Patiala News: 34 ਹਜ਼ਾਰ ਤੋਂ ਵੱਧ ਝੋਨੇ ਦੇ ਬੈਗ ਖੁਰਦ-ਬੁਰਦ, ਸਰਕਾਰ ਨੂੰ ਕਰੋੜਾਂ ਦਾ ਚੂਨਾ

Patiala News
ਫਾਈਲ ਫੋਟੋ

ਪੁਲਿਸ ਵੱਲੋਂ ਜ਼ਿਲ੍ਹਾ ਮੈਨੇਜ਼ਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ | Patiala News 

Patiala News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਇੱਕ ਰਾਈਸ ਮਿਲਰ ਵੱਲੋਂ ਝੋਨੇ ਦੇ 34 ਹਜ਼ਾਰ ਤੋਂ ਵੱਧ ਬੈਗਾਂ ਨੂੰ ਖੁਰਦ ਬੁਰਦ ਕਰਕੇ ਸਰਕਾਰ ਨੂੰ 3 ਕਰੋੜ 50 ਲੱਖ ਤੋਂ ਜਿਆਦਾ ਦਾ ਚੂਨਾ ਲਾਇਆ ਗਿਆ ਹੈ। ਮਾਮਲੇ ਦੀ ਪੜਤਾਲ ਤੋਂ ਬਾਅਦ ਸੰਭੂ ਪੁਲਿਸ ਵੱਲੋਂ ਦੋ ਵਿਅਕਤੀਆਂ ਖਿਲਾਫ਼ ਪਰਚਾ ਦਰਜ਼ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਥਾਣੇ ’ਚ ਪਨਸਪ ਦੇ ਜ਼ਿਲ੍ਹਾ ਮੈਨੇਜ਼ਰ ਵੱਲੋਂ ਮਾਮਲਾ ਦਰਜ਼ ਕਰਵਾਇਆ ਗਿਆ ਹੈ ਕਿ ਪੈਡੀ ਫਸਲ 2023-24 ਦੀ ਕਸਮਟ ਮੀਲਿੰਗ ਲਈ ਮੈਸ: ਮਹਿਤਾ ਰਾਈਸ ਨੂੰ ਅਲਾਟ ਹੋਇਆ ਸੀ। ਇਸ ਅਲਾਟਮੈਂਟ ਦੌਰਾਨ ਮਿੱਲ ਵਿੱਚ 2,44,555 ਪੈਡੀ ਦੇ ਕੱਟੇ ਸਟਾਕ ਕੀਤੇ ਗਏ ਸਨ। ਇਸ ਦੌਰਾਨ 15 ਜੁਲਾਈ 2024 ਨੂੰ ਵਿਭਾਗ ਵੱਲੋਂ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਪਾਇਆ ਗਿਆ ਕਿ ਮਿੱਲ ਵਿਖੇ 7814 ਬੈਗ ਪੈਡੀ ਦੇ ਘੱਟ ਪਾਏ ਗਏ। ਇਸ ਤੋਂ ਬਾਅਦ ਮੁੜ ਗਰਾਉਂਡ ਪੱਧਰ ’ਤੇ ਪੜਤਾਲ ਕੀਤੀ ਗਈ ਤਾਂ 34,958 ਪੈਡੀ ਦੇ ਬੈਗ ਘੱਟ ਪਾਏ ਗਏ। Patiala News

ਇਹ ਵੀ ਪੜ੍ਹੋ: Social Media and Children: ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਕਰਨਾ ਹੈ ਦੂਰ, ਸਰਕਾਰ ਲਿਆ ਰਹੀ ਐ ਨਵਾਂ ਨਿਯਮ

ਝੋਨੇ ਦੇ ਬੈਗ ਘੱਟ ਪਾਏ ਜਾਣ ਦਾ ਨੁਕਸਾਨ 3,52,31,864 ਦਾ ਹੈ। ਮੁਲਜ਼ਮਾਂ ਵੱਲੋਂ ਮਿਲੀਭੁਗਤ ਕਰਕੇ ਪੈਡੀ ਨੂੰ ਖੁਰਦ ਬੁਰਦ ਕਰਕੇ ਸਰਕਾਰ ਨੂੰ 3 ਕਰੋੜ 52 ਲੱਖ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਸਬੰਧੀ ਥਾਣਾ ਸ਼ੰਭੂ ਪੁਲਿਸ ਵੱਲੋਂ ਜ਼ਿਲ੍ਹਾ ਮੈਨੇਜ਼ਰ ਪਨਪਸ ਦੇ ਬਿਆਨਾਂ ਦੇ ਅਧਾਰ ’ਤੇ ਮੈਸ. ਮਹਿਤਾ ਰਾਈਸ ਇੰਰਸਟਰੀਜ ਘਨੌਰ ਦੇ ਲਵਨੀਸ਼ ਮਹਿਤਾ ਪੁੱਤਰ ਸਤੀਸ਼ ਕੁਮਾਰ ਅਤੇ ਭੁਵਨੇਸ਼ ਮਹਿਤਾ ਪੁੱਤਰ ਸਤੀਸ਼ ਕੁਮਾਰ ਵਾਸੀਆਨ ਫੁਲਕੀਆ ਇੰਨਕਲੇਵ ਪਟਿਆਲਾ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਆਪਣੀ ਅਗਲੀ ਤਫ਼ਤੀਸ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਪਟਿਆਲਾ ਜ਼ਿਲ੍ਹੇ ਵਿੱਚ ਝੋਨੇ ਦੀ ਖੁਰਦ ਬੁਰਦ ਕਰਨ ਨੂੰ ਲੈ ਕੇ ਪੁਲਿਸ ਵੱਲੋੋਂ ਮਾਮਲੇ ਦਰਜ਼ ਕੀਤੇ ਜਾ ਚੁੱਕੇ ਹਨ। Patiala News