ਪਿੰਡ ਦੇ ਸਾਬਕਾ ਸਰਪੰਚ ਨੇ ਮੌਕੇ ‘ਤੇ ਪੁੱਜ ਕੇ ਡੇਰਾ ਸੱਚਾ ਸੌਦਾ ਦੇ ਕਾਰਜ ਦੀ ਕੀਤੀ ਭਰਪੂਰ ਪ੍ਰਸੰਸਾ
ਵਿੱਕੀ ਕੁਮਾਰ/ਭੁਪਿੰਦਰ ਸਿੰਘ/ਮੋਗਾ। ਅੱਜ ਮੋਗਾ ਵਿੱਚ ਇਨਸਾਨੀਅਤ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਸਾਧ-ਸੰਗਤ ਨੇ ਮੋਗਾ ਦੇ ਪਿੰਡ ਸਿੰਘਾਵਾਲਾ ਵਿੱਚ ਭੈਣ ਸਰਬਜੀਤ ਕੌਰ ਵਿਧਵਾ ਬੂਟਾ ਸਿੰਘ ਨੂੰ ਮਕਾਨ ਬਣਾ ਕੇ ਦਿੱਤਾ ਪ੍ਰਾਪਤ ਜਾਣਕਾਰੀ ਅਨੁਸਾਰ ਭੈਣ ਸਰਬਜੀਤ ਕੌਰ ਦੇ ਪਤੀ ਦੀ ਕੁੱਝ ਸਾਲ ਪਹਿਲਾਂ ਅਚਾਨਕ ਹਾਰਟ ਫੇਲ੍ਹ ਹੋਣ ਕਾਰਨ ਮੌਤ ਹੋ ਗਈ ਸੀ ਇਹਨਾਂ ਦੀਆਂ 6 ਬੇਟੀਆਂ ਹਨ ਜਿਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਭੈਣ ਸਰਬਜੀਤ ਕੌਰ ਲਈ ਬਹੁਤ ਔਖਾ ਸੀ ਇਹਨਾਂ ਦੀ ਸੱਸ ਵਿਧਵਾ ਵਿੱਦਿਆ ਕੌਰ ਵੀ ਇਹਨਾਂ ਨਾਲ ਹੀ ਰਹਿੰਦੇ ਹਨ।
ਘਰ ਦੀ ਮਾਲੀ ਹਾਲਤ ਬਹੁਤ ਖਰਾਬ ਹੈ ਉਸਦੇ ਪਤੀ ਦੀ ਮੌਤ ਨਾਲ ਘਰ ਦੀ ਸਥਿਤੀ ਬਹੁਤ ਖਰਾਬ ਹੋ ਗਈ ਸੀ। ਘਰ ਵਿੱਚ ਆਰਥਿਕ ਤੰਗੀ ਹੋਣ ਕਰਕੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ Àੁੱਧਰ ਕੱਚਾ ਕੋਠਾ, ਜੋ ਡਿੱਗਣ ਵਾਲਾ ਸੀ, ਇਸਦਾ ਪਤਾ ਜਦੋਂ ਪਿੰਡ ਦੀ ਸਾਧ-ਸੰਗਤ ਨੂੰ ਲੱਗਾ ਤਾਂ ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਜਿੰਮੇਵਾਰਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਕਮੇਟੀ ਨੇ ਪੜਤਾਲ ਕਰਨ ਤੋਂ ਬਾਅਦ ਭੈਣ ਸਰਬਜੀਤ ਕੌਰ ਦਾ ਮਕਾਨ ਬਣਾਉਣ ਦਾ ਫੈਸਲਾ ਕੀਤਾ ।
