰਿਕਾਰਡ ਕੀਤੀ ਗਈ ਹੈ। (Temperature)

ਪੱਛਮੀ ਬੰਗਾਲ ’ਚ 2015 ਤੋਂ ਬਾਅਦ ਅਪਰੈਲ ’ਚ ਸਭ ਤੋਂ ਜ਼ਿਆਦਾ ਲੋਅ ਦੀਆਂ ਚਪੇੜਾਂ ਨੂੰ ਝੱਲਣਾ ਪਿਆ ਹੈ

ਪੱਛਮੀ ਬੰਗਾਲ ’ਚ 2015 ਤੋਂ ਬਾਅਦ ਅਪਰੈਲ ’ਚ ਸਭ ਤੋਂ ਜ਼ਿਆਦਾ ਲੋਅ ਦੀਆਂ ਚਪੇੜਾਂ ਨੂੰ ਝੱਲਣਾ ਪਿਆ ਹੈ ਲਗਭਗ ਇਸੇ ਤਰ੍ਹਾਂ ਦੇ ਹਾਲਾਤ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਦੇੇਖੇ ਜਾ ਸਕਦੇ ਹਨ ਹਾਲਾਤ ਤਾਂ ਇੱਥੋਂ ਤੱਕ ਹੁੰਦੇ ਜਾ ਰਹੇ ਹਨ ਕਿ ਸਮੁੰਦਰ ਦਾ ਜਲ ਪੱਧਰ ਵਧਦਾ ਜਾ ਰਿਹਾ ਹੈ ਤੇ ਉਸ ਦੇ ਨਤੀਜੇ ਵਜੋਂ ਸਮੁੰਦਰ ਦੇ ਕੰਢੇ ਵੱਸੇ ਸ਼ਹਿਰਾਂ ਦੀ ਹੋਂਦ ਤੱਕ ਸੰਕਟ ’ਚ ਆਉਣ ਲੱਗੀ ਹੈ ਦਰਅਸਲ ਇਹ ਸਾਰੀ ਸਮੱਸਿਆ ਮਨੁੱਖ ਵੱਲੋਂ ਪੈਦਾ ਕੀਤੀ ਸਮੱਸਿਆ ਹੈ ਅੰਨ੍ਹੇਵਾਹ ਸ਼ਹਿਰੀਕਰਨ, ਰੁੱਖਾਂ ਦੇ ਜੰਗਲਾਂ ਦੀ ਥਾਂ ਲੋਹੇ-ਕੰਕਰੀਟ ਦੇ ਖੜ੍ਹੇ ਹੁੰਦੇ ਜੰਗਲ, ਅਬਾਦੀ ’ਚ ਬੇਲੋੜਾ ਵਾਧਾ ਅਤੇ ਕਾਰਬਨ ਨਿਕਾਸੀ ਨੂੰ ਲਗਾਮ ਪਾਉਣ ’ਚ ਨਾਕਾਮੀ ਦੇ ਨਤੀਜੇ ਸਾਹਮਣੇ ਆਉਂਦੇ ਜਾ ਰਹੇ ਹਨ। (Temperature)

ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਉਤਪਾਦਾਂ ਦੀ ਵਰਤੋਂ ਬੇਤਹਾਸ਼ਾ ਵਧੀ ਹੈ

