ਮੁੰਬਈ ਜਿੱਤ ਨਾਲ ਚੋਟੀ ‘ਤੇ, ਅਮਲਾ ਦਾ ਸੈਂਕੜਾ ਬੇਕਾਰ

ਏਜੰਸੀ ਇੰਦੌਰ, ਹਾਸ਼ਿਮ ਅਮਲਾ (ਨਾਬਾਦ 104) ਦੇ ਪਹਿਲੇ ਟੀ-20 ਸੈਂਕੜੇ ‘ਤੇ ਮੁੰਬਈ ਇੰਡੀਅੰਜ਼ ਦੇ ਮੈਨ ਆਫ ਦ ਮੈਚ ਜੋਸ ਬਟਲਰ (77) ਅਤੇ ਨੀਤੀਸ਼ ਰਾਣਾ (ਨਾਬਾਦ 62) ਨੇ ਪਾਣੀ ਫੇਰਦਿਆਂ ਕਿੰਗਜ਼ ਇਲੈਵਨ ਪੰਜਾਬ ਨੂੰ 27 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 ‘ਚ ਚੋਟੀ ਸਥਾਨ ਹਾਸਲ ਕਰ ਲਿਆ (Mumbai)

ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ‘ਤੇ 198 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਜਿਸ ਨੂੰ ਮੁੰਬਈ ਨੇ 15.3 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ 199 ਦੌੜਾਂ ਬਣਾ ਕੇ ਹਾਸਲ ਕਰ ਲਿਆ ਮੁੰਬਈ ਦੀ ਛੇ ਮੈਚਾਂ ‘ਚ ਪਹਿਲੀ ਹਾਰ ਤੋਂ ਬਾਅਦ ਇਹ ਲਗਾਤਾਰ ਪੰਜਵੀਂ ਜਿੱਤ ਹੈ ਅਤੇ ਹੁਣ ਉਹ 10 ਅੰਕਾਂ ਨਾਲ ਅੰਕ ਸੂਚੀ ‘ਚ ਚੋਟੀ ‘ਤੇ ਪਹੁੰਚ ਗਿਆ ਹੈ ਉੱਥੇ ਪੰਜਾਬ ਨੂੰ ਛੇ ਮੈਚਾਂ ‘ਚ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ

ਆਈਪੀਐੱਲ ਦੇ 10ਵੇਂ ਸੈਸ਼ਨ ‘ਚ ਦੌੜਾਂ ਦਾ ਪਿੱਛਾ ਕਰਦਿਆਂ ਮੁੰਬਈ ਇੰਡੀਅੰਜ਼ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰਿਆ ਹੈ ਪੰਜਾਬ ਤੋਂ ਮਿਲੇ ਟੀਚੇ ਦਾ ਪਿੱਛਾ ਕਰਨ ਉੱਤਰੀ ਮੁੰਬਈ ਨੂੰ ਉਸ ਦੇ ਓਪਨਰਾਂ ਵਿਕਟਕੀਪਰ ਪਾਰਥਿਵ ਪਟੇਲ (37) ਅਤੇਜੋਸ ਬਟਲਰ (77) ਨੇ ਪਹਿਲੇ ਵਿਕਟ ਲਈ 5.5 ਓਵਰਾਂ ‘ਚ 81 ਦੌੜਾਂ ਦੀ ਸਾਂਝੇਦਾਰੀ ਕਰਕੇ ਠੋਸ ਸ਼ੁਰੂਆਤ ਦਿੱਤੀ ਇਸ ਤੋਂ ਬਾਅਦ ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਬਟਲਰ ਨੇ ਨੀਤੀਸ਼ ਰਾਣਾ ਦੇ ਨਾਲ ਦੂਜੀ ਵਿਕਟ ਲਈ 7.2 ਓਵਰਾਂ ‘ਚ 85 ਦੌੜਾਂ ਦੀ ਸਾਂਝੇਦਾਰੀ ਕਰਕੇ ਮੁੰਬਈ ਨੂੰ ਜਿੱਤ ਵੱਲ ਮੋੜ ਦਿੱਤਾ ਬਟਲਰ ਦੀ ਵਿਕਟ 166 ਦੇ ਸਕੋਰ ‘ਤੇ ਡਿੱਗੀ

ਲਗਾਤਾਰ ਪੰਜਵੀਂ ਜਿੱਤ ਦਿਵਾ ਦਿੱਤੀ (Mumbai)

