ਇੱਕ ਮਹਾਤਮਾ ਸਨ, ਵਰਿੰਦਾਵਨ ਵਿੱਚ ਰਿਹਾ ਕਰਦੇ ਸਨ, ਸ੍ਰੀਮਦਭਾਗਵਤ ਵਿੱਚ ਉਨ੍ਹਾਂ ਦੀ ਵੱਡੀ ਨਿਹਚਾ ਸੀ, ਉਨ੍ਹਾਂ ਦਾ ਨਿੱਤ ਦਾ ਨਿਯਮ ਸੀ ਕਿ ਉਹ ਰੋਜ਼ ਇੱਕ ਅਧਿਆਏ ਦਾ ਪਾਠ ਕਰਿਆ ਕਰਦੇ ਸਨ ਅਤੇ ਰਾਧਾ ਰਾਣੀ ਜੀ ਨੂੰ ਅਰਪਣ ਕਰਦੇ ਸਨ ਇੱਦਾਂ ਕਰਦੇ-ਕਰਦੇ ਉਨ੍ਹਾਂ ਨੂੰ 55 ਸਾਲ ਬੀਤ ਗਏ, ਪਰ ਉਨ੍ਹਾਂ ਨੇ ਇੱਕ ਦਿਨ ਵੀ ਅਜਿਹਾ ਨਹੀਂ ਬੀਤਿਆ ਜਦੋਂ ਰਾਧਾ ਰਾਣੀ ਜੀ ਨੂੰ ਭਾਗਵਤ ਦਾ ਅਧਿਆਏ ਨਾ ਸੁਣਾਇਆ ਹੋਵੇ। ਇੱਕ ਦਿਨ ਉਹ ਜਦੋਂ ਪਾਠ ਕਰਨ ਬੈਠੇ ਤਾਂ ਉਨ੍ਹਾਂ ਨੂੰ ਅੱਖਰ ਵਿਖਾਈ ਹੀ ਨਹੀਂ ਦੇ ਰਹੇ ਸਨ। ਥੋੜ੍ਹੀ ਦੇਰ ਬਾਅਦ ਤਾਂ ਉਹ ਬਿਲਕੁਲ ਵੀ ਨਹੀਂ ਪੜ੍ਹ ਸਕੇ।
ਹੁਣ ਤਾਂ ਉਹ ਰੋਣ ਲੱਗੇ ਅਤੇ ਕਹਿਣ ਲੱਗੇ, ‘‘ਹੇ ਪ੍ਰਭੂ! ਮੈਂ ਇੰਨੇ ਦਿਨਾਂ ਤੋਂ ਪਾਠ ਕਰ ਰਿਹਾ ਹਾਂ ਫਿਰ ਤੁਸੀਂ ਅੱਜ ਅਜਿਹਾ ਕਿਉਂ ਕੀਤਾ? ਹੁਣ ਮੈਂ ਕਿਵੇਂ ਰਾਧਾ ਰਾਣੀ ਜੀ ਨੂੰ ਪਾਠ ਸੁਣਾਵਾਂਗਾ?’’ ਰੋਂਦੇ-ਰੋਂਦੇ ਉਨ੍ਹਾਂ ਨੂੰ ਸਾਰਾ ਦਿਨ ਬੀਤ ਗਿਆ। ਕੁੱਝ ਖਾਧਾ-ਪੀਤਾ ਵੀ ਨਹੀਂ ਕਿਉਂਕਿ ਪਾਠ ਕਰਨ ਦਾ ਨਿਯਮ ਸੀ ਅਤੇ ਜਦੋਂ ਤੱਕ ਨਿਯਮ ਪੂਰਾ ਨਹੀਂ ਕਰਦੇ, ਖਾਂਦੇ-ਪੀਂਦੇ ਵੀ ਨਹੀਂ ਸਨ। ਅੱਜ ਨਿਯਮ ਪੂਰਾ ਨਹੀਂ ਹੋਇਆ ਤਾਂ ਖਾਧਾ-ਪੀਤਾ ਵੀ ਨਹੀਂ। ਉਦੋਂ ਇੱਕ ਛੋਟਾ ਜਿਹਾ ਬੱਚਾ ਆਇਆ ਅਤੇ ਬੋਲਿਆ, ‘‘ਬਾਬਾ! ਤੁਸੀਂ ਕਿਉਂ ਰੋ ਰਹੇ ਹੋ? ਕੀ ਤੁਹਾਡੀਆਂ ਅੱਖਾਂ ਨਹੀਂ ਹਨ ਇਸ ਲਈ ਰੋ ਰਹੇ ਹੋ?’’ ਬਾਬਾ ਬੋਲੇ, ‘‘ਨਹੀਂ ਲਾਲਾ! ਅੱਖਾਂ ਲਈ ਕਿਉਂ ਰੋਵਾਂਗਾ ਮੇਰਾ ਨਿਯਮ ਪੂਰਾ ਨਹੀਂ ਹੋਇਆ ਇਸ ਲਈ ਰੋ ਰਿਹਾ ਹਾਂ।’’ ਬੱਚਾ ਬੋਲਿਆ, ‘‘ਬਾਬਾ!
