ਤਕਨੀਕ ’ਚ ਤੇਜੀ ਦੀ ਜ਼ਰੂਰਤ

ਤਕਨੀਕ ’ਚ ਤੇਜੀ ਦੀ ਜ਼ਰੂਰਤ

ਬੀਤੇ ਦਿਨੀਂ ਇਹ ਖਬਰ ਸਾਹਮਣੇ ਆਈ ਸੀ ਕਿ ਹਾਈਡ੍ਰੋਜਨ ਨਾਲ ਚੱਲਣ ਵਾਲੀ ਬੱਸ ਪਹਿਲੀ ਵਾਰ ਪੂਨੇ ਦੀਆਂ ਸੜਕਾਂ ’ਤੇ ਆ ਗਈ ਹੈ ਇਸ ਤੋਂ ਕੁਝ ਦਿਨ ਪਹਿਲਾਂ ਮੁੰਬਈ ’ਚ ਡਬਲ ਡੇਕਰ ਇਲੈਕਟ੍ਰਿਕ ਬੱਸ ਵੀ ਸੜਕਾਂ ’ਤੇ ਉੱਤਰ ਚੁੱਕੀ ਹੈ ਜਿੱਥੋਂ ਤੱਕ ਹਾਈਡ੍ਰੋਜਨ ਬੱਸ ਦੀ ਗੱਲ ਹੈ ਤਕਨੀਕ ਕਾਰਨ ਇਹ ਬੱਸ ਧੂੰਆਂ ਨਹੀਂ ਛੱਡੇਗੀ ਹਾਈਡ੍ਰੋਜਨ ਦੀ ਖਪਤ ਨਾਲ ਸਿਰਫ ਪਾਣੀ ਹੀ ਬਣੇਗਾ ਜਿਸ ਨਾਲ ਵਾਤਾਵਰਨ ਸ਼ੁੱਧ ਰਹੇਗਾ ਤੇਲ ਰਹਿਤ ਸਾਧਨਾਂ ਦੀ ਦੇਸ਼ ਨੂੰ ਤੁਰੰਤ ਤੇ ਸਖ਼ਤ ਜ਼ਰੂਰਤ ਹੈ ਟਾਟਾ ਤੇ ਇਸਰੋ ਨੇ ਸੰਨ 2006 ’ਚ ਹਾਈਡ੍ਰੋਜਨ ਬੱਸ ਲਈ ਤਕਨੀਕ ’ਤੇ ਕੰਮ ਸ਼ੁਰੂ ਕੀਤਾ ਸੀ ਤੇ 2013 ’ਚ ਬੱਸ ਦੇ ਤਿਆਰ ਹੋਣ ਦੀਆਂ ਖਬਰਾਂ ਆਈਆਂ ਸਨ, ਪਰ ਇਸ ਬੱਸ ਨੂੰ ਸੜਕੀ ਅੰਗ ਬਣਨ ਲੱਗਿਆਂ ਕਰੀਬ 17 ਸਾਲ ਲੱਗ ਗਏ ਕੰਮ ਦੀ ਇਸ ਰਫਤਾਰ ਨੂੰ ਵਧਾਉਣ ਦੀ ਖਾਸ ਜ਼ਰੂਰਤ ਹੈ

ਬਿਨਾਂ ਸ਼ੱਕ ਇੰਜੀਨੀਅਰ ਤੇ ਵਿਗਿਆਨੀ ਵਧਾਈ ਦੇ ਪਾਤਰ ਹਨ ਜਿੰਨਾਂ ਨੇ ਬਹੁਤ ਮਿਹਨਤ ਕੀਤੀ ਹੈ ਪਰ ਜਿਸ ਤਰ੍ਹਾਂ ਪ੍ਰਦੂਸ਼ਣ ਨੇ ਦੇਸ਼ ਨੂੰ ਬੇਹਾਲ ਕਰ ਦਿੱਤਾ ਹੈ ਉਸ ਦੇ ਮੁਤਾਬਿਕ ਤਕਨੀਕ ’ਚ ਵਾਧੇ ਲਈ ਹੋਰ ਤੇਜ਼ੀ ਲਿਆਉਣੀ ਪਵੇਗੀ ਜਰਮਨੀ ਨੇ ਹਾਈਡ੍ਰੋਜਨ ਨਾਲ ਰੇਲ ਗੱਡੀ ਚਲਾ ਲਈ ਹੈ ਅਸਲ ’ਚ ਸਾਡਾ ਦੇਸ਼ ਹਵਾ ਪ੍ਰਦੂਸ਼ਣ ਵਾਲੇ ਦੇਸ਼ਾਂ ’ਚ ਸਭ ਤੋਂ ਅੱਗੇ ਚੱਲ ਰਿਹਾ ਹੈ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਵਾਲੇ 20 ਸ਼ਹਿਰਾਂ ਵਿੱਚੋਂ 18 ਸ਼ਹਿਰ ਸਾਡੇ ਦੇਸ਼ ਦੇ ਹਨ

