ਅੱਜ ਇਨ੍ਹਾਂ ਜ਼ਿਲ੍ਹਿਆਂ ’ਚ ਹੋਵੇਗੀ ਮਾਨਸੂਨ ਦੀ ਬਾਰਿਸ਼! ਭਾਰੀ ਮੀਂਹ ਦਾ ਅਲਰਟ ਜਾਰੀ!

Rajasthan Weather Update

ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਦੋ-ਤਿੰਨ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਵੀਰਵਾਰ ਸਵੇਰ ਤੋਂ ਬੱਦਲਾਂ ਵਿਚਕਾਰ ਚੱਲ ਰਹੀਆਂ ਠੰਢੀਆਂ ਹਵਾਵਾਂ ਤੋਂ ਰਾਹਤ ਮਿਲੀ। ਇਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ ਅਚਾਨਕ ਭਾਰੀ ਗਿਰਾਵਟ ਦਰਜ ਕੀਤੀ ਗਈ। ਗਰਮੀ ਤੋਂ ਵੀ ਰਾਹਤ ਮਿਲੀ ਹੈ। ਮੌਸਮ ਦੇ ਬਦਲਦੇ ਮਿਜਾਜ ਕਾਰਨ ਵੀਰਵਾਰ ਨੂੰ ਸੜਕਾਂ ’ਤੇ ਪਾਰਕਾਂ ਤੇ ਕਲੋਨੀਆਂ ’ਚ ਸਵੇਰ ਦੀ ਸੈਰ ਕਰਨ ਵਾਲਿਆਂ ਦੀ ਗਿਣਤੀ ਵਧ ਗਈ। ਬਾਜਾਰਾਂ ’ਚ ਹੋਰਨਾਂ ਦਿਨਾਂ ਦੇ ਮੁਕਾਬਲੇ ਵਧੇਰੇ ਸਰਗਰਮੀ ਰਹੀ। ਲੋਕਾਂ ਨੂੰ ਮੀਂਹ ਦੀ ਉਮੀਦ ਸੀ ਪਰ ਬੱਦਲਾਂ ਨੇ ਬਰਸਾਤ ਨਹੀਂ ਕੀਤੀ। ਹੁਣ ਲੋਕ ਮਾਨਸੂਨ ਦੇ ਮੀਂਹ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ, ਹੁਣ ਮਾਨਸੂਨ ਦੌਰਾਨ ਹੀ ਮੀਂਹ ਪੈਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੱਲੂ ਖੇਤਰ ’ਚ ਹਲਕੀ ਬਾਰਿਸ਼ ਦਰਜ ਕੀਤੀ ਗਈ ਸੀ। (Rajasthan Weather Update)

ਇਹ ਵੀ ਪੜ੍ਹੋ : Lehragaga News: ਕਰਜ਼ੇ ਤੋਂ ਤੰਗ ਮਜ਼ਦੂਰ ਨੇ ਕੀਤੀ ਜੀਵਨ ਲੀਲ੍ਹਾ ਸਮਾਪਤ

ਆਉਣ ਵਾਲੇ 48 ਘੰਟਿਆਂ ’ਚ ਭਾਰੀ ਮੀਂਹ ਦਾ ਅਲਰਟ | Rajasthan Weather Update

ਪੂਰਬੀ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ’ਚ ਗਰਜ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 48 ਘੰਟਿਆਂ ’ਚ ਉਦੈਪੁਰ, ਕੋਟਾ ਤੇ ਜੋਧਪੁਰ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ 28 ਤੋਂ 30 ਜੂਨ ਦਰਮਿਆਨ ਪੂਰਬੀ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ’ਚ ਮੀਂਹ ਪੈ ਸਕਦਾ ਹੈ। ਮਾਨਸੂਨ ਦੇ ਮੱਦੇਨਜਰ ਜੈਪੁਰ ਡਿਵੀਜਨ ਦੇ ਭਰਤਪੁਰ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਪੱਛਮੀ ਰਾਜਸਥਾਨ ਦੇ ਜੋਧਪੁਰ ਤੇ ਬੀਕਾਨੇਰ ’ਚ ਕੁਝ ਥਾਵਾਂ ’ਤੇ ਬਾਰਿਸ਼ ਹੋ ਸਕਦੀ ਹੈ ਤੇ ਸਰਹੱਦੀ ਇਲਾਕਿਆਂ ’ਚ ਗਰਜ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮਾਨਸੂਨ ਦੇ ਮੱਦੇਨਜਰ ਮੌਸਮ ਵਿਭਾਗ ਨੇ ਅੱਜ ਭਰਤਪੁਰ, ਧੌਲਪੁਰ, ਕਰੌਲੀ, ਸਵਾਈ ਮਾਧੋਪੁਰ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। (Rajasthan Weather Update)

LEAVE A REPLY

Please enter your comment!
Please enter your name here