ਬਲਾਕ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ, ਯੂਥ ਵੈਲਫ਼ੇਅਰ ਫੈਡਰੇਸ਼ਨ ਤੇ ਸਾਧ-ਸੰਗਤ ਨੇ ਅੱਜ ਤਨ ਮਨ ਲਾ ਕੇ 14ਗੁਣ15 ਦੇ ਦੋ ਕਮਰੇ, ਇੱਕ ਬਰਾਂਡਾ, ਇੱਕ ਲੈਟਰੀਨ ਤੇ ਬਾਥਰੂਮ ਤੇ ਚਾਰਦੀਵਾਰੀ ਬਣਾਉਣ ਦੀ ਸੇਵਾ ਕੀਤੀ ਅੱਜ ਭੈਣ ਸਰਬਜੀਤ ਕੌਰ ਨੂੰ ਸਾਧ-ਸੰਗਤ ਨੇ ਕੁੱਝ ਹੀ ਘੰਟਿਆਂ ਵਿੱਚ ਕਮਰੇ ਬਣਾ ਕੇ ਦਿੱਤੇ ਮੌਕੇ ‘ਤੇ ਪੁੱਜ ਕੇ ਪਿੰਡ ਸਿੰਘਾਵਾਲਾ ਦੇ ਸਾਬਕਾ ਸਰਪੰਚ ਤੀਰਥ ਸਿੰਘ ਉਰਫ ਕਾਲਾ ਨੇ ਡੇਰਾ ਸੱਚਾ ਸੌਦਾ ਦੇ ਇਸ ਕਾਰਜ ਦੀ ਭਰਪੂਰ ਪ੍ਰਸੰਸਾ ਕੀਤੀ ਤੇ ਕਿਹਾ ਕਿ ਡੇਰਾ ਪ੍ਰੇਮੀਆਂ ਨੇ ਹਮੇਸ਼ਾ ਹੀ ਲੋਕਾਂ ਦਾ ਭਲਾ ਕੀਤਾ ਹੈ, ਜਿਸਦੀ ਕਿ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਹੋਈ।
ਡੇਰਾ ਪ੍ਰੇਮੀਆਂ ਨੇ ਹਮੇਸ਼ਾ ਹੀ ਲੋਕਾਂ ਦਾ ਭਲਾ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਹੋਈ
ਇਸ ਮੌਕੇ ਤੇ ਭਗਵੰਤ ਸਿੰਘ ਇੰਸਾਂ, ਅਜਮੇਰ ਸਿੰਘ ਇੰਸਾਂ, 15 ਮੈਂਬਰ ਜਿੰਦਰਪਾਲ ਇੰਸਾਂ, 15 ਮੈਂਬਰ ਵਿਜੈ ਕੁਮਾਰ, 15 ਮੈਂਬਰ ਚਰਨ ਸਿੰਘ, ਫੋਟੋਗ੍ਰਾਫਰ ਦਲਜੀਤ ਸਿੰਘ ਇੰਸਾਂ, ਪਰਮਜੀਤ ਸਿੰਘ ਘਾਲੀ, ਮਾਸਟਰ ਪ੍ਰਿੰਸ ਇੰਸਾਂ, ਰਾਮ ਲਾਲ ਇੰਸਾਂ ਜਿੰਮੇਵਾਰ ਗ੍ਰੀਨ ਐੱਸ, ਮਾਸਟਰ ਭਗਵਾਨ ਦਾਸ ਇੰਸਾਂ ਜਿੰਮੇਵਾਰ ਗ੍ਰੀਨ ਐੱਸ, ਅਰੁਣ ਇੰਸਾਂ, ਅਮਨਦੀਪ ਮਿੰਟੂ, ਰੂਪ ਸਿੰਘ ਸਾਫੂਵਾਲਾ, ਅਜਮੇਰ ਸਿੰਘ, ਬੂਟਾ ਸਿੰਘ, ਵਿਪਨ ਇੰਸਾਂ, ਮਿਸਤਰੀ ਸੰਤੋਖ ਸਿੰਘ, ਮਿਸਤਰੀ ਤਰਸੇਮ ਸਿੰਘ, ਮਿਸਤਰੀ ਰਾਮਲਾਲ ਇੰਸਾਂ, ਮਿਸਰਤੀ ਦਵਿੰਦਰ ਸਿੰਘ, ਜਗਰੂਪ ਸਿੰਘ, ਭੈਣ ਸਿਮਰਨ ਕੌਰ, ਪਿੰਦਰ ਕੌਰ, ਪ੍ਰੀਤ ਗੋਇਲ ਇੰਸਾਂ, ਸੁਜਾਨ ਭੈਣ ਸੁਖਵਿੰਦਰ ਕੌਰ, ਬਲਜੀਤ ਕੌਰ ਇੰਸਾਂ, ਸੁਖਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜਰ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।