ਅਨੰਤ ਵਡਿਆਈ | Motivational Quotes
ਮੈਂ ਤੁਹਾਡੀਆਂ ਅੱਖਾਂ ਠੀਕ ਕਰ ਸਕਦਾ ਹਾਂ, ਤੁਸੀਂ ਇਹ ਪੱਟੀ ਆਪਣੀਆਂ ਅੱਖਾਂ ਉੱਤੇ ਬੰਨ੍ਹ ਲਓ।’’ ਬਾਬਾ ਨੇ ਸੋਚਿਆ ਲੱਗਦਾ ਹੈ ਵਰਿੰਦਾਵਨ ਦੇ ਕਿਸੇ ਵੈਦ ਦਾ ਲਾਲਾ ਹੈ, ਕੋਈ ਇਲਾਜ ਜਾਣਦਾ ਹੋਵੇਗਾ! ਬਾਬਾ ਨੇ ਅੱਖਾਂ ਉੱਤੇ ਪੱਟੀ ਬੰਨ੍ਹ ਲਈ ਅਤੇ ਸੌਂ ਗਏ। ਜਦੋਂ ਸਵੇਰੇ ਉੱਠੇ ਅਤੇ ਪੱਟੀ ਖੋਲ੍ਹੀ ਤਾਂ ਸਭ ਕੁੱਝ ਸਾਫ਼ ਵਿਖਾਈ ਦੇ ਰਿਹਾ ਸੀ। ਬਾਬਾ ਬੜੇ ਖੁਸ਼ ਹੋਏ ਅਤੇ ਸੋਚਣ ਲੱਗੇ, ਦੇਖਾਂ ਤਾਂ ਉਸ ਬੱਚੇ ਨੇ ਪੱਟੀ ਵਿੱਚ ਕੀ ਔਸ਼ਧੀ ਰੱਖੀ ਸੀ ਅਤੇ ਜਿਵੇਂ ਹੀ ਬਾਬਾ ਨੇ ਪੱਟੀ ਨੂੰ ਖੋਲ੍ਹੀ ਤਾਂ ਪੱਟੀ ਵਿੱਚ ਰਾਧਾ ਰਾਣੀ ਜੀ ਦਾ ਨਾਂਅ ਲਿਖਿਆ ਸੀ।
ਇੰਨਾ ਵੇਖਦੇ ਹੀ ਬਾਬਾ ਉੱਚੀ-ਉੱਚੀ ਰੋਣ ਲੱਗੇ ਅਤੇ ਕਹਿਣ ਲੱਗੇ, ‘‘ਵਾਹ! ਕਿਸ਼ੋਰੀ ਜੀ ਤੁਹਾਡੇ ਨਾਮ ਦੀ ਕੈਸੀ ਅਨੰਤ ਵਡਿਆਈ ਹੈ! ਮੇਰੇ ਉੱਤੇ ਇੰਨੀ ਕਿਰਪਾ ਕੀਤੀ ਜਾਂ ਖੁਦ ਸ੍ਰੀਮਦਭਾਗਵਤ ਨਾਲ ਇੰਨਾ ਪ੍ਰੇਮ ਕਰਦੀ ਹੋ ਕਿ ਰੋਜ਼ ਮੇਰੇ ਤੋਂ ਸ਼ਲੋਕ ਸੁਣਨ ਵਿੱਚ ਤੁਹਾਨੂੰ ਵੀ ਅਨੰਦ ਆਉਂਦਾ ਹੈ।’’