MSG Bhartiya Khel Gaon: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਖੇਡ ਜਗਤ ਨੂੰ ਅਨਮੋਲ ਦੇਣ ਹੈ ‘ਐੱਮਐੱਸਜੀ ਭਾਰਤੀ ਖੇਲ ਗਾਂਵ’
- ਇੱਕੋ ਹੀ ਸਟੇਡੀਅਮ ਵਿੱਚ ਹਨ 24 ਤੋਂ ਵੱਧ ਵਿਸ਼ਵ ਪੱਧਰੀ ਖੇਡ ਸਹੂਲਤਾਂ | MSG Bhartiya Khel Gaon
MSG Bhartiya Khel Gaon: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸੱਚੇ ਰੂਹਾਨੀ ਰਹਿਬਰ ਅਤੇ 32 ਕੌਮੀ ਖੇਡਾਂ ਵਿੱਚ ਨਿਪੁੰਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਡੇਰਾ ਸੱਚਾ ਸੌਦਾ ’ਚ ਇੱਕ ਅਜਿਹਾ ਪਿੰਡ (ਗਾਂਵ) ਬਣਾਇਆ ਹੋਇਆ ਹੈ, ਜਿੱਥੇ ਖੇਡ ਪ੍ਰਤਿਭਾਵਾਂ ਨੂੰ ਤਰਾਸ਼ਿਆ ਜਾਂਦਾ ਹੈ। ਇਸ ਪਿੰਡ ਨੂੰ ਨਾਂਅ ਦਿੱਤਾ ਗਿਆ ਹੈ ‘ਐੱਮਐੱਸਜੀ ਭਾਰਤੀ ਖੇਲ ਗਾਂਵ’।
ਲੱਗਭੱਗ 23 ਏਕੜ ਵਿੱਚ ਫੈਲੇ ਐੱਮਐੱਸਜੀ ਭਾਰਤੀ ਖੇਲ ਗਾਂਵ ਦੀ ਖਾਸ ਗੱਲ ਇਹ ਹੈ ਕਿ ਇੱਥੇ ਇੱਕ ਜਾਂ ਦੋ ਖੇਡਾਂ ਹੀ ਨਹੀਂ, ਸਗੋਂ ਦੋ ਦਰਜਨ ਤੋਂ ਵੱਧ ਖੇਡਾਂ ਦੇ ਖਿਡਾਰੀਆਂ ਨੂੰ ਇੱਥੇ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਪੂਜਨੀਕ ਗੁਰੂ ਜੀ ਸਮੇਂ-ਸਮੇਂ ’ਤੇ ਇਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੀਆਂ ਬਾਰੀਕੀਆਂ ਦੇ ਨਾਲ-ਨਾਲ ਵਧੀਆ ਖੇਡ ਨੁਕਤੇ ਵੀ ਦੱਸਦੇ ਹਨ, ਜਿਸ ਦੀ ਬਦੌਲਤ ਇੱਥੋਂ ਦੇ ਖਿਡਾਰੀ ਦਿਨ-ਬ-ਦਿਨ ਨਵੇਂ ਮੁਕਾਮ ਹਾਸਲ ਕਰ ਰਹੇ ਹਨ ਵੱਖ-ਵੱਖ ਖੇਡਾਂ ਦੇ ਮਾਹਿਰ ਕੋਚ ਖਿਡਾਰੀਆਂ ਨੂੰ ਸਿਖਲਾਈ ਦਿੰਦੇ ਹਨ।
MSG Bhartiya Khel Gaon
ਪੂਜਨੀਕ ਗੁਰੂ ਜੀ ਵੱਲੋਂ ਸਿਖਲਾਈ ਪ੍ਰਾਪਤ ਖਿਡਾਰੀਆਂ ਨੇ ਯੋਗਾ, ਰੋਲਰ ਸਕੇਟਿੰਗ, ਹਾਕੀ, ਵਾਲੀਬਾਲ, ਹੈਂਡਬਾਲ ਵਰਗੀਆਂ ਵੱਖ-ਵੱਖ ਖੇਡਾਂ ਵਿੱਚ ਕਈ ਵਾਰ ਦੇਸ਼ ਦਾ ਨਾਂਅ ਵਿਸ਼ਵ ਪੱਧਰ ’ਤੇ ਰੌਸ਼ਨ ਕੀਤਾ ਹੈ। ਹੁਣ ਤੱਕ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਅਤੇ ਗਰਲਜ਼ ਸਿੱਖਿਆ ਅਦਾਰਿਆਂ ਦੇ ਖਿਡਾਰੀਆਂ ਨੇ 3470 ਤੋਂ ਵੱਧ ਤਮਗੇ ਜਿੱਤੇ ਹਨ। ਜਿਸ ਵਿੱਚ 1619 ਸੋਨ, 1066 ਚਾਂਦੀ ਅਤੇ 786 ਕਾਂਸੀ ਦੇ ਤਮਗੇ ਸ਼ਾਮਲ ਹਨ। ਇਨ੍ਹਾਂ ਸੰਸਥਾਵਾਂ ਦੇ ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ 171 ਤਮਗੇ ਜਿੱਤੇ ਹਨ। ਇਸ ਤੋਂ ਇਲਾਵਾ ਦੋਵਾਂ ਸੰਸਥਾਵਾਂ ਦੇ ਸੈਂਕੜੇ ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਸੰਸਥਾਵਾਂ ਦੇ 200 ਤੋਂ ਵੱਧ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਵੱਖ-ਵੱਖ ਅਹੁਦਿਆਂ ਲਈ ਵੀ ਚੁਣਿਆ ਗਿਆ ਹੈ।
ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰਿਆਂ ਨੇ ਚਮਕਾਇਆ ਦੇਸ਼ ਦਾ ਨਾਂਅ
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਹੁਣ ਤੱਕ ਵੱਖ-ਵੱਖ ਕੌਮੀ ਖੇਡਾਂ ਵਿੱਚ 1848 ਤਮਗੇ ਜਿੱਤ ਚੁੱਕਾ ਹੈ। ਜਿਸ ਵਿੱਚ 846 ਸੋਨ, 576 ਚਾਂਦੀ ਅਤੇ 426 ਕਾਂਸੀ ਦੇ ਤਮਗੇ ਸ਼ਾਮਲ ਹਨ। ਕੌਮਾਂਤਰੀ ਪੱਧਰ ’ਤੇ ਸਕੂਲ ਹੁਣ ਤੱਕ 4 ਸੋਨੇ ਅਤੇ 11-11 ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤ ਚੁੱਕਾ ਹੈ। ਜਦੋਂ ਕਿ 30 ਖਿਡਾਰੀਆਂ ਨੇ ਕੌਮਾਂਤਰੀ ਖੇਡ ਮੁਕਾਬਲਿਆਂ ’ਚ ਹਿੱਸਾ ਲਿਆ ਹੈ। ਇਸੇ ਤਰ੍ਹਾਂ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਖਿਡਾਰੀਆਂ ਨੇ ਹੁਣ ਤੱਕ 184 ਤਮਗੇ ਜਿੱਤੇ ਹਨ। ਇਨ੍ਹਾਂ ਵਿੱਚ 66 ਸੋਨ, 63 ਚਾਂਦੀ ਅਤੇ 55 ਕਾਂਸੀ ਦੇ ਤਮਗੇ ਸ਼ਾਮਲ ਹਨ।
Read Also : Three In One MSG Bhandara : ‘ਆਨਲਾਈਨ ਗੁਰੂਕੁਲ’ ਰਾਹੀਂ ਲੱਖਾਂ ਲੋਕਾਂ ਨੇ ਲਿਆ ਨਸ਼ੇ ਤੇ ਬੁਰਾਈਆਂ ਛੱਡਣ ਦਾ ਪ੍ਰਣ
