ਐੈੱਸਵੀਕੇਐੱਮ ਨਰਸੀ ਮੋਨਜੀ ਕਾਲਜ ਦਾ ਇਨਸਾਈਟ (INSIGHT) ਉਤਸਵ 18 ਤੋਂ

ਭਾਰਤ ਦੇ ਪਹਿਲੇ 10 ਪ੍ਰੀਮੀਅਰ ਕਾਮਰਸ ਕਾਲਜਾਂ ’ਚ ਸ਼ੁਮਾਰ ਐੱਸਵੀਕੇਐੱਮ ਨਰਸੀ ਮੋਨਜੀ ਕਾਲਜ ਆਫ ਕਾਮਰਸ ਐਂਡ ਇਕੋਨਾਮਿਕਸ (SVKM Narsee Monjee College of Commerce & Economics), ਹਰ ਸਾਲ ਵਾਂਗ ਇਸ ਸਾਲ ਵੀ ਸਾਰਿਆਂ ਦੇ ਸਾਹਮਣੇ ਆਪਣਾ ਕੌਮਾਂਤਰੀ ਇੰਟਰਕਾਲੇਜੀਏਟ ਸਮਾਰੋਹ Insight ਲੈ ਕੇ ਆਇਆ ਹੈ। INSIGHT’21 ਇੱਕ ਪੇਸ਼ੇਵਰ, ਵਿੱਤੀ ਅਤੇ ਆਰਥਿਕ ਉਤਸਵ ਹੈ ਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ’ਚ ਰੱਖ ਕੇ ਇਸ ਸਾਲ ਇਹ ਵਰਚੁਅਲ (Online) ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਇਹ ਦੱਸਣਾ ਜ਼ਰੂਰੀ ਹੈ ਕਿ INSIGHT ਬੀਤੇ ਵਰਿ੍ਹਆਂ ’ਚ, ਕੱਪੜਾ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ, ਭਾਰਤੀ ਸਿਆਸੀ ਆਗੂ ਪ੍ਰਿਅੰਕਾ ਚਤੁਰਵੇਦੀ, ਸੀਈਓ ਧਰਮ ਪ੍ਰੋਡਕਸ਼ਨ, ਸ੍ਰੀ ਅਪੂਰਵ ਮਹਿਤਾ ਆਦਿ ਵਰਗੀਆਂ ਦਿੱਗਜ ਸ਼ਖਸੀਅਤਾਂ ਦੀ ਮੇਜਬਾਨੀ ਕਰ ਚੁੱਕਾ ਹੈ। INSIGHT ਦੇ ਇਸ ਸਾਲ ਆਨਲਾਈਨ ਆਯੋਜਨ ਕਾਰਨ ਇਸ ਉਤਸਵ ’ਚ ਕਾਰਪੋਰੇਟ ਤੇ ਪੇਸ਼ੇਵਰਾਂ ਸਮੇਤ 1000 ਤੋਂ ਜ਼ਿਆਦਾ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ,

ਇਹ ਗੱਲ ਈਵੈਂਟ ਇੰਚਾਰਜ ਹੁਫੇਜਾ ਭਗਤ (Hufeza Bhagat) ਨੇ ਕਹੀ, ਸ੍ਰੀ ਭਗਤ ਨੇ ਅੱਗੇ ਕਿਹਾ ਕਿ ਅੱਜ ਦੇ ਸਮੇਂ ’ਚ ਕੰਪਿਊਟੀਕਰਨ ਦੇ ਵਧਦੇ ਦਾਇਰੇ ਦਾ ਧਿਆਨ ਰੱਖ ਕੇ, ਇਨਸਾਈਟ 21 ਦਾ ਥੀਮ ਪੂਰੀ ਤਰ੍ਹਾਂ ਡਿਜ਼ੀਟਲ ਯੁੱਗ ਦੀਆਂ ਸੰਭਾਵਨਾਵਾਂ ਨੂੰ ਦੁਨੀਆਂ ਸਾਹਮਣੇ ਜਾਹਿਰ ਕਰਨ ’ਤੇ ਅਧਾਰਿਤ ਹੈ। ਟੀਮ ਇਨਸਾਈਟ ਦੇ ਰੂਪ ’ਚ ਸਾਡਾ ਮੰਨਣਾ ਹੈ ਕਿ ਇਸ ਡਿਜ਼ੀਟਲ ਯੁੱਗ ’ਚ ਹਰ ਇਨਸਾਨ ਦਾ ਇਹ ਫ਼ਰਜ਼ ਹੈ ਕਿ ਵਰਚੁਅਲ ਦੁਨੀਆਂ ਜ਼ਰੀਏ ਉਹ ਆਪਣੇ ਗਿਆਨ ਦਾ ਵਿਸਥਾਰ ਕਰੇ। ਇੱਥੇ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਉਤਸਵ ਵਿਚ ‘ਸੱਚ ਕਹੂੰ’ (Sach Kahoon) ਮੀਡੀਆ ਪਾਰਟਨਰ ਦਾ ਰੋਲ ਅਦਾ ਕਰ ਰਿਹਾ ਹੈ।

ਇਸ ਚਾਰ ਰੋਜ਼ਾ ਉਤਸਵ ’ਚ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਉਦੇਸ਼ ਕਾਰੋਬਾਰ, ਵਿੱਤੀ ਤੇ ਆਰਥਿਕ ਗਿਆਨ ਦਾ ਪ੍ਰੀਖਣ ਕਰਨਾ ਹੈ। ਸ਼ੇਅਰ ਬਾਜ਼ਾਰ ਦੇ ਮਾਮਲੇ ’ਚ ਇਹ ਕਿਹਾ ਜਾ ਸਕਦਾ ਹੈ ਕਿ ਤੁਹਾਨੂੰ ਕਿਸੇ ਚੀਜ ਦੀ ਕੀਮਤ ਪਤਾ ਲੱਗ ਸਕਦੀ ਹੈ, ਪਰ ਵੈਲਿਊ ਨਹੀਂ, ਇੱਕ ਮੈਕਰੋ ਮਾਹੌਲ ’ਚ ਅਗਿਣਤ ਕਾਰਕਾਂ ਨਾਲ ਵਾਤਾਵਰਨ ਯੁਵਾ ਦਿਮਾਗ ਨੂੰ Dalal Street ਦਾ ਅਸਲ ਤਜ਼ਰਬਾ ਦਿੰਦਾ ਹੈ। ਇਸ ਉਤਸਵ ਦੌਰਾਨ ਵਿੱਤੀ ਪ੍ਰੋਗਰਾਮ ਪੈਰੀਕੁਲਮ (Perriculum) ਸਮੇਂ ਦੀ ਜ਼ਰੂਰਤ ਅਨੁਸਾਰ ਵਿੱਤੀ ਗਿਆਨ ਦੇ ਪਲੇਟਫਾਰਮ ਦਾ ਰੋਲ ਅਦਾ ਕਰੇਗਾ। ਭਾਰਤ ਅਤੇ ਵਿਦੇਸ਼ਾਂ ’ਚ ਸਟਾਰਟਅਪ ਸੰਸਕ੍ਰਿਤੀ ਨੂੰ ਅੱਗੇ ਵਧਾਉਣ ਤੇ ਉਤਸ਼ਾਹ ਦੇਣ ਲਈ ਉਤਸਵ ਦੀ ਸਵੈ-ਪੇਸ਼ੇਵਰ ਮੁਕਾਬਲਾ ‘ਪਲੈਨੇਟ-ਬੀ’ (Plante-B) ਦਾ ਵੀ ਇੱਥੇ ਆਯੋਜਨ ਹੋਵੇਗਾ, ਜੋ ਯੁਵਾ ਉੁਦਮੀਆਂ ਨੂੰ ਫੰਡ ਜਟਾਉਣ ਨਾਲ ਹੀ ਦੁਨੀਆਂ ਭਰ ਦੇ ਸਰਵੋਤਮ ਬਿਜ਼ਨਸ ਕੋਚ ਤੇ ਨਿਵੇਸ਼ਕਾਂ ਤੋਂ ਮਸ਼ਵਰਾ ਦਿਵਾਉਣ ’ਚ ਮੱਦਦ ਕਰੇਗਾ। ਇਸ ਨਾਲ ਹੀ ਇਨਫਾਰਮਲ ਵਿਭਾਗ ਦੀ ‘ਡੇਅਰ ਟੂ ਡ੍ਰੀਮ’ (Dare to Dream) ਮੁਹਿੰਮ ਨੌਜਵਾਨਾਂ ਦੀ ਪ੍ਰਤਿਭਾ ਨੂੰ ਵਧਾਏਗੀ।

ਸ੍ਰੀ ਭਗਤ ਨੇ ਕਿਹਾ ਕਿ ਵਿਸ਼ਵ ਆਰਥਿਕ ਮੰਚ ਦੀ ਤਰਜ਼ ’ਤੇ ਇਨਸਾਈਟ ਦਾ ਮੁੱਖ ਪ੍ਰੋਗਰਾਮ, ਗਲੋਬਲ ਯੂਥ ਇਕੋਨਾਮਿਕ ਸਮਿਟ (GYES- Global Youth Economic Summit) ਦੋ ਰੋਜ਼ਾ ਸੰਮੇਲਨ ਹੈ, ਜਿਸ ਵਿੱਚ ਮਨੁੱਖੀ ਅਰਥਵਿਵਸਥਾ ਤੇ ਰੁੜੀਵਾਦੀ ਵਿੱਤੀ ਏਜੰਡਿਆਂ ’ਤੇ ਚਰਚਾ ਹੋਵੇਗੀ।

AWAAZ: ਯੂਥ ਪਾਰਲੀਆਮੈਂਟਰੀ ਡਿਬੇਟ ਗਲੋਬਲਾਈਜੇਸ਼ਨ ਬਨਾਮ ਇੰਸੂਲੇਸ਼ਨ ’ਤੇ ਨੌਜਵਾਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦੇਵੇਗਾ। ਫ਼ਿਲਹਾਲ, ਇਨਸਾਈਟ ਬਿਜ਼ਨਸ ਕੰਕਲੇਵ (Insight Business Conclave) ਦੌਰਾਨ ਲੋਕਾਂ ਨੂੰ ਇਸ ਨਵੇਂ ਯੁੱਗ ’ਚ ਮੁਦਰਾ ਅਤੇ ਪੂੰਜੀ ’ਤੇ ਬਿਜ਼ਨਸ ਖੇਤਰ ਦੀਆਂ ਦਿੱਗਜ ਹਸਤੀਆਂ ਦੁਆਰਾ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਹੋਏ ਸੰਬੋਧਨ ਕੀਤਾ ਜਾਵੇਗਾ। ਸ੍ਰੀ ਭਗਤ ਨੇ ਇਹ ਵੀ ਦੱਸਿਆ ਕਿ ਇਨਸਾਈਟ ਇਸ ਗੱਲ ’ਚ ਪੱਕਾ ਵਿਸ਼ਵਾਸ ਰੱਖਦਾ ਹੈ ਕਿ ਛੋਟੇ ਬਦਲਾਅ ਵੱਡੇ ਪ੍ਰਭਾਵ ਪਾ ਸਕਦੇ ਹਨ, ਇਸ ਲਈ ਇਸ ਨੇ ਸਮਾਜ ਨੂੰ ਆਤਮ-ਨਿਰਭਰ ਬਣਾਉਣ ਦੇ ਮਾਰਗਦਰਸ਼ਨ ਲਈ ‘KARTAVYA’ ਨਾਂਅ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਰਾਸ਼ਟਰ ਦੇ ਨੌਜਵਾਨਾਂ ਨੂੰ ਸਮਾਜ ਦੇ ਗਰੀਬ ਵਰਗ ਨੂੰ ਉੱਪਰ ਉਠਾਉਣ ਲਈ ਕਦਮ ਚੁੱਕਣਾ ਹੋਵੇਗਾ, ਅਜਿਹਾ ਇਸਦਾ ਮੰਨਣਾ ਹੈ।