ਜੈਵਿਕ ਵਿਭਿੰਨਤਾ ਪ੍ਰਭਾਵਿਤ ਹੁੰਦੀ ਜਾ ਰਹੀ ਹੈ ਆਧੁਨਿਕੀਕਰਨ ਦੇ ਨਾਂਅ ’ਤੇ ਨਿੱਤ ਨਵੇਂ ਪ੍ਰਯੋਗ ਹੋਣ ਲੱਗੇ ਹਨ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਉਤਪਾਦਾਂ ਦੀ ਵਰਤੋਂ ਬੇਤਹਾਸ਼ਾ ਵਧੀ ਹੈ ਮੰਦਭਾਗੇ ਹਾਲਾਤ ਇਹ ਹਨ ਕਿ ਜਿਸ ਉਤਪਾਦ ਨੂੰ ਅਸੀਂ ਅੱਜ ਉਪਯੋਗੀ ਦੱਸ ਰਹੇ ਹਾਂ ਇੱਕ ਸਮੇਂ ਬਾਅਦ ਉਸ ਉਤਪਾਦ ਨਾਲ ਹੋਣ ਵਾਲੇ ਨੁਕਸਾਨ ਗਿਣਾਉਣ ਲੱਗਦੇ ਹਾਂ ਦੂਜੇ ਪਾਸੇ ਵਾਤਾਵਰਨ ਦੀ ਨਮੀ ਨੂੰ ਖ਼ਤਮ ਕਰਕੇ ਤਾਪਮਾਨ ਵਧਾਉਣ ’ਚ ਇਨ੍ਹਾਂ ਉਤਪਾਦਾਂ ਦੀ ਖਾਸ ਭੂਮਿਕਾ ਹੋ ਰਹੀ ਹੈ ਇਨ੍ਹਾਂ ਸਭ ਨਾਲ ਹੀ ਇਨਸਾਨੀ ਗਤੀਵਿਧੀਆਂ ’ਚ ਬਦਲਾਅ ਹੋਣ ਦੇ ਨਾਲ ਹੀ ਦਖ਼ਲ ਵਧਿਆ ਹੈ ਇੱਕ ਸਮਾਂ ਸੀ। (Temperature)

ਅੱਜ ਦੁਨੀਆ ਦੇ ਦੇਸ਼ ਪੌਲੀਥੀਨ ਤੋਂ ਮੁਕਤੀ ਚਾਹੁਣ ਲੱਗੇ ਹਨ

ਜਦੋਂ ਬੜੇ ਜ਼ੋਰਾਂ-ਸ਼ੋਰਾਂ ਨਾਲ ਪੌਲੀਥੀਨ ਨੂੰ ਉਤਾਰਿਆ ਗਿਆ ਅਤੇ ਅੱਜ ਦੁਨੀਆ ਦੇ ਦੇਸ਼ ਪੌਲੀਥੀਨ ਤੋਂ ਮੁਕਤੀ ਚਾਹੁਣ ਲੱਗੇ ਹਨ ਇਸ ਦਾ ਕਾਰਨ ਵੀ ਸਾਫ ਹੈ ਕਿ ਲੋਕਾਂ ਨੂੰ ਪੌਲੀਥੀਨ ਤੋਂ ਹੋਣ ਵਾਲੇ ਨੁਕਸਾਨ ਦਾ ਪਤਾ ਲੱਗਣ ਲੱਗਾ ਹੈ ਅੱਜ ਏਸੀ, ਫਰਿੱਜ, ਓਵਨ ਆਦਿ ਦੀ ਘਰ-ਘਰ ਉਪਲੱਬਧਤਾ ਅਸਾਨ ਹੋ ਗਈ ਹੈ ਹੁਣ ਏਸੀ, ਫਰਿੱਜ ਜਾਂ ਇਸ ਤਰ੍ਹਾਂ ਦੇ ਹੋਰ ਉਤਪਾਦ ਕਿਸ ਤਰ੍ਹਾਂ ਵਾਤਾਵਰਨ ਨੂੰ ਗਰਮ ਕਰ ਰਹੇ ਹਨ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਇੱਕ ਸਮੇਂ ਥਰਮਲ ਪਾਵਰ ਦੇ ਪਲਾਂਟ ਦੀ ਲੋੜ ਸੀ ਪਰ ਅੱਜ ਕੋਲੇ ਦੇ ਧੂੰਏਂ ਕਾਰਨ ਕਿਸ ਤਰ੍ਹਾਂ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਇਹ ਸਮਝਣ ਲੱਗੇ ਹਾਂ ਘਰ ’ਚ ਜਗਣ ਵਾਲੇ ਬੱਲਬ ਦੀ ਗੱਲ ਕਰੀਏ। (Temperature)

