ਨਵਜੋਤ ਸਿੱਧੂ ਦੇ ਸਿਆਸੀ ਛੱਕੇ

Minister, Navjot Singh Sidhu, Political, Sixes, Editorial

ਨੌਜਵਾਨ ਆਗੂਆਂ ਕੋਲ ਜੋਸ਼ ਕੰਮ ਕਰਨ ਦਾ ਸਭ ਤੋਂ ਵੱਡਾ ਗੁਣ ਹੁੰਦਾ ਹੈ ਪਰ ਜੇਕਰ ਵਿਵੇਕ ਇਧਰ ਉਧਰ ਹੋ ਜਾਵੇ ਤਾਂ ਜੋਸ਼ ਨਾਲ ਮਿੱਥੇ ਨਿਸ਼ਾਨੇ ਹਾਸਲ ਕਰਨ ਸੌਖੇ ਨਹੀਂ ਜੋਸ਼ ਤੇ ਹੋਸ਼ ਸੁਧਾਰ ਲਈ ਦੋਵੇਂ ਜ਼ਰੂਰੀ ਹਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਭਾਸ਼ਣਾਂ ‘ਚ ਜੋਸ਼ ਦਾ ਅਜਿਹਾ ਰੰਗ ਹੈ ਕਿ ਹਰ ਉਮਰ ਵਰਗ ਦਾ ਦਰਸ਼ਕ/ਸਰੋਤਾ ਕੀਲਿਆ ਜਾਂਦਾ ਹੈ ਇਸੇ ਜੋਸ਼ ਨੇ ਉਨ੍ਹਾਂ ਨੂੰ ਇੰਡੀਆ ਦਾ ਸਟਾਰ ਪ੍ਰਚਾਰਕ ਬਣਾ ਦਿੱਤਾ ਸੰਨ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਭਾਜਪਾ ਨੂੰ ਆਪਣੇ ਇਸ ਸਿਆਸੀ ਖਿਡਾਰੀ ਦੀ ਪੂਰੀ ਕਦਰ ਸੀ ਭਾਜਪਾ ਨੇ ਸਿੱਧੂ ਨੂੰ ‘ਬਿੱਗ ਬੌਸ’ ‘ਚ ‘ਚੋਂ ਵੀ ਵਾਪਸ ਬੁਲਾ ਲਿਆ ਆਲ ਰਾਊਂਡਰ ਸਿੱਧੂ ਨੇ ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਬੱਲੇ-ਬੱਲੇ ਕਰਵਾ ਦਿੱਤੀ ਸਿੱਧੂ ਨੇ ਭਾਜਪਾ ਛੱਡੀ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵਾਂ ਨੂੰ ਚੱਕਰਾਂ ‘ਚ ਪਾਈ ਰੱਖਿਆ।

ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਈ ਕਰੋੜਾਂ ਦੀ ਲੁੱਟ, ਲੁਟੇਰੇ ਵੈਨ ਲੈ ਕੇ ਫਰਾਰ