ਕੌਮਾਂਤਰੀ ਮੁਕਾਬਲਿਆਂ ਵਿੱਚ 8 ਸੋਨ, 2 ਚਾਂਦੀ ਅਤੇ 3 ਕਾਂਸੀ ਦੇ ਤਮਗੇ ਜਿੱਤੇ ਹਨ। ਜਦੋਂ ਕਿ ਕਾਲਜ ਦੇ 31 ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਦੂਜੇ ਪਾਸੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਹੁਣ ਤੱਕ 870 ਤਮਗੇ ਜਿੱਤ ਚੁੱਕੀਆਂ ਹਨ। ਇਨ੍ਹਾਂ ਵਿੱਚ 803 ਕੌਮੀ ਅਤੇ 67 ਕੌਮਾਂਤਰੀ ਮੁਕਾਬਲਿਆਂ ਦੇ ਤਮਗੇ ਸ਼ਾਮਲ ਹਨ।
MSG Bhartiya Khel Gaon
ਕੌਮੀ ਪੱਧਰ ’ਤੇ ਗਰਲਜ਼ ਸਕੂਲ ਨੇ 390 ਸੋਨ, 238 ਚਾਂਦੀ ਅਤੇ 175 ਕਾਂਸੀ ਦੇ ਤਮਗੇ ਜਿੱਤੇ ਹਨ। ਕੌਮਾਂਤਰੀ ਮੁਕਾਬਲਿਆਂ ਵਿੱਚ 30 ਸੋਨ, 26 ਚਾਂਦੀ ਅਤੇ 11 ਕਾਂਸੀ ਸਮੇਤ ਕੁੱਲ 67 ਤਮਗੇ ਜਿੱਤੇ ਗਏ ਹਨ। ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਹੁਣ ਤੱਕ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ 447 ਤਮਗੇ ਪ੍ਰਾਪਤ ਕਰ ਚੁੱਕਾ ਹੈ। ਇਨ੍ਹਾਂ ਵਿੱਚ 391 ਕੌਮੀ ਅਤੇ 56 ਕੌਮਾਂਤਰੀ ਤਮਗੇ ਸ਼ਾਮਲ ਹਨ। ਕੌਮੀ ਟੀਮ ਵਿੱਚ 224 ਸੋਨ, 89 ਚਾਂਦੀ ਅਤੇ 78 ਕਾਂਸੀ ਦੇ ਤਮਗੇ ਸ਼ਾਮਲ ਹਨ। ਇਸੇ ਤਰ੍ਹਾਂ ਕੌਮਾਂਤਰੀ ਮੁਕਾਬਲਿਆਂ ਵਿੱਚ, 31 ਸੋਨ, 14 ਚਾਂਦੀ ਅਤੇ 11 ਕਾਂਸੀ ਦੇ ਤਮਗੇ ਸ਼ਾਮਲ ਹਨ।
ਜਦੋਂ ਕਿ 76 ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਹੁਣ ਤੱਕ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ 83 ਤਮਗੇ ਜਿੱਤ ਚੁੱਕਾ ਹੈ। ਇਨ੍ਹਾਂ ਵਿੱਚ ਕੌਮੀ ਮੁਕਾਬਲਿਆਂ ਵਿੱਚ 18 ਸੋਨ, 43 ਚਾਂਦੀ ਅਤੇ 13 ਕਾਂਸੀ ਦੇ ਤਗਮੇ ਸਮੇਤ ਕੁੱਲ 74 ਤਮਗੇ ਸ਼ਾਮਲ ਹਨ। ਜਦੋਂ ਕਿ ਕੌਮਾਂਤਰੀ ਪੱਧਰ ’ਤੇ, 2 ਸੋਨ, 4 ਚਾਂਦੀ ਅਤੇ 3 ਕਾਂਸੀ ਸਮੇਤ ਕੁੱਲ 9 ਤਮਗੇ ਜਿੱਤੇ ਗਏ ਹਨ। ਇਸ ਤੋਂ ਇਲਾਵਾ 8 ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ।
ਖਿਡਾਰੀਆਂ ਨੂੰ ਸ਼ੁੱਧ ਹੀਰਿਆਂ ਨਾਲ ਜੜੇ ਮੈਡਲ ਦੇ ਕੇ ਹੌਸਲਾ ਵਧਾਉਂਦੇ ਹਨ ਪੂਜਨੀਕ ਗੁਰੂ ਜੀ