ਮਹਾਨਗਰ ਦੇ ਕਈ ਹਿੱਸਿਆਂ ’ਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਪਿਛਲੇ ਸਾਲਾਂ ’ਚ ਦਿੱਲੀ ਸਰਕਾਰ ਹਵਾ ਪ੍ਰਦੂਸ਼ਣ ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕਿਸਾਨਾਂ ਨੂੰ ਦੋਸ਼ੀ ਮੰਨਦੀ ਰਹੀ ਇਨ੍ਹਾਂ ਸੂਬਿਆਂ ਦੇ ਕਿਸਾਨਾਂ ’ਤੇ ਦੋਸ਼ ਲਾਇਆ ਜਾਂਦਾ ਸੀ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਹਨ ਜਿਸ ਕਰਕੇ ਪਰਾਲੀ ਦਾ ਧੂੰਆਂ ਦਿੱਲੀ ਦਾ ਵਾਤਾਵਰਨ ਗੰਧਲਾ ਕਰਦਾ ਹੈ ਵਿਗਿਆਨਕ ਤੌਰ ’ਤੇ ਇਹ ਦੋਸ਼ ਬਿਲਕੁਲ ਬੇਬੁਨਿਆਦ ਸਨ ਚਾਰ-ਪੰਜ ਰਾਜਾਂ ਦਾ ਧੂੰਆਂ ਸਿਰਫ ਦਿੱਲੀ ਨੂੰ ਹੀ ਕਿਵੇਂ ਪ੍ਰਦੂਸ਼ਿਤ ਕਰ ਸਕਦਾ ਹੈ ਅਸਲ ’ਚ ਦਿੱਲੀ ’ਚ ਆਵਾਜਾਈ ਦੇ ਕਰੋੜਾਂ ਸਾਧਨ ਤੇ ਵੱਡੀ ਗਿਣਤੀ ਫੈਕਟਰੀਆਂ ’ਚੋਂ ਨਿੱਕਲ ਰਿਹਾ

ਧੂੰਆਂ ਹੀ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਸੀ ਸੋ ਹੁਣ ਜ਼ਰੂਰਤ ਦਿੱਲੀ ਸਮੇਤ ਹੋਰ ਪ੍ਰਦੂਸ਼ਿਤ ਸ਼ਹਿਰਾਂ ’ਚ ਹਾਈਡ੍ਰੋਜਨ ਸਮੇਤ ਹੋਰ ਤੇਲ ਰਹਿਤ ਬੱਸਾਂ ਨੂੰ ਸੜਕਾਂ ’ਤੇ ਲਿਆਂਦਾ ਜਾਵੇ ਤਾਂ ਕਿ ਪ੍ਰਦੂਸ਼ਣ ਖਤਮ ਹੋ ਜਾਵੇ ਇਲੈਕਟ੍ਰਿਕ ਬੱਸਾਂ ਵੀ ਲਿਆਉਣੀਆਂ ਪੈਣਗੀਆਂ ਇਸ ਦੇ ਨਾਲ ਦੁਪਹੀਆ ਤੇ ਚੁਪਹੀਆ ਨਿੱਜੀ ਸਾਧਨ ਵੀ ਤੇਲ ਰਹਿਤ ਕਰਨੇ ਪੈਣਗੇ ਜਨਤਕ ਸਾਧਨ ਜ਼ਿਆਦਾ ਹੋਣਗੇ ਤਾਂ ਨਿੱਜੀ ਸਾਧਨਾਂ ਦੀ ਵਰਤੋਂ ਵੀ ਘਟੇਗੀ ਇਸ ਦੇ?ਨਾਲ ਹੀ ਸਾਈਕਲ ਦਾ ਰੁਝਾਨ ਵੀ ਵਧਾਉਣਾ ਪਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