ਸਲਾਬਤਪੁਰਾ ’ਚ ਨਾਮ ਚਰਚਾ ਸਤਿਸੰਗ ਭੰਡਾਰੇ ’ਚ ਸੰਗਤ ਆਉਣੀ ਸ਼ੁਰੂ | MSG Bhandara
MSG Bhandara: ਸਲਾਬਤਪੁਰਾ (ਸੁਖਜੀਤ ਮਾਨ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਅੱਜ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ’ਚ ਮਨਾਏ ਜਾ ਰਹੇ ਸਤਿਸੰਗ ਭੰਡਾਰੇ ’ਚ ਸੰਗਤ ਪੁੱਜਣੀ ਸ਼ੁਰੂ ਹੋ ਗਈ ਹੈ। ਨਾਮ ਚਰਚਾ 12 ਵਜੇ ਸ਼ੁਰੂ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਭਾਰੀ ਗਿਣਤੀ ’ਚ ਸਾਧ ਸੰਗਤ ਪਵਿੱਤਰ ਪੰਡਾਲ ’ਚ ਪੁੱਜ ਚੁੱਕੀ ਹੈ। MSG Bhandara
ਇਹ ਖਬਰ ਵੀ ਪੜ੍ਹੋ : Haryana Winter Holidays: ਹਰਿਆਣਾ ਦੇ ਸਕੂਲਾਂ ’ਚ ਵਧ ਸਕਦੀਆਂ ਹਨ ਸਕੂਲਾਂ ਦੀਆਂ ਛੁੱਟੀਆਂ !
ਖੁਸ਼ੀਆਂ ਭਰੇ ਇਸ ਭੰਡਾਰੇ ਮੌਕੇ ਪਵਿੱਤਰ ਪੰਡਾਲ ਨੂੰ ਬਹੁਤ ਹੀ ਸੁੰਦਰ ਰੰਗੋਲੀ, ਫੁੱਲਾਂ ਤੇ ਗੁਬਾਰਿਆਂ ਆਦਿ ਨਾਲ ਸਜ਼ਾਇਆ ਗਿਆ ਹੈ। ਕੜਾਕੇ ਦੀ ਠੰਢ ਦੇ ਬਾਵਜ਼ੂਦ ਸਾਧ-ਸੰਗਤ ਦਾ ਜੋਸ਼ ਤੇ ਉਤਸ਼ਾਹ ਠਾਠਾਂ ਮਾਰ ਰਿਹਾ ਹੈ। ਜਿੰਮੇਵਾਰ ਸੇਵਾਦਾਰਾਂ ਵੱਲੋਂ ਸਾਧ ਸੰਗਤ ਦੀ ਸਹੂਲਤ ਲਈ ਪੁਖਤਾ ਇੰਤਜਾਮ ਕੀਤੇ ਗਏ ਹਨ। ਵੱਖ-ਵੱਖ ਪਿੰਡਾਂ, ਸ਼ਹਿਰਾਂ ’ਚੋਂ ਸਾਧ ਸੰਗਤ ਆਪਣੇ ਵਹੀਕਲਾਂ ਨੂੰ ਟਰੈਫਿਕ ਗਰਾਊਂਡਾਂ ’ਚ ਲਾ ਕੇ ਨੱਚਦੀ-ਗਾਉਂਦੀ ਪੰਡਾਲ ਵੱਲ ਆ ਰਹੀ ਹੈ। MSG Bhandara
ਨੱਚਣ ਵਾਲਿਆਂ ’ਚ ਬੱਚੇ, ਬੁੱਢੇ ਤੇ ਨੌਜਵਾਨ ਹਰ ਉਮਰ ਵਰਗ ਦੇ ਡੇਰਾ ਸ਼ਰਧਾਲੂ ਸ਼ਾਮਲ ਹਨ। ਸਾਧ-ਸੰਗਤ ਨੂੰ ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਦੇਖਣ ਤੇ ਸੁਣਨ ’ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਕਈ ਵੱਡੀਆਂ-ਵੱਡੀਆਂ ਸਕਰੀਨਾਂ ਲਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ ਸੰਨ 1919 ਨੂੰ ਸ੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ (ਹਰਿਆਣਾ) ਦੀ ਪਵਿੱਤਰ ਧਰਤੀ ’ਤੇ ਅਵਤਾਰ ਧਾਰਨ ਕੀਤਾ। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਪੂਰੇ ਜਨਵਰੀ ਮਹੀਨੇ ਨੂੰ ਪਵਿੱਤਰ ਅਵਤਾਰ ਮਹੀਨੇ ’ਚ ਮਾਨਵਤਾ ਭਲਾਈ ਦੇ ਕਾਰਜ਼ ਕਰਕੇ ਖੁਸ਼ੀ ਮਨਾਉਂਦੀ ਹੈ।