ਖਿਡਾਰੀਆਂ ਨੂੰ ਸਭ ਤੋਂ ਵਧੀਆ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ’ਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਪੂਜਨੀਕ ਗੁਰੂ ਜੀ ਵੱਲੋਂ ਸ਼ੁੱਧ ਸੋਨੇ ਅਤੇ ਹੀਰਿਆਂ ਨਾਲ ਜੜੇ ਤਮਗੇ ਪਾ ਕੇ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਨਾਲ ਖਿਡਾਰੀਆਂ ਨੂੰ ਖੇਡਾਂ ਲਈ ਉਤਸ਼ਾਹ ਮਿਲਦਾ ਹੈ। ਪੂਜਨੀਕ ਗੁਰੂ ਜੀ ਦਾ ਮੁੱਖ ਉਦੇਸ਼ ਭਾਰਤ ਨੂੰ ਓਲੰਪਿਕ ਤਮਗਾ ਸੂਚੀ ਵਿੱਚ ਸਿਖਰ ’ਤੇ ਲਿਆਉਣਾ ਹੈ।
ਐੱਮਐੱਸਜੀ ਭਾਰਤੀ ਖੇਲ ਗਾਂਵ ’ਚ ਇਨ੍ਹਾਂ ਖੇਡਾਂ ਦੇ ਹਨ ਕੌਮਾਂਤਰੀ ਪੱਧਰ ਦੇ ਮੈਦਾਨ
ਐੱਮਐੱਸਜੀ ਭਾਰਤੀ ਖੇਲ ਗਾਂਵ ਵਿੱਚ ਕੌਮਾਂਤਰੀ ਪੱਧਰ ਦਾ ਕ੍ਰਿਕਟ ਸਟੇਡੀਅਮ, ਕੌਮਾਂਤਰੀ ਪੱਧਰ ਦਾ ਸਵੀਮਿੰਗ ਪੂਲ, ਲਾਅਨ ਟੈਨਿਸ ਲਈ ਕਲੇ ਅਤੇ ਸਿੰਥੈਟਿਕ ਕੋਰਟ, ਰੋਲਰ ਸਕੇਟਿੰਗ ਸਟੇਡੀਅਮ, ਵਾਲੀਬਾਲ ਕੋਰਟ, ਹਾਕੀ ਕੋਰਟ, ਜਿਮਨਾਸਟਿਕ ਖੇਤਰ, ਗੰਨ ਸ਼ੂਟਿੰਗ ਰੇਂਜ ਅਤੇ ਨੈੱਟਬਾਲ ਸਟੇਡੀਅਮ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਖੇਲ ਗਾਂਵ ਵਿੱਚ ਇੱਕ ਮਲਟੀਪਰਪਜ਼ ਹਾਲ ਹੈ, ਜਿੱਥੇ ਯੋਗਾ, ਬੈਡਮਿੰਟਨ, ਵਾਲੀਬਾਲ ਅਤੇ ਤੀਰਅੰਦਾਜ਼ੀ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਇੱਥੇ ਸਥਿਤ ਸਵੀਮਿੰਗ ਪੂਲ ਵਿੱਚ ਖਿਡਾਰੀ ਤੈਰਾਕੀ, ਵਾਟਰ ਪੋਲੋ ਅਤੇ ਡਾਈਵਿੰਗ ਵਰਗੀਆਂ ਖੇਡਾਂ ਦੀ ਸਿਖਲਾਈ ਲੈ ਰਹੇ ਹਨ। ਇਸ ਦੇ ਨਾਲ ਹੀ ਖਿਡਾਰੀਆਂ ਨੂੰ ਲੌਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ ਅਤੇ ਆਲ-ਥਰੋਇੰਗ ਵਰਗੀਆਂ ਖੇਡਾਂ ਦਾ ਅਭਿਆਸ ਕਰਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ। ਖੇਲ ਗਾਂਵ ਵਿੱਚ ਮਾਰਸ਼ਲ ਆਰਟਸ ਦਾ ਅਭਿਆਸ ਕਰਨ ਲਈ ਜੂਡੋ ਹਾਲ ਹੈ। ਉੱਥੇ ਹੀ 400-ਮੀਟਰ ਦਾ ਸਟੈਂਡਰਡ ਟਰੈਕ ਹੈ, ਜਿਸ ਦੀ ਵਰਤੋਂ ਐਥਲੀਟਾਂ ਵੱਲੋਂ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜਾਂ ਵਰਗੇ ਖੇਡ ਮੁਕਾਬਲਿਆਂ ਲਈ ਕੀਤੀ ਜਾਂਦੀ ਹੈ।
