ਹਰਿਆਣਾ ‘ਚ ਅਗਲੇ ਤਿੰਨ ਦਿਨ ਭਾਰੀ ਮੀਂਹ ਦੇ ਆਸਾਰ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੱਛਮ-ਉੱਤਰ ਖੇਤਰ ‘ਚ ਮਾਨਸੂਨੀ ਗਤੀਵਿਧੀਆਂ ਵਧਾਉਣ ਦੇ ਨਾਲ ਹੀ ਚੰਡੀਗੜ੍ਹ ਸਮੇਤ ਕੁਝ ਇਲਾਕਿਆਂ ‘ਚ ਰਿਮ ਝਿਮ ਮੀਂਹ ਪਿਆ, ਜਿਸ ਨਾਲ ਭਾਰੀ ਹੁੰਮਸ ਤੋਂ ਰਾਹਤ ਮਿਲੀ ਮੌਸਮ ਕੇਂਦਰ ਅਨੁਸਾਰ ਖੇਤਰ ‘ਚ ਅਗਲੇ ਤਿੰਨ ਦਿਨਾਂ ‘ਚ ਕਿਤੇ ਕਿਤੇ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ ਤੇ ਬਾਕੀ ਹਿੱਸੇ ‘ਚ ਔਸਤਨ ਮੀਂਹ ਦੀ ਸੰਭਾਵਨਾ ਹੈ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਮੰਗਲਵਾਰ ਸਵੇਰੇ ਜ਼ੋਰਦਾਰ ਮੀਂਹ ਪਿਆ ਭਾਰੀ ਹੁੰਮਸ ਨਾਲੋਂ ਲੋਕਾਂ ਪਿਛਲੇ ਕਈ ਦਿਨਾਂ ਤੋਂ ਪਸੀਨੇ ਨਾਲ ਬੇਹਾਲ ਰਹੇ ਪਰ ਅੱਜ ਮੌਸਮ ਸੁਹਾਵਣਾ ਹੋ ਗਿਆ ਪੰਜਾਬ ‘ਚ ਕੁਝ ਥਾਵਾਂ ‘ਤੇ ਹਲਕਾ ਮੀਂਹ ਪਿਆ ਪਠਾਨਕੋਟ ‘ਚ 28 ਮਿਮੀ, ਆਦਮਪੁਰ 28 ਮਿਮੀ, ਬਠਿੰਡਾ ਚਾਰ ਮਿਮੀ ਹੋਈ ਤੇ ਪਾਰਾ 24 ਡਿਗਰੀ ਤੋਂ 28 ਡਿਗਰੀ ਦਰਮਿਆਨ ਰਿਹਾ ਦਿੱਲੀ 28 ਡਿਗਰੀ, ਸ੍ਰੀਨਗਰ 21 ਡਿਗਰੀ ਤੇ ਜੰਮੂ 54 ਮਿਮੀ ਮੀਂਹ ਤੇ ਪਾਰਾ 23 ਡਿਗਰੀ ਰਿਹਾ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਕੁਝ ਸਟੇਸ਼ਨਾਂ ‘ਤੇ ਹਲਕਾ ਮੀਂਹ ਪਿਆ ਪੰਡੋਹ ਤੇ ਰਾਮਪੁਰ ਕ੍ਰਮਵਾਰ 11 ਮਿਮੀ, ਕਾਹੂ 10 ਮਿਮੀ, ਬਰਥਿਨ ਅੱਠ ਮਿਮੀ, ਆਰਐੱਲ 1700 ‘ਚ 19 ਮਿਮੀ, ਸੁਜਾਨਪੁਰ ਟੀਹਰਾ 10 ਮਿਮੀ, ਨਾਦੌਨ 28 ਮਿਮੀ, ਗੁਲੇਰ 51 ਮਿਮੀ ਨਗਰੌਟਾ ਸੂਰੀਆਂ 40 ਮਿਮੀ, ਗਮਰੂਰ 20 ਮਿਮੀ ਤੇ ਨੰਗਲ ‘ਚ 24 ਮਿਮੀ ਮੀਂਹ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।