ਉੱਥੇ ਸਿੱਧੂ ਜੋਸ਼ ਨਾਲੋਂ ਵਧ ਹੋਸ਼ ‘ਚ ਰਹੇ ਆਖਰ ਤੀਰ ਨਿਸ਼ਾਨੇ ‘ਤੇ ਵੱਜਾ ਤੇ ਸਿੱਧੂ ਨੇ ਕਾਂਗਰਸ ਦਾ ਪੱਲਾ ਫੜ ਕੇ ਵਜ਼ੀਰੀ ਵੀ ਹਾਸਲ ਕਰ ਲਈ ਸਿੱਧੂ ਸਿਆਸਤ ‘ਚ ਸਾਫ ਦਿਲ ਵਾਲੇ ਆਗੂ ਵਜੋਂ ਮਸ਼ਹੂਰ ਰਹੇ ਹਨ ਜਿਨ੍ਹਾਂ ਨੇ ਲੋਕਾਂ ਦੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਦੀ ਥਾਂ ਆਪਣੀ ਜੇਬ੍ਹ ਹੌਲੀ ਕੀਤੀ ਸਾਫ ਦਿਲ ਕਰਕੇ ਸਿੱਧੂ ਭ੍ਰਿਸ਼ਟਾਚਾਰ ਖਿਲਾਫ ਵੀ ਗਰਜ਼ਦੇ ਹਨ ਹਾਲਾਤਾਂ ਮੁਤਾਬਕ ਅਜਿਹਾ ਹੋਣਾ ਵੀ ਚਾਹੀਦਾ ਹੈ ਚੇਤਨ ਮੰਤਰੀ ਹੀ ਆਪਣੇ ਅਹੁਦੇ ਨਾਲ ਨਿਆਂ ਕਰਦਾ ਹੈ, ਅਜਿਹੇ ਜਜ਼ਬੇ ਦੀ ਪੰਜਾਬ ਨੂੰ ਸਖ਼ਤ ਜ਼ਰੂਰਤ ਹੈ ਪਰ ਜੋਸ਼ ‘ਚ ਆਏ ਸਿੱਧੂ ਕਿਤੇ ਨਾ ਕਿਤੇ ਸਰਕਾਰੀ ਕੰਮਕਾਜ ਦੀਆਂ ਬਾਰੀਕੀਆਂ ਨੂੰ ਬਾਰੀਕ ਨਜ਼ਰ ਨਾਲ ਵੇਖਣ ਦੀ ਬਜਾਇ ਹਰ ਗੇਂਦ ‘ਤੇ ਛੱਕਾ ਮਾਰ ਜਾਂਦੇ ਹਨ ਮੁਹਾਲੀ ਨਿਗਮ ਮਾਮਲੇ ‘ਚ ਸਿੱਧੂ ਤੇ ਸਰਕਾਰ ਦੋਵਾਂ ਲਈ ਕਸੂਤੀ ਸਥਿਤੀ ਬਣ ਗਈ ਹੈ।

ਫਿਰ ਵੀ ਇਹ ਪਹਿਲੀ ਵਾਰ ਹੈ ਕਿ ਕਿਸੇ ਮੰਤਰੀ ਦੇ ਫੈਸਲੇ ‘ਤੇ ਚਰਚਾ ਹੋਣ ਲੱਗੀ ਹੈ ਘੱਟੋ-ਘੱਟ ਮਹਿਕਮਿਆਂ ਨੂੰ ਜਾਣਨ ਤੇ ਉਨ੍ਹਾਂ ਨੂੰ ਘੋਖਣ ਲਈ ਵਜ਼ੀਰ ਸਮਾਂ ਤਾਂ ਕੱਢਣ ਲੱਗਾ ਹੈ ਉਂਜ ਸਿੱਧੂ ਨੂੰ ਸਰਕਾਰ ਇਸ ਗੱਲ ਦੀ ਛੋਟ ਦੇ ਸਕਦੀ ਹੈ ਕਿ ਬਤੌਰ ਵਜ਼ੀਰ ਉਨ੍ਹਾਂ ਦਾ ਪਹਿਲਾ ਸਾਲ ਹੀ ਹੈ ਸਿੱਧੂ ਨੂੰ ਸ਼ਾਸਨ ਤੇ ਪ੍ਰਸ਼ਾਸਨਿਕ ਢਾਂਚੇ ਦੀਆਂ ਬਾਰੀਕੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਹੇਠਲੇ ਅਧਿਕਾਰੀਆਂ ਤੇ ਆਗੂਆਂ ਦੇ ਮਾਣ-ਸਨਮਾਨ ਪ੍ਰਤੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਆਗੂ ਨੂੰ ਸੁਚੇਤ ਰਹਿਣਾ ਪਵੇਗਾ ਕਿਉਂਕਿ ਖੇਡਾਂ ਵਾਂਗ ਹੀ ਇੱਥੇ ਬਰਾਬਰੀ ਵਾਲਾ ਲੋਕਰਾਜ ਹੈ ਜੋਸ਼ ਨਾਲ ਵਿਵੇਕ ਦਾ ਨਾਤਾ ਸੂਬੇ ਲਈ ਚੰਗੀ ਸਵੇਰ ਵੀ ਲਿਆ ਸਕਦਾ ਹੈ।

LEAVE A REPLY

Please enter your comment!
Please enter your name here