ਭਾਰਤ-ਪਾਕਿਸਤਾਨ ਸਰਹੱਦ ਤੋਂ 40 ਕਰੋੜ ਤੋਂ ਵੱਧ ਦੀ ਹੈਰੋਇਨ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ ਤੋਂ 40 ਕਰੋੜ ਤੋਂ ਵੱਧ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ,(ਸਤਪਾਲ ਥਿੰਦ)। ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਬੀਐੱਸਐਫ ਜਵਾਨਾਂ ਨੂੰ ਪਾਕਿ ਸਮੱਗਲਰਾਂ ਵੱਲੋਂ ਭੇਜੀ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ ‘ਚ ਸਫਤਲਾ ਹਾਸਲ ਹੋਈ ਹੈ। ਕੁੱਲ ਹੈਰੋਇਨ 8 ਕਿਲੋ 20 ਗ੍ਰਾਮ ਜਵਾਨਾਂ ਨੂੰ ਵੱਖ-ਵੱਖ ਸਮੇਂ ਬਰਾਮਦ ਹੋਈ ਹੈ, ਜਿਸ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ 40 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ 29 ਬਟਾਲੀਅਨ ਦੇ ਜਵਾਨਾਂ ਵੱਲੋਂ ਇਲਾਕੇ ‘ਚ ਸਰਚ ਦੌਰਾਨ 7 ਪੈਕਟ ਬਰਾਮਦ ਕੀਤੇ , ਜਿਹਨਾਂ ਨੂੰ ਚੈੱਕ ਕਰਨ ‘ਤੇ ਪੈਕਟਾਂ ਵਿਚੋਂ ਹੈਰੋਇਨ ਬਰਾਮਦ ਹੋਈ, ਜਿਸਦਾ ਵਜ਼ਨ ਕੁੱਲ 6 ਕਿਲੋ 750 ਗ੍ਰਾਮ ਪਾਇਆ ਗਿਆ।

ਇਸ ਦੇ ਨਾਲ ਜਵਾਨਾਂ ਨੂੰ ਇੱਕ ਪਿਸਤੌਲ ਵੀ ਬਰਾਮਦ ਹੋਇਆ। ਇਸ ਤੋਂ ਪਹਿਲਾ 29 ਬਟਾਲੀਅਨ ਦੇ ਜਵਾਨਾਂ ਵੱਲੋਂ ਇੱਕ ਭਾਰਤੀ ਨਾਗਰਿਕ ਨੂੰ ਕਾਬੂ ਕਰਦਿਆ ਉਸ ਦੇ ਕਬਜ਼ੇ ‘ਚੋਂ 6 ਪੈਕਟਾਂ ਵਿਚ ਲਗਭਗ 1.270 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਸਰਹੱਦ ਤੋਂ ਪਾਰ ਕੰਮ ਕਰਨ ਦੇ ਬਹਾਨੇ ਟਰੈਕਟਰ ‘ਚ ਹੈਰੋਇਨ ਨੂੰ ਲੁਕਾ ਕੇ ਲਿਆ ਰਿਹਾ ਸੀ, ਜਿਸ ਦਾ ਜਵਾਨਾਂ ਵੱਲੋਂ ਚੈਕਿੰਗ ਦੌਰਾਨ ਪਰਦਾਫਾਸ਼ ਕੀਤਾ ਗਿਆ। ਫਿਲਹਾਲ ਕਾਬੂ ਆਏ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.