ਤਾਂ ਆਮ ਬੱਲਬ ਤੋਂ ਸੀਐਫ਼ਐਲ ਅਤੇ ਉਸ ਤੋਂ ਬਾਅਦ ਐਲਈਡੀ ਅਤੇ ਸੋਲਰ ਦਾ ਯੁੱਗ ਆ ਗਿਆ ਸਵਾਲ ਕਈ ਵਾਰ ਤਾਂ ਇੱਦਾਂ ਲੱਗਦਾ ਹੈ ਜਿਵੇਂ ਮਾਰਕਿਟ ਫੋਰਸਿਸ ਵੀ ਬਹੁਤ ਕੁਝ ਪ੍ਰਭਾਵਿਤ ਕਰਦੀ ਹੈ ਅੱਜ ਆਰਓ ਦਾ ਸੈਚੂਰੇਸ਼ਨ ਆ ਗਿਆ ਤਾਂ ਇਸ ਦੀ ਵਰਤੋਂ ਨੁਕਸਾਨਦੇਹ ਦੱਸੀ ਜਾਣ ਲੱਗੀ ਹੈ ਉਸੇ ਤਰ੍ਹਾਂ ਜਾਪਾਨ ’ਚ ਓਵਨ ਨੂੰ ਸਿਹਤ ਲਈ ਨੁਕਸਾਨਦੇਹ ਦੱਸਿਆ ਜਾਣ ਲੱਗਾ ਹੈ ਈਂਧਨ ਦੇ ਜਿੰਨੇ ਵੀ ਸਾਧਨ ਹਨ ਉਹ ਸਾਰੇ ਵਾਤਾਵਰਨ ਨੂੰ ਦੂਸ਼ਿਤ ਕਰਨ ’ਚ ਅੱਗੇ ਹਨ ਇਸ ਤਰ੍ਹਾਂ ਸੁਵਿਧਾਜਨਕ ਇਲੈਕਟ੍ਰਾਨਿਕ ਉਤਪਾਦ ਵਾਤਾਵਰਨ ਨੂੰ ਵਿਗਾੜਨ ’ਚ ਕੋਈ ਕਮੀ ਨਹੀਂ ਛੱਡ ਰਹੇ ਦੇਖਿਆ ਜਾਵੇ ਤਾਂ ਕੁਦਰਤ ਨਾਲ ਖਿਲਵਾੜ ਕਰਨ ਦਾ ਨਤੀਜਾ ਸਾਹਮਣੇ ਆਉਣ ਲੱਗਾ ਹੈ। (Temperature)

ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਹੀ ਕਦੇ ਸਾਉਣ ਬਿਨਾਂ ਮੀਂਹ ਦੇ ਲੰਘ ਜਾਂਦਾ ਹੈ

ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਹੀ ਕਦੇ ਸਾਉਣ ਬਿਨਾਂ ਮੀਂਹ ਦੇ ਲੰਘ ਜਾਂਦਾ ਹੈ ਤਾਂ ਕਦੇ ਅਪਰੈਲ-ਮਈ ’ਚ ਵੀ ਮੀਂਹ ਕਾਰਨ ਸਰਦੀ ਨਾਲ ਦੋ-ਚਾਰ ਹੋਣਾ ਪੈ ਜਾਂਦਾ ਹੈ ਸਮਾਂ ਆ ਗਿਆ ਹੈ ਜਦੋਂ ਇਸ ਸਮੱਸਿਆ ਦੇ ਹੱਲ ਲਈ ਮਾਹਿਰਾਂ ਨੂੰ ਖਾਸ ਤੌਰ ’ਤੇ ਧਿਆਨ ਦੇਣਾ ਹੋਵੇਗਾ ਨਹੀਂ ਤਾਂ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾਣਗੇ ਇਸ ਨੂੰ ਭਾਵੇਂ ਹੀ ਚਿਤਾਵਨੀ ਸਮਝਿਆ ਜਾਵੇ ਜਾਂ ਕੁਝ ਹੋਰ ਪਰ ਸਭ ਕੁਝ ਸ਼ੀਸ਼ੇ ਵਾਂਗ ਸਾਫ ਹੈ ਹੁਣ ਸਮਾਂ ਆ ਗਿਆ ਹੈ ਕਿ ਧਰਤੀ ਦੇ ਵਧਦੇ ਤਾਪਮਾਨ ਦੇ ਪੱਧਰ ਨੂੰ ਘੱਟ ਕਰਨ ਦੇ ਉਪਾਵਾਂ ’ਤੇ ਗੰਭੀਰਤਾ ਨਾਲ ਕੰਮ ਕੀਤਾ ਜਾਵੇ। (Temperature)

ਡਾ. ਰਾਜਿੰਦਰ ਸ਼ਰਮਾ
ਇਹ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ।