(ਅਨਿਲ ਲੁਟਾਵਾ) ਅਮਲੋਹ। ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਐੱਮਐਂਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਅਮਲੋਹ ਦੀ ਨਾਮ ਚਰਚਾ ਪਿੰਡ ਘੁੱਲੂਮਾਜਰਾ ’ਚ ਹੋਈ। ਇਹ ਨਾਮ ਚਰਚਾ ਪਿੰਡ ਘੁੱਲੂਮਾਜਰਾ ਦੀ ਸਾਧ-ਸੰਗਤ ਵੱਲੋਂ ਕਰਵਾਈ ਗਈ। ਨਾਮ ਚਰਚਾ ਵਿੱਚ ਅਮਲੋਹ ਬਲਾਕ ਦੀ ਸਾਧ-ਸੰਗਤ ਵੱਡੀ ਗਿਣਤੀ ’ਚ ਪਹੁੰਚੀ। Naamcharcha
ਨਾਮ ਚਰਚਾ ਭੰਡਾਲ ਨੂੰ ਰੰਗ-ਬਿਰੰਗੀਆਂ ਝੰਡੀਆਂ, ਗੁਬਾਰਿਆਂ ਤੇ ਪ੍ਰੇਰਨਾਦਾਇਕ ਬੈਨਰਾਂ ਨਾਲ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਰਾਜਿੰਦਰ ਸਿੰਘ ਇੰਸਾਂ ਘੁੱਲੂਮਾਜਰਾ ਨੇ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਲ ਸ਼ੁਰੂ ਕੀਤੀ ਤੇ ਆਏ ਹੋਏ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਸੁਣਾਏ। ਨਾਮ ਚਰਚਾ ਦੌਰਾਨ ਪਰਮਿੰਦਰ ਇੰਸਾਂ, ਮੈਂਬਰ ਐਮਐਸਜੀ ਆਈਟੀ ਵਿੰਗ ਨੇ ਆਈ ਹੋਈ ਸਾਧ-ਸੰਗਤ ਨੂੰ ਆਈਟੀ ਵਿੰਗ ਨਾਲ ਜੁੜਨ ਲਈ ਬੇਨਤੀ ਕੀਤੀ। Naamcharcha
ਇਹ ਵੀ ਪੜ੍ਹੋ: ਸਾਈਂ ਜੀ ਨੇ ਕੀਤੀ ਕਿਰਪਾ ਸੁਫ਼ਨੇ ’ਚ ਦਰਸ਼ਨ ਦੇ ਕੇ ਜੀਵ ਨੂੰ ਪਾਇਆ ਸਿੱਧੇ ਰਾਹ
ਇਸ ਮੌਕੇ ਰਾਜਿੰਦਰ ਸਿੰਘ ਇੰਸਾਂ ਨੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਐੱਮਐਂਸਜੀ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਸਾਧ-ਸੰਗਤ ਨੂੰ ਨਵੰਬਰ ਮਹੀਨੇ ’ਚ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਚਲਾਏ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ ਤੇ ਸਾਧ-ਸੰਗਤ ਨੂੰ ਤਨ, ਮਨ ਤੇ ਪਰਮਾਰਥ ਸੇਵਾ ਕਰਨ ਲਈ ਪ੍ਰੇਰਿਤ ਕੀਤਾ।
ਨਾਮ ਚਰਚਾ ਦੇ ਅੰਤ ’ਚ ਅਵਤਾਰ ਸਿੰਘ ਘੁੱਲੂਮਾਜਰਾ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਵਿਆਖਿਆ ਕੀਤੀ। ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਜੀ ਨੂੰ ਸਜਦਾ ਕਰਦਿਆਂ ਮਾਨਵਤਾ ਦੀ ਭਲਾਈ ਹਿੱਤ ਸਿਮਰਨ ਕੀਤਾ। ਇਸ ਮੌਕੇ ਅਮਲੋਹ ਬਲਾਕ ਦੀ ਬਲਾਕ ਕਮੇਟੀ, ਸਾਰੀਆਂ ਸੰਮਤੀਆਂ ਦੇ ਜਿੰਮੇਵਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਦੇ ਮੈਂਬਰ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।