ਬਟਲਰ ਦੇ ਆਊਟ ਹੋਣ ਤੋਂ ਬਾਅਦ ਰਾਣਾ ਨੇ ਆਲਰਾਊਂਡਰ ਹਾਰਦਿਕ ਪਾਂਡਿਆ (ਨਾਬਾਦ 15) ਦੇ ਨਾਲ ਤੀਜੀ ਵਿਕਟ ਲਈ ਸਿਰਫ 2.2 ਓਵਰਾਂ ‘ਚ 33 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਮੁੰਬਈ ਨੂੰ ਆਈਪੀਐੱਲ ਦੇ 10ਵੇਂ ਸੈਸ਼ਨ ‘ਚ ਲਗਾਤਾਰ ਪੰਜਵੀਂ ਜਿੱਤ ਦਿਵਾ ਦਿੱਤੀ ਇਸ਼ਾਂਤ ਸ਼ਰਮਾ ਚਾਰ ਓਵਰਾਂ ‘ਚ 58 ਦੌੜਾਂ ਦੇ ਕੇ ਸਭ ਤੋਂ ਮਹਿੰਗੇ ਗੇਂਦਬਾਜ਼ ਰਹੇ ਇਸ ਤੋਂ ਪਹਿਲਾਂ ਟੈਸਟ ਬੱਲੇਬਾਜ਼ ਸਮਝੇ ਜਾਣ ਵਾਲੇ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ (ਨਾਬਾਦ 104) ਦੇ ਪਹਿਲੇ ਟੀ-20 ਸੈਂਕੜੇ ਦੀ ਬਦੌਲਤ ਕਿੰਗਜ਼ ਇਲੈਵਨ ਪੰਜਾਬ ਨੇ ਚਾਰ ਵਿਕਟਾਂ ‘ਤੇ 198 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਉਸ ਦੇ ਗੇਂਦਬਾਜ਼ ਇਸ ਮਜ਼ਬੂਤ ਸਕੋਰ ਦਾ ਬਚਾਅ ਨਹੀਂ ਕਰ ਸਕੇ

ਅਮਲਾ ਦਾ ਇਸ ਤੋਂ ਪਹਿਲਾਂ 112 ਟੀ-20 ਮੈਚਾਂ ‘ਚ ਨਾਬਾਦ 97 ਦੌੜਾਂ ਦਾ ਸਭ ਤੋਂ ਵੱਧ ਸਕੋਰ ਸੀ ਦੱਖਣੀ ਅਫਰੀਕਾ ਦੇ ਕਰਿਸ਼ਮਾਈ ਓਪਨਰ ਅਮਲਾ ਨੇ ਆਪਣੇ ਕਪਤਾਨ ਗਲੇਨ ਮੈਕਸਵੈੱਲ (40) ਨਾਲ ਤੀਜੀ ਵਿਕਟ ਲਈ ਸਿਰਫ 5.3 ਓਵਰਾਂ ‘ਚ ਹੀ 83 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ

ਅਮਲਾ ਨੇ ਇਸ ਤੋਂ ਪਹਿਲਾਂ ਓਪਨਰ ਸ਼ਾਨ ਮਾਰਸ਼ (26) ਨਾਲ ਓਪਨਿੰਗ ਸਾਂਝੇਦਾਰੀ ‘ਚ 5.5 ਓਵਰਾਂ ‘ਚ 46 ਦੌੜਾਂ ਜੋੜੀਆਂ ਸਨ ਅਮਲਾ ਨੇ ਆਪਣੀ ਪਾਰੀ ਦੌਰਾਨ ਆਈਪੀਐੱਲ ਦੇ ਸਭ ਤੋਂ ਸਫਲ ਗੇਂਦਬਾਜ਼ ਲਸਿਤ ਮਲਿੰਗਾ ਦੀਆਂ ਗੇਂਦਾਂ ‘ਤੇ 51 ਦੌੜਾਂ ਬਣਾਈਆਂ ਆਈਪੀਐੱਲ ‘ਚ ਕਿਸੇ ਗੇਂਦਬਾਜ਼ ਖਿਲਾਫ ਕਿਸੇ ਬੱਲੇਬਾਜ਼ ਵੱਲੋਂ ਬਣਾਈਆਂ ਇਹ ਦੂਜੀ ਸਭ ਤੋਂ ਦੌੜਾਂ ਹਨ  ਸਭ ਤੋਂ ਜਿਆਦਾ ਸਕੋਰ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂਅ ਹੈ ਜਿਨ੍ਹਾਂ ਨੇ ਉਮੇਸ਼ ਯਾਦਵ ਦੀਆਂ ਗੇਂਦਾਂ ‘ਤੇ 52 ਦੌੜਾਂ ਬਣਾਈਆਂ ਸਨ 34 ਸਾਲਾ ਅਮਲਾ ਨੇ ਬਿਹਤਰੀਨ ਬੱਲੇਬਾਜ਼ੀ ਦਾ ਨਮੂਨਾ ਪੇਸ਼ ਕੀਤਾ ਅਤੇ ਉਨ੍ਹਾਂ ਦੇ ਜੋਰਦਾਰ ਹਮਲਿਆਂ ਨੇ ਪੰਜਾਬ ਦੀ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ ਪੰਜਾਬ ਦਾ 10 ਓਵਰਾਂ ਤੱਕ ਸਕੋਰ ਸਿਰਫ 69 ਦੌੜਾਂ ਸੀ ਪਰ ਇਸ ਤੋਂ ਬਾਅਦ ਅਗਲੇ 10 ਓਵਰਾਂ ‘ਚ ਅਮਲਾ ਅਤੇ ਮੈਕਸਵੈੱਲ ਦੇ ਕਮਾਲ ਨਾਲ ਪੰਜਾਬ ਨੇ 129
ਦੌੜਾਂ ਠੋਕੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