ਪੰਜਾਬ ਵਿਧਾਨ ਸਭਾ ਚੋਣਾਂ : ਅਮਨ-ਅਮਾਨ ਨਾਲ ਨੇਪਰੇ ਚੜਿਆ ਲੋਕਤੰਤਰ ਦਾ ਉਤਸਵ
- ਪੰਜਾਬ ਵਿੱਚ ਸਭ ਤੋਂ ਜ਼ਿਆਦਾ ਜ਼ਿਲ੍ਹਾ ਸੰਗਰੂਰ ਵਿੱਚ 83 ਫੀਸਦੀ, ਮਾਨਸਾ ਤੇ ਮੁਕਤਸਰ ਵਿੱਚ 81 ਫੀਸਦੀ ਵੋਟਿੰਗ ਹੋਈ
- ਸਭ ਤੋਂ ਘੱਟ ਵੋਟਿੰਗ ਵਿੱਚ ਹੁਸ਼ਿਆਰਪੁਰ ਵਿੱਚ 68 ਅਤੇ ਅੰਮ੍ਰਿਤਸਰ ਵਿਖੇ 67 ਫੀਸਦੀ ਵੋਟਿੰਗ ਹੋਈ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜ ਸੂਬਿਆਂ ‘ਚ 36 ਦਿਨਾਂ ਤੱਕ ਚੱਲਣ ਵਾਲੀਆਂ ਚੋਣਾਂ ਦੀ ਸ਼ੁਰੂਆਤ ਅੱਜ ਪੰਜਾਬ ਤੇ ਗੋਆ ਤੋਂ ਹੋ ਗਈ ਪੰਜਾਬ ‘ਚ ਜਿੱਥੇ 117 ਸੀਟਾਂ ‘ਤੇ 75 ਫੀਸਦੀ ਤੋਂ ਵੱਧ ਵੋਟਾਂ ਪਈਆਂ। ਪੰਜਾਬ ‘ਚ ਚੋਣ ਕਮਿਸ਼ਨ ਦੀ ਸਖ਼ਤੀ ਦਾ ਵੱਡੇ ਪੱਧਰ ‘ਤੇ ਅਸਰ ਦਿਖਾਈ ਦਿੱਤਾ, ਜਿਸ ਨਾਲ ਕਿਤੇ ਕੋਈ ਵੱਡੀ ਘਟਨਾ ਨਹੀਂ ਵਾਪਰੀ ਤੇ ਵੋਟਾਂ ਅਮਨ-ਅਮਾਨ ਨਾਲ ਪਈਆਂ ਸੂਬੇ ‘ਚ ਕਿਤੇ-ਕਿਤੇ ਝੜਪਾਂ ਦੀਆਂ ਘਟਨਾਵਾਂ ਵੀ ਵਾਪਰੀਆਂ ਧੂਰੀ ਹਲਕੇ ਦੇ ਸੁਲਤਾਨਪੁਰ ਪਿੰਡ ‘ਚ ਆਮ ਆਦਮੀ ਪਾਰਟੀ ਹਮਾਇਤੀਆਂ ਤੇ ਕਾਂਗਰਸੀ ਹਮਾਇਤੀਆਂ ਦਰਮਿਆਨ ਝੜਪ ਹੋਈ, ਜਿਸ ‘ਚ ਆਪ ਦਾ ਇੱਕ ਵਰਕਰ ਜ਼ਖਮੀ ਹੋ ਗਿਆ। Boting Punjab
ਆਪ ਵਰਕਰ ਨੇ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ‘ਤੇ ਮਾਰਕੁੱਟ ਦਾ ਦੋਸ਼ ਲਾਇਆ
ਆਪ ਵਰਕਰ ਨੇ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ‘ਤੇ ਮਾਰਕੁੱਟ ਦਾ ਦੋਸ਼ ਲਾਇਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਜੀਠਾ ਹਲਕੇ ‘ਚ ਅਕਾਲੀ ਉਮੀਦਵਾਰ ਬਿਕਰਮ ਮਜੀਠੀਆ ਤੇ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਮਜੀਠੀਆ ਦਰਮਿਆਨ ਵਿਵਾਦ ਹੋ ਗਿਆ ਅਕਾਲੀ ਉਮੀਦਵਾਰ ਨੇ ਕਾਂਗਰਸ ਦੇ ਉਮੀਦਵਾਰ ‘ਤੇ ਵੋਟਿੰਗ ਬੂਥ ਦੇ ਅੰਦਰ ਵਾਹਨ ਲਿਆਉਣ ‘ਤੇ ਇਤਰਾਜ਼ ਪ੍ਰਗਟਾਇਆ ਬਾਅਦ ‘ਚ ਉਨ੍ਹਾਂ ਵਾਹਨ ਬਾਹਰ ਕਰ ਲਏ, ਜਿਸ ਨਾਲ ਮਾਮਲਾ ਸ਼ਾਂਤ ਹੋ ਗਿਆ ਅੰਮ੍ਰਿਤਸਰ (ਪੂਰਬੀ) ਹਲਕੇ ਦੇ ਕਾਂਗਰਸੀ ਉਮੀਦਵਾਰ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾ. ਨਜਵੋਤ ਕੌਰ ਤੇ ਬੇਟੇ ਦੇ ਨਾਲ ਗੱਡੀ ਤੋਂ ਸਿੱਧੀ ਵੋਟਰ ਕੇਂਦਰ ਤੱਕ ਪਹੁੰਚ ਗਏ, ਜੋ ਸਰਾਸਰ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਹੈ ਇਸ ਸਬੰਧੀ ਕਮਿਸ਼ਨਰ ਬਸੰਤ ਗਰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਦੀ ਸ਼ਿਕਾਇਤ ਪੋਰਟਲ ਰਾਹੀਂ ਪ੍ਰਾਪਤ ਹੋ ਗਈ ਹੈ ਤੇ ਅਸੀਂ ਸੀਸੀਟੀਵੀ ਫੁਟੇਜ ਵੇਖ ਕੇ ਤੱਥਾਂ ਦੀ ਸੱਚਾਈ ਪਤਾ ਕਰ ਰਹੇ ਹਾਂ ਤੇ ਸਹੀ ਪਾਏ ਜਾਣ ‘ਤੇ ਕਾਰਵਾਈ ਕੀਤੀ ਜਾਵੇਗੀ। Boting Punjab
ਇਸ ਤਰ੍ਹਾਂ ਸੂਬੇ ਦੇ ਹੋਰਨਾਂ ਹਿੱਸਿਆਂ ‘ਚ ਝੜਪ, ਕਹਾਸੁਣੀ ਤੇ ਹੱਥੋਪਾਈ ਦੀ ਟਾਂਵੀਂ-ਟਾਂਵੀਂ ਘਟਨਾਵਾਂ ਨੂੰ ਛੱਡ ਕੇ ਵੋਟਾਂ ਅਮਨ-ਅਮਾਨ ਨਾਲ ਪਈਆਂ ਸੂਬੇ ‘ਚ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਦਾ ਮੁਕਾਬਲਾ ਕਾਂਗਰਸ ਤੇ ਆਪ ਨਾਲ ਹੈ ਵੋਟਿੰਗ ਨਾਲ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਕਾਂਗਰਸ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ੰਿਸਘ, ਰਾਜਿੰਦਰ ਕੌਰ ਭੱਠਲ, ਆਪ ਤੋਂ ਭਗਵੰਤ ਮਾਨ ਸਮੇਤ 1145 ਉਮੀਦਾਵਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ‘ਚ ਬੰਦ ਹੋ ਗਈ ਹੁਣ ਸਭ ਦੀਆਂ ਨਜ਼ਰਾਂ 11 ਮਾਰਚ ‘ਤੇ ਟਿਕੀਆਂ ਹਲ, ਜਿਸ ਦਿਨ ਇਨ੍ਹਾਂ ਚੋਣਾਂ ਦੀ ਨਤੀਜਾ ਐਲਾਨਿਆ ਜਾਵੇਗਾ।
ਗੋਵਾ ‘ਚ ਸੱਤਾਧਾਰੀ ਭਾਜਪਾ ਦਾ ਮੁਕਾਬਲਾ ਕਾਂਗਰਸ, ਆਪ ਤੇ ਐੱਮਜੀਪੀ, ਸ਼ਿਵਸੈਨਾ ਤੇ ਜੀਐਸਐੱਮ ਦੇ ਗਠਜੋੜ ਨਾਲ ਹੈ ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ, ਸ਼ਾਮ ਪੰਜ ਵਜੇ ਤੋਂ ਬਾਅਦ ਵੀ ਸੂਬੇ ‘ਚ ਕਈ ਮਤਦਾਨ ਕੇਂਦਰਾਂ ‘ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਵੇਖਦਿਆਂ ਵੋਟ ਫੀਸਦੀ ਵਧ ਸਕਦਾ ਹੈ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਹੋਈਆ ਤੇ ਇਸ ਤੱਟੀ ਸੂਬੇ ‘ਚ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਘਟਨਾ ਦੀ ਰਿਪੋਰਟ ਨਹੀਂ ਆਈ ਹਾਲਾਂਕਿ ਕੁਝ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਖਰਾਬੀ ਤੇ ਇੱਕ ਵੋਟਿੰਗ ਕੇਂਦਰ ‘ਚ ਵੋਟਾਂ ਰੱਦ ਕੀਤੇ ਜਾਣ ਦੀਆਂ ਰਿਪੋਰਟਾਂ ਹਨ ਰੱਖਿਆ ਮੰਤਰੀ ਮਨੋਹਰ ਪਾਰਿਕਰ, ਕੇਂਦਰੀ ਮੰਤਰੀ ਸ੍ਰੀਪਦ ਨਾਈਕ ਤੇ ਮੁੱਖ ਮੰਤਰੀ ਲਕਸ਼ਮੀਕਾਂਤ ਪਰਸੇਕਰ ਨੇ ਸ਼ੁਰੂਆਤ ‘ਚ ਹੀ ਵੋਟ ਪਾਈ ਇਨ੍ਹਾਂ ਚੋਣਾਂ ‘ਚ ਕੁੱਲ 250 ਉਮੀਦਵਾਰ ਮੈਦਾਨ ‘ਚ ਹਨ, ਜਿਨ੍ਹਾਂ ‘ਚ ਕਈ ਅਜ਼ਾਦ ਉਮੀਦਵਾਰ ਵੀ ਸ਼ਾਮਲ ਹਨ ਇਹ ਚੋਣਾਂ ਗੋਆ ਦੇ ਪੰਜ ਸੂਬਿਆਂ ਮੁੱਖ ਮੰਤਰੀਆਂ, ਚਰਚਿਲ ਏਲੇਮਾਓ, ਪ੍ਰਤਾਪ ਸਿੰਘ ਰਾਣੇ, ਰਵੀ ਨਾਈਕ, ਦਿਗੰਬਰ ਕਾਮਤ ਤੇ ਲੁਈਜਿਨਹੋ ਫਲੇਰੀਓ ਤੇ ਮੌਜ਼ੂਦਾ ਮੁੱਖ ਮੰਤਰੀ ਪਰਸੇਕਰ ਦੀ ਕਿਸਮਤ ਦਾ ਫੈਸਲਾ ਕਰੇਗਾ।
ਇਹਨਾਂ ਥਾਵਾਂ ‘ਤੇ ਹੋਈ ਲੜਾਈ
ਪੰਜਾਬ ਦੇ ਦੋ ਥਾਂਵਾਂ ‘ਤੇ ਗੋਲੀ ਚੱਲਣ ਦੀ ਖ਼ਬਰ ਦੇ ਨਾਲ ਕੁਝ ਥਾਵਾਂ ‘ਤੇ ਵੱਖ-ਵੱਖ ਪਾਰਟੀਆਂ ਦੇ ਹਮਾਇਤੀਆਂ ਵਿਚਾਕਰ ਲੜਾਈ ਹੋ ਗਈ ਹਾਲਾਂਕਿ ਗੋਲੀ ਚੱਲਣ ਦੇ ਮਾਮਲੇ ਵਿੱਚ ਕੋਈ ਵੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ। ਫਤਿਹਗੜ੍ਹ ਸਾਹਿਬ ਦੇ ਪਿੰਡ ਰੂਪੋਵਾਲੀ ਅਤੇ ਫਤਿਹਗੜ੍ਹ ਚੂੜੀਆਂ ਵਿਖੇ ਅਕਾਲੀ ਤੇ ਕਾਂਗਰਸੀ ਸਮਰਥਕ ਆਪਸ ਵਿੱਚ ਹੱਥੋਪਾਈ ਹੋ ਗਏ ਤਾਂ ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਵਿਖੇ ਗੋਲੀ ਚੱਲਣ ਦੇ ਨਾਲ ਇੱਕ ਪਾਰਟੀ ਦਾ ਸਮਰਥਕ ਜਗਜੀਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਇਸੇ ਤਰ੍ਹਾਂ ਹੀ ਡੇਰਾ ਬੱਸੀ ਹਲਕੇ ਦੇ ਪਿੰਡ ਲੋਹਗੜ੍ਹ ਵਿੱਚ ਵੀ ਇੱਕ ਥਾਈਂ ਗੋਲੀ ਚੱਲਣ ਦੀ ਖ਼ਬਰ ਆ ਰਹੀ ਹੈ ਪਰ ਕੋਈ ਵੀ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ। ਫਤਿਹਗੜ੍ਹ ਸਾਹਿਬ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੋ ਥਾਵਾਂ ‘ਤੇ ਸਮਰਥਕਾਂ ਵਿੱਚ ਬਹਿਸਬਾਜ਼ੀ ਅਤੇ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਕਿੱਥੇ ਕਿੰਨੀ ਹੋਈ ਵੋਟਿੰਗ
ਗੁਰਦਾਸਪੁਰ 72 ਫੀਸਦੀ
ਅੰਮ੍ਰਿਤਸਰ 67 ਫੀਸਦੀ
ਤਰਨਤਾਰਨ 74 ਫੀਸਦੀ
ਕਪੂਰਥਲਾ 74 ਫੀਸਦੀ
ਜਲੰਧਰ 72 ਫੀਸਦੀ
ਹੁਸ਼ਿਆਰਪੁਰ 72 ਫੀਸਦੀ
ਨਵਾ ਸ਼ਹਿਰ 77 ਫੀਸਦੀ
ਰੋਪੜ 75 ਫੀਸਦੀ
ਮੁਹਾਲੀ 69 ਫੀਸਦੀ
ਫਤਿਹਗੜ੍ਹ ਸਾਹਿਬ 80 ਫੀਸਦੀ
ਲੁਧਿਆਣਾ 73 ਫੀਸਦੀ
ਮੋਗਾ 75 ਫੀਸਦੀ
ਫਿਰੋਜ਼ਪੁਰ 80 ਫੀਸਦੀ
ਮੁਕਤਸਰ 81 ਫੀਸਦੀ
ਫਰੀਦਕੋਟ 80 ਫੀਸਦੀ
ਬਠਿੰਡਾ 82 ਫੀਸਦੀ
ਮਾਨਸਾ 81 ਫੀਸਦੀ
ਸੰਗਰੂਰ 83 ਫੀਸਦੀ
ਬਰਨਾਲਾ 80 ਫੀਸਦੀ
ਪਟਿਆਲਾ 77 ਫੀਸਦੀ
ਪਠਾਨਕੋਟ 77 ਫੀਸਦੀ
ਫਾਜ਼ਿਲਕਾ 81 ਫੀਸਦੀ
ਨਵਜੋਤ ਸਿੱਧੂ ਵੱਲੋਂ ਨਿਯਮਾਂ ਦੀ ਉਲੰਘਣਾ!
ਅੰਮ੍ਰਿਤਸਰ (ਪੂਰਬੀ) ਹਲਕੇ ਦੇ ਕਾਂਗਰਸੀ ਉਮੀਦਵਾਰ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾ. ਨਜਵੋਤ ਕੌਰ ਤੇ ਬੇਟੇ ਨਾਲ ਗੱਡੀ ‘ਤੇ ਸਿੱਧੀ ਵੋਟਰ ਕੇਂਦਰ ਤੱਕ ਪਹੁੰਚ ਗਏ, ਜੋ ਸਰਾਸਰ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਹੈ ਇਸ ਸਬੰਧੀ ਕਮਿਸ਼ਨਰ ਬਸੰਤ ਗਰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਦੀ ਸ਼ਿਕਾਇਤ ਪੋਰਟਲ ਰਾਹੀਂ ਪ੍ਰਾਪਤ ਹੋ ਗਈ ਹੈ ਤੇ ਅਸੀਂ ਸੀਸੀਟੀਵੀ ਫੁਟੇਜ਼ ਵੇਖ ਕੇ ਤੱਥਾਂ ਦੀ ਸੱਚਾਈ ਪਤਾ ਕਰ ਰਹੇ ਹਾਂ ਤੇ ਸਹੀ ਪਾਏ ਜਾਣ ‘ਤੇ ਕਾਰਵਾਈ ਕੀਤੀ ਜਾਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