ਪੀਏਯੂ ਦੇ ਵਿਗਿਆਨੀਆਂ ਦੀ ਟੀਮ ਨੂੰ ਪ੍ਰਾਪਤ ਹੋਇਆ ਰਾਸ਼ਟਰੀ ਕਾਪੀਰਾਈਟ

Punjabi Agriculture University Ludhiana
ਪੀਏਯੂ ਲੁਧਿਆਣਾ ਦੇ ਵਿਗਿਆਨੀਆਂ ਦੀ ਟੀਮ ਨੂੰ ਮਿਲਿਆ ਰਾਸ਼ਟਰੀ ਕਾਪੀਰਾਈਟ ਦੀ ਫੋਟੋ।

ਇੱਟਾਂ ਦੀਆਂ ਕੰਧ ’ਤੇ ਲੱਗਣ ਵਾਲੀ ਸਮੱਗਰੀ ਦਾ ਅਨੁਮਾਨ ਲਾਉਣ ਲਈ ਸਾਫਟਵੇਅਰ ਕੀਤਾ ਵਿਕਸਿਤ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Punjabi Agriculture University Ludhiana) ਦੇ ਸਿਵਲ ਇੰਜਨੀਅਰਿੰਗ ਵਿਭਾਗ ਦੇ ਵਿਗਿਆਨੀਆਂ ਨੇ ਇੱਟਾਂ ਦੀ ਕੰਧ ਦਾ ਅਨੁਮਾਨ ਲਾਉਣ ਲਈ ਵਿਸ਼ੇਸ਼ ਸਾਫਟਵੇਅਰ ਤਿਆਰ ਕੀਤਾ ਹੈ। ਜਿਸ ਦੇ ਲਈ ਵਿਗਿਆਨੀਆਂ ਦੀ ਟੀਮ ਨੂੰ ਭਾਰਤੀ ਕਾਪੀਰਾਈਟ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦਿਆਂ ਇੰਜ. ਸਰਵੇਸ਼ ਕੁਮਾਰ ਨੇ ਦੱਸਿਆ ਕਿ ਇਹ ਸਾਫਟਵੇਅਰ ਸੌਖੇ ਤਰੀਕੇ ਨਾਲ ਵਰਤੋਂ ਕੀਤਾ ਜਾ ਸਕਣ ਵਾਲਾ ਹੈ। ਇਸ ਰਾਹੀਂ ਇੱਟਾਂ ਵਾਲੀ ਕੰਧ ਦੀ ਸਮੱਗਰੀ ਦਾ ਅੰਦਾਜ਼ਾ ਅਸਾਨੀ ਨਾਲ ਲਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਫਟਵੇਅਰ ਦੱਸ ਦਿੰਦਾ ਹੈ ਕਿ ਕਿੰਨੀਆਂ ਇੱਟਾਂ ਜਾਂ ਸਮੱਗਰੀ ਦੀ ਵਰਤੋਂ ਕਰਕੇ ਵਿਸ਼ੇਸ਼ ਕੰਧ ਦੀ ਉਸਾਰੀ ਕੀਤੀ ਜਾ ਸਕੇਗੀ। ਇਸ ਵਿੱਚ ਰੇਤਾ, ਬੱਜਰੀ ਅਤੇ ਸੀਮਿੰਟ ਦੇ ਨਾਲ-ਨਾਲ ਉਸਾਰੀ ਲਈ ਲੱਗਣ ਵਾਲੇ ਸਮੇਂ ਬਾਰੇ ਵੀ ਅੰਦਾਜ਼ਾ ਲਾ ਲਿਆ ਜਾਂਦਾ ਹੈ। Punjabi Agriculture University Ludhiana

ਇਹ ਵੀ ਪੜ੍ਹੋ: ਫਿਰੋਜ਼ਪੁਰ ਲੋਕ ਸਭਾ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਕੀਤਾ ਚੋਣ ਪ੍ਰਚਾਰ ਸ਼ੁਰੂ

ਇਹ ਸਾਫਟਵੇਅਰ ਕਿਸਾਨਾਂ, ਮਿਸਤਰੀਆਂ, ਇੰਜਨੀਅਰਾਂ, ਆਰਕੀਟੈਕਟਾਂ ਅਤੇ ਹੋਰ ਧਿਰਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਣ ਦਾ ਅਨੁਮਾਨ ਹੈ। ਸਾਫਟਵੇਅਰ ਤਿਆਰ ਕਰਨ ਵਾਲੀ ਟੀਮ ’ਚ ਇੰਜਨੀਅਰ ਸਰਵੇਸ਼ ਕੁਮਾਰ, ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਦੇ ਡਾ. ਰੋਹਿਤ ਸ਼ਰਮਾ ਅਤੇ ਭੂਮੀ ਅਤੇ ਇੰਜਨੀਅਰਿੰਗ ਵਿਭਾਗ ਦੇ ਡਾ. ਚੇਤਨ ਸਿੰਗਲਾ ਸ਼ਾਮਲ ਸਨ। ਜਿੰਨ੍ਹਾਂ ਨੂੰ ਭਾਰਤੀ ਕਾਪੀਰਾਈਟ ਨੰਬਰ 26261/2022-ਸੀ ਓ/ਐੱਸ ਡਬਲਯੂ ਪ੍ਰਾਪਤ ਹੋਇਆ ਹੈ।

Punjabi Agriculture University Ludhiana

ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਸਿਵਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਵੀ ਪੀ ਸੇਠੀ ਨੇ ਵਿਗਿਆਨੀਆਂ ਦੀ ਇਸ ਟੀਮ ਨੂੰ ਇਸ ਲਾਭਕਾਰੀ ਖੋਜ ਅਤੇ ਖੋਜ ਨੂੰ ਕਾਪੀਰਾਈਟ ਮਿਲਣ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਬਿਹਤਰ ਖੋਜ ਦੀ ਆਸ ਪ੍ਰਗਟਾਈ। Punjabi Agriculture University Ludhiana