ਸ਼ਾਕਾਹਾਰੀ ਭੋਜਨ ਤੇ ਸਖ਼ਤ ਅਭਿਆਸ
ਇਸ ਸ਼ਾਨਦਾਰ ਖੇਲ ਗਾਂਵ ਵਿੱਚ ਖਿਡਾਰੀਆਂ ਨੂੰ ਛੋਟੀ ਉਮਰ ਵਿੱਚ ਹੀ ਉਨ੍ਹਾਂ ਦੀ ਪ੍ਰਤਿਭਾ ਦੇ ਅਨੁਸਾਰ ਵੱਖ-ਵੱਖ ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਖਿਡਾਰੀਆਂ ਨੂੰ ਸਵੇਰੇ-ਸ਼ਾਮ ਸਖ਼ਤ ਅਭਿਆਸ ਕਰਵਾਇਆ ਜਾਂਦਾ ਹੈ। ਨਿਯਮਤ ਅਭਿਆਸ, ਯੋਗ ਟਰੇਨਰਾਂ ਦੀ ਸਲਾਹ ਅਤੇ ਅਧਿਆਤਮਿਕਤਾ ਦੇ ਸੁਮੇਲ ਨਾਲ ਇੱਥੋਂ ਦੇ ਖਿਡਾਰੀਆਂ ਦਾ ਆਤਮਵਿਸ਼ਵਾਸ ਸਿਖਰਾਂ ’ਤੇ ਰਹਿੰਦਾ ਹੈ। ਇਸ ਖੇਲ ਗਾਂਵ ਵਿੱਚ ਸਿਖਲਾਈ ਪ੍ਰਾਪਤ ਖਿਡਾਰੀਆਂ ਦੀ ਇੱਕ ਹੋਰ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਖਿਡਾਰੀ ਸ਼ਾਕਾਹਾਰੀ ਭੋਜਨ ਖਾਂਦੇ ਹਨ।
ਇੱਥੋਂ ਦੇ ਪੰਜ ਖਿਡਾਰੀ ਭੀਮ ਐਵਾਰਡੀ
ਪੇਂਡੂ ਖੇਤਰਾਂ ਦੇ ਖਿਡਾਰੀਆਂ ਨੂੰ ਬਿਹਤਰ ਬਣਾਉਣ ਲਈ ਪੂਜਨੀਕ ਗੁਰੂ ਜੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਓਲੰਪਿਕ ਸਮੇਤ ਦੇਸ਼-ਵਿਦੇਸ਼ ਦੇ ਵੱਡੇ ਖੇਡ ਮੁਕਾਬਲਿਆਂ ਵਿੱਚ ਦੇਸ਼ ਦੇ ਮੈਡਲਾਂ ਦੀ ਗਿਣਤੀ ਵਧ ਸਕੇ। ਇਸ ਲਈ ਡੇਰਾ ਸੱਚਾ ਸੌਦਾ ਵੱਲੋਂ ਇੱਥੇ ਕ੍ਰਿਕਟ, ਤੈਰਾਕੀ, ਰੋਲਰ ਸਕੇਟਿੰਗ, ਹਾਕੀ ਅਤੇ ਹੋਰ ਕਈ ਖੇਡਾਂ ਲਈ ਕੌਮਾਂਤਰੀ ਪੱਧਰ ਦੇ ਸਟੇਡੀਅਮ ਬਣਾਏ ਗਏ ਹਨ। ਖਿਡਾਰੀਆਂ ਨੂੰ ਦਿੱਤੀਆਂ ਗਈਆਂ ਸ਼ਾਨਦਾਰ ਖੇਡ ਸਹੂਲਤਾਂ ਦੇ ਕਾਰਨ, ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਅਦਾਰਿਆਂ ਦੀਆਂ ਪੰਜ ਖਿਡਾਰਨਾਂ ਨੂੰ ਹਰਿਆਣਾ ਸੂਬੇ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ, ਭੀਮ ਐਵਾਰਡ ਪ੍ਰਾਪਤ ਹੋਇਆ ਹੈ। ਇਨ੍ਹਾਂ ਵਿੱਚ ਰੋਲਰ ਸਕੇਟਿੰਗ ਖਿਡਾਰਨ ਯਸ਼ਦੀਪ ਇੰਸਾਂ, ਮਿਲਨਪ੍ਰੀਤ ਇੰਸਾਂ, ਪ੍ਰਵੀਨ ਕੌਰ ਇੰਸਾਂ, ਹਰਪ੍ਰੀਤ ਕੌਰ ਇੰਸਾਂ ਅਤੇ ਹੈਂਡਬਾਲ ਖਿਡਾਰਨ ਗੁਰਮੇਲ ਕੌਰ ਇੰਸਾਂ ਦੇ ਨਾਂਅ ਸ਼ਾਮਲ ਹਨ।