ਡੇਰਾ ਸੱਚਾ ਸੌਦਾ ‘ਚ ਯੋਗਾ ਕੈਂਪ ਦੌਰਾਨ ਸੈਂਕੜੇ ਕੌਮੀ ਤੇ ਕੌਮਾਂਤਰੀ ਖਿਡਾਰੀ ਹੋਏ ਸ਼ਾਮਲ

Hundreds, National and International, Players, Yoga camp , Dera Sacha Sauda

ਡੇਰਾ ਸੱਚਾ ਸੌਦਾ ‘ਚ ਯੋਗਾ ਕੈਂਪ ਦੌਰਾਨ ਸੈਂਕੜੇ ਕੌਮੀ ਤੇ ਕੌਮਾਂਤਰੀ ਖਿਡਾਰੀ ਹੋਏ ਸ਼ਾਮਲ

ਸਰਸਾ। ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਕੌਮਾਂਤਰੀ ਯੋਗਾ ਦਿਵਸ ਮੌਕੇ ਸੈਕੜੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਕੈਂਪ ‘ਚ ਖਿਡਾਰੀ ਨੀਲਮ ਇੰਸਾਂ, ਸਵਪਲਿਨ ਇੰਸਾਂ, ਕੀਰਤੀ ਇੰਸਾਂ, ਕਰਮਦੀਪ ਇੰਸਾਂ ਅਤੇ ਇਲਮ ਚੰਦ ਇੰਸਾਂ ਸਮੇਤ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਤੋਂ 62 ਕੌਮਾਂਤਰੀ ਅਤੇ 1465 ਕੌਮੀ ਖਿਡਾਰੀਆਂ ਨੇ ਹਿੱਸਾ ਲਿਆ। ਦੱਸ ਦਈਏ ਕਿ ਇਨ੍ਹਾਂ ਖਿਡਾਰੀਆਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਟਰੇਨਿੰਗ ਦਿੱਤੀ ਹੈ ਅਤੇ ਖੇਡਾਂ ਦੀਆਂ ਬਰੀਕੀਆਂ ਤੋਂ ਜਾਣੂੰ ਕਰਵਾ ਕੇ ਪਾਰੰਗਤ ਬਣਾਇਆ ਹੈ।

Hundreds, National and International, Players, Yoga camp , Dera Sacha Sauda

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮਾਂਤਰੀ ਯੋਗਾ ਖਿਡਾਰੀ ਨੀਲਮ ਇੰਸਾਂ ਨੇ ਕਿਹਾ ਕਿ ਉਨ੍ਹਾਂ 1994 ਵਿੱਚ ਨੌਵੀਂ ਕਲਾਸ ‘ਚ ਸ਼ਾਹ ਸਤਿਨਾਮ ਜੀ ਗਰਲਜ ਸਕੂਲ ‘ਚ ਦਾਖ਼ਲਾ ਲਿਆ ਸੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਨੂੰ ਦੱਸਿਆ ਕਿ ਕੋਰੀਆ ਅਤੇ ਜ਼ਰਮਨ ਦੇਸ਼ਾਂ ‘ਚ ਛੋਟੇ-ਛੋਟੇ ਬੱਚੇ ਵੀ ਯੋਗਾ ਅਤੇ ਜਿਮਨਾਸਟਿਕ ‘ਚ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਤਾਂ ਆਪਣੇ ਸਕੂਲ ਦੇ ਬੱਚੇ ਵੀ ਅਜਿਹਾ ਕਿਉਂ ਨਹੀਂ ਕਰ ਸਕਦੇ।

ਉਦੋਂ ਤੋਂ ਹੀ ਸਾਨੂੰ ਯੋਗਾ ਪ੍ਰਤੀ ਪ੍ਰੇਰਨਾ ਮਿਲੀ ਅਤੇ ਪੂਜਨੀਕ ਗੁਰੂ ਜੀ ਨੇ ਸਾਨੂੰ ਖੇਡ ‘ਚ ਅਜਿਹੀ ਤਕਨੀਕ ਦੱਸੀ ਜੋ ਨਾ ਸਿਰਫ਼ ਸੌਖੀ ਸੀ ਸਗੋਂ ਸਾਡੇ ਪ੍ਰਦਰਸ਼ਨ ‘ਚ ਬਹੁਤ ਜ਼ਿਆਦਾ  ਸੁਧਾਰ ਲਿਆਈ। ਇਸੇ ਦੇ ਨਤੀਜੇ ਵਜੋਂ ਵਿਸ਼ਵ ਯੋਗਾ ਕੱਪ ਸਮੇਤ ਕੌਤਾਂਤਰੀ ਪੱਤਰ ‘ਤੇ 10 ਸੋਨ, 10 ਰਜਤ ਅਤੇ 10 ਕਾਂਸੇ ਦੇ ਤਮਗਿਆਂ ਸਤੇ ਕੌਮੀ ਪੱਧਰ ‘ਤੇ ਕਈ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here