Murder: ਦੋ ਧੀਆਂ ਦੀ ਮਾਂ ਦਾ ਭੇਦ ਭਰੇ ਹਾਲਾਤਾਂ ’ਚ ਕਤਲ, ਪੁਲਿਸ ਜਾਂਚ ਜੁਟੀ

Murder
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ

Murder: (ਗੁਰਜੀਤ ਸ਼ੀਂਹ) ਸਰਦੂਲਗੜ। ਪੁਲਿਸ ਥਾਣਾ ਝੁਨੀਰ ’ਚ ਪੈਂਦੇ ਪਿੰਡ ਰਾਮਾਨੰਦੀ ਵਿਖੇ ਇੱਕ ਔਰਤ ਦਾ ਭੇਦ ਭਰੇ ਹਾਲਾਤਾਂ ’ਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਝੁਨੀਰ ਪੁਲਿਸ ਨੇ ਦੱਸਿਆ ਕਿ ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਬਘੇਰਾ ਸਿੰਘ ਪਿੰਡ ਰਾਮਾਨੰਦੀ ਦੇ ਰਹਿਣ ਵਾਲਾ ਹੈ। ਕਰੀਬ ਚਾਰ ਪੰਜ ਸਾਲਾਂ ਪਹਿਲਾਂ ਉਸਦੀ ਵੀਰਪਾਲ ਕੌਰ ਨਾਮੀ ਇੱਕ ਔਰਤ ਨਾਲ ਲਵ ਮੈਰਿਜ ਹੋਈ ਸੀ। ਜਿਸਦੇ ਦੋ ਬੇਟੀਆਂ ਇੱਕ ਪੰਜ ਸਾਲ ਅਤੇ ਇੱਕ ਮਹਿਜ ਚਾਰ ਮਹੀਨਿਆਂ ਦੀ ਹੈ। ਅੱਜ ਸ਼ਾਮ ਨੂੰ ਭੇਦ ਭਰੇ ਹਾਲਾਤਾਂ ’ਚ ਝੁਨੀਰ ਪੁਲਿਸ ਨੇ ਕੁਲਦੀਪ ਸਿੰਘ ਉਰਫ ਕਾਲਾ ਦੇ ਘਰੋਂ ਮ੍ਰਿਤਕ ਵੀਰਪਾਲ ਕੌਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ: Murder: ਘਰੇਲੂ ਵਿਵਾਦ ’ਚ ਵੱਡੇ ਭਰਾ ਨੇ ਛੋਟੇ ਭਰਾ ਦਾ ਗੋਲੀ ਮਾਰ ਕੇ ਕੀਤਾ ਕਤਲ