31 ਮਈ ਨੂੰ ਕੇਰਲ ਪਹੁੰਚੇਗਾ ਮਾਨਸੂਨ | Monsoon 2024 Date
- ਮੱਧ-ਪ੍ਰਦੇਸ਼ ’ਚ 16 ਤੋਂ 21 ਜੂਨ ਤੱਕ ਪਹੁੰਚੇਗਾ ਮਾਨਸੂਨ
- ਰਾਜਸਥਾਨ ’ਚ 25 ਜੂਨ ਤੋਂ 6 ਜੁਲਾਈ ਤੱਕ ਪਹੁੰਚਣ ਦੀ ਸੰਭਾਵਨਾ
ਨਵੀਂ ਦਿੱਲੀ (ਏਜੰਸੀ)। ਇਸ ਸਾਲ ਮਾਨਸੂਨ ਆਮ ਤਾਰੀਖ ਤੋਂ ਇੱਕ ਦਿਨ ਪਹਿਲਾਂ ਕੇਰਲ ’ਚ ਆ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ 31 ਮਈ ਨੂੰ ਕੇਰਲ ਪਹੁੰਚ ਜਾਵੇਗਾ। ਹਾਲਾਂਕਿ ਕੇਰਲ ’ਚ ਮਾਨਸੂਨ ਦੇ ਆਉਣ ਦੀ ਆਮ ਤਾਰੀਖ 1 ਜੂਨ ਹੁੰਦੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਦੇਰ ਰਾਤ ਇਹ ਅਨੁਮਾਨ ਜਾਰੀ ਕੀਤਾ। ਐਲਾਨੀ ਤਾਰੀਖ ਵਿੱਚ 4 ਦਿਨ ਜ਼ਿਆਦਾ ਜਾਂ ਘੱਟ ਹੋਣ ਦੀ ਸੰਭਾਵਨਾ ਹੈ। ਭਾਵ ਮਾਨਸੂਨ 28 ਮਈ ਤੋਂ 3 ਜੂਨ ਦੇ ਵਿਚਕਾਰ ਕਿਸੇ ਵੀ ਸਮੇਂ ਆ ਸਕਦਾ ਹੈ। ਵਿਭਾਗ ਮੁਤਾਬਕ ਮਾਨਸੂਨ ਦੇ ਅੰਡੇਮਾਨ ਸਾਗਰ ਤੇ ਬੰਗਾਲ ਦੀ ਖਾੜੀ ਦੇ ਟਾਪੂਆਂ ’ਤੇ ਦੋ ਦਿਨ ਪਹਿਲਾਂ ਭਾਵ ਕਿ 19 ਮਈ ਨੂੰ ਪਹੁੰਚਣ ਦੀ ਸੰਭਾਵਨਾ ਹੈ, ਜਦੋਂ ਕਿ ਉੱਥੇ ਪਹੁੰਚਣ ਦੀ ਆਮ ਤਰੀਕ 21 ਮਈ ਹੈ। ਪਿਛਲੇ ਸਾਲ ਵੀ ਮਾਨਸੂਨ 19 ਮਈ ਨੂੰ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿੱਚ ਪਹੁੰਚਿਆ ਸੀ ਪਰ ਕੇਰਲ ਵਿੱਚ 9 ਦਿਨ ਦੇਰੀ ਨਾਲ 8 ਜੂਨ ਨੂੰ ਪਹੁੰਚਿਆ ਸੀ। (Monsoon 2024 Date)
ਇਹ ਵੀ ਪੜ੍ਹੋ : T20 World Cup 2024: ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਰਵਾਨਗੀ ਦੀ ਤਰੀਕ ਬਦਲੀ, ਹੁਣ ਇਸ ਦਿਨ ਜਾਵੇਗੀ Team India
ਪਿਛਲੇ ਸਾਲ 8 ਜੂਨ ਨੂੰ ਕੇਰਲ ਪਹੁੰਚਿਆ ਸੀ ਮਾਨਸੂਨ | Monsoon 2024 Date
ਆਈਐਮਡੀ ਦੇ ਅੰਕੜਿਆਂ ਮੁਤਾਬਕ ਕੇਰਲ ’ਚ ਮਾਨਸੂਨ ਦੇ ਆਉਣ ਦੀਆਂ ਤਰੀਕਾਂ ਪਿਛਲੇ 150 ਸਾਲਾਂ ’ਚ ਕਾਫੀ ਵੱਖਰੀਆਂ ਰਹੀਆਂ ਹਨ। 1918 ਵਿੱਚ, ਮਾਨਸੂਨ 11 ਮਈ ਨੂੰ ਸਭ ਤੋਂ ਪਹਿਲਾਂ ਕੇਰਲ ਪਹੁੰਚਿਆ, ਜਦੋਂ ਕਿ 1972 ਵਿੱਚ, ਇਹ 18 ਜੂਨ ਨੂੰ ਸਭ ਤੋਂ ਦੇਰ ਨਾਲ ਕੇਰਲ ਪਹੁੰਚਿਆ। ਪਿਛਲੇ ਚਾਰ ਸਾਲਾਂ ਦੀ ਗੱਲ ਕਰੀਏ ਤਾਂ 2020 ਵਿੱਚ ਮਾਨਸੂਨ 1 ਜੂਨ, 2021 ਵਿੱਚ 3 ਜੂਨ, 2022 ਵਿੱਚ 29 ਮਈ ਤੇ 2023 ’ਚ 8 ਜੂਨ ਨੂੰ ਕੇਰਲ ਪਹੁੰਚਿਆ ਸੀ। (Monsoon 2024 Date)
ਇਨ੍ਹਾਂ ਸੂਬਿਆਂ ’ਚ ਚੱਲੇਗੀ ਲੂ | Monsoon 2024 Date
ਮੌਸਮ ਵਿਭਾਗ ਮੁਤਾਬਕ 10 ਸੂਬਿਆਂ ’ਚ ਕਰੀਬ 4 ਦਿਨਾਂ ਤੱਕ ਹੀਟ ਵੇਵ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਗੁਜਰਾਤ, ਯੂਪੀ, ਮੱਧ-ਪ੍ਰਦੇਸ਼, ਬਿਹਾਰ, ਝਾਰਖੰਡ ਤੇ ਬੰਗਾਲ ਵਿੱਚ ਵੀਰਵਾਰ ਤੋਂ 4 ਤੋਂ 5 ਦਿਨਾਂ ਤੱਕ ਹੀਟਵੇਬ ਦੀ ਪ੍ਰਬਲ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮਾਨਸੂਨ ਕੇਰਲ ਤੋਂ ਦਾਖਲ ਹੋਵੇਗਾ। ਇਸ ਤੋਂ ਬਾਅਦ ਇਹ ਉੱਤਰ ਵੱਲ ਵਧਦਾ ਹੈ। 15 ਜੁਲਾਈ ਦੇ ਆਸ-ਪਾਸ ਮਾਨਸੂਨ ਪੂਰੇ ਦੇਸ਼ ਨੂੰ ਕਵਰ ਕਰਦਾ ਹੈ, ਜਿਸ ਕਾਰਨ ਲੋਕਾਂ ਨੂੰ ਤੇਜ ਹਵਾਵਾਂ, ਤੂਫਾਨ ਤੇ ਮੀਂਹ ਆਦਿ ਵੇਖਣ ਨੂੰ ਮਿਲਦੇ ਹਨ। (Monsoon 2024 Date)














