ਪਾਈਲਟ ਦੀ ਗਲਤੀ ਨਾਲ ਜੇਟ ਦੇ ਜਹਾਜ ‘ਚ ਬਿਮਾਰ ਪਏ ਯਾਤਰੀ, ਪਰਤਿਆ ਮੁੰਬਈ

Mumbai, Passengers, Returning, Jaitley Pilot, Mistake, Return

ਨਵੀ ਦਿੱਲੀ, ਏਜੰਸੀ।

ਜੇਟ ਏਅਰਵੇਜ ਦੇ ਮੁੰਬਈ ਤੋਂ ਜੈਪੁਰ ਜਾ ਰਹੇ ਜਹਾਜ ‘ਚ ਪਾਈਲਟ ਬਲੀਡ ਸਿਵਚ ਆਨ ਕਰਨ ਭੁੱਲ ਗਿਆ ਜਿਸ ਨਾਲ 30 ਯਾਤਰੀਆਂ ਦੇ ਨੱਕ ‘ਚੋਂ ਖੂਨ ਆਉਣ ਲੱਗਿਆ ਤੇ ਕਈ ਹੋਰ ਯਾਤਰੀ ਬਿਮਾਰ ਹੋ ਗਏ। ਜਹਾਜ ਨੂੰ ਅੱਧੇ ਰਾਸਤੇ ‘ਚ ਵਾਪਸ ਮੁੰਬਈ ਲਿਆਦਾਂ ਗਿਆ। ਜੇਟ ਏਅਰਵੇਜ ਦੀ ਉਡਾਨ ਸੰਖਿਆ 9 ਡਬਲੂ-697 ‘ਚ ਉਸ ਸਮੇਂ 166 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ। ਜਹਾਜ ਮੁੰਬਈ ‘ਚ ਸੁਰੱਖਿਆ ਉਤਾਰਿਆ ਅਤੇ ਬਿਮਾਰ ਯਾਤਰੀਆਂ ਨੂੰ ਡਾਕਟਰੀ ਸਹਾਇਤਾ ਉਪਲੱਬਧ ਕਰਵਾਈ ਗਈ। ਇਯ ਮਾਮਲੇ ਦੀ ਰਿਪੋਰਟ ਨਾਗਰ ਜਹਾਜ ਮਹਾਨਿਦੇਸ਼ਕ (ਡੀਜੀਸੀਏ) ਨੂੰ ਦੇ ਦਿੱਤੀ ਗਈ ਹੈ ਅਤੇ ਜਾਂਚ ਪੂਰੀ ਹੋਣ ਤੱਕ ਦੋਵਾਂ ਪਾਇਲਾਟਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।